ਮਾਰੂਅਸਟਪਦੀਆਮਹਲਾ੧ਘਰੁ੧॥
ਰਾਗ ਮਾਰੂ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Maaroo, Ashtapadees, First Mahalaa, First House:
मारू असटपदीआ महला १ घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਬੇਦਪੁਰਾਣਕਥੇਸੁਣੇਹਾਰੇਮੁਨੀਅਨੇਕਾ॥
ਅਨੇਕਾਂ ਰਿਸ਼ੀ ਮੁਨੀ (ਮੋਨਧਾਰੀ) ਵੇਦ ਪੁਰਾਣ (ਆਦਿਕ ਧਰਮ ਪੁਸਤਕਾਂ) ਸੁਣਾ ਸੁਣਾ ਕੇ ਸੁਣ ਸੁਣ ਕੇ ਥੱਕ ਗਏ।
Reciting and listening to the Vedas and the Puraanas, countless wise men have grown weary.
बेद पुराण कथे सुणे हारे मुनी अनेका ॥
ਅਠਸਠਿਤੀਰਥਬਹੁਘਣਾਭ੍ਰਮਿਥਾਕੇਭੇਖਾ॥
ਸਭ ਭੇਖਾਂ ਦੇ ਅਨੇਕਾਂ ਸਾਧੂ ਅਠਾਹਠ ਤੀਰਥਾਂ ਤੇ ਭੌਂ ਭੌਂ ਕੇ ਥੱਕ ਗਏ (ਪਰੰਤੂ ਪਰਮਾਤਮਾ ਨੂੰ ਪ੍ਰਸੰਨ ਨਾਹ ਕਰ ਸਕੇ)।
So many in their various religious robes have grown weary, wandering to the sixty-eight sacred shrines of pilgrimage.
अठसठि तीरथ बहु घणा भ्रमि थाके भेखा ॥
ਸਾਚੋਸਾਹਿਬੁਨਿਰਮਲੋਮਨਿਮਾਨੈਏਕਾ॥੧॥
ਉਹ ਸਦਾ-ਥਿਰ ਰਹਿਣ ਵਾਲਾ ਪਵਿਤ੍ਰ ਮਾਲਕ ਸਿਰਫ਼ ਮਨ (ਦੀ ਪਵਿਤ੍ਰਤਾ) ਦੀ ਰਾਹੀਂ ਪਤੀਜਦਾ ਹੈ ॥੧॥
The True Lord and Master is immaculate and pure. The mind is satisfied only by the One Lord. ||1||
साचो साहिबु निरमलो मनि मानै एका ॥१॥
ਤੂਅਜਰਾਵਰੁਅਮਰੁਤੂਸਭਚਾਲਣਹਾਰੀ॥
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਨਾਸਵੰਤ ਹੈ। (ਪਰ) ਤੂੰ ਕਦੇ ਬੁੱਢਾ ਨਹੀਂ ਹੁੰਦਾ, ਤੂੰ ਅੱਤ ਸ੍ਰੇਸ਼ਟ ਹੈਂ, ਤੂੰ ਮੌਤ ਤੋਂ ਰਹਿਤ ਹੈਂ।
You are eternal; You do not grow old. All others pass away.
तू अजरावरु अमरु तू सभ चालणहारी ॥
ਨਾਮੁਰਸਾਇਣੁਭਾਇਲੈਪਰਹਰਿਦੁਖੁਭਾਰੀ॥੧॥ਰਹਾਉ॥
ਤੇਰਾ ਨਾਮ ਸਾਰੇ ਰਸਾਂ ਦਾ ਸੋਮਾ ਹੈ। ਜੇਹੜਾ ਜੀਵ (ਤੇਰਾ ਨਾਮ) ਪ੍ਰੇਮ ਨਾਲ ਜਪਦਾ ਹੈ, ਉਹ ਆਪਣਾ ਵੱਡੇ ਤੋਂ ਵੱਡਾ ਦੁੱਖ ਦੂਰ ਕਰ ਲੈਂਦਾ ਹੈ ॥੧॥ ਰਹਾਉ ॥
One who lovingly focuses on the Naam, the source of nectar - his pains are taken away. ||1||Pause||
नामु रसाइणु भाइ लै परहरि दुखु भारी ॥१॥ रहाउ ॥
ਹਰਿਪੜੀਐਹਰਿਬੁਝੀਐਗੁਰਮਤੀਨਾਮਿਉਧਾਰਾ॥
ਪਰਮਾਤਮਾ ਦਾ ਨਾਮ (ਹੀ) ਪੜ੍ਹਨਾ ਚਾਹੀਦਾ ਹੈ ਨਾਮ ਹੀ ਸਮਝਣਾ ਚਾਹੀਦਾ ਹੈ, ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ ਹੀ (ਪਾਪਾਂ ਤੋਂ) ਬਚਾਉ ਹੁੰਦਾ ਹੈ।
Study the Lord's Name, and understand the Lord's Name; follow the Guru's Teachings, and through the Naam, you shall be saved.
हरि पड़ीऐ हरि बुझीऐ गुरमती नामि उधारा ॥
ਗੁਰਿਪੂਰੈਪੂਰੀਮਤਿਹੈਪੂਰੈਸਬਦਿਬੀਚਾਰਾ॥
ਇਹ ਪੂਰੀ ਮੱਤ ਤੇ ਸ੍ਰੇਸ਼ਟ ਵਿਚਾਰ ਪੂਰੇ ਗੁਰੂ ਦੀ ਰਾਹੀਂ ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਮਿਲਦੀ ਹੈ,
Perfect are the Teachings of the Perfect Guru; contemplate the Perfect Word of the Shabad.
गुरि पूरै पूरी मति है पूरै सबदि बीचारा ॥
ਅਠਸਠਿਤੀਰਥਹਰਿਨਾਮੁਹੈਕਿਲਵਿਖਕਾਟਣਹਾਰਾ॥੨॥
ਕਿ ਪਰਮਾਤਮਾ ਦਾ ਨਾਮ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ, ਤੇ ਸਾਰੇ ਪਾਪ ਨਾਸ ਕਰਨ ਦੇ ਸਮਰੱਥ ਹੈ ॥੨॥
The Lord's Name is the sixty-eight sacred shrines of pilgrimage, and the Eradicator of sins. ||2||
अठसठि तीरथ हरि नामु है किलविख काटणहारा ॥२॥
ਜਲੁਬਿਲੋਵੈਜਲੁਮਥੈਤਤੁਲੋੜੈਅੰਧੁਅਗਿਆਨਾ॥
ਜੇਹੜਾ ਮਨੁੱਖ ਪਾਣੀ ਰਿੜਕਦਾ ਹੈ, (ਸਦਾ) ਪਾਣੀ (ਹੀ) ਰਿੜਕਦਾ ਹੈ ਪਰ ਮੱਖਣ ਹਾਸਲ ਕਰਨਾ ਚਾਹੁੰਦਾ ਹੈ, ਉਹ (ਅਕਲੋਂ) ਅੰਨ੍ਹਾ ਹੈ ਉਹ ਅਗਿਆਨੀ ਹੈ।
The blind ignorant mortal stirs the water and churns the water, wishing to obtain butter.
जलु बिलोवै जलु मथै ततु लोड़ै अंधु अगिआना ॥
ਗੁਰਮਤੀਦਧਿਮਥੀਐਅੰਮ੍ਰਿਤੁਪਾਈਐਨਾਮੁਨਿਧਾਨਾ॥
ਜੇ ਦਹੀਂ ਰਿੜਕੀਏ ਤਾਂ ਮੱਖਣ ਲੱਭਦਾ ਹੈ (ਇਸੇ ਤਰ੍ਹਾਂ) ਜੇ ਗੁਰੂ ਦੀ ਮੱਤ ਲਈਏ ਤਾਂ ਪ੍ਰਭੂ ਦਾ ਨਾਮ ਮਿਲਦਾ ਹੈ ਜੋ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ।
Following the Guru's Teachings, one churns the cream, and the treasure of the Ambrosial Naam is obtained.
गुरमती दधि मथीऐ अंम्रितु पाईऐ नामु निधाना ॥
ਮਨਮੁਖਤਤੁਨਜਾਣਨੀਪਸੂਮਾਹਿਸਮਾਨਾ॥੩॥
ਪਰ ਆਪਣੇ ਮਨ ਦੇ ਪਿੱਛੇ ਹਰਨ ਵਾਲੇ ਮਨੁੱਖ ਇਸ ਭੇਤ ਨੂੰ ਨਹੀਂ ਸਮਝਦੇ, ਉਹ ਪਸ਼ੂ-ਬ੍ਰਿਤੀ ਵਿਚ ਟਿਕੇ ਰਹਿੰਦੇ ਹਨ ॥੩॥
The self-willed manmukh is a beast; he does not know the essence of reality that is contained within himself. ||3||
मनमुख ततु न जाणनी पसू माहि समाना ॥३॥
ਹਉਮੈਮੇਰਾਮਰੀਮਰੁਮਰਿਜੰਮੈਵਾਰੋਵਾਰ॥
ਹਉਮੈ ਤੇ ਮਮਤਾ ਨਿਰੀ ਆਤਮਕ ਮੌਤ ਹੈ, ਇਸ ਆਤਮਕ ਮੌਤੇ ਮਰ ਕੇ ਜੀਵ ਮੁੜ ਮੁੜ ਜੰਮਦਾ ਮਰਦਾ ਹੈ।
Dying in egotism and self-conceit, one dies, and dies again, only to be reincarnated over and over again.
हउमै मेरा मरी मरु मरि जंमै वारो वार ॥
ਗੁਰਕੈਸਬਦੇਜੇਮਰੈਫਿਰਿਮਰੈਨਦੂਜੀਵਾਰ॥
ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਸ ਹਉਮੈ ਤੇ ਮਮਤਾ ਵਲੋਂ) ਸਦਾ ਲਈ ਤਰਕ ਕਰ ਲਏ ਤਾਂ ਉਹ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ।
But when he dies in the Word of the Guru's Shabad, then he does not die, ever again.
गुर कै सबदे जे मरै फिरि मरै न दूजी वार ॥
ਗੁਰਮਤੀਜਗਜੀਵਨੁਮਨਿਵਸੈਸਭਿਕੁਲਉਧਾਰਣਹਾਰ॥੪॥
ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਜਗਤ ਦਾ ਜੀਵਨ ਪਰਮਾਤਮਾ ਵੱਸ ਪੈਂਦਾ ਹੈ (ਆਪ ਤਾਂ ਤਰਦਾ ਹੀ ਹੈ) ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਆਤਮਕ ਮੌਤ ਤੋਂ ਬਚਾ ਲੈਂਦਾ ਹੈ ॥੪॥
When he follows the Guru's Teachings, and enshrines the Lord, the Life of the World, within his mind, he redeems all his generations. ||4||
गुरमती जगजीवनु मनि वसै सभि कुल उधारणहार ॥४॥
ਸਚਾਵਖਰੁਨਾਮੁਹੈਸਚਾਵਾਪਾਰਾ॥
(ਜੀਵ-ਵਣਜਾਰਾ ਜਗਤ-ਹੱਟ ਵਿਚ ਵਪਾਰ ਕਰਨ ਆਇਆ ਹੈ) ਸਦਾ ਕਾਇਮ ਰਹਿਣ ਵਾਲਾ (ਕਦੇ ਨਾਸ ਨਾਹ ਹੋਣ ਵਾਲਾ) ਸੌਦਾ ਪਰਮਾਤਮਾ ਦਾ ਨਾਮ (ਹੀ) ਹੈ, ਇਹੀ ਐਸਾ ਵਪਾਰ ਹੈ ਜੋ ਸਦਾ-ਥਿਰ ਰਹਿੰਦਾ ਹੈ।
The Naam, the Name of the Lord, is the true object, the true commodity.
सचा वखरु नामु है सचा वापारा ॥
ਲਾਹਾਨਾਮੁਸੰਸਾਰਿਹੈਗੁਰਮਤੀਵੀਚਾਰਾ॥
ਜਿਸ ਮਨੁੱਖ ਨੂੰ ਗੁਰੂ ਦੀ ਮੱਤ ਲੈ ਕੇ ਇਹ ਸੂਝ ਆ ਜਾਂਦੀ ਹੈ ਉਹ ਜਗਤ (-ਹੱਟ) ਵਿਚ ਨਾਮ (ਦੀ) ਖੱਟੀ ਖੱਟਦਾ ਹੈ।
The Naam is the only true profit in this world. Follow the Guru's Teachings, and contemplate it.
लाहा नामु संसारि है गुरमती वीचारा ॥
ਦੂਜੈਭਾਇਕਾਰਕਮਾਵਣੀਨਿਤਤੋਟਾਸੈਸਾਰਾ॥੫॥
ਪਰ ਜੇ ਮਾਇਆ ਦੇ ਪਿਆਰ ਵਿਚ ਹੀ (ਸਦਾ) ਕਿਰਤ-ਕਾਰ ਕੀਤੀ ਜਾਏ, ਤਾਂ ਸੰਸਾਰ ਵਿਚ (ਆਤਮਕ ਜੀਵਨ ਦੀ ਪੂੰਜੀ ਨੂੰ) ਘਾਟਾ ਹੀ ਘਾਟਾ ਪੈਂਦਾ ਹੈ ॥੫॥
To work in the love of duality, brings constant loss in this world. ||5||
दूजै भाइ कार कमावणी नित तोटा सैसारा ॥५॥
ਸਾਚੀਸੰਗਤਿਥਾਨੁਸਚੁਸਚੇਘਰਬਾਰਾ॥
ਉਸ ਦੀ ਸੰਗਤ ਪਵਿਤ੍ਰ, ਉਸ ਦਾ ਰਿਹੈਸ਼ੀ ਥਾਂ ਪਵਿਤ੍ਰ, ਉਸ ਦੇ ਘਰ ਬਾਰ ਪਵਿਤ੍ਰ ਹਨ।
True is one's association, true is one's place, and true is one's hearth and home,
साची संगति थानु सचु सचे घर बारा ॥
ਸਚਾਭੋਜਨੁਭਾਉਸਚੁਸਚੁਨਾਮੁਅਧਾਰਾ॥
ਪਰਮਾਤਮਾ ਦਾ ਸਦਾ-ਥਿਰ ਨਾਮ ਪਰਮਾਤਮਾ ਦਾ ਸਦਾ-ਥਿਰ ਪ੍ਰੇਮ ਉਸ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ ਉਸ ਦੇ ਆਤਮਕ ਜੀਵਨ ਦੀ ਸਦਾ-ਟਿਕਵੀਂ ਖ਼ੁਰਾਕ ਬਣ ਜਾਂਦਾ ਹੈ।
when one has the support of the Naam.
सचा भोजनु भाउ सचु सचु नामु अधारा ॥
ਸਚੀਬਾਣੀਸੰਤੋਖਿਆਸਚਾਸਬਦੁਵੀਚਾਰਾ॥੬॥
ਉਹ ਮਨੁੱਖ ਸਦਾ-ਥਿਰ ਬਾਣੀ ਦੀ ਰਾਹੀਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖੀ ਹੋ ਜਾਂਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ ॥੬॥
Contemplating the True Word of the Guru's Bani, and the True Word of the Shabad, one becomes content. ||6||
सची बाणी संतोखिआ सचा सबदु वीचारा ॥६॥
ਰਸਭੋਗਣਪਾਤਿਸਾਹੀਆਦੁਖਸੁਖਸੰਘਾਰਾ॥
ਪਰ ਦੁਨੀਆ ਦੇ ਰਸ ਮਾਣਨ ਨਾਲ, ਦੁਨੀਆ ਦੀਆਂ ਪਾਤਿਸ਼ਾਹੀਆਂ ਨਾਲ (ਮਨੁੱਖ ਨੂੰ) ਦੁਖ ਸੁਖ ਵਿਆਪਦੇ ਰਹਿੰਦੇ ਹਨ।
Enjoying princely pleasures, one shall be destroyed in pain and pleasure.
रस भोगण पातिसाहीआ दुख सुख संघारा ॥
ਮੋਟਾਨਾਉਧਰਾਈਐਗਲਿਅਉਗਣਭਾਰਾ॥
ਜੇ (ਦੁਨੀਆ ਦੇ ਵਡੱਪਣ ਦੇ ਕਾਰਨ ਆਪਣਾ) ਵੱਡਾ ਨਾਮ ਭੀ ਰਖਾ ਲਈਏ, ਤਾਂ ਭੀ ਸਗੋਂ ਗਲ ਵਿਚ ਔਗੁਣਾਂ ਦੇ ਭਾਰ ਬੱਝ ਪੈਂਦੇ ਹਨ (ਜਿਨ੍ਹਾਂ ਕਰਕੇ ਮਨੁੱਖ ਸੰਸਾਰ-ਸਮੁੰਦਰ ਵਿਚ ਡੁੱਬਦਾ ਹੀ ਹੈ)।
Adopting a name of greatness, one strings heavy sins around his neck.
मोटा नाउ धराईऐ गलि अउगण भारा ॥
ਮਾਣਸਦਾਤਿਨਹੋਵਈਤੂਦਾਤਾਸਾਰਾ॥੭॥
ਹੇ ਪ੍ਰਭੂ! ਤੂੰ ਵੱਡਾ ਦਾਤਾ ਹੈਂ (ਸਭ ਦਾਤਾਂ ਦੇਂਦਾ ਹੈਂ), ਪਰ ਤੇਰੀਆਂ (ਮਾਇਕ) ਦਾਤਾਂ ਨਾਲ ਮਨੁੱਖਾਂ ਦੀ (ਮਾਇਆ ਵਲੋਂ) ਤ੍ਰਿਪਤੀ ਨਹੀਂ ਹੁੰਦੀ ॥੭॥
Mankind cannot give gifts; You alone are the Giver of everything. ||7||
माणस दाति न होवई तू दाता सारा ॥७॥
ਅਗਮਅਗੋਚਰੁਤੂਧਣੀਅਵਿਗਤੁਅਪਾਰਾ॥
ਹੇ ਪ੍ਰਭੂ! ਤੂੰ ਅਗਮ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ, ਤੂੰ ਸਭ ਪਦਾਰਥਾਂ ਦਾ ਮਾਲਕ ਹੈਂ, ਤੂੰ ਅਦ੍ਰਿਸ਼ਟ ਹੈਂ, ਤੂੰ ਬੇਅੰਤ ਹੈਂ।
You are inaccessible and unfathomable; O Lord, You are imperishable and infinite.
अगम अगोचरु तू धणी अविगतु अपारा ॥
ਗੁਰਸਬਦੀਦਰੁਜੋਈਐਮੁਕਤੇਭੰਡਾਰਾ॥
ਜੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰਾ ਦਰਵਾਜ਼ਾ ਭਾਲੀਏ ਤਾਂ (ਤੇਰੇ ਦਰ ਤੋਂ ਨਾਮ ਦਾ ਉਹ) ਖ਼ਜ਼ਾਨਾ ਮਿਲਦਾ ਹੈ ਜੋ (ਮਾਇਆ ਦੇ ਮੋਹ ਵਲੋਂ) ਖ਼ਲਾਸੀ ਦੇਂਦਾ ਹੈ।
Through the Word of the Guru's Shabad, seeking at the Lord's Door, one finds the treasure of liberation.
गुर सबदी दरु जोईऐ मुकते भंडारा ॥
ਨਾਨਕਮੇਲੁਨਚੂਕਈਸਾਚੇਵਾਪਾਰਾ॥੮॥੧॥
ਹੇ ਨਾਨਕ! (ਨਾਮ ਦਾ ਵਪਾਰ) ਸਦਾ-ਥਿਰ ਰਹਿਣ ਵਾਲਾ ਵਪਾਰ ਹੈ (ਇਸ ਵਪਾਰ ਦੀ ਬਰਕਤਿ ਨਾਲ ਜੀਵ-ਵਣਜਾਰੇ ਦਾ ਪਰਮਾਤਮਾ-ਸ਼ਾਹ ਨਾਲੋਂ ਕਦੇ) ਮਿਲਾਪ ਮੁੱਕਦਾ ਨਹੀਂ ॥੮॥੧॥
O Nanak, this union is not broken, if one deals in the merchandise of Truth. ||8||1||
नानक मेलु न चूकई साचे वापारा ॥८॥१॥
WWW.GURBANI.WORLD