ਚਾਰਿਦਿਨਅਪਨੀਨਉਬਤਿਚਲੇਬਜਾਇ॥
ਮਨੁੱਖ (ਜੇ ਰਾਜਾ ਭੀ ਬਣ ਜਾਏ ਤਾਂ ਭੀ) ਥੋੜ੍ਹੇ ਹੀ ਦਿਨ ਰਾਜ ਮਾਣ ਕੇ ਇੱਥੋਂ) ਤੁਰ ਪੈਂਦਾ ਹੈ।
The mortal beats the drum for a few days, and then he must depart.
चारि दिन अपनी नउबति चले बजाइ ॥
ਇਤਨਕੁਖਟੀਆਗਠੀਆਮਟੀਆਸੰਗਿਨਕਛੁਲੈਜਾਇ॥੧॥ਰਹਾਉ॥
ਜੇ ਇਤਨਾ ਧਨ ਭੀ ਜੋੜ ਲਏ ਕਿ ਗੰਢਾਂ ਬੰਨ੍ਹ ਲਏ, ਜ਼ਮੀਨ ਵਿਚ ਦੱਬ ਰੱਖੇ, ਤਾਂ ਭੀ ਕੋਈ ਚੀਜ਼ (ਅੰਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ ॥
With so much wealth and cash and buried treasure, still, he cannot take anything with him. ||1||Pause||
इतनकु खटीआ गठीआ मटीआ संगि न कछु लै जाइ ॥१॥ रहाउ ॥
ਦਿਹਰੀਬੈਠੀਮਿਹਰੀਰੋਵੈਦੁਆਰੈਲਉਸੰਗਿਮਾਇ॥
(ਜਦੋਂ ਮਰ ਜਾਂਦਾ ਹੈ ਤਾਂ) ਘਰ ਦੀ ਦਲੀਜ਼ ਉੱਤੇ ਬੈਠੀ ਵਹੁਟੀ ਰੋਂਦੀ ਹੈ, ਬਾਹਰਲੇ ਬੂਹੇ ਤਕ ਉਸ ਦੀ ਮਾਂ (ਉਸ ਦੇ ਮੁਰਦਾ ਸਰੀਰ ਦਾ) ਸਾਥ ਕਰਦੀ ਹੈ,
Sitting on the threshold, his wife weeps and wails; his mother accompanies him to the outer gate.
दिहरी बैठी मिहरी रोवै दुआरै लउ संगि माइ ॥
ਮਰਹਟਲਗਿਸਭੁਲੋਗੁਕੁਟੰਬੁਮਿਲਿਹੰਸੁਇਕੇਲਾਜਾਇ॥੧॥
ਮਸਾਣਾਂ ਤਕ ਹੋਰ ਲੋਕ ਤੇ ਪਰਵਾਰ ਦੇ ਬੰਦੇ ਜਾਂਦੇ ਹਨ। ਪਰ ਜਿੰਦ ਇਕੱਲੀ ਹੀ ਜਾਂਦੀ ਹੈ ॥੧॥
All the people and relatives together go to the crematorium, but the swan-soul must go home all alone. ||1||
मरहट लगि सभु लोगु कुटंबु मिलि हंसु इकेला जाइ ॥१॥
ਵੈਸੁਤਵੈਬਿਤਵੈਪੁਰਪਾਟਨਬਹੁਰਿਨਦੇਖੈਆਇ॥
ਉਹ (ਆਪਣੇ) ਪੁੱਤਰ, ਧਨ, ਨਗਰ ਸ਼ਹਿਰ ਮੁੜ ਕਦੇ ਆ ਕੇ ਨਹੀਂ ਵੇਖ ਸਕਦਾ।
Those children, that wealth, that city and town - he shall not come to see them again.
वै सुत वै बित वै पुर पाटन बहुरि न देखै आइ ॥
ਕਹਤੁਕਬੀਰੁਰਾਮੁਕੀਨਸਿਮਰਹੁਜਨਮੁਅਕਾਰਥੁਜਾਇ॥੨॥੬॥
ਕਬੀਰ ਆਖਦਾ ਹੈ ਕਿ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ? (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥੬॥
Says Kabeer, why do you not meditate on the Lord? Your life is uselessly slipping away! ||2||6||
कहतु कबीरु रामु की न सिमरहु जनमु अकारथु जाइ ॥२॥६॥
WWW.GURBANI.WORLD