ਸਾਵੇਲਾਕਹੁਕਉਣੁਹੈਜਿਤੁਪ੍ਰਭਕਉਪਾਈ॥
(ਰੱਬ ਕਰਕੇ) ਉਹ ਵੇਲਾ ਛੇਤੀ ਆਵੇ ਜਦੋਂ ਮੈਂ ਪ੍ਰਭੂ ਨੂੰ ਮਿਲਾਂ।
Tell me, what is that time, when I shall find God?
सा वेला कहु कउणु है जितु प्रभ कउ पाई ॥
ਸੋਮੂਰਤੁਭਲਾਸੰਜੋਗੁਹੈਜਿਤੁਮਿਲੈਗੁਸਾਈ॥
ਉਹ ਮੁਹੂਰਤ, ਉਹ ਮਿਲਣ ਦਾ ਸਮਾਂ ਭਾਗਾਂ ਵਾਲਾ ਹੁੰਦਾ ਹੈ, ਜਦੋਂ ਧਰਤੀ ਦਾ ਸਾਂਈ ਮਿਲਦਾ ਹੈ।
Blessed and auspicious is that moment, and that destiny, when I shall find the Lord of the Universe.
सो मूरतु भला संजोगु है जितु मिलै गुसाई ॥
ਆਠਪਹਰਹਰਿਧਿਆਇਕੈਮਨਇਛਪੁਜਾਈ॥
(ਮੇਹਰ ਕਰ) ਅੱਠੇ ਪਹਿਰ ਪ੍ਰਭੂ ਨੂੰ ਸਿਮਰ ਕੇ ਮੈਂ ਆਪਣੇ ਮਨ ਦੀ ਚਾਹ ਪੂਰੀ ਕਰਾਂ।
Meditating on the Lord, twenty-four hours a day, my mind's desires are fulfilled.
आठ पहर हरि धिआइ कै मन इछ पुजाई ॥
ਵਡੈਭਾਗਿਸਤਸੰਗੁਹੋਇਨਿਵਿਲਾਗਾਪਾਈ॥
ਚੰਗੀ ਕਿਸਮਤਿ ਨਾਲ ਸਤਸੰਗ ਮਿਲ ਜਾਏ ਤੇ ਮੈਂ ਨਿਊਂ ਨਿਊਂ ਕੇ (ਸਤ ਸੰਗੀਆਂ ਦੇ) ਪੈਰੀਂ ਲੱਗਾਂ।
By great good fortune, I have found the Society of the Saints; I bow and touch their feet.
वडै भागि सतसंगु होइ निवि लागा पाई ॥
ਮਨਿਦਰਸਨਕੀਪਿਆਸਹੈਨਾਨਕਬਲਿਜਾਈ॥੧੫॥
ਮੇਰੇ ਮਨ ਵਿਚ (ਪ੍ਰਭੂ ਦੇ) ਦਰਸਨ ਦੀ ਤ੍ਰੇਹ ਹੈ। ਹੇ ਨਾਨਕ! (ਆਖ) ਮੈਂ (ਸਤਸੰਗੀਆਂ ਤੋਂ) ਸਦਕੇ ਜਾਂਦਾ ਹਾਂ ॥੧੫॥
My mind thirsts for the Blessed Vision of the Lord's Darshan; Nanak is a sacrifice to Him. ||15||
मनि दरसन की पिआस है नानक बलि जाई ॥१५॥
WWW.GURBANI.WORLD