ਸਲੋਕਮਃ੩॥
Shalok, Third Mahalaa:
सलोक मः ३ ॥
ਬਾਬੀਹਾਜਿਸਨੋਤੂਪੂਕਾਰਦਾਤਿਸਨੋਲੋਚੈਸਭੁਕੋਇ॥
ਹੇ ਬਿਰਹੀ ਜੀਵ! ਜਿਸ ਪ੍ਰਭੂ ਨੂੰ ਮਿਲਣ ਲਈ ਤੂੰ ਤਰਲੇ ਲੈ ਰਿਹਾ ਹੈਂ, ਉਸ ਨੂੰ ਮਿਲਣ ਲਈ ਹਰੇਕ ਜੀਵ ਲੋਚਦਾ ਹੈ,
O rainbird, the One unto whom you call - everyone longs for that Lord.
बाबीहा जिस नो तू पूकारदा तिस नो लोचै सभु कोइ ॥
ਅਪਣੀਕਿਰਪਾਕਰਿਕੈਵਸਸੀਵਣੁਤ੍ਰਿਣੁਹਰਿਆਹੋਇ॥
ਜਦੋਂ ਉਹ ਪ੍ਰਭੂ ਆਪ ਮਿਹਰ ਕਰ ਕੇ ('ਨਾਮ' ਦੀ) ਵਰਖਾ ਕਰੇਗਾ ਤਾਂ ਸਾਰੀ ਸ੍ਰਿਸ਼ਟੀ (ਸਾਰੀ ਬਨਸਪਤੀ) ਹਰੀ ਹੋ ਜਾਇਗੀ।
When He grants His Grace, it rains, and the forests and fields blossom forth in their greenery.
अपणी किरपा करि कै वससी वणु त्रिणु हरिआ होइ ॥
ਗੁਰਪਰਸਾਦੀਪਾਈਐਵਿਰਲਾਬੂਝੈਕੋਇ॥
ਕੋਈ ਵਿਰਲਾ ਬੰਦਾ ਸਮਝਦਾ ਹੈ ਕਿ ('ਨਾਮ-ਅੰਮ੍ਰਿਤੁ') ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
By Guru's Grace, He is found; only a rare few understand this.
गुर परसादी पाईऐ विरला बूझै कोइ ॥
ਬਹਦਿਆਉਠਦਿਆਨਿਤਧਿਆਈਐਸਦਾਸਦਾਸੁਖੁਹੋਇ॥
ਜੇ ਬੈਠਦੇ ਉੱਠਦੇ ਹਰ ਵੇਲੇ ਪ੍ਰਭੂ ਨੂੰ ਸਿਮਰੀਏ ਤਾਂ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ।
Sitting down and standing up, meditate continually on Him, and be at peace forever and ever.
बहदिआ उठदिआ नित धिआईऐ सदा सदा सुखु होइ ॥
ਨਾਨਕਅੰਮ੍ਰਿਤੁਸਦਹੀਵਰਸਦਾਗੁਰਮੁਖਿਦੇਵੈਹਰਿਸੋਇ॥੧॥
ਹੇ ਨਾਨਕ! ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਤਾਂ ਸਦਾ ਹੀ ਹੋ ਰਹੀ ਹੈ, ਪਰ ਉਹ ਪ੍ਰਭੂ ਇਹ ਦਾਤ ਉਸ ਮਨੁੱਖ ਨੂੰ ਦੇਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥
O Nanak, the Ambrosial Nectar rains down forever; the Lord gives it to the Gurmukh. ||1||
नानक अंम्रितु सद ही वरसदा गुरमुखि देवै हरि सोइ ॥१॥
WWW.GURBANI.WORLD