ਮਨਕਠੋਰੁਅਜਹੂਨਪਤੀਨਾ॥
ਪਰ ਉਸ ਦੀ (ਫਿਰ ਭੀ) ਤਸੱਲੀ ਨਾਹ ਹੋਈ (ਕਿਉਂਕਿ ਉਹ) ਮਨ ਦਾ ਕਠੋਰ ਸੀ।
Even then, his hardened mind was not satisfied.
ਕਹਿਕਬੀਰਹਮਰਾਗੋਬਿੰਦੁ॥
ਕਬੀਰ ਆਖਦਾ ਹੈ-(ਕਾਜ਼ੀ ਨੂੰ ਇਹ ਸਮਝ ਨਾਹ ਆਈ ਕਿ) ਸਾਡਾ (ਪ੍ਰਭੂ ਦੇ ਸੇਵਕਾਂ ਦਾ ਰਾਖਾ) ਪਰਮਾਤਮਾ ਹੈ,
Says Kabeer, such is my Lord and Master.
ਚਉਥੇਪਦਮਹਿਜਨਕੀਜਿੰਦੁ॥੪॥੧॥੪॥
ਪ੍ਰਭੂ ਦੇ ਦਾਸਾਂ ਦੀ ਜਿੰਦ ਸਦਾ ਉਸ ਅਵਸਥਾ ਵਿਚ, ਜੋ ਤਿੰਨ ਗੁਣਾਂ ਤੋਂ ਉਤਾਂਹ ਹੈ, ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ (ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ) ॥੪॥੧॥੪॥
The soul of His humble servant dwells in the fourth state. ||4||1||4||
ਗੋਂਡ॥
Gond:
ਨਾਇਹੁਮਾਨਸੁਨਾਇਹੁਦੇਉ॥
(ਕੀਹ ਮਨੁੱਖ, ਕੀਹ ਦੇਵਤਾ; ਕੀਹ ਜਤੀ, ਤੇ ਕੀਹ ਸ਼ਿਵ-ਉਪਾਸ਼ਕ; ਕੀਹ ਜੋਗੀ, ਤੇ ਕੀਹ ਤਿਆਗੀ; ਹਰੇਕ ਵਿਚ ਇੱਕ ਉਹੀ ਵੱਸਦਾ ਹੈ; ਪਰ ਫਿਰ ਭੀ ਸਦਾ ਲਈ) ਨਾਹ ਇਹ ਮਨੁੱਖ ਹੈ ਨਾਹ ਦੇਵਤਾ;
It is not human, and it is not a god.
ਨਾਇਹੁਜਤੀਕਹਾਵੈਸੇਉ॥
ਨਾਹ ਜਤੀ ਹੈ ਨਾਹ ਸ਼ਿਵ-ਉਪਾਸ਼ਕ,
It is not called celibate, or a worshipper of Shiva.
ਨਾਇਹੁਜੋਗੀਨਾਅਵਧੂਤਾ॥
ਨਾਹ ਜੋਗੀ ਹੈ, ਨਾਹ ਤਿਆਗੀ;
It is not a Yogi, and it is not a hermit.
ਨਾਇਸੁਮਾਇਨਕਾਹੂਪੂਤਾ॥੧॥
ਨਾਹ ਇਸ ਦੀ ਕੋਈ ਮਾਂ ਹੈ ਨਾਹ ਇਹ ਕਿਸੇ ਦਾ ਪੁੱਤਰ ॥੧॥
It is not a mother, or anyone's son. ||1||
ਇਆਮੰਦਰਮਹਿਕੌਨਬਸਾਈ॥
(ਸਾਡੇ) ਇਸ ਸਰੀਰ-ਰੂਪ ਘਰ ਵਿਚ ਕੌਣ ਵੱਸਦਾ ਹੈ? ਉਸ ਦਾ ਕੀਹ ਅਸਲਾ ਹੈ?
Then what is it, which dwells in this temple of the body?
ਤਾਕਾਅੰਤੁਨਕੋਊਪਾਈ॥੧॥ਰਹਾਉ॥
ਇਸ ਗੱਲ ਦੀ ਤਹਿ ਵਿਚ ਕੋਈ ਨਹੀਂ ਅੱਪੜਿਆ ॥੧॥ ਰਹਾਉ ॥
No one can find its limits. ||1||Pause||
ਨਾਇਹੁਗਿਰਹੀਨਾਓਦਾਸੀ॥
(ਗ੍ਰਿਹਸਤੀ, ਉਦਾਸੀ; ਰਾਜਾ, ਕੰਗਾਲ; ਬ੍ਰਾਹਮਣ, ਖੱਤ੍ਰੀ; ਸਭ ਵਿਚ ਇਹੀ ਵੱਸਦਾ ਹੈ; ਫਿਰ ਭੀ ਇਹਨਾਂ ਵਿਚ ਰਹਿਣ ਕਰ ਕੇ ਸਦਾ ਲਈ) ਨਾਹ ਇਹ ਗ੍ਰਿਹਸਤੀ ਹੈ ਨਾਹ ਉਦਾਸੀ,
It is not a house-holder, and it is not a renouncer of the world.
ਨਾਇਹੁਰਾਜਨਭੀਖਮੰਗਾਸੀ॥
ਨਾਹ ਇਹ ਰਾਜਾ ਹੈ ਨਾਹ ਮੰਗਤਾ;
It is not a king, and it is not a beggar.
ਨਾਇਸੁਪਿੰਡੁਨਰਕਤੂਰਾਤੀ॥
ਨਾਹ ਇਸ ਦਾ ਕੋਈ ਸਰੀਰ ਹੈ ਨਾਹ ਇਸ ਵਿਚ ਰਤਾ ਭਰ ਭੀ ਲਹੂ ਹੈ;
It has no body, no drop of blood.
ਨਾਇਹੁਬ੍ਰਹਮਨੁਨਾਇਹੁਖਾਤੀ॥੨॥
ਨਾਹ ਇਹ ਬ੍ਰਾਹਮਣ ਹੈ ਨਾਹ ਖੱਤ੍ਰੀ ॥੨॥
It is not a Brahmin, and it is not a Kh'shaatriya. ||2||
ਨਾਇਹੁਤਪਾਕਹਾਵੈਸੇਖੁ॥
(ਤਪੇ, ਸ਼ੇਖ਼, ਸਭ ਵਿਚ ਇਹੀ ਹੈ; ਸਭ ਸਰੀਰਾਂ ਵਿਚ ਆ ਕੇ ਜੰਮਦਾ ਮਰਦਾ ਭੀ ਜਾਪਦਾ ਹੈ, ਫਿਰ ਭੀ ਸਦਾ ਲਈ) ਨਾਹ ਇਹ ਕੋਈ ਤਪਸ੍ਵੀ ਹੈ ਨਾਹ ਕੋਈ ਸ਼ੇਖ਼ ਹੈ;
It is not called a man of austere self-discipline, or a Shaykh.
ਨਾਇਹੁਜੀਵੈਨਮਰਤਾਦੇਖੁ॥
ਨਾਹ ਇਹ ਜੰਮਦਾ ਹੈ ਨਾਹ ਮਰਦਾ ਹੈ।
It does not live, and it is not seen to die.
ਇਸੁਮਰਤੇਕਉਜੇਕੋਊਰੋਵੈ॥
ਜਿਹੜਾ ਕੋਈ ਜੀਵ ਇਸ (ਅੰਦਰ-ਵੱਸਦੇ) ਨੂੰ ਮਰਦਾ ਸਮਝ ਕੇ ਰੋਂਦਾ ਹੈ,
If someone cries over its death,
ਜੋਰੋਵੈਸੋਈਪਤਿਖੋਵੈ॥੩॥
ਉਹ (ਜੋ ਰੋਂਦਾ ਹੈ) ਖ਼ੁਆਰ ਹੀ ਹੁੰਦਾ ਹੈ ॥੩॥
that person loses his honor. ||3||
ਗੁਰਪ੍ਰਸਾਦਿਮੈਡਗਰੋਪਾਇਆ॥
(ਜਦੋਂ ਦਾ) ਮੈਂ ਆਪਣੇ ਗੁਰੂ ਦੀ ਕਿਰਪਾ ਨਾਲ (ਜ਼ਿੰਦਗੀ ਦਾ ਸਹੀ) ਰਸਤਾ ਲੱਭਾ ਹੈ,
By Guru's Grace, I have found the Path.
ਜੀਵਨਮਰਨੁਦੋਊਮਿਟਵਾਇਆ॥
ਮੈਂ ਆਪਣਾ ਜਨਮ ਮਰਨ ਦੋਵੇਂ ਖ਼ਤਮ ਕਰਾ ਲਏ ਹਨ (ਭਾਵ, ਮੇਰਾ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ।
Birth and death have both been erased.
ਕਹੁਕਬੀਰਇਹੁਰਾਮਕੀਅੰਸੁ॥
ਕਬੀਰ ਆਖਦਾ ਹੈ- (ਹੁਣ ਮੈਨੂੰ ਸਮਝ ਆ ਗਈ ਹੈ ਕਿ) ਸਾਡੇ ਅੰਦਰ ਵੱਸਣ ਵਾਲਾ ਇਹ ਪਰਮਾਤਮਾ ਦੀ ਅੰਸ ਹੈ,
Says Kabeer, this is formed of the same essence as the Lord.
ਜਸਕਾਗਦਪਰਮਿਟੈਨਮੰਸੁ॥੪॥੨॥੫॥
ਤੇ ਇਹ ਦੋਵੇਂ ਆਪੋ ਵਿਚ ਇਉਂ ਜੁੜੇ ਹੋਏ ਹਨ ਜਿਵੇਂ ਕਾਗ਼ਜ਼ ਅਤੇ (ਕਾਗ਼ਜ਼ ਉੱਤੇ ਲਿਖੇ ਅੱਖਰਾਂ ਦੀ) ਸਿਆਹੀ ॥੪॥੨॥੫॥
It is like the ink on the paper which cannot be erased. ||4||2||5||
ਗੋਂਡ॥
Gond:
ਤੂਟੇਤਾਗੇਨਿਖੁਟੀਪਾਨਿ॥
(ਇਸ ਨੂੰ ਘਰ ਦੇ ਕੰਮ-ਕਾਜ ਦਾ ਕੋਈ ਫ਼ਿਕਰ ਹੀ ਨਹੀਂ, ਜੇ) ਤਾਣੀ ਦੇ ਧਾਗੇ ਟੁੱਟੇ ਪਏ ਹਨ (ਤਾਂ ਟੁੱਟੇ ਹੀ ਰਹਿੰਦੇ ਹਨ), ਜੇ ਪਾਣ ਮੁੱਕ ਗਈ ਹੈ (ਤਾਂ ਮੁੱਕੀ ਹੀ ਪਈ ਹੈ)।
The threads are broken, and the starch has run out.
ਦੁਆਰਊਪਰਿਝਿਲਕਾਵਹਿਕਾਨ॥
ਬੂਹੇ ਤੇ (ਸੱਖਣੇ) ਕਾਨੇ ਪਏ ਲਿਸ਼ਕਦੇ ਹਨ (ਵਰਤਣ ਖੁਣੋਂ ਪਏ ਹਨ);
Bare reeds glisten at the front door.
ਕੂਚਬਿਚਾਰੇਫੂਏਫਾਲ॥
ਵਿਚਾਰੇ ਕੁੱਚ ਤੀਲਾ ਤੀਲਾ ਹੋ ਰਹੇ ਹਨ;
The poor brushes are scattered in pieces.
ਇਆਮੁੰਡੀਆਸਿਰਿਚਢਿਬੋਕਾਲ॥੧॥
(ਪਤਾ ਨਹੀਂ ਇਸ ਸਾਧੂ ਦਾ ਕੀਹ ਬਣੇਗਾ), ਇਸ ਸਾਧੂ ਦੇ ਸਿਰ ਮੌਤ ਸਵਾਰ ਹੋਈ ਜਾਪਦੀ ਹੈ ॥੧॥
Death has entered this shaven head. ||1||
ਇਹੁਮੁੰਡੀਆਸਗਲੋਦ੍ਰਬੁਖੋਈ॥
(ਮੇਰਾ) ਇਹ (ਖਸਮ) ਸਾਧੂ ਸਾਰਾ (ਕਮਾਇਆ) ਧਨ ਗਵਾਈ ਜਾਂਦਾ ਹੈ।
This shaven-headed mendicant has wasted all his wealth.
ਆਵਤਜਾਤਨਾਕਸਰਹੋਈ॥੧॥ਰਹਾਉ॥
(ਇਸ ਦੇ ਸਤਸੰਗੀਆਂ ਦੀ) ਆਵਾਜਾਈ ਨਾਲ ਮੇਰੀ ਨੱਕ-ਜਿੰਦ ਆਈ ਪਈ ਹੈ ॥੧॥ ਰਹਾਉ ॥
All this coming and going has irritated him. ||1||Pause||
ਤੁਰੀਨਾਰਿਕੀਛੋਡੀਬਾਤਾ॥
ਤੁਰੀ ਤੇ ਨਾਲਾਂ (ਦੇ ਵਰਤਣ) ਦਾ ਇਸ ਨੂੰ ਚੇਤਾ ਹੀ ਨਹੀਂ (ਭਾਵ, ਕੱਪੜਾ ਉਣਨ ਦਾ ਇਸ ਨੂੰ ਕੋਈ ਖ਼ਿਆਲ ਹੀ ਨਹੀਂ ਹੈ)।
He has given up all talk of his weaving equipment.
ਰਾਮਨਾਮਵਾਕਾਮਨੁਰਾਤਾ॥
ਇਸ ਦਾ ਮਨ ਸਦਾ ਰਾਮ-ਨਾਮ ਵਿਚ ਰੰਗਿਆ ਰਹਿੰਦਾ ਹੈ।
His mind is attuned to the Lord's Name.
ਲਰਿਕੀਲਰਿਕਨਖੈਬੋਨਾਹਿ॥
(ਘਰ ਵਿਚ) ਕੁੜੀ ਮੁੰਡਿਆਂ ਦੇ ਖਾਣ ਜੋਗਾ ਕੁਝ ਨਹੀਂ (ਰਹਿੰਦਾ)
His daughters and sons have nothing to eat,
ਮੁੰਡੀਆਅਨਦਿਨੁਧਾਪੇਜਾਹਿ॥੨॥
ਪਰ ਇਸ ਦੇ ਸਤਸੰਗੀ ਹਰ ਰੋਜ਼ ਰੱਜ ਕੇ ਜਾਂਦੇ ਹਨ। (ਨੋਟ: ਸ਼ਿਕਾਇਤ ਇਹੀ ਹੈ ਕਿ ਸਾਂਭ ਕੇ ਨਹੀਂ ਰੱਖਦਾ। ਕੰਮ ਕਰਨਾ ਨਹੀਂ ਛੱਡਿਆ) ॥੨॥
while the shaven-headed mendicants night and day eat their fill. ||2||
ਇਕਦੁਇਮੰਦਰਿਇਕਦੁਇਬਾਟ॥
ਜੇ ਇੱਕ ਦੋ ਸਾਧੂ (ਸਾਡੇ) ਘਰ ਬੈਠੇ ਹਨ ਤਾਂ ਇਕ ਦੋ ਤੁਰੇ ਭੀ ਆ ਰਹੇ ਹਨ, (ਹਰ ਵੇਲੇ ਆਵਾਜਾਈ ਲੱਗੀ ਰਹਿੰਦੀ ਹੈ)।
One or two are in the house, and one or two more are on the way.
ਹਮਕਉਸਾਥਰੁਉਨਕਉਖਾਟ॥
ਸਾਨੂੰ ਭੁੰਞੇ ਸੌਣਾ ਪੈਂਦਾ ਹੈ, ਉਹਨਾਂ ਨੂੰ ਮੰਜੇ ਦਿੱਤੇ ਜਾਂਦੇ ਹਨ।
We sleep on the floor, while they sleep in the beds.
ਮੂਡਪਲੋਸਿਕਮਰਬਧਿਪੋਥੀ॥
ਉਹ ਸਾਧੂ ਲੱਕਾਂ ਨਾਲ ਪੋਥੀਆਂ ਲਮਕਾਈਆਂ ਹੋਈਆਂ ਸਿਰਾਂ ਤੇ ਹੱਥ ਫੇਰਦੇ ਤੁਰੇ ਆਉਂਦੇ ਹਨ।
They rub their bare heads, and carry prayer-books in their waist-bands.
ਹਮਕਉਚਾਬਨੁਉਨਕਉਰੋਟੀ॥੩॥
(ਕਈ ਵਾਰ ਉਹਨਾਂ ਦੇ ਕੁਵੇਲੇ ਆ ਜਾਣ ਤੇ) ਸਾਨੂੰ ਤਾਂ ਭੁੱਜੇ ਦਾਣੇ ਚੱਬਣੇ ਪੈਂਦੇ ਹਨ, ਉਹਨਾਂ ਨੂੰ ਰੋਟੀਆਂ ਮਿਲਦੀਆਂ ਹਨ ॥੩॥
We get dry grains, while they get loaves of bread. ||3||
ਮੁੰਡੀਆਮੁੰਡੀਆਹੂਏਏਕ॥
ਹੇ ਕਬੀਰ! (ਆਖ-ਇਹਨਾਂ ਸਤ-ਸੰਗੀਆਂ ਨਾਲ ਇਹ ਪਿਆਰ ਇਸ ਵਾਸਤੇ ਹੈ ਕਿ) ਸਤ ਸੰਗੀਆਂ ਦੇ ਦਿਲ ਆਪੋ ਵਿਚ ਮਿਲੇ ਹੋਏ ਹਨ।
He will become one of these shaven-headed mendicants.
ਏਮੁੰਡੀਆਬੂਡਤਕੀਟੇਕ॥
ਤੇ ਇਹ ਸਤ-ਸੰਗੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬਦਿਆਂ ਦਾ ਸਹਾਰਾ ਹਨ।
They are the support of the drowning.
ਸੁਨਿਅੰਧਲੀਲੋਈਬੇਪੀਰਿ॥
ਹੇ ਅੰਨ੍ਹੀ ਨਿਗੁਰੀ ਲੋਈ! ਸੁਣ!
Listen, O blind and unguided Loi:
ਇਨੑਮੁੰਡੀਅਨਭਜਿਸਰਨਿਕਬੀਰ॥੪॥੩॥੬॥
ਤੂੰ ਭੀ ਇਹਨਾਂ ਸਤ-ਸੰਗੀਆਂ ਦੀ ਸ਼ਰਨ ਪਉ ॥੪॥੩॥੬॥
Kabeer has taken shelter with these shaven-headed mendicants. ||4||3||6||
ਗੋਂਡ॥
Gond:
ਖਸਮੁਮਰੈਤਉਨਾਰਿਨਰੋਵੈ॥
(ਪਰ ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ,
When her husband dies, the woman does not cry.
ਉਸੁਰਖਵਾਰਾਅਉਰੋਹੋਵੈ॥
ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)।
Someone else becomes her protector.
ਰਖਵਾਰੇਕਾਹੋਇਬਿਨਾਸ॥
(ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ,
When this protector dies,
ਆਗੈਨਰਕੁਈਹਾਭੋਗਬਿਲਾਸ॥੧॥
ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ ॥੧॥
he falls into the world of hell hereafter, for the sexual pleasures he enjoyed in this world. ||1||
ਏਕਸੁਹਾਗਨਿਜਗਤਪਿਆਰੀ॥
(ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ,
The world loves only the one bride, Maya.
ਸਗਲੇਜੀਅਜੰਤਕੀਨਾਰੀ॥੧॥ਰਹਾਉ॥
ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ) ॥੧॥ ਰਹਾਉ ॥
She is the wife of all beings and creatures. ||1||Pause||
ਸੋਹਾਗਨਿਗਲਿਸੋਹੈਹਾਰੁ॥
ਇਸ ਸੋਹਾਗਣ ਨਾਰ ਦੇ ਗਲ ਵਿਚ ਹਾਰ ਸੋਭਦਾ ਹੈ, (ਭਾਵ, ਜੀਵਾਂ ਦੇ ਮਨ ਮੋਹਣ ਨੂੰ ਸਦਾ ਸੁਹਣੀ ਬਣੀ ਰਹਿੰਦੀ ਹੈ)।
With her necklace around her neck, this bride looks beautiful.
ਸੰਤਕਉਬਿਖੁਬਿਗਸੈਸੰਸਾਰੁ॥
(ਇਸ ਨੂੰ ਵੇਖ ਵੇਖ ਕੇ) ਜਗਤ ਖ਼ੁਸ਼ ਹੁੰਦਾ ਹੈ, ਪਰ ਸੰਤਾਂ ਨੂੰ ਇਹ ਜ਼ਹਿਰ (ਵਾਂਗ) ਦਿੱਸਦੀ ਹੈ।
She is poison to the Saint, but the world is delighted with her.
ਕਰਿਸੀਗਾਰੁਬਹੈਪਖਿਆਰੀ॥
ਵੇਸਵਾ (ਵਾਂਗ) ਸਦਾ ਸ਼ਿੰਗਾਰ ਕਰੀ ਰੱਖਦੀ ਹੈ,
Adorning herself, she sits like a prostitute.
ਸੰਤਕੀਠਿਠਕੀਫਿਰੈਬਿਚਾਰੀ॥੨॥
ਪਰ ਸੰਤਾਂ ਦੀ ਫਿਟਕਾਰੀ ਹੋਈ ਵਿਚਾਰੀ (ਸੰਤਾਂ ਤੋਂ) ਪਰੇ ਪਰੇ ਹੀ ਫਿਰਦੀ ਹੈ ॥੨॥
Cursed by the Saints, she wanders around like a wretch. ||2||
ਸੰਤਭਾਗਿਓਹਪਾਛੈਪਰੈ॥
(ਇਹ ਮਾਇਆ) ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਸ਼ ਕਰਦੀ ਹੈ,
She runs around, chasing after the Saints.
ਗੁਰਪਰਸਾਦੀਮਾਰਹੁਡਰੈ॥
ਪਰ (ਸੰਤਾਂ ਉੱਤੇ) ਗੁਰੂ ਦੀ ਮਿਹਰ ਹੋਣ ਕਰ ਕੇ (ਇਹ ਸੰਤਾਂ ਦੀ) ਮਾਰ ਤੋਂ ਭੀ ਡਰਦੀ ਹੈ (ਇਸ ਵਾਸਤੇ ਨੇੜੇ ਨਹੀਂ ਢੁੱਕਦੀ)।
She is afraid of being beaten by those blessed with the Guru's Grace.
ਸਾਕਤਕੀਓਹਪਿੰਡਪਰਾਇਣਿ॥
ਇਹ ਮਾਇਆ ਪ੍ਰਭੂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ-ਜਾਨ ਬਣੀ ਰਹਿੰਦੀ ਹੈ,
She is the body, the breath of life, of the faithless cynics.
ਹਮਕਉਦ੍ਰਿਸਟਿਪਰੈਤ੍ਰਖਿਡਾਇਣਿ॥੩॥
ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿੱਸਦੀ ਹੈ ॥੩॥
She appears to me like a blood-thirsty witch. ||3||
ਹਮਤਿਸਕਾਬਹੁਜਾਨਿਆਭੇਉ॥
ਤਦੋਂ ਤੋਂ ਮੈਂ ਇਸ ਮਾਇਆ ਦਾ ਭੇਤ ਪਾ ਲਿਆ ਹੈ,
I know her secrets well
ਜਬਹੂਏਕ੍ਰਿਪਾਲਮਿਲੇਗੁਰਦੇਉ॥
ਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਤੇ ਮੈਨੂੰ ਮਿਲ ਪਏ।
in His Mercy, the Divine Guru met me.
ਕਹੁਕਬੀਰਅਬਬਾਹਰਿਪਰੀ॥
ਕਬੀਰ ਆਖਦਾ ਹੈ- ਮੈਥੋਂ ਤਾਂ ਇਹ ਮਾਇਆ (ਹੁਣ) ਪਰੇ ਹਟ ਗਈ ਹੈ,
Says Kabeer, now I have thrown her out.
ਸੰਸਾਰੈਕੈਅੰਚਲਿਲਰੀ॥੪॥੪॥੭॥
ਤੇ ਸੰਸਾਰੀ ਜੀਵਾਂ ਦੇ ਪੱਲੇ ਜਾ ਲੱਗੀ ਹੈ ॥੪॥੪॥੭॥
She clings to the skirt of the world. ||4||4||7||