GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 925
Display Settings
ਨਾਥਬਾਗਜੋਮੈਲਗਵਾਯੋ
ਹੇ ਨਾਥ! ਜੋ ਮੈਂ ਬਾਗ਼ ਲਗਵਾਇਆ ਹੈ,
‘My Master, the garden, which I have fostered,
ਯਹਗੁਲਾਬਤਿਹਠਾਤੇਆਯੋ
ਇਹ ਗੁਲਾਬ ਉਥੋਂ ਆਇਆ ਹੈ।
‘These roses have come out ofthat.
ਸਕਲਸਖਿਨਜੁਤਤੁਮਪੈਡਾਰਿਯੋ
ਸਾਰੀਆਂ ਸਖੀਆਂ ਨਾਲ ਮਿਲ ਕੇ ਤੁਹਾਡੇ ਉਪਰ ਪਾਇਆ ਹੈ।
‘We, all the compatriots, have made the selection.’
ਪ੍ਰਫੁਲਤਭਯੋਜੜਕਛੁਬਿਚਾਰਿਯੋ॥੧੦॥
(ਉਹ) ਮੂਰਖ ਪ੍ਰਸੰਨ ਹੋ ਗਿਆ (ਅਤੇ ਅਸਲ ਭੇਦ ਨੂੰ) ਕੁਝ ਨਾ ਵਿਚਾਰ ਕੀਤਾ ॥੧੦॥
Listening to this, that fool was overjoyed.(l0)(1)
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਬਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੯੨॥੧੬੪੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੨॥੧੬੪੪॥ ਚਲਦਾ॥
Ninety-second Parable of Auspicious Chritars Conversation of the Raja and the Minister, Completed with Benediction. (92)(1642)
ਦੋਹਰਾ
ਦੋਹਰਾ:
Dohira
ਚਲਿਯੋਜੁਲਾਹੋਸਾਹੁਰੇਉਡਿਜਾਕਹਤਾਜਾਇ
ਇਕ ਜੁਲਾਹਾ ਸੌਹਰੇ ਜਾਂਦਾ ਹੋਇਆ 'ਉਡ ਜਾ' ਕਹੀ ਜਾ ਰਿਹਾ ਸੀ।
A weaver was walking to his in-laws and kept on shoUting, ‘flyaway’
ਬਧਿਕਨਕੁਸਗੁਨਜਾਨਿਕੈਮਾਰਿਯੋਤਾਹਿਬਨਾਇ॥੧॥
ਇਕ ਸ਼ਿਕਾਰੀ ਨੇ (ਇਸ ਨੂੰ) ਕੁਸ਼ਗਨ ਸਮਝ ਕੇ ਉਸ ਜੁਲਾਹੇ ਨੂੰ ਬਹੁਤ ਮਾਰਿਆ ॥੧॥
A hunter considering this to be a bad omen beat him up.(1)
ਬਧਿਕਬਾਚ
ਸ਼ਿਕਾਰੀ ਨੇ ਕਿਹਾ:
Badhik Talk
ਉਡਿਉਡਿਆਵਹੁਫਾਸਿਯਹੁਸੌਕਹਤਾਮਗੁਜਾਇ
(ਹੁਣ ਤੂੰ) ਰਸਤੇ ਵਿਚ 'ਉਡ ਉਡ ਆਓ ਅਤੇ ਫਸਦੀਆਂ ਜਾਓ' ਇਹ ਕਹਿੰਦਾ ਹੋਇਆ ਜਾ।
(The hunter told him) ‘You must say come flying and get entrapped.
ਜੋਐਸੋਬਚਪੁਨਿਕਹਿਯੋਹਨਿਹੈਤੋਹਿਰਿਸਾਇ॥੨॥
ਅਤੇ ਜੇ ਅਜਿਹੇ (ਪਹਿਲੇ ਵਾਲੇ) ਬੋਲ ਫਿਰ ਕਹੇ ਤਾਂ ਕ੍ਰੋਧ ਕਰ ਕੇ ਤੈਨੂੰ ਮਾਰ ਦਿਆਂਗਾ ॥੨॥
‘If you shout other way, I will get furious and kill you’.(2)
ਚੌਪਈ
ਚੌਪਈ:
Chaupaee
ਫਸਿਫਸਿਜਾਵਹੁਉਡਿਉਡਿਆਇ
ਉਡ ਉਡ ਆਓ ਤੇ ਫਸਦੀਆਂ ਜਾਓ
ਐਸੇਕਹਤਜੁਲਾਹੋਜਾਇ
ਇਸ ਤਰ੍ਹਾਂ ਕਹਿੰਦਾ ਹੋਇਆ ਜੁਲਾਹਾ ਤੁਰਦਾ ਜਾ ਰਿਹਾ ਸੀ।
Then he started his journey saying, ‘Come flying and get entrapped.’
ਚੋਰਨਕੁਸਗੁਨਚਿਤਬਿਚਾਰਿਯੋ
ਚੋਰਾਂ ਨੇ (ਇਸ ਨੂੰ ਸੁਣ ਕੇ) ਚਿਤ ਵਿਚ ਕੁਸ਼ਗਨ ਸਮਝਿਆ
ਦੋਸੈਜੁਤੀਸੌਤਿਹਮਾਰਿਯੋ॥੩॥
ਅਤੇ ਉਸ ਨੂੰ ਦੋ ਸੌ ਜੁਤੀਆਂ ਮਾਰੀਆਂ ॥੩॥
This was heard by the thieves and they hit him with shoes two hundred times.(3 )
ਚੋਰਨਬਾਚ
ਚੋਰਾਂ ਨੇ ਕਿਹਾ:
Thieve’s Instruction
ਦੋਹਰਾ
ਦੋਹਰਾ:
Dohira
ਲੈਆਵਹੁਧਰਿਜਾਇਯਹੁਯੌਕਹਿਕਰੌਪਯਾਨ
'ਲੈ ਆਓ ਅਤੇ ਧਰ ਜਾਓ' ਇਸ ਤਰ੍ਹਾਂ ਕਹਿੰਦੇ ਹੋਇਆਂ ਜਾਓ।
‘Say, “Bring in here, leave and go away.”
ਜੋਉਹਿਭਾਤਿਬਖਾਨਿਹੋਹਨਿਹੈਤੁਹਿਤਨਬਾਨ॥੪॥
ਜੇ ਉਸ ਤਰ੍ਹਾਂ (ਪਹਿਲਾਂ ਵਾਂਗ) ਕਿਹਾ ਤਾਂ ਤੈਨੂੰ ਬਾਣ ਮਾਰ ਕੇ ਮਾਰ ਦਿਆਂਗੇ ॥੪॥
“If you speak otherwise, we will kill you.”(4)
ਜਬਚੋਰਨਐਸੇਕਹਿਯੋਤਬਤਾਤੇਡਰਪਾਇ
ਜਦ ਚੋਰਾਂ ਨੇ ਇਸ ਤਰ੍ਹਾਂ ਕਿਹਾ ਤਾਂ ਉਨ੍ਹਾਂ ਤੋਂ ਡਰਦਿਆਂ
When afraid of thieves he walked asserting,
ਲੈਆਵਹੁਧਰਿਜਾਇਯਹੁਯੌਮਗੁਕਹਤੌਜਾਇ॥੫॥
'ਲੈ ਆਓ ਅਤੇ ਧਰ ਜਾਓ' ਇਹ ਕਹਿੰਦਾ ਹੋਇਆ ਰਸਤੇ ਤੇ ਤੁਰਦਾ ਗਿਆ ॥੫॥
‘Bring it here, leave it and go away.’(5)
ਚਾਰਪੁਤ੍ਰਪਾਤਿਸਾਹਕੇਇਕਨੈਤਜਾਪਰਾਨ
(ਉਧਰ) ਰਾਜੇ ਦੇ ਚਾਰ ਪੁੱਤਰਾਂ ਵਿਚੋਂ ਇਕ ਨੇ ਪ੍ਰਾਣ ਤਿਆਗ ਦਿੱਤੇ।
A Raja had four sons. One had just breathed his last,
ਦਾਬਨਤਾਕੌਲੈਚਲੇਅਧਿਕਸੋਕਮਨਮਾਨਿ॥੬॥
(ਉਹ) ਬਹੁਤ ਦੁਖੀ ਹੋ ਕੇ ਉਸ ਨੂੰ ਦੱਬਣ ਲੈ ਚਲੇ ॥੬॥
And they were taking him for burial.(6)
ਚੌਪਈ
ਚੌਪਈ:
Chaupaee
ਤਬਲੌਕਹਤਜੁਲਾਹੋਐਯਹੁ
ਤਦ ਤਕ ਜੁਲਾਹਾ ਇਹ ਕਹਿੰਦਾ ਹੋਇਆ ਆ ਗਿਆ
ਲੈਲੈਆਵਹੁਧਰਧਰਜੈਯਹੁ
ਕਿ 'ਲੈ ਲੈ ਆਓ ਅਤੇ ਧਰ ਧਰ ਜਾਓ'।
They met the weaver who was saying, ‘Bring in and put it there.’
ਸੈਨਾਕੇਸ੍ਰਵਨਨਯਹਪਰੀ
(ਜਦੋਂ ਰਾਜੇ ਦੀ) ਸੈਨਾ ਦੇ ਕੰਨਾਂ ਵਿਚ ਇਹ (ਗੱਲ) ਪਈ,
ਪੰਦ੍ਰਹਸੈਪਨਹੀਤਹਝਰੀ॥੭॥
ਤਾਂ ਉਸ ਨੂੰ ਪੰਦ੍ਰਹ ਸੌ ਜੁਤੀਆਂ ਮਾਰੀਆਂ ॥੭॥
When the Raja’s soldiers heard this, they gave him beating of fifteen hundred shoes,(7)
ਤਿਨਸੋਕਹਿਯੋਕਹੋਸੁਉਚਾਰੋ
(ਉਨ੍ਹਾਂ ਨੇ) ਉਸ ਨੂੰ ਕਿਹਾ ਜੋ (ਅਸੀਂ) ਕਹੀਏ, ਉਹ ਕਹਿ।
ਕਹਿਯੋਬੁਰਾਭਯੋਕਹਤਪਧਾਰੋ
ਅਤੇ ਕਹਿੰਦਾ ਜਾ ਕਿ 'ਬਹੁਤ ਮਾੜਾ ਹੋਇਆ ਹੈ'।
They instructed him to repeat, ‘What a bad thing has happened.’
ਭੇਦਅਭੇਦਕੀਬਾਤਜਾਨੀ
ਉਸ ਨੇ ਭੇਦ ਅਭੇਦ ਦੀ ਗੱਲ ਨਾ ਸਮਝੀ।
ਜੋਤਿਨਕਹਿਯੋਵਹੈਜੜਮਾਨੀ॥੮॥
ਉਨ੍ਹਾਂ ਨੇ ਜੋ ਕਿਹਾ, ਮੂਰਖ ਨੇ ਉਹੀ ਮੰਨ ਲਿਆ ॥੮॥
He (weaver) did not grasp why had they told him to say so.(8)
ਏਕਰਾਵਤਾਕੇਬਹੁਨਾਰੀ
ਇਕ ਰਾਜੇ ਦੀਆਂ ਬਹੁਤ ਸਾਰੀਆਂ ਇਸਤਰੀਆਂ ਸਨ,
ਪੂਤਹੋਤਤਾਹਿਦੁਖਭਾਰੀ
ਪਰ ਪੁੱਤਰ ਨਾ ਹੋਣ ਕਰ ਕੇ ਉਹ ਬਹੁਤ ਦੁਖੀ ਸੀ।
There was one Raja he had many wives but no son.
ਔਰਬ੍ਯਾਹਿਬ੍ਯਾਕੁਲਹ੍ਵੈਕੀਨੋ
ਉਸ ਨੇ ਵਿਆਕੁਲ ਹੋ ਕੇ ਹੋਰ ਵਿਆਹ ਕਰ ਲਿਆ।
ਤਾਕੇਭਵਨਪੂਤਬਿਧਿਦੀਨੋ॥੯॥
ਪਰਮਾਤਮਾ ਨੇ ਉਸ ਦੇ ਘਰ ਪੁੱਤਰ ਬਖ਼ਸ਼ਿਆ ॥੯॥
He married another woman and God bestowed him with a son.(9)
ਸਭਹਿਨਆਨੰਦਚਿਤਬਢਾਯੋ
ਸਭ ਦੇ ਮਨ ਵਿਚ ਬਹੁਤ ਖ਼ੁਸ਼ੀ ਹੋਈ।
ਤਬਲੌਕਹਤਜੁਲਾਹੋਆਯੋ
ਤਦ ਤਕ ਜੁਲਾਹਾ ਕਹਿੰਦਾ ਹੋਇਆ ਆ ਗਿਆ
Every body was very happy when the weaver passed by.
ਬੁਰਾਭਯੋਕਹਿਊਚਪੁਕਾਰਿਯੋ
ਅਤੇ 'ਬੁਰਾ ਹੋਇਆ' ਕਹਿ ਕੇ ਉਚੇ ਸੁਰ ਵਿਚ ਪੁਕਾਰਿਆ।
ਸੁਨ੍ਯੋਜਾਹਿਪਨਹਿਨਤਿਨਮਾਰਿਯੋ॥੧੦॥
ਜਿਸ ਨੇ ਸੁਣਿਆ, ਉਸ ਨੂੰ ਜੁਤੀਆਂ ਮਾਰੀਆਂ ॥੧੦॥
‘What a bad thing has happened’, he said, and he was given beating by the Raja.(10)
ਪੁਰਜਨਬਾਚ
ਨਗਰ ਵਾਸੀਆਂ ਨੇ ਕਿਹਾ:
ਭਲਾਭਯੋਇਹਕਹਤਪਧਾਰਿਯੋ
ਜਦ ਲੋਕਾਂ ਨੇ ਜੁਤੀਆਂ ਨਾਲ ਮਾਰਿਆ
ਜਬਲੋਗਨਜੂਤਿਨਸੋਮਾਰਿਯੋ
(ਤਾਂ ਉਨ੍ਹਾਂ ਨੇ ਕਿਹਾ) ਚੰਗਾ ਹੋਇਆ ਕਹਿੰਦਾ ਹੋਇਆ ਜਾ।
After getting thrashing by every body he was told to say, ‘It is God’s blessing.’
ਜਾਤਭਯੋਤਿਹਠਾਬਡਭਾਗੀ
ਜਦੋਂ ਉਹ ਭਾਗਵਾਨ ਉਸ ਥਾਂ ਤੇ ਪਹੁੰਚਿਆ,
ਜਹਅਤਿਅਗਨਿਨਗਰਮਹਿਲਾਗੀ॥੧੧॥
ਜਿਥੇ ਨਗਰ ਵਿਚ ਭਿਆਨਕ ਅੱਗ ਲਗੀ ਹੋਈ ਸੀ ॥੧੧॥
Then he reached a village, which was on fire.(11)
ਗਿਰਿਗਿਰਿਪਰੈਮਹਲਜਹਭਾਰੇ
ਜਿਥੇ ਵੱਡੇ ਵੱਡੇ ਮਹੱਲ ਡਿਗ ਡਿਗ ਪੈ ਰਹੇ ਸਨ।
ਛਪਰਨਕੇਜਹਉਡੈਅਵਾਰੇ
ਛੱਪਰਾਂ ਦੇ ਜਿਥੇ ਉਡ ਉਡ ਕੇ ਅੰਬਾਰ ਲਗ ਗਏ ਸਨ।
Huge palaces were even crumbling, and the roofs were flying away.