ਨਾਮਕਿਤਿਸੰਸਾਰਿਕਿਰਣਿਰਵਿਸੁਰਤਰਸਾਖਹ॥
(ਜਿਵੇਂ) ਸ੍ਵਰਗ ਦੇ ਰੁੱਖ (ਮੌਲਸਰੀ) ਦੀਆਂ ਸ਼ਾਖ਼ਾਂ (ਖਿੱਲਰ ਕੇ ਸੁਗੰਧੀ ਖਿਲਾਰਦੀਆਂ ਹਨ), (ਤਿਵੇਂ) ਪਰਮਾਤਮਾ ਦੇ ਨਾਮ ਦੀ ਵਡਿਆਈ-ਰੂਪ ਸੂਰਜ ਦੀ ਕਿਰਣ ਦੇ ਜਗਤ ਵਿਚ (ਪ੍ਰਕਾਸ਼ ਕਰਨ ਦੇ ਕਾਰਨ)
The Glory of the Naam shines forth, like the rays of the sun, and the branches of the Elysian Tree.
नाम किति संसारि किरणि रवि सुरतर साखह ॥
ਉਤਰਿਦਖਿਣਿਪੁਬਿਦੇਸਿਪਸ੍ਚਮਿਜਸੁਭਾਖਹ॥
ਉੱਤਰ, ਦੱਖਣ, ਪੂਰਬ, ਪੱਛਮ ਦੇਸ ਵਿਚ (ਭਾਵ, ਸਭ ਪਾਸੀਂ) ਲੋਕ ਨਾਮ ਦਾ ਜਸ ਉਚਾਰ ਰਹੇ ਹਨ।
In the countries of the north, south, east and west, the Praises of the Naam are chanted.
उतरि दखिणि पुबि देसि पस्चमि जसु भाखह ॥
ਜਨਮੁਤਇਹੁਸਕਯਥੁਜਿਤੁਨਾਮੁਹਰਿਰਿਦੈਨਿਵਾਸੈ॥
ਉਹੀ ਜਨਮ ਸਕਾਰਥਾ ਹੈ ਜਿਸ ਵਿਚ ਪਰਮਾਤਮਾ ਦਾ ਨਾਮ ਹਿਰਦੇ ਵਿਚ ਵੱਸੇ।
Life is fruitful, when the Name of the Lord abides in the heart.
जनमु त इहु सकयथु जितु नामु हरि रिदै निवासै ॥
ਸੁਰਿਨਰਗਣਗੰਧਰਬਛਿਅਦਰਸਨਆਸਾਸਹਿ॥
ਇਸ ਨਾਮ ਨੂੰ ਦੇਵਤੇ, ਮਨੁੱਖ, ਗਣ, ਗੰਧਰਬ ਤੇ ਛੇ ਹੀ ਭੇਖ ਲੋਚ ਰਹੇ ਹਨ।
The angelic beings, heavenly heralds, celestial singers and the six Shaastras yearn for the Naam.
सुरि नर गण गंधरब छिअ दरसन आसासहि ॥
ਭਲਉਪ੍ਰਸਿਧੁਤੇਜੋਤਨੌਕਲੵਜੋੜਿਕਰਧੵਾਇਅਓ॥
ਤੇਜ ਭਾਨ ਜੀ ਦੇ ਪੁੱਤ੍ਰ, ਭੱਲਿਆਂ ਦੀ ਕੁਲ ਵਿਚ ਉੱਘੇ (ਗੁਰੂ ਅਮਰਦਾਸ ਜੀ ਨੂੰ) ਕਲ੍ਯ੍ਯ ਕਵੀ ਹੱਥ ਜੋੜ ਕੇ ਆਰਾਧਦਾ ਹੈ (ਤੇ ਆਖਦਾ ਹੈ)-
The son of Tayj Bhaan of the Bhalla dynasty is noble and famous; with his palms pressed together, Kal meditates on Him.
भलउ प्रसिधु तेजो तनौ कल्य जोड़ि कर ध्याइअओ ॥
ਸੋਈਨਾਮੁਭਗਤਭਵਜਲਹਰਣੁਗੁਰਅਮਰਦਾਸਤੈਪਾਇਓ॥੫॥
ਹੇ ਗੁਰੂ ਅਮਰਦਾਸ! ਭਗਤਾਂ ਦਾ ਜਨਮ-ਮਰਨ ਕੱਟਣ ਵਾਲਾ ਉਹੀ ਨਾਮ ਤੂੰ ਪਾ ਲਿਆ ਹੈ ॥੫॥
The Naam takes away the fears of the devotees about the word-ocean; Guru Amar Daas has obtained it. ||5||
सोई नामु भगत भवजल हरणु गुर अमरदास तै पाइओ ॥५॥
WWW.GURBANI.WORLD