ਅਨਿਕਲੀਲਾਰਾਜਰਸਰੂਪੰਛਤ੍ਰਚਮਰਤਖਤਆਸਨੰ॥
ਅਨੇਕਾਂ ਚੋਜ ਤਮਾਸ਼ੇ, ਰਾਜ ਦੀਆਂ ਮੌਜਾਂ, ਸੁੰਦਰਤਾ, (ਸਿਰ ਤੇ) ਛਤਰ ਚਉਰ, ਤੇ ਬੈਠਣ ਨੂੰ ਸ਼ਾਹੀ ਤਖ਼ਤ-
The various sorts of pleasures, powers, joys, beauty, canopies, cooling fans and thrones to sit on
अनिक लीला राज रस रूपं छत्र चमर तखत आसनं ॥
ਰਚੰਤਿਮੂੜਅਗਿਆਨਅੰਧਹਨਾਨਕਸੁਪਨਮਨੋਰਥਮਾਇਆ॥੧॥
ਇਹਨਾਂ ਪਦਾਰਥਾਂ ਵਿਚ, ਹੇ ਨਾਨਕ! ਅੰਨ੍ਹੇ ਮੂਰਖ ਅਗਿਆਨੀ ਬੰਦੇ ਹੀ ਮਸਤ ਹੁੰਦੇ ਹਨ, ਮਾਇਆ ਦੇ ਇਹ ਕੌਤਕ ਤਾਂ ਸੁਪਨੇ ਦੀਆਂ ਚੀਜ਼ਾਂ (ਸਮਾਨ) ਹਨ ॥੧॥
- the foolish, ignorant and blind are engrossed in these things. O Nanak, desire for Maya is just a dream. ||1||
रचंति मूड़ अगिआन अंधह नानक सुपन मनोरथ माइआ ॥१॥
ਸੁਪਨੈਹਭਿਰੰਗਮਾਣਿਆਮਿਠਾਲਗੜਾਮੋਹੁ॥
(ਇਹ ਇਉਂ ਹੈ ਜਿਵੇਂ) ਸੁਪਨੇ ਵਿਚ ਸਾਰੀਆਂ ਮੌਜਾਂ ਮਾਣੀਆਂ, ਉਹਨਾਂ ਦੇ ਮੋਹ ਨੇ ਖਿੱਚ ਪਾ ਲਈ (ਪਰ ਜਦੋਂ ਜਾਗ ਆਈ ਤਾਂ ਪੱਲੇ ਕੁਝ ਭੀ ਨਾਹ ਰਿਹਾ)
In a dream, he enjoys all sorts of pleasures, and emotional attachment seems so sweet.
सुपनै हभि रंग माणिआ मिठा लगड़ा मोहु ॥
ਨਾਨਕਨਾਮਵਿਹੂਣੀਆਸੁੰਦਰਿਮਾਇਆਧ੍ਰੋਹੁ॥੨॥
ਹੇ ਨਾਨਕ! ਜੇ ਪ੍ਰਭੂ ਦੇ ਨਾਮ ਤੋਂ ਵਾਂਜੇ ਰਹੇ ਤਾਂ ਸੋਹਣੀ ਮਾਇਆ ਧੋਖਾ ਹੀ ਹੈ ॥੨॥
O Nanak, without the Naam, the Name of the Lord, the beauty of Maya's illusion is fake. ||2||
नानक नाम विहूणीआ सुंदरि माइआ ध्रोहु ॥२॥
WWW.GURBANI.WORLD