ਕਾਨੜਾਮਹਲਾ੪॥
Kaanraa, Fourth Mahalaa:
कानड़ा महला ४ ॥
ਮੇਰਾਮਨੁਸੰਤਜਨਾਪਗਰੇਨ॥
ਮੇਰਾ ਮਨ ਸੰਤ ਜਨਾਂ ਦੇ ਚਰਨਾਂ ਦੀ ਧੂੜ (ਮੰਗਦਾ ਹੈ)।
My mind is the dust of the feet of the Saints.
मेरा मनु संत जना पग रेन ॥
ਹਰਿਹਰਿਕਥਾਸੁਨੀਮਿਲਿਸੰਗਤਿਮਨੁਕੋਰਾਹਰਿਰੰਗਿਭੇਨ॥੧॥ਰਹਾਉ॥
ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ (ਜਿਸ ਨੇ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ, ਉਸ ਦਾ ਕੋਰਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ॥੧॥ ਰਹਾਉ ॥
Joining the Sangat, the Congregation, I listen to the sermon of the Lord, Har, Har. My crude and uncultured mind is drenched with the Love of the Lord. ||1||Pause||
हरि हरि कथा सुनी मिलि संगति मनु कोरा हरि रंगि भेन ॥१॥ रहाउ ॥
ਹਮਅਚਿਤਅਚੇਤਨਜਾਨਹਿਗਤਿਮਿਤਿਗੁਰਿਕੀਏਸੁਚਿਤਚਿਤੇਨ॥
ਅਸੀਂ ਜੀਵ (ਪਰਮਾਤਮਾ ਵਲੋਂ) ਬੇ-ਧਿਆਨੇ ਗ਼ਾਫ਼ਿਲ ਰਹਿੰਦੇ ਹਾਂ, ਅਸੀਂ ਨਹੀਂ ਜਾਣਦੇ ਕਿ ਪਰਮਾਤਮਾ ਕਿਹੋ ਜਿਹਾ ਉੱਚੀ ਆਤਮਕ ਅਵਸਥਾ ਵਾਲਾ ਹੈ ਅਤੇ ਕੇਡਾ ਬੇਅੰਤ ਵੱਡਾ ਹੈ। (ਜਿਹੜੇ ਗੁਰੂ ਦੀ ਸਰਨ ਪੈ ਗਏ, ਉਹਨਾਂ ਨੂੰ) ਗੁਰੂ ਨੇ ਸਿਆਣੇ ਚਿੱਤ ਵਾਲੇ ਬਣਾ ਦਿੱਤਾ।
I am thoughtless and unconscious; I do not know God's state and extent. The Guru has made me thoughtful and conscious.
हम अचित अचेत न जानहि गति मिति गुरि कीए सुचित चितेन ॥
ਪ੍ਰਭਿਦੀਨਦਇਆਲਿਕੀਓਅੰਗੀਕ੍ਰਿਤੁਮਨਿਹਰਿਹਰਿਨਾਮੁਜਪੇਨ॥੧॥
ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ ਨੇ ਜਿਸ ਦਾ ਪੱਖ ਕੀਤਾ, ਉਸ ਨੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ॥੧॥
God is Merciful to the meek; He has made me His Own. My mind chants and meditates on the Name of the Lord, Har, Har. ||1||
प्रभि दीन दइआलि कीओ अंगीक्रितु मनि हरि हरि नामु जपेन ॥१॥
ਹਰਿਕੇਸੰਤਮਿਲਹਿਮਨਪ੍ਰੀਤਮਕਟਿਦੇਵਉਹੀਅਰਾਤੇਨ॥
ਜੇ (ਮੇਰੇ) ਮਨ ਦੇ ਪਿਆਰੇ ਸੰਤ ਜਨ (ਮੈਨੂੰ) ਮਿਲ ਪੈਣ, ਤਾਂ ਮੈਂ ਉਹਨਾਂ ਨੂੰ (ਆਪਣਾ) ਹਿਰਦਾ ਕੱਟ ਕੇ ਦੇ ਦਿਆਂ।
Meeting with the Lord's Saints, the Beloveds of the mind, I would cut out my heart, and offer it to them.
हरि के संत मिलहि मन प्रीतम कटि देवउ हीअरा तेन ॥
ਹਰਿਕੇਸੰਤਮਿਲੇਹਰਿਮਿਲਿਆਹਮਕੀਏਪਤਿਤਪਵੇਨ॥੨॥
(ਜਿਨ੍ਹਾਂ ਨੂੰ) ਪਰਮਾਤਮਾ ਦੇ ਸੰਤ ਮਿਲ ਪਏ, ਉਹਨਾਂ ਨੂੰ ਪਰਮਾਤਮਾ ਮਿਲ ਪਿਆ। ਸੰਤ ਜਨ ਅਸਾਂ ਜੀਵਾਂ ਨੂੰ ਪਤਿਤਾਂ ਤੋਂ ਪਵਿੱਤਰ ਕਰ ਲੈਂਦੇ ਹਨ ॥੨॥
Meeting with the Lord's Saints, I meet with the Lord; this sinner has been sanctified. ||2||
हरि के संत मिले हरि मिलिआ हम कीए पतित पवेन ॥२॥
ਹਰਿਕੇਜਨਊਤਮਜਗਿਕਹੀਅਹਿਜਿਨਮਿਲਿਆਪਾਥਰਸੇਨ॥
ਪਰਮਾਤਮਾ ਦੇ ਸੇਵਕ ਜਗਤ ਵਿਚ ਉੱਚੇ ਜੀਵਨ ਵਾਲੇ ਅਖਵਾਂਦੇ ਹਨ, ਕਿਉਂਕਿ ਉਹਨਾਂ ਨੂੰ ਮਿਲਿਆਂ ਪੱਥਰ (ਭੀ ਅੰਦਰੋਂ) ਸਿੱਜ ਜਾਂਦੇ ਹਨ (ਪੱਥਰ-ਦਿਲ ਮਨੁੱਖ ਭੀ ਨਰਮ-ਦਿਲ ਹੋ ਜਾਂਦੇ ਹਨ)।
The humble servants of the Lord are said to be exalted in this world; meeting with them, even stones are softened.
हरि के जन ऊतम जगि कहीअहि जिन मिलिआ पाथर सेन ॥
ਜਨਕੀਮਹਿਮਾਬਰਨਿਨਸਾਕਉਓਇਊਤਮਹਰਿਹਰਿਕੇਨ॥੩॥
ਮੈਂ ਸੰਤ ਜਨਾਂ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ। ਪਰਮਾਤਮਾ ਨੇ (ਆਪ) ਉਹਨਾਂ ਨੂੰ ਉੱਚੇ ਜੀਵਨ ਵਾਲੇ ਬਣਾ ਦਿੱਤਾ ਹੈ ॥੩॥
I cannot even describe the noble grandeur of such humble beings; the Lord, Har, Har, has made them sublime and exalted. ||3||
जन की महिमा बरनि न साकउ ओइ ऊतम हरि हरि केन ॥३॥
ਤੁਮੑਹਰਿਸਾਹਵਡੇਪ੍ਰਭਸੁਆਮੀਹਮਵਣਜਾਰੇਰਾਸਿਦੇਨ॥
ਹੇ ਪ੍ਰਭੂ! ਹੇ ਹਰੀ! ਹੇ ਸੁਆਮੀ! ਤੂੰ ਨਾਮ-ਖ਼ਜ਼ਾਨੇ ਦਾ ਮਾਲਕ ਹੈਂ, ਅਸੀਂ ਜੀਵ ਉਸ ਨਾਮ-ਧਨ ਦੇ ਵਪਾਰੀ ਹਾਂ, ਸਾਨੂੰ ਆਪਣਾ ਨਾਮ-ਸਰਮਾਇਆ ਦੇਹ।
You, Lord are the Great Merchant-Banker; O God, my Lord and Master, I am just a poor peddler; please bless me with the wealth.
तुम हरि साह वडे प्रभ सुआमी हम वणजारे रासि देन ॥
ਜਨਨਾਨਕਕਉਦਇਆਪ੍ਰਭਧਾਰਹੁਲਦਿਵਾਖਰੁਹਰਿਹਰਿਲੇਨ॥੪॥੨॥
ਹੇ ਪ੍ਰਭੂ! ਆਪਣੇ ਦਾਸ ਨਾਨਕ ਉੱਤੇ ਮਿਹਰ ਕਰ, ਮੈਂ ਤੇਰਾ ਨਾਮ-ਸੌਦਾ ਲੱਦ ਸਕਾਂ ॥੪॥੨॥
Please bestow Your Kindness and Mercy upon servant Nanak, God, so that he may load up the merchandise of the Lord, Har, Har. ||4||2||
जन नानक कउ दइआ प्रभ धारहु लदि वाखरु हरि हरि लेन ॥४॥२॥
WWW.GURBANI.WORLD