GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 282
Display Settings
Translations
ਜਿਉਮੰਦਰਕਉਥਾਮੈਥੰਮਨੁ
ਜਿਵੇਂ ਘਰ (ਦੇ ਛੱਤ) ਨੂੰ ਥੰਮ੍ਹ ਸਹਾਰਾ ਦੇਂਦਾ ਹੈ,
As a palace is supported by its pillars,
जिउ मंदर कउ थामै थंमनु ॥
ਤਿਉਗੁਰਕਾਸਬਦੁਮਨਹਿਅਸਥੰਮਨੁ
ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ।
so does the Guru's Word support the mind.
तिउ गुर का सबदु मनहि असथंमनु ॥
ਜਿਉਪਾਖਾਣੁਨਾਵਚੜਿਤਰੈ
ਜਿਵੇਂ ਪੱਥਰ ਬੇੜੀ ਵਿਚ ਚੜ੍ਹ ਕੇ (ਨਦੀ ਆਦਿਕ ਤੋਂ) ਪਾਰ ਲੰਘ ਜਾਂਦਾ ਹੈ,
As a stone placed in a boat can cross over the river,
जिउ पाखाणु नाव चड़ि तरै ॥
ਪ੍ਰਾਣੀਗੁਰਚਰਣਲਗਤੁਨਿਸਤਰੈ
ਤਿਵੇਂ ਗੁਰੂ ਦੀ ਚਰਨੀਂ ਲੱਗਾ ਹੋਇਆ ਬੰਦਾ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ।
so is the mortal saved, grasping hold of the Guru's Feet.
प्राणी गुर चरण लगतु निसतरै ॥
ਜਿਉਅੰਧਕਾਰਦੀਪਕਪਰਗਾਸੁ
ਜਿਵੇਂ ਦੀਵਾ ਹਨੇਰਾ (ਦੂਰ ਕਰ ਕੇ) ਚਾਨਣ ਕਰ ਦੇਂਦਾ ਹੈ,
As the darkness is illuminated by the lamp,
जिउ अंधकार दीपक परगासु ॥
ਗੁਰਦਰਸਨੁਦੇਖਿਮਨਿਹੋਇਬਿਗਾਸੁ
ਤਿਵੇਂ ਗੁਰੂ ਦਾ ਦੀਦਾਰ ਕਰ ਕੇ ਮਨ ਵਿਚ ਖਿੜਾਉ (ਪੈਦਾ) ਹੋ ਜਾਂਦਾ ਹੈ।
so does the mind blossom forth, beholding the Blessed Vision of the Guru's Darshan.
गुर दरसनु देखि मनि होइ बिगासु ॥
ਜਿਉਮਹਾਉਦਿਆਨਮਹਿਮਾਰਗੁਪਾਵੈ
ਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ,
The path is found through the great wilderness
जिउ महा उदिआन महि मारगु पावै ॥
ਤਿਉਸਾਧੂਸੰਗਿਮਿਲਿਜੋਤਿਪ੍ਰਗਟਾਵੈ
ਤਿਵੇਂ ਸਾਧੂ ਦੀ ਸੰਗਤ ਵਿਚ ਬੈਠਿਆਂ (ਅਕਾਲ ਪੁਰਖ ਦੀ) ਜੋਤਿ (ਮਨੁੱਖ ਦੇ ਅੰਦਰ) ਪ੍ਰਗਟਦੀ ਹੈ।
by joining the Saadh Sangat, the Company of the Holy, and one's light shines forth.
तिउ साधू संगि मिलि जोति प्रगटावै ॥
ਤਿਨਸੰਤਨਕੀਬਾਛਉਧੂਰਿ
ਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।
I seek the dust of the feet of those Saints;
तिन संतन की बाछउ धूरि ॥
ਨਾਨਕਕੀਹਰਿਲੋਚਾਪੂਰਿ॥੩॥
ਹੇ ਪ੍ਰਭੂ! ਨਾਨਕ ਦੀ ਇਹ ਖ਼ਾਹਸ਼ ਪੂਰੀ ਕਰ ॥੩॥
O Lord, fulfill Nanak's longing! ||3||
नानक की हरि लोचा पूरि ॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ