ਪਉੜੀ॥
ਪਉੜੀ
Pauree:
पउड़ी ॥
ਲਲਾਲਾਵਉਅਉਖਧਜਾਹੂ॥
ਮੈਨੂੰ ਯਕੀਨ ਹੈ ਕਿ ਜਿਸ ਕਿਸੇ ਨੂੰ (ਪ੍ਰਭੂ ਦੇ ਨਾਮ ਦੀ) ਦਵਾਈ ਦਿੱਤੀ ਜਾਏ,
LALLA: One who takes the medicine of the Naam, the Name of the Lord,
लला लावउ अउखध जाहू ॥
ਦੂਖਦਰਦਤਿਹਮਿਟਹਿਖਿਨਾਹੂ॥
ਇਕ ਖਿਨ ਵਿਚ ਹੀ ਉਸ ਦੇ (ਆਤਮਕ) ਦੁੱਖ-ਦਰਦ ਮਿਟ ਜਾਂਦੇ ਹਨ।
is cured of his pain and sorrow in an instant.
दूख दरद तिह मिटहि खिनाहू ॥
ਨਾਮਅਉਖਧੁਜਿਹਰਿਦੈਹਿਤਾਵੈ॥
ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਰੋਗ-ਨਾਸਕ ਪ੍ਰਭੂ-ਨਾਮ ਪਿਆਰਾ ਲੱਗਣ ਲੱਗ ਪਏ,
One whose heart is filled with the medicine of the Naam,
नाम अउखधु जिह रिदै हितावै ॥
ਤਾਹਿਰੋਗੁਸੁਪਨੈਨਹੀਆਵੈ॥
ਸੁਪਨੇ ਵਿਚ ਭੀ ਕੋਈ (ਆਤਮਕ) ਰੋਗ (ਵਿਕਾਰ) ਉਸ ਦੇ ਨੇੜੇ ਨਹੀਂ ਢੁਕਦਾ।
is not infested with disease, even in his dreams.
ताहि रोगु सुपनै नही आवै ॥
ਹਰਿਅਉਖਧੁਸਭਘਟਹੈਭਾਈ॥
ਹੇ ਭਾਈ! ਹਰੀ-ਨਾਮ ਦਵਾਈ ਹਰੇਕ ਹਿਰਦੇ ਵਿਚ ਮੌਜੂਦ ਹੈ,
The medicine of the Lord's Name is in all hearts, O Siblings of Destiny.
हरि अउखधु सभ घट है भाई ॥
ਗੁਰਪੂਰੇਬਿਨੁਬਿਧਿਨਬਨਾਈ॥
ਪਰ ਪੂਰੇ ਗੁਰੂ ਤੋਂ ਬਿਨਾ (ਵਰਤਣ ਦਾ) ਢੰਗ ਕਾਮਯਾਬ ਨਹੀਂ ਹੁੰਦਾ।
Without the Perfect Guru, no one knows how to prepare it.
गुर पूरे बिनु बिधि न बनाई ॥
ਗੁਰਿਪੂਰੈਸੰਜਮੁਕਰਿਦੀਆ॥
ਪੂਰੇ ਗੁਰੂ ਨੇ (ਇਸ ਦਵਾਈ ਦੇ ਵਰਤਣ ਦਾ) ਪਰਹੇਜ਼ ਨੀਅਤ ਕਰ ਦਿੱਤਾ ਹੈ। (ਜੋ ਮਨੁੱਖ ਉਸ ਪਰਹੇਜ਼ ਅਨੁਸਾਰ ਦਵਾਈ ਵਰਤਦਾ ਹੈ)
When the Perfect Guru gives the instructions to prepare it,
गुरि पूरै संजमु करि दीआ ॥
ਨਾਨਕਤਉਫਿਰਿਦੂਖਨਥੀਆ॥੪੫॥
ਹੇ ਨਾਨਕ! ਉਸ ਨੂੰ ਮੁੜ (ਕੋਈ ਵਿਕਾਰ) ਦੁੱਖ ਪੋਹ ਨਹੀਂ ਸਕਦਾ ॥੪੫॥
then, O Nanak, one does not suffer illness again. ||45||
नानक तउ फिरि दूख न थीआ ॥४५॥
WWW.GURBANI.WORLD