LINE 01
ਸੂਹੀਮਹਲਾ੫॥
Soohee, Fifth Mahalaa:
सूही महला ५ ॥
LINE 02
ਤੁਧੁਚਿਤਿਆਏਮਹਾਅਨੰਦਾਜਿਸੁਵਿਸਰਹਿਸੋਮਰਿਜਾਏ॥
ਹੇ ਪ੍ਰ੍ਰਭੂ! ਜੇ ਤੂੰ ਚਿੱਤ ਵਿਚ ਆ ਵੱਸੇਂ, ਤਾਂ ਬੜਾ ਸੁਖ ਮਿਲਦਾ ਹੈ। ਜਿਸ ਮਨੁੱਖ ਨੂੰ ਤੂੰ ਵਿਸਰ ਜਾਂਦਾ ਹੈਂ, ਉਹ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ।
When You come to mind, I am totally in bliss. One who forgets You might just as well be dead.
तुधु चिति आए महा अनंदा जिसु विसरहि सो मरि जाए ॥
LINE 03
ਦਇਆਲੁਹੋਵਹਿਜਿਸੁਊਪਰਿਕਰਤੇਸੋਤੁਧੁਸਦਾਧਿਆਏ੧॥॥
ਹੇ ਕਰਤਾਰ! ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਸਦਾ ਤੈਨੂੰ ਯਾਦ ਕਰਦਾ ਰਹਿੰਦਾ ਹੈ ॥੧॥
That being, whom You bless with Your Mercy, O Creator Lord, constantly meditates on You. ||1||
दइआलु होवहि जिसु ऊपरि करते सो तुधु सदा धिआए ॥१॥
LINE 04
ਮੇਰੇਸਾਹਿਬਤੂੰਮੈਮਾਣੁਨਿਮਾਣੀ॥
ਹੇ ਮੇਰੇ ਮਾਲਕ-ਪ੍ਰਭੂ! ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈਂ।
O my Lord and Master, You are the honor of the dishonored such as me.
मेरे साहिब तूं मै माणु निमाणी ॥
LINE 05
ਅਰਦਾਸਿਕਰੀਪ੍ਰਭਅਪਨੇਆਗੈਸੁਣਿਸੁਣਿਜੀਵਾਤੇਰੀਬਾਣੀ੧॥॥ਰਹਾਉ॥
ਹੇ ਪ੍ਰਭੂ! ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ, (ਮੇਹਰ ਕਰ) ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੧॥ ਰਹਾਉ ॥
I offer my prayer to You, God; listening, listening to the Word of Your Bani, I live. ||1||Pause||
अरदासि करी प्रभ अपने आगै सुणि सुणि जीवा तेरी बाणी ॥१॥ रहाउ ॥
LINE 06
ਚਰਣਧੂੜਿਤੇਰੇਜਨਕੀਹੋਵਾਤੇਰੇਦਰਸਨਕਉਬਲਿਜਾਈ॥
ਹੇ ਪ੍ਰਭੂ! ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ, (ਮੇਹਰ ਕਰ) ਮੈਂ ਤੇਰੇ ਸੇਵਕ ਦੇ ਚਰਨਾਂ ਦੀ ਧੂੜ ਬਣਿਆ ਰਹਾਂ।
May I become the dust of the feet of Your humble servants. I am a sacrifice to the Blessed Vision of Your Darshan.
चरण धूड़ि तेरे जन की होवा तेरे दरसन कउ बलि जाई ॥
LINE 07
ਅੰਮ੍ਰਿਤਬਚਨਰਿਦੈਉਰਿਧਾਰੀਤਉਕਿਰਪਾਤੇਸੰਗੁਪਾਈ੨॥॥
(ਤੇਰੇ ਸੇਵਕ ਦੇ) ਆਤਮਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਦਿਲ ਵਿਚ ਹਿਰਦੇ ਵਿਚ ਵਸਾਈ ਰੱਖਾਂ, ਤੇਰੀ ਕਿਰਪਾ ਨਾਲ ਮੈਂ (ਤੇਰੇ ਸੇਵਕ ਦੀ) ਸੰਗਤਿ ਪ੍ਰਾਪਤ ਕਰਾਂ ॥੨॥
I enshrine Your Ambrosial Word within my heart. By Your Grace, I have found the Company of the Holy. ||2||
अंम्रित बचन रिदै उरि धारी तउ किरपा ते संगु पाई ॥२॥
LINE 08
ਅੰਤਰਕੀਗਤਿਤੁਧੁਪਹਿਸਾਰੀਤੁਧੁਜੇਵਡੁਅਵਰੁਨਕੋਈ॥
ਹੇ ਭਾਈ! ਆਪਣੇ ਦਿਲ ਦੀ ਹਾਲਤ ਤੇਰੇ ਅੱਗੇ ਖੋਲ੍ਹ ਕੇ ਰੱਖ ਦਿੱਤੀ ਹੈ। ਮੈਨੂੰ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ।
I place the state of my inner being before You; there is no other as great as You.
अंतर की गति तुधु पहि सारी तुधु जेवडु अवरु न कोई ॥
LINE 09
ਜਿਸਨੋਲਾਇਲੈਹਿਸੋਲਾਗੈਭਗਤੁਤੁਹਾਰਾਸੋਈ੩॥॥
ਜਿਸ ਮਨੁੱਖ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਹ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ। ਉਹੀ ਤੇਰਾ (ਅਸਲ) ਭਗਤ ਹੈ ॥੩॥
He alone is attached, whom You attach; he alone is Your devotee. ||3||
जिस नो लाइ लैहि सो लागै भगतु तुहारा सोई ॥३॥
LINE 10
ਦੁਇਕਰਜੋੜਿਮਾਗਉਇਕੁਦਾਨਾਸਾਹਿਬਿਤੁਠੈਪਾਵਾ॥
ਹੇ ਪ੍ਰਭੂ! ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਪਾਸੋਂ) ਇਕ ਦਾਨ ਮੰਗਦਾ ਹਾਂ। ਹੇ ਸਾਹਿਬ! ਤੇਰੇ ਤ੍ਰੁੱਠਣ ਨਾਲ ਹੀ ਮੈਂ (ਇਹ ਦਾਨ) ਲੈ ਸਕਦਾ ਹਾਂ।
With my palms pressed together, I beg for this one gift; O my Lord and Master, if it pleases You, I shall obtain it.
दुइ कर जोड़ि मागउ इकु दाना साहिबि तुठै पावा ॥
LINE 11
ਸਾਸਿਸਾਸਿਨਾਨਕੁਆਰਾਧੇਆਠਪਹਰਗੁਣਗਾਵਾ੪੯੫੬॥॥॥॥
(ਮੇਹਰ ਕਰ) ਨਾਨਕ ਹਰੇਕ ਸਾਹ ਦੇ ਨਾਲ ਤੇਰਾ ਅਰਾਧਨ ਕਰਦਾ ਰਹੇ, ਮੈਂ ਅੱਠੇ ਪਹਰ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਾਂ ॥੪॥੯॥੫੬॥
With each and every breath, Nanak adores You; twenty-four hours a day, I sing Your Glorious Praises. ||4||9||56||
सासि सासि नानकु आराधे आठ पहर गुण गावा ॥४॥९॥५६॥
GURBANI.WORLD