GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਸਤਾ ਤੇ ਬਲਵੰਡਿ
ਅੰਗ 966
Display Settings
Translations
ਰਾਮਕਲੀਕੀਵਾਰਰਾਇਬਲਵੰਡਿਤਥਾਸਤੈਡੂਮਿਆਖੀ
ਰਾਮਕਲੀ ਰਾਗਣੀ ਦੀ ਇਹ ਉਹ 'ਵਾਰ' ਹੈ ਜੋ ਰਾਇ ਬਲਵੰਡ ਨੇ ਅਤੇ ਸੱਤੇ ਡੂਮ ਨੇ ਸੁਣਾਈ ਸੀ।
Vaar Of Raamkalee, Uttered By Satta And Balwand The Drummer:
रामकली की वार राइ बलवंडि तथा सतै डूमि आखी ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਨਾਉਕਰਤਾਕਾਦਰੁਕਰੇਕਿਉਬੋਲੁਹੋਵੈਜੋਖੀਵਦੈ
(ਕਿਸੇ ਪੁਰਖ ਦਾ) ਜੋ ਨਾਮਣਾ ਕਾਦਰ ਕਰਤਾ ਆਪਿ (ਉੱਚਾ) ਕਰੇ, ਉਸ ਨੂੰ ਤੋਲਣ ਲਈ (ਕਿਸੇ ਪਾਸੋਂ) ਕੋਈ ਗੱਲ ਨਹੀਂ ਹੋ ਸਕਦੀ (ਭਾਵ, ਮੈਂ ਬਲਵੰਡ ਵਿਚਾਰਾ ਕੌਣ ਹਾਂ ਜੋ ਗੁਰੂ ਜੀ ਦੇ ਉੱਚੇ ਮਰਤਬੇ ਨੂੰ ਬਿਆਨ ਕਰ ਸਕਾਂ?)
One who chants the Name of the Almighty Creator - how can his words be judged?
नाउ करता कादरु करे किउ बोलु होवै जोखीवदै ॥
ਦੇਗੁਨਾਸਤਿਭੈਣਭਰਾਵਹੈਪਾਰੰਗਤਿਦਾਨੁਪੜੀਵਦੈ
ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਵਾਲੀ ਆਤਮ ਅਵਸਥਾ ਦੀ ਬਖ਼ਸ਼ਸ਼ ਹਾਸਲ ਕਰਨ ਲਈ ਜੋ ਸਤਿ ਆਦਿਕ ਰੱਬੀ ਗੁਣ (ਲੋਕ ਬੜੇ ਜਤਨਾਂ ਨਾਲ ਆਪਣੇ ਅੰਦਰ ਪੈਦਾ ਕਰਦੇ ਹਨ, ਉਹ ਗੁਣ ਸਤਿਗੁਰੂ ਜੀ ਦੇ ਤਾਂ) ਭੈਣ ਭਰਾਵ ਹਨ (ਭਾਵ) ਉਹਨਾਂ ਦੇ ਅੰਦਰ ਤਾਂ ਸੁਭਾਵਿਕ ਹੀ ਮੌਜੂਦ ਹਨ।
His divine virtues are the true sisters and brothers; through them, the gift of supreme status is obtained.
दे गुना सति भैण भराव है पारंगति दानु पड़ीवदै ॥
ਨਾਨਕਿਰਾਜੁਚਲਾਇਆਸਚੁਕੋਟੁਸਤਾਣੀਨੀਵਦੈ
(ਇਸ ਉੱਚੇ ਨਾਮਣੇ ਵਾਲੇ ਗੁਰੂ) ਨਾਨਕ ਦੇਵ ਜੀ ਨੇ ਸੱਚ-ਰੂਪ ਕਿਲ੍ਹਾ ਬਣਾ ਕੇ ਅਤੇ ਪੱਕੀ ਨੀਂਹ ਰੱਖ ਕੇ (ਧਰਮ ਦਾ) ਰਾਜ ਚਲਾਇਆ ਹੈ।
Nanak established the kingdom; He built the true fortress on the strongest foundations.
नानकि राजु चलाइआ सचु कोटु सताणी नीव दै ॥
ਲਹਣੇਧਰਿਓਨੁਛਤੁਸਿਰਿਕਰਿਸਿਫਤੀਅੰਮ੍ਰਿਤੁਪੀਵਦੈ
(ਬਾਬਾ) ਲਹਿਣਾ ਜੀ ਦੇ ਸਿਰ ਉਤੇ, ਜੋ ਸਿਫ਼ਤ-ਸਾਲਾਹ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਰਹੇ ਸਨ, ਗੁਰੂ ਨਾਨਕ ਦੇਵ ਜੀ ਨੇ (ਗੁਰਿਆਈ ਦਾ) ਛਤਰ ਧਰਿਆ।
He installed the royal canopy over Lehna's head; chanting the Lord's Praises, He drank in the Ambrosial Nectar.
लहणे धरिओनु छतु सिरि करि सिफती अंम्रितु पीवदै ॥
ਮਤਿਗੁਰਆਤਮਦੇਵਦੀਖੜਗਿਜੋਰਿਪਰਾਕੁਇਜੀਅਦੈ
ਗੁਰੂ ਅਕਾਲ ਪੁਰਖ ਦੀ (ਬਖ਼ਸ਼ੀ ਹੋਈ) ਮੱਤ-ਰੂਪ ਤਲਵਾਰ ਨਾਲ, ਜ਼ੋਰ ਨਾਲ ਅਤੇ ਬਲ ਨਾਲ (ਅੰਦਰੋਂ ਪਹਿਲਾ ਜੀਵਨ ਕੱਢ ਕੇ) ਆਤਮਕ ਜ਼ਿੰਦਗੀ ਬਖ਼ਸ਼ ਕੇ,
The Guru implanted the almighty sword of the Teachings to illuminate his soul.
मति गुर आतम देव दी खड़गि जोरि पराकुइ जीअ दै ॥
ਗੁਰਿਚੇਲੇਰਹਰਾਸਿਕੀਈਨਾਨਕਿਸਲਾਮਤਿਥੀਵਦੈ
(ਹੁਣ) ਆਪਣੀ ਸਲਾਮਤੀ ਵਿਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ (ਬਾਬਾ ਲਹਣਾ ਜੀ) ਅੱਗੇ ਮੱਥਾ ਟੇਕਿਆ,
The Guru bowed down to His disciple, while Nanak was still alive.
गुरि चेले रहरासि कीई नानकि सलामति थीवदै ॥
ਸਹਿਟਿਕਾਦਿਤੋਸੁਜੀਵਦੈ॥੧॥
ਤੇ ਸਤਿਗੁਰੂ ਜੀ ਨੇ ਜਿਊਂਦਿਆਂ ਹੀ (ਗੁਰਿਆਈ ਦਾ) ਤਿਲਕ (ਬਾਬਾ ਲਹਣਾ ਜੀ ਨੂੰ) ਦੇ ਦਿੱਤਾ ॥੧॥
The King, while still alive, applied the ceremonial mark to his forehead. ||1||
सहि टिका दितोसु जीवदै ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ