GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਨਾਨਕ ਦੇਵ ਜੀ
ਅੰਗ 144
Display Settings
Translations
ਪਉੜੀ
Pauree:
पउड़ी ॥
ਸਚਾਤੇਰਾਹੁਕਮੁਗੁਰਮੁਖਿਜਾਣਿਆ
(ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੇ ਸਨਮੁਖ ਹੋਇਆਂ ਇਸ ਦੀ ਸਮਝ ਪੈਂਦੀ ਹੈ।
True is the Hukam of Your Command. To the Gurmukh, it is known.
सचा तेरा हुकमु गुरमुखि जाणिआ ॥
ਗੁਰਮਤੀਆਪੁਗਵਾਇਸਚੁਪਛਾਣਿਆ
ਜਿਸ ਨੇ ਗੁਰੂ ਦੀ ਮਤਿ ਲੈ ਕੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ।
Through the Guru's Teachings, selfishness and conceit are eradicated, and the Truth is realized.
गुरमती आपु गवाइ सचु पछाणिआ ॥
ਸਚੁਤੇਰਾਦਰਬਾਰੁਸਬਦੁਨੀਸਾਣਿਆ
ਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, (ਇਸ ਤਕ ਅੱਪੜਨ ਲਈ ਗੁਰੂ ਦਾ) ਸ਼ਬਦ ਰਾਹਦਾਰੀ ਹੈ।
True is Your Court. It is proclaimed and revealed through the Word of the Shabad.
सचु तेरा दरबारु सबदु नीसाणिआ ॥
ਸਚਾਸਬਦੁਵੀਚਾਰਿਸਚਿਸਮਾਣਿਆ
ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਵਿਚਾਰਿਆ ਹੈ, ਉਹ ਸੱਚ ਵਿਚ ਲੀਨ ਹੋ ਜਾਂਦੇ ਹਨ।
Meditating deeply on the True Word of the Shabad, I have merged into the Truth.
सचा सबदु वीचारि सचि समाणिआ ॥
ਮਨਮੁਖਸਦਾਕੂੜਿਆਰਭਰਮਿਭੁਲਾਣਿਆ
(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੂੜ (ਹੀ) ਵਿਹਾਝਦੇ ਹਨ, ਭਟਕਣਾ ਵਿਚ ਖੁੰਝੇ ਫਿਰਦੇ ਹਨ।
The self-willed manmukhs are always false; they are deluded by doubt.
मनमुख सदा कूड़िआर भरमि भुलाणिआ ॥
ਵਿਸਟਾਅੰਦਰਿਵਾਸੁਸਾਦੁਜਾਣਿਆ
ਉਹਨਾਂ ਦਾ ਵਸੇਬਾ ਗੰਦ ਵਿਚ ਹੀ ਰਹਿੰਦਾ ਹੈ, (ਸ਼ਬਦ ਦਾ) ਆਨੰਦ ਉਹ ਨਹੀਂ ਸਮਝ ਸਕੇ।
They dwell in manure, and they do not know the taste of the Name.
विसटा अंदरि वासु सादु न जाणिआ ॥
ਵਿਣੁਨਾਵੈਦੁਖੁਪਾਇਆਵਣਜਾਣਿਆ
ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾ ਕੇ ਜਨਮ ਮਰਨ (ਦੇ ਚੱਕਰ ਵਿਚ ਪਏ ਰਹਿੰਦੇ ਹਨ)।
Without the Name, they suffer the agonies of coming and going.
विणु नावै दुखु पाइ आवण जाणिआ ॥
ਨਾਨਕਪਾਰਖੁਆਪਿਜਿਨਿਖੋਟਾਖਰਾਪਛਾਣਿਆ॥੧੩॥
ਹੇ ਨਾਨਕ! ਪਰਖਣ ਵਾਲਾ ਪ੍ਰਭੂ ਆਪ ਹੀ ਹੈ, ਜਿਸ ਨੇ ਖੋਟੇ ਖਰੇ ਨੂੰ ਪਛਾਣਿਆ ਹੈ (ਭਾਵ, ਪ੍ਰਭੂ ਆਪ ਹੀ ਜਾਣਦਾ ਹੈ ਕਿ ਖੋਟਾ ਕੌਣ ਹੈ ਤੇ ਖਰਾ ਕੌਣ ਹੈ) ॥੧੩॥
O Nanak, the Lord Himself is the Appraiser, who distinguishes the counterfeit from the genuine. ||13||
नानक पारखु आपि जिनि खोटा खरा पछाणिआ ॥१३॥
WWW.GURBANI.WORLD
ਪਿਛਲਾ Share ਹੋਮ Save ਅਗਲਾ