ਰਾਗੁਗਉੜੀਪੂਰਬੀਛੰਤਮਹਲਾ੩॥
ਰਾਗ ਗਉੜੀ-ਪੂਰਬੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।
Raag Gauree Poorbee, Chhant, Third Mahalaa:
रागु गउड़ी पूरबी छंत महला ३ ॥
ੴਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. By Guru's Grace:
ੴ सति नामु करता पुरखु गुर प्रसादि ॥
ਸਾਧਨਬਿਨਉਕਰੇਜੀਉਹਰਿਕੇਗੁਣਸਾਰੇ॥
(ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਮਿਲਾਪ ਦੀ ਤਾਂਘ ਪੈਦਾ ਹੁੰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਦਰ ਤੇ) ਬੇਨਤੀ ਕਰਦੀ ਹੈ ਤੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ।
The soul-bride offers her prayers to her Dear Lord; she dwells upon His Glorious Virtues.
सा धन बिनउ करे जीउ हरि के गुण सारे ॥
ਖਿਨੁਪਲੁਰਹਿਨਸਕੈਜੀਉਬਿਨੁਹਰਿਪਿਆਰੇ॥
ਪਿਆਰੇ ਪਰਮਾਤਮਾ (ਦੇ ਦਰਸਨ) ਤੋਂ ਬਿਨਾ ਉਹ ਇਕ ਖਿਨ ਭਰ ਇਕ ਪਲ ਭਰ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ।
She cannot live without her Beloved Lord, for a moment, even for an instant.
खिनु पलु रहि न सकै जीउ बिनु हरि पिआरे ॥
ਬਿਨੁਹਰਿਪਿਆਰੇਰਹਿਨਸਾਕੈਗੁਰਬਿਨੁਮਹਲੁਨਪਾਈਐ॥
ਪਿਆਰੇ ਪਰਮਾਤਮਾ ਦੇ ਦਰਸਨ ਤੋਂ ਬਿਨਾ ਉਹ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ। ਪਰ ਪਰਮਾਤਮਾ ਦਾ ਟਿਕਾਣਾ ਗੁਰੂ ਤੋਂ ਬਿਨਾ ਲੱਭ ਨਹੀਂ ਸਕਦਾ।
She cannot live without her Beloved Lord; without the Guru, the Mansion of His Presence is not found.
बिनु हरि पिआरे रहि न साकै गुर बिनु महलु न पाईऐ ॥
ਜੋਗੁਰੁਕਹੈਸੋਈਪਰੁਕੀਜੈਤਿਸਨਾਅਗਨਿਬੁਝਾਈਐ॥
ਜੇ ਜੋ ਗੁਰੂ ਸਿੱਖਿਆ ਦੇਂਦਾ ਹੈ ਉਸ ਨੂੰ ਚੰਗੀ ਤਰ੍ਹਾਂ ਕਮਾਇਆ ਜਾਏ ਤਾਂ, (ਮਨ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ।
Whatever the Guru says, she should surely do, to extinguish the fire of desire.
जो गुरु कहै सोई परु कीजै तिसना अगनि बुझाईऐ ॥
ਹਰਿਸਾਚਾਸੋਈਤਿਸੁਬਿਨੁਅਵਰੁਨਕੋਈਬਿਨੁਸੇਵਿਐਸੁਖੁਨਪਾਏ॥
ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਉਸ ਤੋਂ ਬਿਨਾ (ਜਗਤ ਵਿਚ) ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ, ਉਸ ਦੀ ਸਰਨ ਪੈਣ ਤੋਂ ਬਿਨਾ ਜੀਵ-ਇਸਤ੍ਰੀ ਸੁਖ ਨਹੀਂ ਮਾਣ ਸਕਦੀ।
The Lord is True; there is no one except Him. Without serving Him, peace is not found.
हरि साचा सोई तिसु बिनु अवरु न कोई बिनु सेविऐ सुखु न पाए ॥
ਨਾਨਕਸਾਧਨਮਿਲੈਮਿਲਾਈਜਿਸਨੋਆਪਿਮਿਲਾਏ॥੧॥
ਹੇ ਨਾਨਕ! ਉਹੀ ਜੀਵ-ਇਸਤ੍ਰੀ (ਗੁਰੂ ਦੀ) ਮਿਲਾਈ ਹੋਈ (ਪ੍ਰਭੂ-ਚਰਨਾਂ ਵਿਚ) ਮਿਲ ਸਕਦੀ ਹੈ ਜਿਸ ਨੂੰ ਪ੍ਰਭੂ ਆਪ ਮਿਹਰ (ਕਰ ਕੇ, ਆਪਣੇ ਚਰਨਾਂ ਵਿਚ) ਮਿਲਾ ਲਏ ॥੧॥
O Nanak, that soul-bride, whom the Lord Himself unites, is united with Him; He Himself merges with her. ||1||
नानक सा धन मिलै मिलाई जिस नो आपि मिलाए ॥१॥
ਧਨਰੈਣਿਸੁਹੇਲੜੀਏਜੀਉਹਰਿਸਿਉਚਿਤੁਲਾਏ॥
ਜੇਹੜੀ ਜੀਵ-ਇਸਤ੍ਰੀ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦੀ ਹੈ ਉਸ ਜੀਵ-ਇਸਤ੍ਰੀ ਦੀ (ਜ਼ਿੰਦਗੀ-ਰੂਪ) ਰਾਤ ਸੌਖੀ ਬੀਤਦੀ ਹੈ,
The life-night of the soul-bride is blessed and joyful, when she focuses her consciousness on her Dear Lord.
धन रैणि सुहेलड़ीए जीउ हरि सिउ चितु लाए ॥
ਸਤਿਗੁਰੁਸੇਵੇਭਾਉਕਰੇਜੀਉਵਿਚਹੁਆਪੁਗਵਾਏ॥
ਉਹ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈਂਦੀ ਹੈ ਗੁਰੂ ਨਾਲ ਪ੍ਰੇਮ ਕਰਦੀ ਹੈ ਤੇ ਆਪਣੇ ਅੰਦਰੋਂ ਹਉਮੈ-ਅਹੰਕਾਰ ਦੂਰ ਕਰਦੀ ਹੈ।
She serves the True Guru with love; she eradicates selfishness from within.
सतिगुरु सेवे भाउ करे जीउ विचहु आपु गवाए ॥
ਵਿਚਹੁਆਪੁਗਵਾਏਹਰਿਗੁਣਗਾਏਅਨਦਿਨੁਲਾਗਾਭਾਓ॥
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦੀ ਹੈ ਤੇ ਪਰਮਾਤਮਾ ਦੇ ਗੁਣ ਸਦਾ ਗਾਂਦੀ ਰਹਿੰਦੀ ਹੈ, ਪ੍ਰਭੂ ਚਰਨਾਂ ਨਾਲ ਉਸ ਦਾ ਹਰ ਵੇਲੇ ਪਿਆਰ ਬਣਿਆ ਰਹਿੰਦਾ ਹੈ।
Eradicating selfishness and conceit from within, and singing the Glorious Praises of the Lord, she is in love with the Lord, night and day.
विचहु आपु गवाए हरि गुण गाए अनदिनु लागा भाओ ॥
ਸੁਣਿਸਖੀਸਹੇਲੀਜੀਅਕੀਮੇਲੀਗੁਰਕੈਸਬਦਿਸਮਾਓ॥
ਮਿਲੇ ਦਿਲ ਵਾਲੀਆਂ (ਸਤ-ਸੰਗੀ) ਸਖੀਆਂ ਸਹੇਲੀਆਂ ਪਾਸੋਂ (ਗੁਰੂ ਦਾ ਸ਼ਬਦ) ਸੁਣ ਕੇ ਗੁਰੂ ਦੇ ਸ਼ਬਦ ਵਿਚ ਉਸ ਦੀ ਲੀਨਤਾ ਹੋਈ ਰਹਿੰਦੀ ਹੈ।
Listen, dear friends and companions of the soul - immerse yourselves in the Word of the Guru's Shabad.
सुणि सखी सहेली जीअ की मेली गुर कै सबदि समाओ ॥
ਹਰਿਗੁਣਸਾਰੀਤਾਕੰਤਪਿਆਰੀਨਾਮੇਧਰੀਪਿਆਰੋ॥
ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦੀ ਹੈ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ ਉਹ ਪਰਮਾਤਮਾ-ਪਤੀ ਦੀ ਪਿਆਰੀ ਬਣ ਜਾਂਦੀ ਹੈ।
Dwell upon the Lord's Glories, and you shall be loved by your Husband, embracing love for the Naam, the Name of the Lord.
हरि गुण सारी ता कंत पिआरी नामे धरी पिआरो ॥
ਨਾਨਕਕਾਮਣਿਨਾਹਪਿਆਰੀਰਾਮਨਾਮੁਗਲਿਹਾਰੋ॥੨॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਦੇ ਗਲ ਵਿਚ ਪਰਮਾਤਮਾ ਦਾ ਨਾਮ-ਹਾਰ ਪਿਆ ਰਹਿੰਦਾ ਹੈ, ਉਹ ਜੀਵ-ਇਸਤ੍ਰੀ ਪਰਮਾਤਮਾ ਦੀ ਪਿਆਰੀ ਹੋ ਜਾਂਦੀ ਹੈ ॥੨॥
O Nanak, the soul-bride who wears the necklace of the Lord's Name around her neck is loved by her Husband Lord. ||2||
नानक कामणि नाह पिआरी राम नामु गलि हारो ॥२॥
ਧਨਏਕਲੜੀਜੀਉਬਿਨੁਨਾਹਪਿਆਰੇ॥
ਹੇ ਜੀਉ! ਜੇਹੜੀ ਜੀਵ-ਇਸਤ੍ਰੀ ਪਿਆਰੇ ਪਤੀ-ਪ੍ਰਭੂ ਤੋਂ ਬਿਨਾ ਇਕੱਲੀ (ਸੁੰਞਾ ਜੀਵਨ ਬਿਤੀਤ ਕਰ ਰਹੀ) ਹੈ,
The soul-bride who is without her beloved Husband is all alone.
धन एकलड़ी जीउ बिनु नाह पिआरे ॥
ਦੂਜੈਭਾਇਮੁਠੀਜੀਉਬਿਨੁਗੁਰਸਬਦਕਰਾਰੇ॥
ਉਹ ਗੁਰੂ ਦੇ ਸਹਾਰਾ ਦੇਣ ਵਾਲੇ ਸ਼ਬਦ ਤੋਂ ਬਿਨਾ ਹੋਰ ਹੋਰ ਪਿਆਰ ਵਿਚ ਠੱਗੀ ਜਾ ਰਹੀ ਹੈ।
She is cheated by the love of duality, without the Word of the Guru's Shabad.
दूजै भाइ मुठी जीउ बिनु गुर सबद करारे ॥
ਬਿਨੁਸਬਦਪਿਆਰੇਕਉਣੁਦੁਤਰੁਤਾਰੇਮਾਇਆਮੋਹਿਖੁਆਈ॥
ਗੁਰੂ ਦੇ ਸ਼ਬਦ ਤੋਂ ਬਿਨਾ ਹੋਰ ਕੋਈ ਨਹੀਂ ਜੋ ਉਸ ਨੂੰ ਦੁੱਤਰ (ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਸਕਦਾ ਹੈ, ਉਹ ਮਾਇਆ ਦੇ ਮੋਹ ਵਿਚ (ਫਸੀ) ਖ਼ੁਆਰ ਹੁੰਦੀ ਰਹਿੰਦੀ ਹੈ।
Without the Shabad of her Beloved, how can she cross over the treacherous ocean? Attachment to Maya has led her astray.
बिनु सबद पिआरे कउणु दुतरु तारे माइआ मोहि खुआई ॥
ਕੂੜਿਵਿਗੁਤੀਤਾਪਿਰਿਮੁਤੀਸਾਧਨਮਹਲੁਨਪਾਈ॥
ਜਦੋਂ ਜੀਵ-ਇਸਤ੍ਰੀ (ਮਾਇਆ ਦੇ) ਝੂਠੇ ਮੋਹ ਵਿਚ ਖ਼ੁਆਰ ਹੁੰਦੀ ਹੈ, ਤਦੋਂ (ਜਾਣੋ ਕਿ) ਖਸਮ-ਪ੍ਰਭੂ ਵਲੋਂ ਉਹ ਛੁੱਟੜ ਹੋਈ ਪਈ ਹੈ, ਉਹ ਜੀਵ-ਇਸਤ੍ਰੀ ਪਰਮਾਤਮਾ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀ।
Ruined by falsehood, she is deserted by her Husband Lord. The soul-bride does not attain the Mansion of His Presence.
कूड़ि विगुती ता पिरि मुती सा धन महलु न पाई ॥
ਗੁਰਸਬਦੇਰਾਤੀਸਹਜੇਮਾਤੀਅਨਦਿਨੁਰਹੈਸਮਾਏ॥
(ਪਰ) ਜੇਹੜੀ ਜੀੜ-ਇਸਤ੍ਰੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਹਰ ਵੇਲੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੀ ਹੈ।
But she who is attuned to the Guru's Shabad is intoxicated with celestial love; night and day, she remains absorbed in Him.
गुर सबदे राती सहजे माती अनदिनु रहै समाए ॥
ਨਾਨਕਕਾਮਣਿਸਦਾਰੰਗਿਰਾਤੀਹਰਿਜੀਉਆਪਿਮਿਲਾਏ॥੩॥
ਹੇ ਨਾਨਕ! ਉਹ ਜੀਵ-ਇਸਤ੍ਰੀ ਸਦਾ (ਪ੍ਰਭੂ-ਪਤੀ ਦੇ) ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਉਸ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਮਿਲਾਈ ਰੱਖਦਾ ਹੈ ॥੩॥
O Nanak, that soul-bride who remains constantly steeped in His Love, is blended by the Lord into Himself. ||3||
नानक कामणि सदा रंगि राती हरि जीउ आपि मिलाए ॥३॥
ਤਾਮਿਲੀਐਹਰਿਮੇਲੇਜੀਉਹਰਿਬਿਨੁਕਵਣੁਮਿਲਾਏ॥
ਹੇ ਜੀਉ! (ਪ੍ਰਭੂ-ਚਰਨਾਂ ਵਿਚ) ਤਦੋਂ ਹੀ ਮਿਲ ਸਕੀਦਾ ਹੈ, ਜੇ ਪ੍ਰਭੂ ਆਪ ਹੀ ਮਿਲਾ ਲਏ। ਪਰਮਾਤਮਾ ਤੋਂ ਬਿਨਾ (ਉਸ ਦੇ ਚਰਨਾਂ ਵਿਚ) ਹੋਰ ਕੌਣ ਮਿਲਾ ਸਕਦਾ ਹੈ?
If the Lord merges us with Himself, we are merged with Him. Without the Dear Lord, who can merge us with Him?
ता मिलीऐ हरि मेले जीउ हरि बिनु कवणु मिलाए ॥
ਬਿਨੁਗੁਰਪ੍ਰੀਤਮਆਪਣੇਜੀਉਕਉਣੁਭਰਮੁਚੁਕਾਏ॥
(ਕਿਉਂਕਿ,) ਹੇ ਜੀਉ! ਆਪਣੇ ਪ੍ਰੀਤਮ ਗੁਰੂ ਤੋਂ ਬਿਨਾ ਹੋਰ ਕੋਈ (ਸਾਡੇ ਮਨ ਦੀ) ਭਟਕਣਾ ਨੂੰ ਦੂਰ ਨਹੀਂ ਕਰ ਸਕਦਾ।
Without our Beloved Guru, who can dispel our doubt?
बिनु गुर प्रीतम आपणे जीउ कउणु भरमु चुकाए ॥
ਗੁਰੁਭਰਮੁਚੁਕਾਏਇਉਮਿਲੀਐਮਾਏਤਾਸਾਧਨਸੁਖੁਪਾਏ॥
ਹੇ ਮਾਂ! ਜੇ ਗੁਰੂ (ਜੀਵ-ਇਸਤ੍ਰੀ ਦੇ ਮਨ ਦੀ) ਭਟਕਣਾ ਦੂਰ ਕਰ ਦੇਵੇ, ਤਾਂ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਮਿਲ ਸਕੀਦਾ ਹੈ, ਤਦੋਂ ਹੀ ਜੀਵ-ਇਸਤ੍ਰੀ ਆਤਮਕ ਆਨੰਦ ਮਾਣਦੀ ਹੈ।
Through the Guru, doubt is dispelled. O my mother, this is the way to meet Him; this is how the soul-bride finds peace.
गुरु भरमु चुकाए इउ मिलीऐ माए ता सा धन सुखु पाए ॥
ਗੁਰਸੇਵਾਬਿਨੁਘੋਰਅੰਧਾਰੁਬਿਨੁਗੁਰਮਗੁਨਪਾਏ॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ (ਜੀਵਨ ਦਾ ਸਹੀ) ਰਸਤਾ ਲੱਭ ਨਹੀਂ ਸਕਦਾ।
Without serving the Guru, there is only pitch darkness. Without the Guru, the Way is not found.
गुर सेवा बिनु घोर अंधारु बिनु गुर मगु न पाए ॥
ਕਾਮਣਿਰੰਗਿਰਾਤੀਸਹਜੇਮਾਤੀਗੁਰਕੈਸਬਦਿਵੀਚਾਰੇ॥
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪ੍ਰਭੂ-ਪਤੀ ਦੇ ਗੁਣਾਂ ਨੂੰ) ਆਪਣੇ ਸੋਚ-ਮੰਡਲ ਵਿਚ ਟਿਕਾਂਦੀ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਤੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ।
That wife who is intuitively imbued with the color of His Love, contemplates the Word of the Guru's Shabad.
कामणि रंगि राती सहजे माती गुर कै सबदि वीचारे ॥
ਨਾਨਕਕਾਮਣਿਹਰਿਵਰੁਪਾਇਆਗੁਰਕੈਭਾਇਪਿਆਰੇ॥੪॥੧॥
ਹੇ ਨਾਨਕ! ਗੁਰੂ ਦੇ ਪ੍ਰੇਮ ਵਿਚ ਗੁਰੂ ਦੇ ਪਿਆਰ ਵਿਚ ਟਿਕਣ ਕਰਕੇ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ॥੪॥੧॥
O Nanak, the soul-bride obtains the Lord as her Husband, by enshrining love for the Beloved Guru. ||4||1||
नानक कामणि हरि वरु पाइआ गुर कै भाइ पिआरे ॥४॥१॥
WWW.GURBANI.WORLD