GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਨਾਨਕ ਦੇਵ ਜੀ
ਅੰਗ 243
Display Settings
Translations
ਗਉੜੀਛੰਤਮਹਲਾ
Gauree, Chhant, First Mahalaa:
गउड़ी छंत महला १ ॥
ਸੁਣਿਨਾਹਪ੍ਰਭੂਜੀਉਏਕਲੜੀਬਨਮਾਹੇ
ਹੇ ਪ੍ਰਭੂ ਖਸਮ ਜੀ! (ਮੇਰੀ ਬੇਨਤੀ) ਸੁਣੋ। (ਤੈਥੋਂ ਬਿਨਾ) ਮੈਂ ਜੀਵ-ਇਸਤ੍ਰੀ ਇਸ ਸੰਸਾਰ-ਜੰਗਲ ਵਿਚ ਇਕੱਲੀ ਹਾਂ।
Hear me, O my Dear Husband God - I am all alone in the wilderness.
सुणि नाह प्रभू जीउ एकलड़ी बन माहे ॥
ਕਿਉਧੀਰੈਗੀਨਾਹਬਿਨਾਪ੍ਰਭਵੇਪਰਵਾਹੇ
ਹੇ ਬੇ-ਪ੍ਰਵਾਹ ਪ੍ਰਭੂ! ਤੈਂ ਖਸਮ ਤੋਂ ਬਿਨਾਂ ਮੇਰੀ ਜਿੰਦ ਧੀਰਜ ਨਹੀਂ ਫੜ ਸਕਦੀ।
How can I find comfort without You, O my Carefree Husband God?
किउ धीरैगी नाह बिना प्रभ वेपरवाहे ॥
ਧਨਨਾਹਬਾਝਹੁਰਹਿਸਾਕੈਬਿਖਮਰੈਣਿਘਣੇਰੀਆ
ਜੀਵ-ਇਸਤ੍ਰੀ ਪ੍ਰਭੂ-ਪਤੀ ਤੋਂ ਬਿਨਾ ਰਹਿ ਨਹੀਂ ਸਕਦੀ (ਖਸਮ-ਪ੍ਰਭੂ ਤੋਂ ਬਿਨਾ ਇਸ ਦੀ) ਜ਼ਿੰਦਗੀ ਦੀ ਰਾਤ ਬਹੁਤ ਹੀ ਔਖੀ ਗੁਜ਼ਰਦੀ ਹੈ।
The soul-bride cannot live without her Husband; the night is so painful for her.
धन नाह बाझहु रहि न साकै बिखम रैणि घणेरीआ ॥
ਨਹਨੀਦਆਵੈਪ੍ਰੇਮੁਭਾਵੈਸੁਣਿਬੇਨੰਤੀਮੇਰੀਆ
ਹੇ ਖਸਮ-ਪ੍ਰਭੂ! ਮੇਰੀ ਬੇਨਤੀ ਸੁਣ, ਮੈਨੂੰ ਤੇਰਾ ਪਿਆਰ ਚੰਗਾ ਲੱਗਦਾ ਹੈ (ਤੇਰੇ ਵਿਛੋੜੈ ਵਿਚ) ਮੈਨੂੰ ਸ਼ਾਂਤੀ ਨਹੀਂ ਆ ਸਕਦੀ।
Sleep does not come. I am in love with my Beloved. Please, listen to my prayer!
नह नीद आवै प्रेमु भावै सुणि बेनंती मेरीआ ॥
ਬਾਝਹੁਪਿਆਰੇਕੋਇਸਾਰੇਏਕਲੜੀਕੁਰਲਾਏ
ਪਿਆਰੇ ਪ੍ਰਭੂ-ਪਤੀ ਤੋਂ ਬਿਨਾ (ਇਸ ਜਿੰਦ ਦੀ) ਕੋਈ ਭੀ ਵਾਤ ਨਹੀਂ ਪੁੱਛਦਾ। ਇਹ ਇਕੱਲੀ ਹੀ (ਇਸ ਸੰਸਾਰ-ਜੰਗਲ ਵਿਚ) ਕੂਕਦੀ ਹੈ,
Other than my Beloved, no one cares for me; I cry all alone in the wilderness.
बाझहु पिआरे कोइ न सारे एकलड़ी कुरलाए ॥
ਨਾਨਕਸਾਧਨਮਿਲੈਮਿਲਾਈਬਿਨੁਪ੍ਰੀਤਮਦੁਖੁਪਾਏ॥੧॥
(ਪਰ) ਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ, ਜੇ ਇਸ ਨੂੰ ਗੁਰੂ ਮਿਲਾ ਦੇਵੇ, ਨਹੀਂ ਤਾਂ ਪ੍ਰੀਤਮ-ਪ੍ਰਭੂ ਤੋਂ ਬਿਨਾ ਦੁਖ ਹੀ ਦੁਖ ਸਹਾਰਦੀ ਹੈ ॥੧॥
O Nanak, the bride meets Him when He causes her to meet Him; without her Beloved, she suffers in pain. ||1||
नानक सा धन मिलै मिलाई बिनु प्रीतम दुखु पाए ॥१॥
ਪਿਰਿਛੋਡਿਅੜੀਜੀਉਕਵਣੁਮਿਲਾਵੈ
ਹੇ ਸਹੇਲੀਏ! ਜਿਸ ਨੂੰ ਪਤੀ ਨੇ ਵਿਸਾਰ ਦਿੱਤਾ, ਉਸ ਨੂੰ ਹੋਰ ਕੌਣ (ਪਤੀ-ਪ੍ਰਭੂ ਨਾਲ) ਮਿਲਾ ਸਕਦਾ ਹੈ?
She is separated from her Husband Lord - who can unite her with Him?
पिरि छोडिअड़ी जीउ कवणु मिलावै ॥
ਰਸਿਪ੍ਰੇਮਿਮਿਲੀਜੀਉਸਬਦਿਸੁਹਾਵੈ
ਹੇ ਸਹੇਲੀਏ! ਜੇਹੜੀ ਜਿੰਦ-ਵਹੁਟੀ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਨਾਮ-ਰਸ ਵਿਚ ਪ੍ਰਭੂ ਦੇ ਪ੍ਰੇਮ-ਰਸ ਵਿਚ ਜੁੜਦੀ ਹੈ, ਉਹ (ਅੰਤਰ ਆਤਮੇ) ਸੁੰਦਰ ਹੋ ਜਾਂਦੀ ਹੈ।
Tasting His Love, she meets Him, through the Beautiful Word of His Shabad.
रसि प्रेमि मिली जीउ सबदि सुहावै ॥
ਸਬਦੇਸੁਹਾਵੈਤਾਪਤਿਪਾਵੈਦੀਪਕਦੇਹਉਜਾਰੈ
ਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਜੀਵ-ਇਸਤ੍ਰੀ (ਅੰਤਰ ਆਤਮੇ) ਸੋਹਣੀ ਹੋ ਜਾਂਦੀ ਹੈ, ਤਦੋਂ (ਲੋਕ ਪਰਲੋਕ ਵਿਚ) ਇੱਜ਼ਤ ਖੱਟਦੀ ਹੈ; ਗਿਆਨ ਦਾ ਦੀਵਾ ਇਸ ਦੇ ਸਰੀਰ ਵਿਚ (ਹਿਰਦੇ ਵਿਚ) ਚਾਨਣ ਕਰ ਦੇਂਦਾ ਹੈ।
Adorned with the Shabad, she obtains her Husband, and her body is illuminated with the lamp of spiritual wisdom.
सबदे सुहावै ता पति पावै दीपक देह उजारै ॥
ਸੁਣਿਸਖੀਸਹੇਲੀਸਾਚਿਸੁਹੇਲੀਸਾਚੇਕੇਗੁਣਸਾਰੈ
ਹੇ ਸਹੇਲੀਏ! ਸੁਣ! ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਯਾਦ ਕਰਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਸੌਖੀ ਹੋ ਜਾਂਦੀ ਹੈ।
Listen, O my friends and companions - she who is at peace dwells upon the True Lord and His True Praises.
सुणि सखी सहेली साचि सुहेली साचे के गुण सारै ॥
ਸਤਿਗੁਰਿਮੇਲੀਤਾਪਿਰਿਰਾਵੀਬਿਗਸੀਅੰਮ੍ਰਿਤਬਾਣੀ
ਜਦੋਂ ਸਤਿਗੁਰੂ ਨੇ ਉਸ ਨੂੰ ਆਪਣੇ ਸ਼ਬਦ ਵਿਚ ਜੋੜਿਆ, ਤਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ, ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਉਸ ਦਾ ਹਿਰਦਾ ਕੌਲ-ਫੁੱਲ ਖਿੜ ਪੈਂਦਾ ਹੈ।
Meeting the True Guru, she is ravished and enjoyed by her Husband Lord; she blossoms forth with the Ambrosial Word of His Bani.
सतिगुरि मेली ता पिरि रावी बिगसी अंम्रित बाणी ॥
ਨਾਨਕਸਾਧਨਤਾਪਿਰੁਰਾਵੇਜਾਤਿਸਕੈਮਨਿਭਾਣੀ॥੨॥
ਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲਦੀ ਹੈ, ਜਦੋਂ (ਗੁਰੂ ਦੇ ਸ਼ਬਦ ਦੀ ਰਾਹੀਂ) ਇਹ ਪ੍ਰਭੂ-ਪਤੀ ਦੇ ਮਨ ਵਿਚ ਪਿਆਰੀ ਲੱਗਦੀ ਹੈ ॥੨॥
O Nanak, the Husband Lord enjoys His bride when she is pleasing to His Mind. ||2||
नानक सा धन ता पिरु रावे जा तिस कै मनि भाणी ॥२॥
ਮਾਇਆਮੋਹਣੀਨੀਘਰੀਆਜੀਉਕੂੜਿਮੁਠੀਕੂੜਿਆਰੇ
ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੂੰ ਮੋਹਣੀ ਮਾਇਆ ਨੇ ਮੋਹ ਲਿਆ, ਜਿਸ ਨੂੰ ਨਾਸਵੰਤ ਪਦਾਰਥਾਂ ਦੇ ਪਿਆਰ ਨੇ ਠੱਗ ਲਿਆ, ਉਹ ਨਾਸਵੰਤ ਪਦਾਰਥਾਂ ਦੇ ਵਣਜ ਵਿਚ ਲੱਗ ਪਈ।
Fascination with Maya made her homeless; the false are cheated by falsehood.
माइआ मोहणी नीघरीआ जीउ कूड़ि मुठी कूड़िआरे ॥
ਕਿਉਖੂਲੈਗਲਜੇਵੜੀਆਜੀਉਬਿਨੁਗੁਰਅਤਿਪਿਆਰੇ
(ਉਸ ਦੇ ਗਲ ਵਿਚ ਮੋਹ ਦੀ ਫਾਹੀ ਪੈ ਜਾਂਦੀ ਹੈ) ਉਸ ਦੇ ਗਲ ਦੀ ਇਹ ਫਾਹੀ ਅਤਿ ਪਿਆਰੇ ਗੁਰੂ (ਦੀ ਸਹਾਇਤਾ) ਤੋਂ ਬਿਨਾ ਖੁਲ੍ਹ ਨਹੀਂ ਸਕਦੀ।
How can the noose around her neck be untied, without the Most Beloved Guru?
किउ खूलै गल जेवड़ीआ जीउ बिनु गुर अति पिआरे ॥
ਹਰਿਪ੍ਰੀਤਿਪਿਆਰੇਸਬਦਿਵੀਚਾਰੇਤਿਸਹੀਕਾਸੋਹੋਵੈ
ਜੇਹੜਾ ਬੰਦਾ ਪ੍ਰਭੂ ਨਾਲ ਪ੍ਰੀਤ ਪਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਨੂੰ ਵਿਚਾਰਦਾ ਹੈ, ਉਹ ਪ੍ਰਭੂ ਦਾ ਸੇਵਕ ਹੋ ਜਾਂਦਾ ਹੈ।
One who loves the Beloved Lord, and reflects upon the Shabad, belongs to Him.
हरि प्रीति पिआरे सबदि वीचारे तिस ही का सो होवै ॥
ਪੁੰਨਦਾਨਅਨੇਕਨਾਵਣਕਿਉਅੰਤਰਮਲੁਧੋਵੈ
(ਸਿਮਰਨ ਤੋਂ ਬਿਨਾ ਸਿਫ਼ਤ-ਸਾਲਾਹ ਤੋਂ ਬਿਨਾ) ਅਨੇਕਾਂ ਪੁੰਨ-ਦਾਨ ਕੀਤਿਆਂ ਅਨੇਕਾਂ ਤੀਰਥ-ਇਸ਼ਨਾਨ ਕੀਤਿਆਂ ਕੋਈ ਜੀਵ ਆਪਣੇ ਅੰਦਰ ਦੀ (ਵਿਕਾਰਾਂ ਦੀ) ਮੈਲ ਧੋ ਨਹੀਂ ਸਕਦਾ।
How can giving donations to charities and countless cleansing baths wash off the filth within the heart?
पुंन दान अनेक नावण किउ अंतर मलु धोवै ॥
ਨਾਮਬਿਨਾਗਤਿਕੋਇਪਾਵੈਹਠਿਨਿਗ੍ਰਹਿਬੇਬਾਣੈ
ਹਠ ਕਰ ਕੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ ਕਰ ਕੇ ਜੰਗਲ ਵਿਚ ਜਾ ਬੈਠਣ ਨਾਲ ਕੋਈ ਮਨੁੱਖ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕਰਦਾ, ਜੇ ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।
Without the Naam, no one attains salvation. Stubborn self-discipline and living in the wilderness are of no use at all.
नाम बिना गति कोइ न पावै हठि निग्रहि बेबाणै ॥
ਨਾਨਕਸਚਘਰੁਸਬਦਿਸਿਞਾਪੈਦੁਬਿਧਾਮਹਲੁਕਿਜਾਣੈ॥੩॥
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦਰਬਾਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਛਾਣਿਆ ਜਾ ਸਕਦਾ ਹੈ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਝਾਕ ਨਾਲ ਉਸ ਦਰਬਾਰ ਨੂੰ ਲੱਭਿਆ ਨਹੀਂ ਜਾ ਸਕਦਾ ॥੩॥
O Nanak, the home of Truth is attained through the Shabad. How can the Mansion of His Presence be known through duality? ||3||
नानक सच घरु सबदि सिञापै दुबिधा महलु कि जाणै ॥३॥
ਤੇਰਾਨਾਮੁਸਚਾਜੀਉਸਬਦੁਸਚਾਵੀਚਾਰੋ
ਹੇ ਪ੍ਰਭੂ ਜੀ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅਟੱਲ ਹੈ, ਤੇਰੇ ਗੁਣਾਂ ਦੀ ਵਿਚਾਰ ਸਦਾ-ਥਿਰ (ਕਰਮ) ਹੈ।
True is Your Name, O Dear Lord; True is contemplation of Your Shabad.
तेरा नामु सचा जीउ सबदु सचा वीचारो ॥
ਤੇਰਾਮਹਲੁਸਚਾਜੀਉਨਾਮੁਸਚਾਵਾਪਾਰੋ
ਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, ਤੇਰਾ ਨਾਮ ਤੇ ਤੇਰੇ ਨਾਮ ਦਾ ਵਪਾਰ ਸਦਾ ਨਾਲ ਨਿਭਣ ਵਾਲਾ ਵਪਾਰ ਹੈ।
True is the Mansion of Your Presence, O Dear Lord, and True is trade in Your Name.
तेरा महलु सचा जीउ नामु सचा वापारो ॥
ਨਾਮਕਾਵਾਪਾਰੁਮੀਠਾਭਗਤਿਲਾਹਾਅਨਦਿਨੋ
ਪਰਮਾਤਮਾ ਦੇ ਨਾਮ ਦਾ ਵਪਾਰ ਸੁਆਦਲਾ ਵਪਾਰ ਹੈ, ਭਗਤੀ ਦੇ ਵਪਾਰ ਤੋਂ ਨਫ਼ਾ ਸਦਾ ਵਧਦਾ ਰਹਿੰਦਾ ਹੈ।
Trade in Your Name is very sweet; the devotees earn this profit night and day.
नाम का वापारु मीठा भगति लाहा अनदिनो ॥
ਤਿਸੁਬਾਝੁਵਖਰੁਕੋਇਸੂਝੈਨਾਮੁਲੇਵਹੁਖਿਨੁਖਿਨੋ
ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਐਸਾ ਸੌਦਾ ਨਹੀਂ ਜੋ ਸਦਾ ਲਾਭ ਹੀ ਲਾਭ ਦੇਵੇ। ਹੇ ਭਾਈ! ਸਦਾ ਖਿਨ ਖਿਨ, ਪਲ ਪਲ ਨਾਮ ਜਪੋ।
Other than this, I can think of no other merchandise. So chant the Naam each and every moment.
तिसु बाझु वखरु कोइ न सूझै नामु लेवहु खिनु खिनो ॥
ਪਰਖਿਲੇਖਾਨਦਰਿਸਾਚੀਕਰਮਿਪੂਰੈਪਾਇਆ
ਜਿਸ ਮਨੁੱਖ ਨੇ ਨਾਮ-ਵਪਾਰ ਦੇ ਲੇਖੇ ਦੀ ਪਰਖ ਕੀਤੀ, ਉਸ ਉਤੇ ਪ੍ਰਭੂ ਦੀ ਅਟੱਲ ਮਿਹਰ ਦੀ ਨਿਗਾਹ ਹੋਈ, ਪ੍ਰਭੂ ਦੀ ਪੂਰੀ ਮਿਹਰ ਨਾਲ ਉਸ ਨੇ ਨਾਮ-ਵੱਖਰ ਹਾਸਲ ਕਰ ਲਿਆ।
The account is read; by the Grace of the True Lord and good karma, the Perfect Lord is obtained.
परखि लेखा नदरि साची करमि पूरै पाइआ ॥
ਨਾਨਕਨਾਮੁਮਹਾਰਸੁਮੀਠਾਗੁਰਿਪੂਰੈਸਚੁਪਾਇਆ॥੪॥੨॥
ਹੇ ਨਾਨਕ! ਪ੍ਰਭੂ ਦਾ ਨਾਮ ਸਦਾ-ਥਿਰ ਰਹਿਣ ਵਾਲਾ ਤੇ ਬਹੁਤ ਹੀ ਮਿੱਠੇ ਸੁਆਦ ਵਾਲਾ ਪਦਾਰਥ ਹੈ, ਪੂਰੇ ਗੁਰੂ ਦੀ ਰਾਹੀਂ ਇਹ ਪਦਾਰਥ ਮਿਲਦਾ ਹੈ ॥੪॥੨॥
O Nanak, the Nectar of the Name is so sweet. Through the Perfect True Guru, it is obtained. ||4||2||
नानक नामु महा रसु मीठा गुरि पूरै सचु पाइआ ॥४॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ