ਰਾਮਕਲੀਕੀਵਾਰਮਹਲਾ੫॥
ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ'।
Vaar Of Raamkalee, Fifth Mahalaa:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਸਲੋਕਮਃ੫॥
Shalok, Fifth Mahalaa:
ਜੈਸਾਸਤਿਗੁਰੁਸੁਣੀਦਾਤੈਸੋਹੀਮੈਡੀਠੁ॥
ਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਜਿਹਾ ਹੀ ਮੈਂ (ਅੱਖੀਂ) ਵੇਖ ਲਿਆ ਹੈ।
As I have heard of the True Guru, so I have seen Him.
ਵਿਛੁੜਿਆਮੇਲੇਪ੍ਰਭੂਹਰਿਦਰਗਹਕਾਬਸੀਠੁ॥
ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿੱਛੁੜਿਆਂ ਨੂੰ (ਮੁੜ) ਪ੍ਰਭੂ ਨਾਲ ਮਿਲਾ ਦੇਂਦਾ ਹੈ।
He re-unites the separated ones with God; He is the Mediator at the Court of the Lord.
ਹਰਿਨਾਮੋਮੰਤ੍ਰੁਦ੍ਰਿੜਾਇਦਾਕਟੇਹਉਮੈਰੋਗੁ॥
ਪ੍ਰਭੂ ਦਾ ਨਾਮ ਸਿਮਰਨ ਦਾ ਉਪਦੇਸ਼ (ਜੀਵ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ ਉਸ ਦਾ) ਹਉਮੈ ਦਾ ਰੋਗ ਦੂਰ ਕਰ ਦੇਂਦਾ ਹੈ।
He implants the Mantra of the Lord's Name, and eradicates the illness of egotism.
ਨਾਨਕਸਤਿਗੁਰੁਤਿਨਾਮਿਲਾਇਆਜਿਨਾਧੁਰੇਪਇਆਸੰਜੋਗੁ॥੧॥
ਪਰ, ਹੇ ਨਾਨਕ! ਪ੍ਰਭੂ ਉਹਨਾਂ ਨੂੰ ਹੀ ਗੁਰੂ ਮਿਲਾਉਂਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ ॥੧॥
O Nanak, he alone meets the True Guru, who has such union pre-ordained. ||1||
ਮਃ੫॥
Fifth Mahalaa:
ਇਕੁਸਜਣੁਸਭਿਸਜਣਾਇਕੁਵੈਰੀਸਭਿਵਾਦਿ॥
ਜੇ ਇਕ ਪ੍ਰਭੂ ਮਿਤ੍ਰ ਬਣ ਜਾਏ ਤਾਂ ਸਾਰੇ ਜੀਵ ਮਿੱਤ੍ਰ ਬਣ ਜਾਂਦੇ ਹਨ; ਪਰ ਜੇ ਇਕ ਅਕਾਲ ਪੁਰਖ ਵੈਰੀ ਹੋ ਜਾਏ ਤਾਂ ਸਾਰੇ ਜੀਵ ਵੈਰੀ ਬਣ ਜਾਂਦੇ ਹਨ (ਭਾਵ, ਇਕ ਪ੍ਰਭੂ ਨੂੰ ਮਿੱਤ੍ਰ ਬਣਾਇਆਂ ਸਾਰੇ ਜੀਵ ਪਿਆਰੇ ਲੱਗਦੇ ਹਨ, ਤੇ ਪ੍ਰਭੂ ਤੋਂ ਵਿੱਛੁੜਿਆਂ ਜਗਤ ਦੇ ਸਾਰੇ ਜੀਵਾਂ ਨਾਲੋਂ ਵਿੱਥ ਪੈ ਜਾਂਦੀ ਹੈ)।
If the One Lord is my Friend, then all are my friends. If the One Lord is my enemy, then all fight with me.
ਗੁਰਿਪੂਰੈਦੇਖਾਲਿਆਵਿਣੁਨਾਵੈਸਭਬਾਦਿ॥
ਇਹ ਗੱਲ ਪੂਰੇ ਗੁਰੂ ਨੇ ਵਿਖਾ ਦਿੱਤੀ ਹੈ ਕਿ ਨਾਮ ਸਿਮਰਨ ਤੋਂ ਬਿਨਾ (ਪ੍ਰਭੂ ਨੂੰ ਸੱਜਣ ਬਣਾਉਣ ਤੋਂ ਬਿਨਾ) ਹੋਰ ਹਰੇਕ ਕਾਰ ਵਿਅਰਥ ਹੈ।
The Perfect Guru has shown me that, without the Name, everything is useless.
ਸਾਕਤਦੁਰਜਨਭਰਮਿਆਜੋਲਗੇਦੂਜੈਸਾਦਿ॥
(ਕਿਉਂਕਿ) ਰੱਬ ਤੋਂ ਟੁੱਟੇ ਹੋਏ ਵਿਕਾਰੀ ਬੰਦੇ ਜੋ ਮਾਇਆ ਦੇ ਸੁਆਦ ਵਿਚ ਮਸਤ ਰਹਿੰਦੇ ਹਨ ਉਹ ਭਟਕਦੇ ਫਿਰਦੇ ਹਨ।
The faithless cynics and the evil people wander in reincarnation; they are attached to other tastes.
ਜਨਨਾਨਕਿਹਰਿਪ੍ਰਭੁਬੁਝਿਆਗੁਰਸਤਿਗੁਰਕੈਪਰਸਾਦਿ॥੨॥
ਦਾਸ ਨਾਨਕ ਨੇ ਸਤਿਗੁਰੂ ਦੀ ਮੇਹਰ ਦਾ ਸਦਕਾ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ ॥੨॥
Servant Nanak has realized the Lord God, by the Grace of the Guru, the True Guru. ||2||
ਪਉੜੀ॥
Pauree:
ਥਟਣਹਾਰੈਥਾਟੁਆਪੇਹੀਥਟਿਆ॥
ਬਣਾਣ ਵਾਲੇ (ਪ੍ਰਭੂ) ਨੇ ਆਪ ਹੀ ਇਹ (ਜਗਤ-) ਬਣਤਰ ਬਣਾਈ ਹੈ।
The Creator Lord created the Creation.
ਆਪੇਪੂਰਾਸਾਹੁਆਪੇਹੀਖਟਿਆ॥
(ਇਹ ਜਗਤ-ਹੱਟ ਵਿਚ) ਉਹ ਆਪ ਹੀ ਪੂਰਾ ਸ਼ਾਹ ਹੈ, ਤੇ ਆਪ ਹੀ (ਆਪਣੇ ਨਾਮ ਦੀ) ਖੱਟੀ ਖੱਟ ਰਿਹਾ ਹੈ।
He Himself is the perfect Banker; He Himself earns His profit.
ਆਪੇਕਰਿਪਾਸਾਰੁਆਪੇਰੰਗਰਟਿਆ॥
ਪ੍ਰਭੂ ਆਪ ਹੀ (ਜਗਤ-) ਖਿਲਾਰਾ ਖਿਲਾਰ ਕੇ ਆਪ ਹੀ (ਇਸ ਖਿਲਾਰੇ ਦੇ) ਰੰਗਾਂ ਵਿਚ ਮਿਲਿਆ ਹੋਇਆ ਹੈ।
He Himself made the expansive Universe; He Himself is imbued with joy.
ਕੁਦਰਤਿਕੀਮਨਪਾਇਅਲਖਬ੍ਰਹਮਟਿਆ॥
ਉਸ ਅਲੱਖ ਪਰਮਾਤਮਾ ਦੀ ਰਚੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ।
The value of God's almighty creative power cannot be estimated.
ਅਗਮਅਥਾਹਬੇਅੰਤਪਰੈਪਰਟਿਆ॥
ਪ੍ਰਭੂ ਅਪਹੁੰਚ ਹੈ, (ਉਹ ਇਕ ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰੇ ਤੋਂ ਪਰੇ ਹੈ।
He is inaccessible, unfathomable, endless, the farthest of the far.
ਆਪੇਵਡਪਾਤਿਸਾਹੁਆਪਿਵਜੀਰਟਿਆ॥
ਪ੍ਰਭੂ ਆਪ ਹੀ ਵੱਡਾ ਪਾਤਿਸ਼ਾਹ ਹੈ, ਆਪ ਹੀ ਆਪਣਾ ਸਲਾਹਕਾਰ ਹੈ।
He Himself is the greatest Emperor; He Himself is His own Prime Minister.
ਕੋਇਨਜਾਣੈਕੀਮਕੇਵਡੁਮਟਿਆ॥
ਕੋਈ ਜੀਵ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪਾ ਸਕਦਾ, ਕੋਈ ਨਹੀਂ ਜਾਣਦਾ ਕਿ ਉਸ ਦਾ ਕੇਡਾ ਵੱਡਾ (ਉੱਚਾ) ਟਿਕਾਣਾ ਹੈ।
No one knows His worth, or the greatness of His resting place.
ਸਚਾਸਾਹਿਬੁਆਪਿਗੁਰਮੁਖਿਪਰਗਟਿਆ॥੧॥
ਪ੍ਰਭੂ ਆਪ ਹੀ ਸਦਾ-ਥਿਰ ਰਹਿਣ ਵਾਲਾ ਮਾਲਕ ਹੈ। ਗੁਰੂ ਦੀ ਰਾਹੀਂ ਹੀ ਉਸ ਦੀ ਸੋਝੀ ਪੈਂਦੀ ਹੈ ॥੧॥
He Himself is our True Lord and Master. He reveals Himself to the Gurmukh. ||1||
ਸਲੋਕੁਮਃ੫॥
Shalok, Fifth Mahalaa:
ਸੁਣਿਸਜਣਪ੍ਰੀਤਮਮੇਰਿਆਮੈਸਤਿਗੁਰੁਦੇਹੁਦਿਖਾਲਿ॥
ਹੇ ਮੇਰੇ ਪਿਆਰੇ ਸੱਜਣ ਪ੍ਰਭੂ! (ਮੇਰੀ ਬੇਨਤੀ) ਸੁਣ, ਮੈਨੂੰ ਗੁਰੂ ਦਾ ਦੀਦਾਰ ਕਰਾ ਦੇਹ।
Listen, O my beloved friend: please show me the True Guru.
ਹਉਤਿਸੁਦੇਵਾਮਨੁਆਪਣਾਨਿਤਹਿਰਦੈਰਖਾਸਮਾਲਿ॥
ਮੈਂ ਗੁਰੂ ਨੂੰ ਆਪਣਾ ਮਨ ਦੇ ਦੇਵਾਂਗਾ ਤੇ ਉਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਾਂਗਾ,
I dedicate my mind to Him; I keep Him continually enshrined within my heart.
ਇਕਸੁਸਤਿਗੁਰਬਾਹਰਾਧ੍ਰਿਗੁਜੀਵਣੁਸੰਸਾਰਿ॥
(ਕਿਉਂਕਿ) ਇਕ ਗੁਰੂ ਤੋਂ ਬਿਨਾ ਜਗਤ ਵਿਚ ਜਿਊਣਾ ਫਿਟਕਾਰ-ਜੋਗ ਹੈ (ਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਜਗਤ ਵਿਚ ਫਿਟਕਾਰਾਂ ਹੀ ਪੈਂਦੀਆਂ ਹਨ)।
Without the One and Only True Guru, life in this world is cursed.
ਜਨਨਾਨਕਸਤਿਗੁਰੁਤਿਨਾਮਿਲਾਇਓਨੁਜਿਨਸਦਹੀਵਰਤੈਨਾਲਿ॥੧॥
ਹੇ ਦਾਸ ਨਾਨਕ! ਉਸ (ਪ੍ਰਭੂ) ਨੇ ਉਹਨਾਂ (ਭਾਗਾਂ ਵਾਲਿਆਂ) ਨੂੰ ਗੁਰੂ ਮਿਲਾਇਆ ਹੈ, ਜਿਨ੍ਹਾਂ ਦੇ ਨਾਲ ਪ੍ਰਭੂ ਆਪ ਸਦਾ ਵੱਸਦਾ ਹੈ ॥੧॥
O servant Nanak, they alone meet the True Guru, with whom He constantly abides. ||1||
ਮਃ੫॥
Fifth Mahalaa:
ਮੇਰੈਅੰਤਰਿਲੋਚਾਮਿਲਣਕੀਕਿਉਪਾਵਾਪ੍ਰਭਤੋਹਿ॥
ਹੇ ਪ੍ਰਭੂ! ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ ਤਾਂਘ ਹੈ, ਕਿਵੇਂ ਤੈਨੂੰ ਮਿਲਾਂ?
Deep within me is the longing to meet You; how can I find You, God?
ਕੋਈਐਸਾਸਜਣੁਲੋੜਿਲਹੁਜੋਮੇਲੇਪ੍ਰੀਤਮੁਮੋਹਿ॥
ਮੈਨੂੰ ਕੋਈ ਅਜੇਹਾ ਮਿੱਤਰ ਲੱਭ ਦਿਉ ਜੋ ਮੈਨੂੰ ਪਿਆਰਾ ਪ੍ਰਭੂ ਮਿਲਾ ਦੇਵੇ।
I will search for someone, some friend, who will unite me with my Beloved.
ਗੁਰਿਪੂਰੈਮੇਲਾਇਆਜਤਦੇਖਾਤਤਸੋਇ॥
(ਮੇਰੀ ਅਰਜ਼ੋਈ ਸੁਣ ਕੇ) ਪੂਰੇ ਗੁਰੂ ਨੇ ਮੈਨੂੰ ਪ੍ਰਭੂ ਮਿਲਾ ਦਿੱਤਾ ਹੈ, (ਹੁਣ) ਮੈਂ ਜਿਧਰ ਤੱਕਦਾ ਹਾਂ ਓਧਰ ਉਹ ਪ੍ਰਭੂ ਹੀ ਦਿੱਸਦਾ ਹੈ।
The Perfect Guru has united me with Him; wherever I look, there He is.
ਜਨਨਾਨਕਸੋਪ੍ਰਭੁਸੇਵਿਆਤਿਸੁਜੇਵਡੁਅਵਰੁਨਕੋਇ॥੨॥
ਹੇ ਦਾਸ ਨਾਨਕ! ਮੈਂ ਹੁਣ ਉਸ ਪ੍ਰਭੂ ਨੂੰ ਸਿਮਰਦਾ ਹਾਂ, ਉਸ ਪ੍ਰਭੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੨॥
Servant Nanak serves that God; there is no other as great as He is. ||2||
ਪਉੜੀ॥
Pauree:
ਦੇਵਣਹਾਰੁਦਾਤਾਰੁਕਿਤੁਮੁਖਿਸਾਲਾਹੀਐ॥
(ਸਭ ਜੀਵਾਂ ਨੂੰ ਰਿਜ਼ਕ) ਦੇਣ ਵਾਲੇ ਦਾਤੇ ਪ੍ਰਭੂ ਨੂੰ ਕਿਸੇ ਮੂੰਹ ਨਾਲ ਭੀ ਸਲਾਹਿਆ ਨਹੀਂ ਜਾ ਸਕਦਾ (ਕੋਈ ਭੀ ਜੀਵ ਉਸ ਦੀ ਸਿਫ਼ਤ ਪੂਰੀ ਤਰ੍ਹਾਂ ਨਹੀਂ ਕਰ ਸਕਦਾ)।
He is the Great Giver, the Generous Lord; with what mouth can I praise Him?
ਜਿਸੁਰਖੈਕਿਰਪਾਧਾਰਿਰਿਜਕੁਸਮਾਹੀਐ॥
ਪ੍ਰਭੂ ਮੇਹਰ ਕਰ ਕੇ ਜਿਸ ਜੀਵ ਦੀ ਰਾਖੀ ਕਰਦਾ ਹੈ ਉਸ ਨੂੰ ਰਿਜ਼ਕ ਅਪੜਾਂਦਾ ਹੈ।
In His Mercy, He protects, preserves and sustains us.
ਕੋਇਨਕਿਸਹੀਵਸਿਸਭਨਾਇਕਧਰ॥
(ਅਸਲ ਵਿਚ) ਕੋਈ ਜੀਵ ਕਿਸੇ (ਹੋਰ ਜੀਵ) ਦੇ ਆਸਰੇ ਨਹੀਂ ਹੈ, ਸਭਨਾਂ ਜੀਵਾਂ ਦਾ ਆਸਰਾ ਇਕ ਪਰਮਾਤਮਾ ਹੀ ਹੈ।
No one is under anyone else's control; He is the One Support of all.
ਪਾਲੇਬਾਲਕਵਾਗਿਦੇਕੈਆਪਿਕਰ॥
ਉਹ ਆਪ ਹੀ (ਆਪਣੇ) ਹੱਥ ਦੇ ਕੇ ਬਾਲਕ ਵਾਂਗ ਪਾਲਦਾ ਹੈ।
He cherishes all as His children, and reaches out with His hand.
ਕਰਦਾਅਨਦਬਿਨੋਦਕਿਛੂਨਜਾਣੀਐ॥
ਪ੍ਰਭੂ ਆਪ ਹੀ ਚੋਜ-ਤਮਾਸ਼ੇ ਕਰ ਰਿਹਾ ਹੈ, (ਉਸ ਦੇ ਇਹਨਾਂ ਚੋਜ-ਤਮਾਸ਼ਿਆਂ ਦੀ) ਕੋਈ ਸਮਝ ਨਹੀਂ ਪੈ ਸਕਦੀ।
He stages His joyous plays, which no one understands at all.
ਸਰਬਧਾਰਸਮਰਥਹਉਤਿਸੁਕੁਰਬਾਣੀਐ॥
ਮੈਂ ਸਦਕੇ ਹਾਂ ਉਸ ਪ੍ਰਭੂ ਤੋਂ ਜੋ ਸਭ ਜੀਵਾਂ ਦਾ ਆਸਰਾ ਹੈ ਤੇ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ।
The all-powerful Lord gives His Support to all; I am a sacrifice to Him.
ਗਾਈਐਰਾਤਿਦਿਨੰਤੁਗਾਵਣਜੋਗਿਆ॥
ਰਾਤ ਦਿਨੇ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ। ਪਰਮਾਤਮਾ ਹੀ ਇਕ ਐਸੀ ਹਸਤੀ ਹੈ ਜਿਸ ਦੇ ਗੁਣ ਗਾਣੇ ਚਾਹੀਦੇ ਹਨ।
Night and day, sing the Praises of the One who is worthy of being praised.
ਜੋਗੁਰਕੀਪੈਰੀਪਾਹਿਤਿਨੀਹਰਿਰਸੁਭੋਗਿਆ॥੨॥
(ਪਰ) ਉਹਨਾਂ ਬੰਦਿਆਂ ਨੇ ਪ੍ਰਭੂ (ਦੇ ਗੁਣ ਗਾਵਣ) ਦਾ ਆਨੰਦ ਮਾਣਿਆ ਹੈ ਜੋ ਸਤਿਗੁਰੂ ਦੇ ਚਰਨਾਂ ਤੇ ਪੈਂਦੇ ਹਨ ॥੨॥
Those who fall at the Guru's Feet, enjoy the sublime essence of the Lord. ||2||
ਸਲੋਕਮਃ੫॥
Shalok, Fifth Mahalaa:
ਭੀੜਹੁਮੋਕਲਾਈਕੀਤੀਅਨੁਸਭਰਖੇਕੁਟੰਬੈਨਾਲਿ॥
(ਹੇ ਮਨ! ਜਿਹੜਾ ਪ੍ਰਭੂ) ਤੈਨੂੰ ਦੁੱਖਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਤੇਰੇ ਸਾਰੇ ਪਰਵਾਰ ਸਮੇਤ ਤੇਰੀ ਰੱਖਿਆ ਕਰਦਾ ਹੈ,
He has widened the narrow path for me, and preserved my integrity, along with that of my family.
ਕਾਰਜਆਪਿਸਵਾਰਿਅਨੁਸੋਪ੍ਰਭਸਦਾਸਭਾਲਿ॥
ਉਸ ਪ੍ਰਭੂ ਨੂੰ ਸਦਾ ਯਾਦ ਕਰ ਜੋ ਤੇਰੇ ਸਾਰੇ ਕੰਮ ਆਪ ਸੰਵਾਰਦਾ ਹੈ।
He Himself has arranged and resolved my affairs. I dwell upon that God forever.
ਪ੍ਰਭੁਮਾਤਪਿਤਾਕੰਠਿਲਾਇਦਾਲਹੁੜੇਬਾਲਕਪਾਲਿ॥
ਮਾਪਿਆਂ ਵਾਂਗ ਅੰਞਾਣੇ ਬਾਲਾਂ ਨੂੰ ਪਾਲ ਕੇ ਪ੍ਰਭੂ (ਜੀਵਾਂ ਨੂੰ) ਗਲ ਲਾਉਂਦਾ ਹੈ।
God is my mother and father; He hugs me closely in His embrace, and cherishes me, like His tiny baby.
ਦਇਆਲਹੋਏਸਭਜੀਅਜੰਤ੍ਰਹਰਿਨਾਨਕਨਦਰਿਨਿਹਾਲ॥੧॥
ਹੇ ਨਾਨਕ! ਜਿਸ ਮਨੁੱਖ ਵਲ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਉਸ ਉਤੇ ਸਭ ਜੀਵ ਦਿਆਲ ਹੋ ਜਾਂਦੇ ਹਨ ॥੧॥
All beings and creatures have become kind and compassionate to me. O Nanak, the Lord has blessed me with His Glance of Grace. ||1||