ਧਨਾਸਰੀਮਹਲਾ੫॥
Dhanaasaree, Fifth Mahalaa:
धनासरी महला ५ ॥
ਹਲਤਿਸੁਖੁਪਲਤਿਸੁਖੁਨਿਤਸੁਖੁਸਿਮਰਨੋਨਾਮੁਗੋਬਿੰਦਕਾਸਦਾਲੀਜੈ॥
ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। ਸਿਮਰਨ ਇਸ ਲੋਕ ਵਿਚ ਪਰਲੋਕ ਵਿਚ ਸਦਾ ਹੀ ਸੁਖ ਦੇਣ ਵਾਲਾ ਹੈ।
Peace in this world, peace in the next world and peace forever, remembering Him in meditation. Chant forever the Name of the Lord of the Universe.
हलति सुखु पलति सुखु नित सुखु सिमरनो नामु गोबिंद का सदा लीजै ॥
ਮਿਟਹਿਕਮਾਣੇਪਾਪਚਿਰਾਣੇਸਾਧਸੰਗਤਿਮਿਲਿਮੁਆਜੀਜੈ॥੧॥ਰਹਾਉ॥
(ਸਿਮਰਨ ਦੀ ਬਰਕਤਿ ਨਾਲ) ਚਿਰਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਹਨ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ (ਸਿਮਰਨ ਕਰਨ ਨਾਲ) ਆਤਮਕ ਮੌਤੇ ਮਰਿਆ ਹੋਇਆ ਮਨੁੱਖ ਮੁੜ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
The sins of past lives are erased, by joining the Saadh Sangat, the Company of the Holy; new life is infused into the dead. ||1||Pause||
मिटहि कमाणे पाप चिराणे साधसंगति मिलि मुआ जीजै ॥१॥ रहाउ ॥
ਰਾਜਜੋਬਨਬਿਸਰੰਤਹਰਿਮਾਇਆਮਹਾਦੁਖੁਏਹੁਮਹਾਂਤਕਹੈ॥
ਹੇ ਭਾਈ! ਰਾਜ ਅਤੇ ਜਵਾਨੀ (ਦੇ ਹੁਲਾਰੇ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ! ਮਾਇਆ ਦਾ ਮੋਹ ਵੱਡਾ ਦੁੱਖ (ਦਾ ਮੂਲ) ਹੈ-ਇਹ ਗੱਲ ਮਹਾ ਪੁਰਖ ਦੱਸਦੇ ਹਨ।
In power, youth and Maya, the Lord is forgotten; this is the greatest tragedy - so say the spiritual sages.
राज जोबन बिसरंत हरि माइआ महा दुखु एहु महांत कहै ॥
ਆਸਪਿਆਸਰਮਣਹਰਿਕੀਰਤਨਏਹੁਪਦਾਰਥੁਭਾਗਵੰਤੁਲਹੈ॥੧॥
ਪਰਮਾਤਮਾ ਦੇ ਨਾਮ ਦੇ ਸਿਮਰਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਆਸ ਅਤੇ ਤਾਂਘ-ਇਹ ਕੀਮਤੀ ਚੀਜ਼ ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ॥੧॥
Hope and desire to sing the Kirtan of the Lord's Praises - this is the treasure of the most fortunate devotees. ||1||
आस पिआस रमण हरि कीरतन एहु पदारथु भागवंतु लहै ॥१॥
ਸਰਣਿਸਮਰਥਅਕਥਅਗੋਚਰਾਪਤਿਤਉਧਾਰਣਨਾਮੁਤੇਰਾ॥
ਹੇ ਸ਼ਰਨ ਆਏ ਦੀ ਸਹਾਇਤਾ ਕਰਨ ਜੋਗੇ! ਹੇ ਅਕੱਥ! ਹੇ ਅਗੋਚਰ! ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲਾ ਹੈ।
O Lord of Sanctuary, all-powerful, imperceptible and unfathomable - Your Name is the Purifier of sinners.
सरणि समरथ अकथ अगोचरा पतित उधारण नामु तेरा ॥
ਅੰਤਰਜਾਮੀਨਾਨਕਕੇਸੁਆਮੀਸਰਬਤਪੂਰਨਠਾਕੁਰੁਮੇਰਾ॥੨॥੨॥੫੪॥
ਹੇ ਅੰਤਰਜਾਮੀ! ਹੇ ਨਾਨਕ ਦੇ ਮਾਲਕ! (ਤੂੰ) ਮੇਰਾ ਮਾਲਕ-ਪ੍ਰਭੂ ਸਭ ਥਾਈਂ ਵਿਆਪਕ ਹੈ ॥੨॥੨॥੫੪॥
The Inner-knower, the Lord and Master of Nanak is totally pervading and permeating everywhere; He is my Lord and Master. ||2||2||54||
अंतरजामी नानक के सुआमी सरबत पूरन ठाकुरु मेरा ॥२॥२॥५४॥
WWW.GURBANI.WORLD