GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਕਾਨੜਾ - ਗੁਰੂ ਰਾਮਦਾਸ ਜੀ
ਅੰਗ 1294
Display Settings
Translations
ਰਾਗੁਕਾਨੜਾਚਉਪਦੇਮਹਲਾਘਰੁ
ਰਾਗ ਕਾਨੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Kaanraa, Chau-Padas, Fourth Mahalaa, First House:
रागु कानड़ा चउपदे महला ४ घरु १ ॥
ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
ਮੇਰਾਮਨੁਸਾਧਜਨਾਂਮਿਲਿਹਰਿਆ
ਮੇਰਾ ਮਨ ਸੰਤ ਜਨਾਂ ਨੂੰ ਮਿਲ ਕੇ ਆਤਮਕ ਜੀਵਨ ਵਾਲਾ ਬਣ ਗਿਆ ਹੈ।
Meeting with the Holy people, my mind blossoms forth.
मेरा मनु साध जनां मिलि हरिआ ॥
ਹਉਬਲਿਬਲਿਬਲਿਬਲਿਸਾਧਜਨਾਂਕਉਮਿਲਿਸੰਗਤਿਪਾਰਿਉਤਰਿਆ॥੧॥ਰਹਾਉ
ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ। (ਸੰਤ ਜਨਾਂ ਦੀ) ਸੰਗਤ ਵਿਚ ਮਿਲ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੧॥ ਰਹਾਉ ॥
I am a sacrifice, a sacrifice, a sacrifice, a sacrifice to those Holy beings; joining the Sangat, the Congregation, I am carried across to the other side. ||1||Pause||
हउ बलि बलि बलि बलि साध जनां कउ मिलि संगति पारि उतरिआ ॥१॥ रहाउ ॥
ਹਰਿਹਰਿਕ੍ਰਿਪਾਕਰਹੁਪ੍ਰਭਅਪਨੀਹਮਸਾਧਜਨਾਂਪਗਪਰਿਆ
ਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਆਪਣੀ ਮਿਹਰ ਕਰ, ਮੈਂ ਸੰਤ ਜਨਾਂ ਦੀ ਚਰਨੀਂ ਲੱਗਾ ਰਹਾਂ।
O Lord, Har, Har, please bless me with Your Mercy, God, that I may fall at the feet of the Holy.
हरि हरि क्रिपा करहु प्रभ अपनी हम साध जनां पग परिआ ॥
ਧਨੁਧਨੁਸਾਧਜਿਨਹਰਿਪ੍ਰਭੁਜਾਨਿਆਮਿਲਿਸਾਧੂਪਤਿਤਉਧਰਿਆ॥੧॥
ਸ਼ਾਬਾਸ਼ ਹੈ ਸੰਤ ਜਨਾਂ ਨੂੰ ਜਿਨ੍ਹਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ। ਸੰਤ ਜਨਾਂ ਨੂੰ ਮਿਲ ਕੇ ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ ਵਿਕਾਰਾਂ ਤੋਂ ਬਚ ਜਾਂਦੇ ਹਨ ॥੧॥
Blessed, blessed are the Holy, who know the Lord God. Meeting with the Holy, even sinners are saved. ||1||
धनु धनु साध जिन हरि प्रभु जानिआ मिलि साधू पतित उधरिआ ॥१॥
ਮਨੂਆਚਲੈਚਲੈਬਹੁਬਹੁਬਿਧਿਮਿਲਿਸਾਧੂਵਸਗਤਿਕਰਿਆ
(ਮਨੁੱਖ ਦਾ) ਮਨ (ਆਮ ਤੌਰ ਤੇ) ਕਈ ਤਰੀਕਿਆਂ ਨਾਲ ਸਦਾ ਭਟਕਦਾ ਫਿਰਦਾ ਹੈ, ਸੰਤ ਜਨਾਂ ਨੂੰ ਮਿਲ ਕੇ (ਇਉਂ) ਵੱਸ ਵਿਚ ਕਰ ਲਈਦਾ ਹੈ,
The mind roams and rambles all around in all directions. Meeting with the Holy, it is overpowered and brought under control,
मनूआ चलै चलै बहु बहु बिधि मिलि साधू वसगति करिआ ॥
ਜਿਉਂਜਲਤੰਤੁਪਸਾਰਿਓਬਧਕਿਗ੍ਰਸਿਮੀਨਾਵਸਗਤਿਖਰਿਆ॥੨॥
ਜਿਵੇਂ ਕਿਸੇ ਸ਼ਿਕਾਰੀ ਨੇ ਜਾਲ ਖਿਲਾਰਿਆ, ਅਤੇ ਮੱਛੀ ਨੂੰ (ਕੁੰਡੇ ਵਿਚ) ਫਸਾ ਕੇ ਕਾਬੂ ਕਰ ਕੇ ਲੈ ਗਿਆ ॥੨॥
just as when the fisherman spreads his net over the water, he catches and overpowers the fish. ||2||
जिउं जल तंतु पसारिओ बधकि ग्रसि मीना वसगति खरिआ ॥२॥
ਹਰਿਕੇਸੰਤਸੰਤਭਲਨੀਕੇਮਿਲਿਸੰਤਜਨਾਮਲੁਲਹੀਆ
ਪਰਮਾਤਮਾ ਦੇ ਸੇਵਕ ਸੰਤ ਜਨ ਭਲੇ ਅਤੇ ਚੰਗੇ ਜੀਵਨ ਵਾਲੇ ਹੁੰਦੇ ਹਨ, ਸੰਤ ਜਨਾਂ ਨੂੰ ਮਿਲ ਕੇ (ਮਨ ਦੀ ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ।
The Saints, the Saints of the Lord, are noble and good. Meeting with the humble Saints, filth is washed away.
हरि के संत संत भल नीके मिलि संत जना मलु लहीआ ॥
ਹਉਮੈਦੁਰਤੁਗਇਆਸਭੁਨੀਕਰਿਜਿਉਸਾਬੁਨਿਕਾਪਰੁਕਰਿਆ॥੩॥
ਜਿਵੇਂ ਸਾਬਣ ਨਾਲ ਕੱਪੜਾ (ਸਾਫ਼) ਕਰ ਲਈਦਾ ਹੈ, (ਤਿਵੇਂ ਸੰਤ ਜਨਾਂ ਦੀ ਸੰਗਤ ਵਿਚ ਮਨੁੱਖ ਦੇ ਅੰਦਰੋਂ) ਹਉਮੈ ਦਾ ਵਿਕਾਰ ਸਾਰਾ ਨਿਕਲ ਜਾਂਦਾ ਹੈ ॥੩॥
All the sins and egotism are washed away, like soap washing dirty clothes. ||3||
हउमै दुरतु गइआ सभु नीकरि जिउ साबुनि कापरु करिआ ॥३॥
ਮਸਤਕਿਲਿਲਾਟਿਲਿਖਿਆਧੁਰਿਠਾਕੁਰਿਗੁਰਸਤਿਗੁਰਚਰਨਉਰਧਰਿਆ
ਹੇ ਦਾਸ ਨਾਨਕ! ਜਿਸ ਮਨੁੱਖ ਦੇ ਮੱਥੇ ਉੱਤੇ ਠਾਕੁਰ-ਪ੍ਰਭੂ ਨੇ ਧੁਰ ਦਰਗਾਹ ਤੋਂ (ਗੁਰੂ-ਮਿਲਾਪ ਦਾ ਲੇਖ) ਲਿਖ ਦਿੱਤਾ, ਉਸ ਨੇ ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਵਸਾ ਲਏ।
According to that pre-ordained destiny inscribed on my forehead by my Lord and Master, I have enshrined the Feet of the Guru, the True Guru, within my heart.
मसतकि लिलाटि लिखिआ धुरि ठाकुरि गुर सतिगुर चरन उर धरिआ ॥
ਸਭੁਦਾਲਦੁਦੂਖਭੰਜਪ੍ਰਭੁਪਾਇਆਜਨਨਾਨਕਨਾਮਿਉਧਰਿਆ॥੪॥੧॥
ਉਸ ਨੇ ਉਹ ਪਰਮਾਤਮਾ ਲੱਭ ਲਿਆ ਜਿਹੜਾ ਸਾਰੀ ਗ਼ਰੀਬੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਉਹ ਮਨੁੱਖ ਨਾਮ ਵਿਚ (ਜੁੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ ॥੪॥੧॥
I have found God, the Destroyer of all poverty and pain; servant Nanak is saved through the Naam. ||4||1||
सभु दालदु दूख भंज प्रभु पाइआ जन नानक नामि उधरिआ ॥४॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ