ਮਃ੩॥
Third Mahalaa:
मः ३ ॥
ਸਬਦਿਰਤੀਸੋਹਾਗਣੀਸਤਿਗੁਰਕੈਭਾਇਪਿਆਰਿ॥
ਜੀਊਂਦੇ ਖਸਮ ਵਾਲੀ (ਗੁਰਮੁਖ ਜੀਵ-) ਇਸਤ੍ਰੀ (ਉਹ ਹੈ ਜੋ) ਗੁਰੂ ਦੇ ਸ਼ਬਦ ਦੀ ਰਾਹੀਂ ਸਤਿਗੁਰੂ ਦੇ ਪ੍ਰੇਮ-ਪਿਆਰ ਵਿਚ-
The happy soul-bride is attuned to the Word of the Shabad; she is in love with the True Guru.
सबदि रती सोहागणी सतिगुर कै भाइ पिआरि ॥
ਸਦਾਰਾਵੇਪਿਰੁਆਪਣਾਸਚੈਪ੍ਰੇਮਿਪਿਆਰਿ॥
ਸਦਾ ਆਪਣੇ ਹਰੀ-ਖਸਮ (ਦੀ ਯਾਦ) ਦਾ ਆਨੰਦ ਮਾਣਦੀ ਹੈ।
She continually enjoys and ravishes her Beloved, with true love and affection.
सदा रावे पिरु आपणा सचै प्रेमि पिआरि ॥
ਅਤਿਸੁਆਲਿਉਸੁੰਦਰੀਸੋਭਾਵੰਤੀਨਾਰਿ॥
ਉਹ ਸੁੰਦਰ ਨਾਰੀ ਬਹੁਤ ਸੋਹਣੇ ਰੂਪ ਵਾਲੀ ਤੇ ਸੋਭਾ ਵਾਲੀ ਹੈ।
She is such a loveable, beautiful and noble woman.
अति सुआलिउ सुंदरी सोभावंती नारि ॥
ਨਾਨਕਨਾਮਿਸੋਹਾਗਣੀਮੇਲੀਮੇਲਣਹਾਰਿ॥੨॥
ਹੇ ਨਾਨਕ! ਨਾਮ ਵਿਚ (ਜੁੜੀ ਹੋਣ ਕਰਕੇ) (ਗੁਰਮੁਖ) ਸੋਹਾਗਣ ਨੂੰ ਮੇਲਣਹਾਰ ਹਰੀ ਨੇ (ਆਪਣੇ ਵਿਚ) ਮਿਲਾ ਲਿਆ ਹੈ ॥੨॥
O Nanak, through the Naam, the happy soul-bride unites with the Lord of Union. ||2||
नानक नामि सोहागणी मेली मेलणहारि ॥२॥
WWW.GURBANI.WORLD