GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਧਨਾਸਰੀ - ਗੁਰੂ ਨਾਨਕ ਦੇਵ ਜੀ
ਅੰਗ 661
Display Settings
Translations
ਧਨਾਸਰੀਮਹਲਾ
Dhanaasaree, First Mahalaa:
धनासरी महला १ ॥
ਜੀਉਤਪਤੁਹੈਬਾਰੋਬਾਰ
(ਸਿਫ਼ਤ-ਸਾਲਾਹ ਦੀ ਬਾਣੀ ਵਿਸਾਰਿਆਂ) ਜਿੰਦ ਮੁੜ ਮੁੜ ਦੁਖੀ ਹੁੰਦੀ ਹੈ,
My soul burns, over and over again.
जीउ तपतु है बारो बार ॥
ਤਪਿਤਪਿਖਪੈਬਹੁਤੁਬੇਕਾਰ
ਦੁਖੀ ਹੋ ਹੋ ਕੇ (ਫਿਰ ਭੀ) ਹੋਰ ਹੋਰ ਵਿਕਾਰਾਂ ਵਿਚ ਖ਼ੁਆਰ ਹੁੰਦੀ ਹੈ।
Burning and burning, it is ruined, and it falls into evil.
तपि तपि खपै बहुतु बेकार ॥
ਜੈਤਨਿਬਾਣੀਵਿਸਰਿਜਾਇ
ਜਿਸ ਸਰੀਰ ਵਿਚ (ਭਾਵ, ਜਿਸ ਮਨੁੱਖ ਨੂੰ) ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ,
That body, which forgets the Word of the Guru's Bani,
जै तनि बाणी विसरि जाइ ॥
ਜਿਉਪਕਾਰੋਗੀਵਿਲਲਾਇ॥੧॥
ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ ॥੧॥
cries out in pain, like a chronic patient. ||1||
जिउ पका रोगी विललाइ ॥१॥
ਬਹੁਤਾਬੋਲਣੁਝਖਣੁਹੋਇ
(ਸਿਮਰਨ ਤੋਂ ਖ਼ਾਲੀ ਰਹਿਣ ਕਰ ਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ) ਬਹੁਤੇ ਗਿਲੇ ਕਰੀ ਜਾਣੇ ਵਿਅਰਥ ਬੋਲ-ਬੁਲਾਰਾ ਹੈ,
To speak too much and babble is useless.
बहुता बोलणु झखणु होइ ॥
ਵਿਣੁਬੋਲੇਜਾਣੈਸਭੁਸੋਇ॥੧॥ਰਹਾਉ
ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ (ਸਾਡੇ ਰੋਗਾਂ ਦਾ) ਸਾਰਾ ਕਾਰਣ ਜਾਣਦਾ ਹੈ ॥੧॥ ਰਹਾਉ ॥
Even without our speaking, He knows everything. ||1||Pause||
विणु बोले जाणै सभु सोइ ॥१॥ रहाउ ॥
ਜਿਨਿਕਨਕੀਤੇਅਖੀਨਾਕੁ
(ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ) ਜਿਸ ਨੇ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ;
He created our ears, eyes and nose.
जिनि कन कीते अखी नाकु ॥
ਜਿਨਿਜਿਹਵਾਦਿਤੀਬੋਲੇਤਾਤੁ
ਜਿਸ ਨੇ ਜੀਭ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ;
He gave us our tongue to speak so fluently.
जिनि जिहवा दिती बोले तातु ॥
ਜਿਨਿਮਨੁਰਾਖਿਆਅਗਨੀਪਾਇ
ਜਿਸ ਨੇ ਸਾਡੇ ਸਰੀਰ ਵਿਚ ਨਿੱਘ ਪਾ ਕੇ ਜਿੰਦ (ਸਰੀਰ ਵਿਚ) ਟਿਕਾ ਦਿੱਤੀ;
He preserved the mind in the fire of the womb;
जिनि मनु राखिआ अगनी पाइ ॥
ਵਾਜੈਪਵਣੁਆਖੈਸਭਜਾਇ॥੨॥
(ਜਿਸ ਦੀ ਕਲਾ ਨਾਲ ਸਰੀਰ ਵਿਚ) ਸੁਆਸ ਚੱਲਦਾ ਹੈ ਤੇ ਮਨੁੱਖ ਹਰ ਥਾਂ (ਤੁਰ ਫਿਰ ਕੇ) ਬੋਲ ਚਾਲ ਕਰ ਸਕਦਾ ਹੈ ॥੨॥
at His Command, the wind blows everywhere. ||2||
वाजै पवणु आखै सभ जाइ ॥२॥
ਜੇਤਾਮੋਹੁਪਰੀਤਿਸੁਆਦ
ਜਿਤਨਾ ਭੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸੁਆਦ ਹਨ,
These worldly attachments, loves and pleasurable tastes,
जेता मोहु परीति सुआद ॥
ਸਭਾਕਾਲਖਦਾਗਾਦਾਗ
ਇਹ ਸਾਰੇ ਮਨ ਵਿਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ, ਵਿਕਾਰਾਂ ਦੇ ਦਾਗ਼ ਹੀ ਲਾਂਦੇ ਜਾਂਦੇ ਹਨ।
all are just black stains.
सभा कालख दागा दाग ॥
ਦਾਗਦੋਸਮੁਹਿਚਲਿਆਲਾਇ
(ਸਿਮਰਨ ਤੋਂ ਸੁੰਞਾ ਰਹਿ ਕੇ ਵਿਕਾਰਾਂ ਵਿਚ ਫਸ ਕੇ) ਮਨੁੱਖ ਵਿਕਾਰਾਂ ਦੇ ਦਾਗ਼ ਆਪਣੇ ਮੱਥੇ ਤੇ ਲਾ ਕੇ (ਇਥੋਂ) ਚੱਲ ਪੈਂਦਾ ਹੈ,
One who departs, with these black stains of sin on his face
दाग दोस मुहि चलिआ लाइ ॥
ਦਰਗਹਬੈਸਣਨਾਹੀਜਾਇ॥੩॥
ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ ॥੩॥
shall find no place to sit in the Court of the Lord. ||3||
दरगह बैसण नाही जाइ ॥३॥
ਕਰਮਿਮਿਲੈਆਖਣੁਤੇਰਾਨਾਉ
(ਪਰ, ਹੇ ਪ੍ਰਭੂ! ਜੀਵ ਦੇ ਭੀ ਕੀਹ ਵੱਸ?) ਤੇਰਾ ਨਾਮ ਸਿਮਰਨ (ਦਾ ਗੁਣ) ਤੇਰੀ ਮੇਹਰ ਨਾਲ ਹੀ ਮਿਲ ਸਕਦਾ ਹੈ,
By Your Grace, we chant Your Name.
करमि मिलै आखणु तेरा नाउ ॥
ਜਿਤੁਲਗਿਤਰਣਾਹੋਰੁਨਹੀਥਾਉ
ਤੇਰੇ ਨਾਮ ਵਿਚ ਹੀ ਲੱਗ ਕੇ (ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ, (ਇਹਨਾਂ ਤੋਂ ਬਚਣ ਲਈ) ਹੋਰ ਕੋਈ ਥਾਂ ਨਹੀਂ ਹੈ।
Becoming attached to it, one is saved; there is no other way.
जितु लगि तरणा होरु नही थाउ ॥
ਜੇਕੋਡੂਬੈਫਿਰਿਹੋਵੈਸਾਰ
(ਨਿਰਾਸਤਾ ਦੀ ਲੋੜ ਨਹੀਂ) ਜੇ ਕੋਈ ਮਨੁੱਖ (ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿਚ) ਡੁੱਬਦਾ ਭੀ ਹੈ (ਉਹ ਪ੍ਰਭੂ ਇਤਨਾ ਦਿਆਲ ਹੈ ਕਿ) ਫਿਰ ਭੀ ਉਸ ਦੀ ਸੰਭਾਲ ਹੁੰਦੀ ਹੈ।
Even if one is drowning, still, he may be saved.
जे को डूबै फिरि होवै सार ॥
ਨਾਨਕਸਾਚਾਸਰਬਦਾਤਾਰ॥੪॥੩॥੫॥
ਹੇ ਨਾਨਕ! ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਕਿਸੇ ਨੂੰ ਵਿਰਵਾ ਨਹੀਂ ਰੱਖਦਾ) ॥੪॥੩॥੫॥
O Nanak, the True Lord is the Giver of all. ||4||3||5||
नानक साचा सरब दातार ॥४॥३॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ