ਬਸੰਤੁਹਿੰਡੋਲਮਹਲਾ੪॥
Basant Hindol, Fourth Mahalaa:
बसंतु हिंडोल महला ४ ॥
ਆਵਣਜਾਣੁਭਇਆਦੁਖੁਬਿਖਿਆਦੇਹਮਨਮੁਖਸੁੰਞੀਸੁੰਞੁ॥
ਮਾਇਆ (ਦੇ ਮੋਹ) ਦੇ ਕਾਰਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ਉਹਨਾਂ ਨੂੰ ਕਲੇਸ਼ ਵਾਪਰਿਆ ਰਹਿੰਦਾ ਹੈ, ਉਹਨਾਂ ਦਾ ਸਰੀਰ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹਨਾਂ ਦੇ ਅੰਦਰ ਨਾਮ ਵਲੋਂ ਸੁੰਞ ਬਣੀ ਰਹਿੰਦੀ ਹੈ।
Coming and going, he suffers the pains of vice and corruption; the body of the self-willed manmukh is desolate and vacant.
आवण जाणु भइआ दुखु बिखिआ देह मनमुख सुंञी सुंञु ॥
ਰਾਮਨਾਮੁਖਿਨੁਪਲੁਨਹੀਚੇਤਿਆਜਮਿਪਕਰੇਕਾਲਿਸਲੁੰਞੁ॥੧॥
ਉਹ ਮਨੁੱਖ ਪਰਮਾਤਮਾ ਦਾ ਨਾਮ ਇਕ ਖਿਨ ਲਈ ਇਕ ਪਲ ਲਈ ਭੀ ਯਾਦ ਨਹੀਂ ਕਰਦੇ। ਆਤਮਕ ਮੌਤ ਨੇ ਹਰ ਵੇਲੇ ਉਹਨਾਂ ਨੂੰ ਸਿਰੋਂ ਫੜਿਆ ਹੋਇਆ ਹੁੰਦਾ ਹੈ ॥੧॥
He does not dwell on the Lord's Name, even for an instant, and so the Messenger of Death seizes him by his hair. ||1||
राम नामु खिनु पलु नही चेतिआ जमि पकरे कालि सलुंञु ॥१॥
ਗੋਬਿੰਦਜੀਉਬਿਖੁਹਉਮੈਮਮਤਾਮੁੰਞੁ॥
ਹੇ (ਮੇਰੇ) ਗੋਬਿੰਦ ਜੀ! (ਮੇਰੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੀ) ਹਉਮੈ ਅਤੇ ਮਮਤਾ ਦੀ ਜ਼ਹਰ ਦੂਰ ਕਰ।
O Dear Lord of the Universe, please rid me of the poison of egotism and attachment.
गोबिंद जीउ बिखु हउमै ममता मुंञु ॥
ਸਤਿਸੰਗਤਿਗੁਰਕੀਹਰਿਪਿਆਰੀਮਿਲਿਸੰਗਤਿਹਰਿਰਸੁਭੁੰਞੁ॥੧॥ਰਹਾਉ॥
ਹੇ ਹਰੀ! ਸਾਧ ਸੰਗਤ ਤੇਰੀ ਪਿਆਰੀ ਹੈ ਗੁਰੂ ਦੀ ਪਿਆਰੀ ਹੈ। (ਮਿਹਰ ਕਰ) ਮੈਂ ਸਾਧ ਸੰਗਤ ਵਿਚ ਮਿਲ ਕੇ ਤੇਰੇ ਨਾਮ ਦਾ ਰਸ ਮਾਣਦਾ ਰਹਾਂ ॥੧॥ ਰਹਾਉ ॥
The Sat Sangat, Guru's True Congregation is so dear to the Lord. So join the Sangat, and taste the sublime essence of the Lord. ||1||Pause||
सतिसंगति गुर की हरि पिआरी मिलि संगति हरि रसु भुंञु ॥१॥ रहाउ ॥
ਸਤਿਸੰਗਤਿਸਾਧਦਇਆਕਰਿਮੇਲਹੁਸਰਣਾਗਤਿਸਾਧੂਪੰਞੁ॥
ਹੇ ਪ੍ਰਭੂ! ਮਿਹਰ ਕਰ ਕੇ (ਮੈਨੂੰ) ਗੁਰੂ ਦੀ ਸਤ ਸੰਗਤ ਵਿਚ ਮਿਲਾਈ ਰੱਖ, ਮੈਂ ਗੁਰੂ ਦੀ ਸਰਨ (ਸਦਾ) ਪਿਆ ਰਹਾਂ।
Please be kind to me, and unite me with the Sat Sangat, the True Congregation of the Holy; I seek the Sanctuary of the Holy.
सतिसंगति साध दइआ करि मेलहु सरणागति साधू पंञु ॥
ਹਮਡੁਬਦੇਪਾਥਰਕਾਢਿਲੇਹੁਪ੍ਰਭਤੁਮੑਦੀਨਦਇਆਲਦੁਖਭੰਞੁ॥੨॥
ਹੇ ਪ੍ਰਭੂ! (ਪਾਪਾਂ ਨਾਲ ਭਾਰੇ) ਪੱਥਰ (ਹੋਏ) ਅਸਾਂ ਜੀਵਾਂ ਨੂੰ (ਪਾਪਾਂ ਵਿਚ) ਡੁੱਬ ਰਿਹਾਂ ਨੂੰ ਕੱਢ ਲੈ। ਹੇ ਪ੍ਰਭੂ ਜੀ! ਤੁਸੀਂ ਦੀਨਾਂ ਉਤੇ ਦਇਆ ਕਰਨ ਵਾਲੇ ਹੋ, ਤੁਸੀਂ ਸਾਡੇ ਦੁੱਖ ਨਾਸ ਕਰਨ ਵਾਲੇ ਹੋ ॥੨॥
I am a heavy stone, sinking down - please lift me up and pull me out! O God, Merciful to the meek, You are the Destroyer of sorrow. ||2||
हम डुबदे पाथर काढि लेहु प्रभ तुम दीन दइआल दुख भंञु ॥२॥
ਹਰਿਉਸਤਤਿਧਾਰਹੁਰਿਦਅੰਤਰਿਸੁਆਮੀਸਤਿਸੰਗਤਿਮਿਲਿਬੁਧਿਲੰਞੁ॥
ਹੇ ਹਰੀ! ਹੇ ਸੁਆਮੀ! (ਆਪਣੀ) ਸਿਫ਼ਤ-ਸਾਲਾਹ (ਮੇਰੇ) ਹਿਰਦੇ ਵਿਚ ਵਸਾਈ ਰੱਖ। (ਮਿਹਰ ਕਰ) ਤੇਰੀ ਸਾਧ ਸੰਗਤ ਵਿਚ ਮਿਲ ਕੇ (ਮੇਰੀ) ਅਕਲ (ਤੇਰੇ ਨਾਮ ਦੇ ਚਾਨਣ ਨਾਲ) ਰੌਸ਼ਨ ਹੋ ਜਾਏ।
I enshrine the Praises of my Lord and Master within my heart; joining the Sat Sangat, my intellect is enlightened.
हरि उसतति धारहु रिद अंतरि सुआमी सतिसंगति मिलि बुधि लंञु ॥
ਹਰਿਨਾਮੈਹਮਪ੍ਰੀਤਿਲਗਾਨੀਹਮਹਰਿਵਿਟਹੁਘੁਮਿਵੰਞੁ॥੩॥
ਪਰਮਾਤਮਾ ਦੇ ਨਾਮ ਵਿਚ ਮੇਰੀ ਪ੍ਰੀਤ ਬਣ ਗਈ ਹੈ, ਮੈਂ (ਹੁਣ) ਪਰਮਾਤਮਾ ਤੋਂ (ਸਦਾ) ਸਦਕੇ ਜਾਂਦਾ ਹਾਂ ॥੩॥
I have fallen in love with the Lord's Name; I am a sacrifice to the Lord. ||3||
हरि नामै हम प्रीति लगानी हम हरि विटहु घुमि वंञु ॥३॥
ਜਨਕੇਪੂਰਿਮਨੋਰਥਹਰਿਪ੍ਰਭਹਰਿਨਾਮੁਦੇਵਹੁਹਰਿਲੰਞੁ॥
ਹੇ ਹਰੀ! ਹੇ ਪ੍ਰਭੂ! (ਮੈਂ) ਸੇਵਕ ਦੇ ਮਨੋਰਥ ਪੂਰੇ ਕਰ, ਮੈਨੂੰ ਆਪਣਾ ਨਾਮ ਬਖ਼ਸ਼, (ਤੇਰਾ ਨਾਮ ਹੀ ਮੇਰੇ ਵਾਸਤੇ) ਚਾਨਣ (ਹੈ)।
O Lord God, please fulfill the desires of Your humble servant; please bless me with Your Name, O Lord.
जन के पूरि मनोरथ हरि प्रभ हरि नामु देवहु हरि लंञु ॥
ਜਨਨਾਨਕਮਨਿਤਨਿਅਨਦੁਭਇਆਹੈਗੁਰਿਮੰਤ੍ਰੁਦੀਓਹਰਿਭੰਞੁ॥੪॥੫॥੭॥੧੨॥੧੮॥੭॥੩੭॥
ਹੇ ਦਾਸ ਨਾਨਕ! (ਆਖ-ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਬਖ਼ਸ਼ਿਆ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਆਤਮਕ ਖਿੜਾਉ ਬਣ ਗਿਆ ॥੪॥੫॥੭॥੧੨॥੧੮॥੭॥੩੭॥
Servant Nanak's mind and body are filled with ecstasy; the Guru has blessed him with the Mantra of the Lord's Name. ||4||5||7||12||18||7||37||
जन नानक मनि तनि अनदु भइआ है गुरि मंत्रु दीओ हरि भंञु ॥४॥५॥७॥१२॥१८॥७॥३७॥
WWW.GURBANI.WORLD