GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਲੋਕ ਸਹਸਕ੍ਰਿਤੀ - ਗੁਰੂ ਅਰਜਨ ਦੇਵ ਜੀ
ਅੰਗ 1358
Display Settings
Translations
ਜੇਨਕਲਾਧਾਰਿਓਆਕਾਸੰਬੈਸੰਤਰੰਕਾਸਟਬੇਸਟੰ
ਜਿਸ (ਪਰਮਾਤਮਾ) ਨੇ ਆਪਣੀ ਸੱਤਿਆ ਨਾਲ ਆਕਾਸ਼ ਨੂੰ ਟਿਕਾਇਆ ਹੋਇਆ ਹੈ ਅਤੇ ਅੱਗ ਨੂੰ ਲੱਕੜ ਨਾਲ ਢਕਿਆ ਹੋਇਆ ਹੈ;
His Power supports the sky, and locks fire within wood.
जेन कला धारिओ आकासं बैसंतरं कासट बेसटं ॥
ਜੇਨਕਲਾਸਸਿਸੂਰਨਖੵਤ੍ਰਜੋਤੵਿੰਸਾਸੰਸਰੀਰਧਾਰਣੰ
ਜਿਸ ਪ੍ਰਭੂ ਨੇ ਆਪਣੀ ਤਾਕਤ ਨਾਲ ਚੰਦ੍ਰਮਾ ਸੂਰਜ ਤਾਰਿਆਂ ਵਿਚ ਆਪਣਾ ਪ੍ਰਕਾਸ਼ ਟਿਕਾਇਆ ਹੋਇਆ ਹੈ ਅਤੇ ਸਭ ਸਰੀਰਾਂ ਵਿਚ ਸੁਆਸ ਟਿਕਾਏ ਹੋਏ ਹਨ;
His Power supports the moon, the sun and the stars, and infuses light and breath into the body.
जेन कला ससि सूर नख्यत्र जोत्यिं सासं सरीर धारणं ॥
ਜੇਨਕਲਾਮਾਤਗਰਭਪ੍ਰਤਿਪਾਲੰਨਹਛੇਦੰਤਜਠਰਰੋਗਣਹ
ਜਿਸ ਅਕਾਲ ਪੁਰਖ ਨੇ ਆਪਣੀ ਸੱਤਿਆ ਨਾਲ ਮਾਂ ਦੇ ਪੇਟ ਵਿਚ ਜੀਵਾਂ ਦੀ ਰਾਖੀ (ਦਾ ਪ੍ਰਬੰਧ ਕੀਤਾ ਹੋਇਆ ਹੈ), ਮਾਂ ਦੇ ਪੇਟ ਦੀ ਅੱਗ-ਰੂਪ ਰੋਗ ਜੀਵ ਦਾ ਨਾਸ ਨਹੀਂ ਕਰ ਸਕਦਾ।
His Power provides nourishment in the womb of the mother, and does not let disease strike.
जेन कला मात गरभ प्रतिपालं नह छेदंत जठर रोगणह ॥
ਤੇਨਕਲਾਅਸਥੰਭੰਸਰੋਵਰੰਨਾਨਕਨਹਛਿਜੰਤਿਤਰੰਗਤੋਯਣਹ॥੫੩॥
ਹੇ ਨਾਨਕ! ਉਸ ਪ੍ਰਭੂ ਨੇ ਇਸ (ਸੰਸਾਰ-) ਸਰੋਵਰ ਨੂੰ ਆਪਣੀ ਤਾਕਤ ਨਾਲ ਆਸਰਾ ਦਿੱਤਾ ਹੋਇਆ ਹੈ, ਇਸ ਸਰੋਵਰ ਦੇ ਪਾਣੀ ਦੀਆਂ ਲਹਿਰਾਂ (ਜੀਵਾਂ ਦਾ) ਨਾਸ ਨਹੀਂ ਕਰ ਸਕਦੀਆਂ ॥੫੩॥
His Power holds back the ocean, O Nanak, and does not allow the waves of water to destroy the land. ||53||
तेन कला असथंभं सरोवरं नानक नह छिजंति तरंग तोयणह ॥५३॥
WWW.GURBANI.WORLD
ਪਿਛਲਾ Share ਹੋਮ Save ਅਗਲਾ