ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਬਿਖੈਰਾਜਤੇਅੰਧੁਲਾਭਾਰੀ॥
(ਹੇ ਭਾਈ!) ਵਿਸ਼ਿਆਂ ਦੇ ਪ੍ਰਭਾਵ ਨਾਲ (ਮਨੁੱਖ ਵਿਕਾਰਾਂ ਵਿਚ) ਬਹੁਤ ਅੰਨ੍ਹਾ ਹੋ ਜਾਂਦਾ ਹੈ (ਤਦੋਂ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੀ ਨਹੀਂ ਸੁੱਝਦਾ)
The blind beggar is better off than the vicious king.
बिखै राज ते अंधुला भारी ॥
ਦੁਖਿਲਾਗੈਰਾਮਨਾਮੁਚਿਤਾਰੀ॥੧॥
(ਪਰ ਵਿਕਾਰਾਂ ਦੇ ਕਾਰਨ ਜਦੋਂ ਉਹ) ਦੁੱਖ ਵਿਚ ਫਸਦਾ ਹੈ, ਤਦੋਂ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ ॥੧॥
Overcome by pain, the blind man invokes the Lord's Name. ||1||
दुखि लागै राम नामु चितारी ॥१॥
ਤੇਰੇਦਾਸਕਉਤੁਹੀਵਡਿਆਈ॥
(ਹੇ ਪ੍ਰਭੂ!) ਤੇਰੇ ਦਾਸ ਦੇ ਵਾਸਤੇ ਤੇਰਾ ਨਾਮ ਹੀ (ਲੋਕ-ਪਰਲੋਕ ਵਿਚ) ਇੱਜ਼ਤ ਹੈ।
You are the glorious greatness of Your slave.
तेरे दास कउ तुही वडिआई ॥
ਮਾਇਆਮਗਨੁਨਰਕਿਲੈਜਾਈ॥੧॥ਰਹਾਉ॥
(ਤੇਰਾ ਦਾਸ ਜਾਣਦਾ ਹੈ ਕਿ) ਮਾਇਆ ਵਿਚ ਮਸਤ ਮਨੁੱਖ ਨੂੰ (ਮਾਇਆ) ਨਰਕ ਵਿਚ ਲੈ ਜਾਂਦੀ ਹੈ (ਸਦਾ ਦੁਖੀ ਰੱਖਦੀ ਹੈ) ॥੧॥ ਰਹਾਉ ॥
The intoxication of Maya leads the others to hell. ||1||Pause||
माइआ मगनु नरकि लै जाई ॥१॥ रहाउ ॥
ਰੋਗਗਿਰਸਤਚਿਤਾਰੇਨਾਉ॥
(ਹੇ ਭਾਈ!) ਰੋਗਾਂ ਨਾਲ ਘਿਰਿਆ ਹੋਇਆ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ,
Gripped by disease, they invoke the Name.
रोग गिरसत चितारे नाउ ॥
ਬਿਖੁਮਾਤੇਕਾਠਉਰਨਠਾਉ॥੨॥
ਪਰ ਵਿਕਾਰਾਂ ਦੀ ਜ਼ਹਿਰ ਵਿਚ ਮਸਤ ਹੋਏ ਮਨੁੱਖ ਦੇ ਆਤਮਕ ਜੀਵਨ ਦਾ ਕਿਤੇ ਨਾਮ-ਨਿਸ਼ਾਨ ਨਹੀਂ ਲੱਭਦਾ, (ਵਿਕਾਰਾਂ ਦੀ ਜ਼ਹਿਰ ਉਸ ਦੇ ਆਤਮਕ ਜੀਵਨ ਨੂੰ ਮਾਰ-ਮੁਕਾਂਦੀ ਹੈ) ॥੨॥
But those who are intoxicated with vice shall find no home, no place of rest. ||2||
बिखु माते का ठउर न ठाउ ॥२॥
ਚਰਨਕਮਲਸਿਉਲਾਗੀਪ੍ਰੀਤਿ॥
(ਹੇ ਭਾਈ! ਪਰਮਾਤਮਾ ਦੇ) ਸੋਹਣੇ ਚਰਨਾਂ ਨਾਲ (ਜਿਸ ਮਨੁੱਖ ਦੀ) ਪ੍ਰੀਤਿ ਬਣ ਜਾਂਦੀ ਹੈ,
One who is in love with the Lord's Lotus Feet,
चरन कमल सिउ लागी प्रीति ॥
ਆਨਸੁਖਾਨਹੀਆਵਹਿਚੀਤਿ॥੩॥
ਉਸ ਨੂੰ ਦੁਨੀਆ ਵਾਲੇ ਹੋਰ ਹੋਰ ਸੁਖ ਚੇਤੇ ਨਹੀਂ ਆਉਂਦੇ ॥੩॥
does not think of any other comforts. ||3||
आन सुखा नही आवहि चीति ॥३॥
ਸਦਾਸਦਾਸਿਮਰਉਪ੍ਰਭਸੁਆਮੀ॥
ਸੁਆਮੀ! ਮੈਂ ਸਦਾ ਹੀ ਤੈਨੂੰ ਸਿਮਰਦਾ ਰਹਾਂ।
Forever and ever, meditate on God, your Lord and Master.
सदा सदा सिमरउ प्रभ सुआमी ॥
ਮਿਲੁਨਾਨਕਹਰਿਅੰਤਰਜਾਮੀ॥੪॥੮੨॥੧੫੧॥
ਹੇ ਨਾਨਕ! (ਅਰਦਾਸ ਕਰ ਤੇ ਆਖ)-ਹੇ ਪ੍ਰਭੂ! ਹੇ ਹੇ ਅੰਤਰਜਾਮੀ ਹਰੀ! (ਮੈਨੂੰ) ਮਿਲ ॥੪॥੮੨॥੧੫੧॥
O Nanak, meet with the Lord, the Inner-knower, the Searcher of hearts. ||4||82||151||
मिलु नानक हरि अंतरजामी ॥४॥८२॥१५१॥
WWW.GURBANI.WORLD