ਗੋਂਡ॥
Gond:
ਗ੍ਰਿਹਿਸੋਭਾਜਾਕੈਰੇਨਾਹਿ॥
ਹੇ ਭਾਈ! ਜਿਸ ਮਨੁੱਖ ਦੇ ਘਰ ਵਿਚ (ਘਰ ਦੀ ਸੁਹੱਪਣ) ਮਾਇਆ ਨਹੀਂ ਹੈ,
When someone's household has no glory,
ਆਵਤਪਹੀਆਖੂਧੇਜਾਹਿ॥
ਉਸ ਘਰ ਆਏ ਪਾਂਧੀ ਭੁੱਖੇ ਚਲੇ ਜਾਂਦੇ ਹਨ।
the guests who come there depart still hungry.
ਵਾਕੈਅੰਤਰਿਨਹੀਸੰਤੋਖੁ॥
ਉਸ ਘਰ ਦੇ ਮਾਲਕ ਦੇ ਹਿਰਦੇ ਵਿਚ ਭੀ ਧਰਵਾਸ ਨਹੀਂ ਬਣਦਾ।
Deep within, there is no contentment.
ਬਿਨੁਸੋਹਾਗਨਿਲਾਗੈਦੋਖੁ॥੧॥
ਸੋ, ਮਾਇਆ ਤੋਂ ਬਿਨਾ ਗ੍ਰਿਹਸਤ ਉੱਤੇ ਗਿਲਾ ਆਉਂਦਾ ਹੈ ॥੧॥
Without his bride, the wealth of Maya, he suffers in pain. ||1||
ਧਨੁਸੋਹਾਗਨਿਮਹਾਪਵੀਤ॥
ਸਦਾ ਖਸਮ-ਵਤੀ ਰਹਿਣ ਵਾਲੀ ਮਾਇਆ ਧੰਨ ਹੈ, (ਇਹ ਮਾੜੀ ਨਹੀਂ) ਬੜੀ ਪਵਿੱਤਰ ਹੈ।
So praise this bride, which can shake the consciousness
ਤਪੇਤਪੀਸਰਡੋਲੈਚੀਤ॥੧॥ਰਹਾਉ॥
(ਇਸ ਤੋਂ ਬਿਨਾ) ਵੱਡੇ ਵੱਡੇ ਤਪੀਆਂ ਦੇ ਮਨ (ਭੀ) ਡੋਲ ਜਾਂਦੇ ਹਨ (ਭਾਵ, ਜੇ ਸਰੀਰ ਦੇ ਨਿਰਬਾਹ ਲਈ ਮਾਇਆ ਨਾਹ ਮਿਲੇ ਤਾਂ ਤਪੀ ਭੀ ਘਾਬਰ ਜਾਂਦੇ ਹਨ) ॥੧॥ ਰਹਾਉ ॥
of even the most dedicated ascetics and sages. ||1||Pause||
ਸੋਹਾਗਨਿਕਿਰਪਨਕੀਪੂਤੀ॥
ਪਰ ਇਹ ਮਾਇਆ ਸ਼ੂਮਾਂ ਦੀ ਧੀ ਬਣ ਕੇ ਰਹਿੰਦੀ ਹੈ, (ਭਾਵ, ਸ਼ੂਮ ਇਕੱਠੀ ਹੀ ਕਰੀ ਜਾਂਦਾ ਹੈ, ਵਰਤਦਾ ਨਹੀਂ)।
This bride is the daughter of a wretched miser.
ਸੇਵਕਤਜਿਜਗਤਸਿਉਸੂਤੀ॥
ਪ੍ਰਭੂ ਦੇ ਸੇਵਕਾਂ ਤੋਂ ਬਿਨਾ ਹੋਰ ਸਭ ਨੂੰ ਇਸ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੈ।
Abandoning the Lord's servant, she sleeps with the world.
ਸਾਧੂਕੈਠਾਢੀਦਰਬਾਰਿ॥
ਭਗਤ-ਜਨ ਦੇ ਦਰ ਤੇ ਖਲੋਤੀ (ਪੁਕਾਰਦੀ ਹੈ ਕਿ),
Standing at the door of the holy man,
ਸਰਨਿਤੇਰੀਮੋਕਉਨਿਸਤਾਰਿ॥੨॥
ਮੈਂ ਤੇਰੀ ਸ਼ਰਨ ਆਈ ਹਾਂ, ਮੈਨੂੰ ਬਚਾ ਲੈ ॥੨॥
she says, "I have come to your sanctuary; now save me!" ||2||
ਸੋਹਾਗਨਿਹੈਅਤਿਸੁੰਦਰੀ॥
ਮਾਇਆ ਬੜੀ ਸੁਹਣੀ ਹੈ।
This bride is so beautiful.
ਪਗਨੇਵਰਛਨਕਛਨਹਰੀ॥
ਇਸ ਦੇ ਪੈਰੀਂ, ਮਾਨੋ, ਝਾਂਜਰਾਂ ਛਣ-ਛਣ ਕਰ ਰਹੀਆਂ ਹਨ।
The bells on her ankles make soft music.
ਜਉਲਗੁਪ੍ਰਾਨਤਊਲਗੁਸੰਗੇ॥
(ਉਂਞ) ਜਦ ਤਕ ਮਨੁੱਖ ਦੇ ਅੰਦਰ ਜਿੰਦ ਹੈ ਤਦ ਤਕ ਹੀ ਇਹ ਨਾਲ ਰਹਿੰਦੀ ਹੈ,
As long as there is the breath of life in the man, she remains attached to him.
ਨਾਹਿਤਚਲੀਬੇਗਿਉਠਿਨੰਗੇ॥੩॥
ਨਹੀਂ ਤਾਂ (ਭਾਵ, ਜਿੰਦ ਨਿਕਲਦਿਆਂ ਹੀ) ਇਹ ਭੀ ਨੰਗੀ ਪੈਰੀਂ ਉੱਠ ਭੱਜਦੀ ਹੈ (ਭਾਵ, ਉਸੇ ਵੇਲੇ ਸਾਥ ਛੱਡ ਜਾਂਦੀ ਹੈ) ॥੩॥
But when it is no more, she quickly gets up and departs, bare-footed. ||3||
ਸੋਹਾਗਨਿਭਵਨਤ੍ਰੈਲੀਆ॥
ਇਸ ਮਾਇਆ ਨੇ ਸਾਰੇ ਜਗਤ ਦੇ ਜੀਵਾਂ ਨੂੰ ਵੱਸ ਕੀਤਾ ਹੋਇਆ ਹੈ,
This bride has conquered the three worlds.
ਦਸਅਠਪੁਰਾਣਤੀਰਥਰਸਕੀਆ॥
ਅਠਾਰਾਂ ਪੁਰਾਨ ਪੜ੍ਹਨ ਵਾਲੇ ਤੇ ਤੀਰਥਾਂ ਉੱਤੇ ਜਾਣ ਵਾਲਿਆਂ ਨੂੰ ਭੀ ਮੋਹ ਲਿਆ ਹੈ,
The eighteen Puraanas and the sacred shrines of pilgrimage love her as well.
ਬ੍ਰਹਮਾਬਿਸਨੁਮਹੇਸਰਬੇਧੇ॥
ਬ੍ਰਹਮਾ, ਵਿਸ਼ਨੂ ਤੇ ਸ਼ਿਵ (ਵਰਗੇ ਦੇਵਤੇ) ਇਸ ਨੇ ਵਿੰਨ੍ਹ ਰੱਖੇ ਹਨ,
She pierced the hearts of Brahma, Shiva and Vishnu.
ਬਡੇਭੂਪਤਿਰਾਜੇਹੈਛੇਧੇ॥੪॥
ਸਭ ਰਾਜੇ ਰਾਣੇ ਭੀ ਇਸ ਨੇ ਨਕੇਲੇ ਹੋਏ ਹਨ ॥੪॥
She destroyed the great emperors and kings of the world. ||4||
ਸੋਹਾਗਨਿਉਰਵਾਰਿਨਪਾਰਿ॥
ਇਹ ਮਾਇਆ ਵੱਡੇ ਪਸਾਰੇ ਵਾਲੀ ਹੈ, ਇਸ ਦਾ ਅੰਤ ਨਹੀਂ ਪੈ ਸਕਦਾ;
This bride has no restraint or limits.
ਪਾਂਚਨਾਰਦਕੈਸੰਗਿਬਿਧਵਾਰਿ॥
ਪੰਜਾਂ ਹੀ ਗਿਆਨ-ਇੰਦ੍ਰਿਆਂ ਨਾਲ ਰਲੀ-ਮਿਲੀ ਰਹਿੰਦੀ ਹੈ।
She is in collusion with the five thieving passions.
ਪਾਂਚਨਾਰਦਕੇਮਿਟਵੇਫੂਟੇ॥
ਕਿਉਂਕਿ ਮੇਰੇ ਪੰਜੇ ਹੀ ਇੰਦ੍ਰਿਆਂ ਦੇ ਭਾਂਡੇ ਭੱਜ ਗਏ ਹਨ (ਭਾਵ, ਗਿਆਨ-ਇੰਦ੍ਰਿਆਂ ਉੱਤੇ ਇਸ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ),
When the clay pot of these five passions bursts,
ਕਹੁਕਬੀਰਗੁਰਕਿਰਪਾਛੂਟੇ॥੫॥੫॥੮॥
(ਇਸ ਕਰਕੇ) ਕਬੀਰ ਆਖਦਾ ਹੈ- ਮੈਂ ਸਤਿਗੁਰੂ ਦੀ ਕਿਰਪਾ ਨਾਲ ਇਸ (ਦੀ ਮਾਰ) ਤੋਂ ਬਚ ਗਿਆ ਹਾਂ ॥੫॥੫॥੮॥
then, says Kabeer, by Guru's Mercy, one is released. ||5||5||8||
ਗੋਂਡ॥
Gond:
ਜੈਸੇਮੰਦਰਮਹਿਬਲਹਰਨਾਠਾਹਰੈ॥
ਜਿਵੇਂ ਘਰ ਵਿਚ ਸ਼ਤੀਰ ਹੈ (ਸ਼ਤੀਰ ਤੋਂ ਬਿਨਾ ਘਰ ਦਾ ਛੱਤ) ਨਹੀਂ ਠਹਿਰ ਸਕਦਾ,
As the house will not stand when the supporting beams are removed from within it,
ਨਾਮਬਿਨਾਕੈਸੇਪਾਰਿਉਤਰੈ॥
ਇਸੇ ਤਰ੍ਹਾਂ ਪ੍ਰਭੂ ਤੇ ਨਾਮ ਤੋਂ ਬਿਨਾ (ਮਨੁੱਖ ਦਾ ਮਨ ਸੰਸਾਰ-ਸਮੁੰਦਰ ਦੇ ਘੁੰਮਣ-ਘੇਰਾਂ ਵਿਚੋਂ) ਪਾਰ ਨਹੀਂ ਲੰਘ ਸਕਦਾ।
just so, without the Naam, the Name of the Lord, how can anyone be carried across?
ਕੁੰਭਬਿਨਾਜਲੁਨਾਟੀਕਾਵੈ॥
ਜਿਵੇਂ ਘੜੇ ਤੋਂ ਬਿਨਾ ਪਾਣੀ ਨਹੀਂ ਟਿਕ ਸਕਦਾ,
Without the pitcher, the water is not contained;
ਸਾਧੂਬਿਨੁਐਸੇਅਬਗਤੁਜਾਵੈ॥੧॥
ਤਿਵੇਂ ਗੁਰੂ ਤੋਂ ਬਿਨਾ (ਮਨੁੱਖ ਦਾ ਮਨ ਨਹੀਂ ਟਿਕਦਾ ਤੇ ਮਨੁੱਖ ਦੁਨੀਆ ਤੋਂ) ਭੈੜੇ ਹਾਲ ਹੀ ਜਾਂਦਾ ਹੈ ॥੧॥
just so, without the Holy Saint, the mortal departs in misery. ||1||
ਜਾਰਉਤਿਸੈਜੁਰਾਮੁਨਚੇਤੈ॥
ਮੈਂ ਉਸ (ਮਨ) ਨੂੰ ਸਾੜ ਦਿਆਂ ਜੋ ਪ੍ਰਭੂ ਨੂੰ ਨਹੀਂ ਸਿਮਰਦਾ,
One who does not remember the Lord - let him burn;
ਤਨਮਨਰਮਤਰਹੈਮਹਿਖੇਤੈ॥੧॥ਰਹਾਉ॥
ਤੇ ਸਦਾ ਸਰੀਰਕ ਭੋਗਾਂ ਵਿਚ ਹੀ ਖਚਿਤ ਰਹਿੰਦਾ ਹੈ ॥੧॥ ਰਹਾਉ ॥
his body and mind have remained absorbed in this field of the world. ||1||Pause||
ਜੈਸੇਹਲਹਰਬਿਨਾਜਿਮੀਨਹੀਬੋਈਐ॥
ਜਿਵੇਂ ਕਿਸਾਨ ਤੋਂ ਬਿਨਾ ਜ਼ਮੀਨ ਨਹੀਂ ਬੀਜੀ ਜਾ ਸਕਦੀ,
Without a farmer, the land is not planted;
ਸੂਤਬਿਨਾਕੈਸੇਮਣੀਪਰੋਈਐ॥
ਸੂਤਰ ਤੋਂ ਬਿਨਾ ਮਣਕੇ ਪਰੋਏ ਨਹੀਂ ਜਾ ਸਕਦੇ।
without a thread, how can the beads be strung?
ਘੁੰਡੀਬਿਨੁਕਿਆਗੰਠਿਚੜ੍ਹਾਈਐ॥
ਘੁੰਡੀ ਤੋਂ ਬਿਨਾ ਗੰਢ ਨਹੀਂ ਪਾਈ ਜਾ ਸਕਦੀ;
Without a loop, how can the knot be tied?
ਸਾਧੂਬਿਨੁਤੈਸੇਅਬਗਤੁਜਾਈਐ॥੨॥
ਤਿਵੇਂ ਹੀ ਗੁਰੂ ਦੀ ਸ਼ਰਨ ਤੋਂ ਬਿਨਾ ਮਨੁੱਖ ਭੈੜੇ ਹਾਲ ਹੀ ਜਾਂਦਾ ਹੈ ॥੨॥
Just so, without the Holy Saint, the mortal departs in misery. ||2||
ਜੈਸੇਮਾਤਪਿਤਾਬਿਨੁਬਾਲੁਨਹੋਈ॥
ਜਿਵੇਂ ਮਾਂ ਪਿਉ (ਦੇ ਮੇਲ) ਤੋਂ ਬਿਨਾ ਬਾਲ ਨਹੀਂ ਜੰਮਦਾ,
Without a mother or father there is no child;
ਬਿੰਬਬਿਨਾਕੈਸੇਕਪਰੇਧੋਈ॥
ਪਾਣੀ ਤੋਂ ਬਿਨਾ ਕੱਪੜੇ ਨਹੀਂ ਧੁਪਦੇ,
just so, without water, how can the clothes be washed?
ਘੋਰਬਿਨਾਕੈਸੇਅਸਵਾਰ॥
ਘੋੜੇ ਤੋਂ ਬਿਨਾ ਮਨੁੱਖ ਅਸਵਾਰ ਨਹੀਂ ਅਖਵਾ ਸਕਦਾ,
Without a horse, how can there be a rider?
ਸਾਧੂਬਿਨੁਨਾਹੀਦਰਵਾਰ॥੩॥
ਤਿਵੇਂ ਗੁਰੂ ਤੋਂ ਬਿਨਾ ਪ੍ਰਭੂ ਦੇ ਦਰ ਦੀ ਪ੍ਰਾਪਤੀ ਨਹੀਂ ਹੁੰਦੀ ॥੩॥
Without the Holy Saint, one cannot reach the Court of the Lord. ||3||
ਜੈਸੇਬਾਜੇਬਿਨੁਨਹੀਲੀਜੈਫੇਰੀ॥
ਸਾਜ਼ਾਂ ਤੋਂ ਬਿਨਾ ਜਿਵੇਂ ਨਾਚ ਨਹੀਂ ਹੋ ਸਕਦਾ,
Just as without music, there is no dancing,
ਖਸਮਿਦੁਹਾਗਨਿਤਜਿਅਉਹੇਰੀ॥
(ਤਿਵੇਂ ਖਸਮ ਤੋਂ ਬਿਨਾ ਇਸਤ੍ਰੀ ਸੁਹਾਗਣ ਨਹੀਂ ਹੋ ਸਕਦੀ) ਦੁਹਾਗਣ (ਭੈੜੇ ਸੁਭਾਉ ਵਾਲੀ ਇਸਤ੍ਰੀ) ਨੂੰ ਖਸਮ ਨੇ ਤਿਆਗ ਕੇ ਸਦਾ ਦੁਰਕਾਰ ਹੀ ਦਿੱਤਾ ਹੁੰਦਾ ਹੈ।
the bride rejected by her husband is dishonored.
ਕਹੈਕਬੀਰੁਏਕੈਕਰਿਕਰਨਾ॥
ਕਬੀਰ ਆਖਦਾ ਹੈ-ਇੱਕੋ ਹੀ ਕਰਨ-ਜੋਗ ਕੰਮ ਕਰ,
Says Kabeer, do this one thing:
ਗੁਰਮੁਖਿਹੋਇਬਹੁਰਿਨਹੀਮਰਨਾ॥੪॥੬॥੯॥
ਗੁਰੂ ਦੇ ਸਨਮੁਖ ਹੋ (ਤੇ ਨਾਮ ਸਿਮਰ) ਫਿਰ ਫਿਰ ਜੰਮਣਾ-ਮਰਨਾ ਨਹੀਂ ਪਏਗਾ ॥੪॥੬॥੯॥
become Gurmukh, and you shall never die again. ||4||6||9||
ਗੋਂਡ॥
Gond:
ਕੂਟਨੁਸੋਇਜੁਮਨਕਉਕੂਟੈ॥
(ਤੁਸੀ 'ਕੂਟਨ' ਠੱਗ ਨੂੰ ਆਖਦੇ ਹੋ, ਪਰ) ਕੂਟਨ ਉਹ ਭੀ ਹੈ ਜੋ ਆਪਣੇ ਮਨ ਨੂੰ ਮਾਰਦਾ ਹੈ,
He alone is a pimp, who pounds down his mind.
ਮਨਕੂਟੈਤਉਜਮਤੇਛੂਟੈ॥
ਤੇ ਜੋ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਜਮਾਂ ਤੋਂ ਬਚ ਜਾਂਦਾ ਹੈ।
Pounding down his mind, he escapes from the Messenger of Death.
ਕੁਟਿਕੁਟਿਮਨੁਕਸਵਟੀਲਾਵੈ॥
ਜੋ ਮਨੁੱਖ ਮੁੜ ਮੁੜ ਮਨ ਨੂੰ ਮਾਰ ਕੇ (ਫਿਰ ਉਸ ਦੀ) ਜਾਂਚ-ਪੜਤਾਲ ਕਰਦਾ ਰਹਿੰਦਾ ਹੈ;
Pounding and beating his mind, he puts it to the test;
ਸੋਕੂਟਨੁਮੁਕਤਿਬਹੁਪਾਵੈ॥੧॥
ਉਹ (ਆਪਣੇ ਮਨ ਨੂੰ ਕੁੱਟਣ ਵਾਲਾ) 'ਕੂਟਨ' ਮੁਕਤੀ ਹਾਸਲ ਕਰ ਲੈਂਦਾ ਹੈ ॥੧॥
such a pimp attains total liberation. ||1||
ਕੂਟਨੁਕਿਸੈਕਹਹੁਸੰਸਾਰ॥
ਹੇ ਜਗਤ ਦੇ ਲੋਕੋ! ਤੁਸੀ 'ਕੂਟਨ' ਕਿਸ ਨੂੰ ਆਖਦੇ ਹੋ?
Who is called a pimp in this world?
ਸਗਲਬੋਲਨਕੇਮਾਹਿਬੀਚਾਰ॥੧॥ਰਹਾਉ॥
ਸਭ ਲਫ਼ਜ਼ਾਂ ਦੇ ਵਖੋ-ਵਖ ਭਾਵ ਹੋ ਸਕਦੇ ਹਨ ॥੧॥ ਰਹਾਉ ॥
In all speech, one must carefully consider. ||1||Pause||
ਨਾਚਨੁਸੋਇਜੁਮਨਸਿਉਨਾਚੈ॥
(ਤੁਸੀ 'ਨਾਚਨ' ਕੰਜਰ ਨੂੰ ਆਖਦੇ ਹੋ, ਪਰ ਸਾਡੇ ਖ਼ਿਆਲ ਅਨੁਸਾਰ) 'ਨਾਚਨ' ਉਹ ਹੈ ਜੋ (ਸਰੀਰ ਨਾਲ ਨਹੀਂ) ਮਨ ਨਾਲ ਨੱਚਦਾ ਹੈ,
He alone is a dancer, who dances with his mind.
ਝੂਠਿਨਪਤੀਐਪਰਚੈਸਾਚੈ॥
ਝੂਠ ਵਿਚ ਨਹੀਂ ਪਰਚਦਾ, ਸੱਚ ਨਾਲ ਪਤੀਜਦਾ ਹੈ,
The Lord is not satisfied with falsehood; He is pleased only with Truth.
ਇਸੁਮਨਆਗੇਪੂਰੈਤਾਲ॥
ਮਨ ਨੂੰ ਆਤਮਕ ਉਮਾਹ ਵਿਚ ਲਿਆਉਣ ਦੇ ਜਤਨ ਕਰਦਾ ਹੈ;
So play the beat of the drum in the mind.
ਇਸੁਨਾਚਨਕੇਮਨਰਖਵਾਲ॥੨॥
ਅਜਿਹੇ 'ਨਾਚਨ' ਦੇ ਮਨ ਦਾ ਰਾਖਾ (ਪ੍ਰਭੂ ਆਪ ਬਣਦਾ ਹੈ) ॥੨॥
The Lord is the Protector of the dancer with such a mind. ||2||
ਬਜਾਰੀਸੋਜੁਬਜਾਰਹਿਸੋਧੈ॥
(ਤੁਸੀ 'ਬਜਾਰੀ' ਮਸ਼ਕਰੇ ਨੂੰ ਆਖਦੇ ਹੋ, ਪਰ) 'ਬਜਾਰੀ' ਉਹ ਹੈ ਜੋ ਆਪਣੇ ਸਰੀਰ-ਰੂਪ ਬਜ਼ਾਰ ਨੂੰ ਪੜਤਾਲਦਾ ਹੈ,
She alone is a street-dancer, who cleanses her body-street,
ਪਾਂਚਪਲੀਤਹਕਉਪਰਬੋਧੈ॥
ਪੰਜਾਂ ਹੀ ਵਿਗੜੇ ਹੋਏ ਗਿਆਨ-ਇੰਦ੍ਰਿਆਂ ਨੂੰ ਜਗਾਉਂਦਾ ਹੈ,
and educates the five passions.
ਨਉਨਾਇਕਕੀਭਗਤਿਪਛਾਨੈ॥
ਨੌ ਖੰਡ ਧਰਤੀ ਦੇ ਮਾਲਕ-ਪ੍ਰਭੂ ਦੀ ਬੰਦਗੀ ਕਰਨ ਦੀ ਜਾਚ ਸਿੱਖਦਾ ਹੈ;
She who embraces devotional worship for the Lord
ਸੋਬਾਜਾਰੀਹਮਗੁਰਮਾਨੇ॥੩॥
ਅਸੀਂ ਅਜਿਹੇ 'ਬਜਾਰੀ' ਨੂੰ ਵੱਡਾ (ਸ੍ਰੇਸ਼ਟ) ਮਨੁੱਖ ਮੰਨਦੇ ਹਾਂ ॥੩॥
- I accept such a street-dancer as my Guru. ||3||
ਤਸਕਰੁਸੋਇਜਿਤਾਤਿਨਕਰੈ॥
(ਤੁਸੀ 'ਤਸਕਰ' ਚੋਰ ਨੂੰ ਆਖਦੇ ਹੋ, ਪਰ) 'ਤਸਕਰ' ਉਹ ਹੈ ਜੋ ਤਾਤਿ (ਈਰਖਾ ਨੂੰ ਆਪਣੇ ਮਨ ਵਿਚੋਂ ਚੁਰਾ ਲੈ ਜਾਂਦਾ ਹੈ) ਨਹੀਂ ਕਰਦਾ,
He alone is a thief, who is above envy,
ਇੰਦ੍ਰੀਕੈਜਤਨਿਨਾਮੁਉਚਰੈ॥
ਜੋ ਇੰਦ੍ਰਿਆਂ ਨੂੰ ਵੱਸ ਵਿਚ ਕਰ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ।
and who uses his sense organs to chant the Lord's Name.
ਕਹੁਕਬੀਰਹਮਐਸੇਲਖਨ॥
ਕਬੀਰ ਆਖਦਾ ਹੈ- ਜਿਸ ਦੀ ਬਰਕਤ ਨਾਲ ਮੈਂ ਇਹ ਲੱਛਣ (ਗੁਣ) ਪ੍ਰਾਪਤ ਕੀਤੇ ਹਨ,
Says Kabeer, these are the qualities of the one
ਧੰਨੁਗੁਰਦੇਵਅਤਿਰੂਪਬਿਚਖਨ॥੪॥੭॥੧੦॥
ਮੇਰਾ ਉਹ ਗੁਰੂ, ਸੁਹਣਾ ਸਿਆਣਾ ਤੇ ਧੰਨਤਾ-ਜੋਗ ਹੈ ॥੪॥੭॥੧੦॥
I know as my Blessed Divine Guru, who is the most beautiful and wise. ||4||7||10||