ਪਉੜੀ॥
ਪਉੜੀ
Pauree:
पउड़ी ॥
ਟਹਲਕਰਹੁਤਉਏਕਕੀਜਾਤੇਬ੍ਰਿਥਾਨਕੋਇ॥
(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦੀ ਸੇਵਾ-ਭਗਤੀ ਕਰੋ ਜਿਸ ਦੇ ਦਰ ਤੋਂ ਕੋਈ (ਜਾਚਕ) ਖ਼ਾਲੀ ਨਹੀਂ ਜਾਂਦਾ।
Work for the One Lord; no one returns empty-handed from Him.
टहल करहु तउ एक की जा ते ब्रिथा न कोइ ॥
ਮਨਿਤਨਿਮੁਖਿਹੀਐਬਸੈਜੋਚਾਹਹੁਸੋਹੋਇ॥
ਜੇ ਤੁਹਾਡੇ ਮਨ ਵਿਚ ਤਨ ਵਿਚ ਮੂੰਹ ਵਿਚ ਹਿਰਦੇ ਵਿਚ ਪ੍ਰਭੂ ਵੱਸ ਪਏ, ਤਾਂ ਮੂੰਹ-ਮੰਗਿਆ ਪਦਾਰਥ ਮਿਲੇਗਾ।
When the Lord abides within your mind, body, mouth and heart, then whatever you desire shall come to pass.
मनि तनि मुखि हीऐ बसै जो चाहहु सो होइ ॥
ਟਹਲਮਹਲਤਾਕਉਮਿਲੈਜਾਕਉਸਾਧਕ੍ਰਿਪਾਲ॥
ਪਰ ਇਹ ਸੇਵਾ-ਭਗਤੀ ਦਾ ਮੌਕਾ ਉਸੇ ਨੂੰ ਮਿਲਦਾ ਹੈ, ਜਿਸ ਉਤੇ ਗੁਰੂ ਦਿਆਲ ਹੋਵੇ।
He alone obtains the Lord's service, and the Mansion of His Presence, unto whom the Holy Saint is compassionate.
टहल महल ता कउ मिलै जा कउ साध क्रिपाल ॥
ਸਾਧੂਸੰਗਤਿਤਉਬਸੈਜਉਆਪਨਹੋਹਿਦਇਆਲ॥
ਤੇ, ਗੁਰੂ ਦੀ ਸੰਗਤਿ ਵਿਚ ਮਨੁੱਖ ਤਦੋਂ ਟਿਕਦਾ ਹੈ, ਜੇ ਪ੍ਰਭੂ ਆਪ ਕਿਰਪਾ ਕਰੇ।
He joins the Saadh Sangat, the Company of the Holy, only when the Lord Himself shows His Mercy.
साधू संगति तउ बसै जउ आपन होहि दइआल ॥
ਟੋਹੇਟਾਹੇਬਹੁਭਵਨਬਿਨੁਨਾਵੈਸੁਖੁਨਾਹਿ॥
ਅਸਾਂ ਸਾਰੇ ਥਾਂ ਭਾਲ ਕੇ ਵੇਖ ਲਏ ਹਨ, ਪ੍ਰਭੂ ਦੇ ਭਜਨ ਤੋਂ ਬਿਨਾ ਆਤਮਕ ਸੁਖ ਕਿਤੇ ਭੀ ਨਹੀਂ।
I have searched and searched, across so many worlds, but without the Name, there is no peace.
टोहे टाहे बहु भवन बिनु नावै सुखु नाहि ॥
ਟਲਹਿਜਾਮਕੇਦੂਤਤਿਹਜੁਸਾਧੂਸੰਗਿਸਮਾਹਿ॥
ਜੇਹੜੇ ਬੰਦੇ ਗੁਰੂ ਦੀ ਹਜ਼ੂਰੀ ਵਿਚ ਆਪਾ ਲੀਨ ਕਰ ਲੈਂਦੇ ਹਨ, ਉਹਨਾਂ ਤੋਂ ਤਾਂ ਜਮਦੂਤ ਭੀ ਲਾਂਭੇ ਹੋ ਜਾਂਦੇ ਹਨ (ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ)।
The Messenger of Death retreats from those who dwell in the Saadh Sangat.
टलहि जाम के दूत तिह जु साधू संगि समाहि ॥
ਬਾਰਿਬਾਰਿਜਾਉਸੰਤਸਦਕੇ॥
ਮੈਂ ਮੁੜ ਮੁੜ ਗੁਰੂ ਤੋਂ ਕੁਰਬਾਨ ਜਾਂਦਾ ਹਾਂ।
Again and again, I am forever devoted to the Saints.
बारि बारि जाउ संत सदके ॥
ਨਾਨਕਪਾਪਬਿਨਾਸੇਕਦਿਕੇ॥੨੭॥
ਹੇ ਨਾਨਕ! (ਆਖ-) ਜੇਹੜਾ ਮਨੁੱਖ ਗੁਰੂ ਦਰ ਤੇ ਆ ਡਿੱਗਦਾ ਹੈ, ਉਸ ਦੇ ਕਈ ਜਨਮਾਂ ਦੇ ਕੀਤੇ ਮੰਦ ਕਰਮਾਂ ਦੇ ਸੰਸਕਾਰ ਨਾਸ ਹੋ ਜਾਂਦੇ ਹਨ ॥੨੭॥
O Nanak, my sins from so long ago have been erased. ||27||
नानक पाप बिनासे कदि के ॥२७॥
WWW.GURBANI.WORLD