LINE 01
ਸੂਹੀਮਹਲਾ੫॥
Soohee, Fifth Mahalaa:
सूही महला ५ ॥
LINE 02
ਪਾਰਬ੍ਰਹਮਪਰਮੇਸਰਸਤਿਗੁਰਆਪੇਕਰਣੈਹਾਰਾ॥
ਹੇ ਪਰਮਾਤਮਾ! ਹੇ ਪਰਮੇਸਰ! ਹੇ ਸਤਿਗੁਰ! ਤੂੰ ਆਪ ਹੀ ਸਭ ਕੁਝ ਕਰਨ ਦੇ ਸਮਰਥ ਹੈਂ।
The True Guru is the Transcendent Lord, the Supreme Lord God; He Himself is the Creator Lord.
पारब्रहम परमेसर सतिगुर आपे करणैहारा ॥
LINE 03
ਚਰਣਧੂੜਿਤੇਰੀਸੇਵਕੁਮਾਗੈਤੇਰੇਦਰਸਨਕਉਬਲਿਹਾਰਾ੧॥॥
(ਤੇਰਾ) ਦਾਸ (ਤੇਰੇ ਪਾਸੋਂ) ਤੇਰੇ ਚਰਨਾਂ ਦੀ ਧੂੜ ਮੰਗਦਾ ਹੈ, ਤੇਰੇ ਦਰਸਨ ਤੋਂ ਸਦਕੇ ਜਾਂਦਾ ਹੈ ॥੧॥
Your servant begs for the dust of Your feet. I am a sacrifice to the Blessed Vision of Your Darshan. ||1||
चरण धूड़ि तेरी सेवकु मागै तेरे दरसन कउ बलिहारा ॥१॥
LINE 04
ਮੇਰੇਰਾਮਰਾਇਜਿਉਰਾਖਹਿਤਿਉਰਹੀਐ॥
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਜਿਵੇਂ (ਅਸਾਂ ਜੀਵਾਂ ਨੂੰ) ਰੱਖਦਾ ਹੈਂ, ਤਿਵੇਂ ਹੀ ਰਿਹਾ ਜਾ ਸਕਦਾ ਹੈ।
O my Sovereign Lord, as You keep me, so do I remain.
मेरे राम राइ जिउ राखहि तिउ रहीऐ ॥
LINE 05
ਤੁਧੁਭਾਵੈਤਾਨਾਮੁਜਪਾਵਹਿਸੁਖੁਤੇਰਾਦਿਤਾਲਹੀਐ੧॥॥ਰਹਾਉ॥
ਜੇ ਤੈਨੂੰ ਚੰਗਾ ਲੱਗੇ ਤਾਂ ਤੂੰ (ਅਸਾਂ ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ, ਤੇਰਾ ਹੀ ਬਖ਼ਸ਼ਿਆ ਹੋਇਆ ਸੁਖ ਅਸੀਂ ਲੈ ਸਕਦੇ ਹਾਂ ॥੧॥ ਰਹਾਉ ॥
When it pleases You, I chant Your Name. You alone can grant me peace. ||1||Pause||
तुधु भावै ता नामु जपावहि सुखु तेरा दिता लहीऐ ॥१॥ रहाउ ॥
LINE 06
ਮੁਕਤਿਭੁਗਤਿਜੁਗਤਿਤੇਰੀਸੇਵਾਜਿਸੁਤੂੰਆਪਿਕਰਾਇਹਿ॥
ਹੇ ਪ੍ਰਭੂ! ਤੇਰੀ ਸੇਵਾ-ਭਗਤੀ ਵਿਚ ਹੀ (ਵਿਕਾਰਾਂ ਤੋਂ) ਖ਼ਲਾਸੀ ਹੈ, ਸੰਸਾਰ ਦੇ ਸੁਖ ਹਨ, ਸੁਚੱਜੀ ਜੀਵਨ-ਜਾਚ ਹੈ (ਪਰ ਤੇਰੀ ਭਗਤੀ ਉਹੀ ਕਰਦਾ ਹੈ) ਜਿਸ ਪਾਸੋਂ ਤੂੰ ਆਪ ਕਰਾਂਦਾ ਹੈਂ।
Liberation, comfort and proper lifestyle come from serving You; You alone cause us to serve You.
मुकति भुगति जुगति तेरी सेवा जिसु तूं आपि कराइहि ॥
LINE 07
ਤਹਾਬੈਕੁੰਠੁਜਹਕੀਰਤਨੁਤੇਰਾਤੂੰਆਪੇਸਰਧਾਲਾਇਹਿ੨॥॥
ਹੇ ਪ੍ਰਭੂ! ਜਿਸ ਥਾਂ ਤੇਰੀ ਸਿਫ਼ਤਿ-ਸਾਲਾਹ ਹੋ ਰਹੀ ਹੋਵੇ, (ਮੇਰੇ ਵਾਸਤੇ) ਉਹੀ ਥਾਂ ਬੈਕੁੰਠ ਹੈ, ਤੂੰ ਆਪ ਹੀ (ਸਿਫ਼ਤਿ-ਸਾਲਾਹ ਕਰਨ ਦੀ) ਸਰਧਾ (ਸਾਡੇ ਅੰਦਰ) ਪੈਦਾ ਕਰਦਾ ਹੈਂ ॥੨॥
That place is heaven, where the Kirtan of the Lord's Praises are sung. You Yourself instill faith into us. ||2||
तहा बैकुंठु जह कीरतनु तेरा तूं आपे सरधा लाइहि ॥२॥
LINE 08
ਸਿਮਰਿਸਿਮਰਿਸਿਮਰਿਨਾਮੁਜੀਵਾਤਨੁਮਨੁਹੋਇਨਿਹਾਲਾ॥
(ਹੇ ਪ੍ਰਭੂ! ਮੇਹਰ ਕਰ) ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ, ਮੇਰਾ ਮਨ ਮੇਰਾ ਤਨ (ਤੇਰੇ ਨਾਮ ਦੀ ਬਰਕਤਿ ਨਾਲ) ਖਿੜਿਆ ਰਹੇ।
Meditating, meditating, meditating in remembrance on the Naam, I live; my mind and body are enraptured.
सिमरि सिमरि सिमरि नामु जीवा तनु मनु होइ निहाला ॥
LINE 09
ਚਰਣਕਮਲਤੇਰੇਧੋਇਧੋਇਪੀਵਾਮੇਰੇਸਤਿਗੁਰਦੀਨਦਇਆਲਾ੩॥॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਸਤਿਗੁਰ! ਮੈਂ ਸਦਾ ਤੇਰੇ ਸੋਹਣੇ ਚਰਨ ਧੋ ਧੋ ਕੇ ਪੀਂਦਾ ਰਹਾਂ ॥੩॥
I wash Your Lotus Feet, and drink in this water, O my True Guru, O Merciful to the meek. ||3||
चरण कमल तेरे धोइ धोइ पीवा मेरे सतिगुर दीन दइआला ॥३॥
LINE 10
ਕੁਰਬਾਣੁਜਾਈਉਸੁਵੇਲਾਸੁਹਾਵੀਜਿਤੁਤੁਮਰੈਦੁਆਰੈਆਇਆ॥
(ਹੇ ਸਤਿਗੁਰੂ!) ਮੈਂ ਉਸ ਸੋਹਣੀ ਘੜੀ ਤੋਂ ਸਦਕੇ ਜਾਂਦਾ ਹਾਂ, ਜਦੋਂ ਮੈਂ ਤੇਰੇ ਦਰ ਤੇ ਆ ਡਿੱਗਾ।
I am a sacrifice to that most wonderful time when I came to Your Door.
कुरबाणु जाई उसु वेला सुहावी जितु तुमरै दुआरै आइआ ॥
LINE 11
ਨਾਨਕਕਉਪ੍ਰਭਭਏਕ੍ਰਿਪਾਲਾਸਤਿਗੁਰੁਪੂਰਾਪਾਇਆ੪੮੫੫॥॥॥॥
ਹੇ ਭਾਈ! ਜਦੋਂ (ਦਾਸ) ਨਾਨਕ ਉਤੇ ਪ੍ਰਭੂ ਜੀ ਦਇਆਵਾਨ ਹੋਏ, ਤਦੋਂ (ਨਾਨਕ ਨੂੰ) ਪੂਰਾ ਗੁਰੂ ਮਿਲ ਪਿਆ ॥੪॥੮॥੫੫॥
God has become compassionate to Nanak; I have found the Perfect True Guru. ||4||8||55||
नानक कउ प्रभ भए क्रिपाला सतिगुरु पूरा पाइआ ॥४॥८॥५५॥
GURBANI.WORLD