ਨਾਰਾਇਣਸਭਮਾਹਿਨਿਵਾਸ॥
ਹੇ ਭਾਈ! ਸਭ ਜੀਵਾਂ ਵਿਚ ਨਾਰਾਇਣ ਦਾ ਨਿਵਾਸ ਹੈ,
The Lord abides in everyone.
ਨਾਰਾਇਣਘਟਿਘਟਿਪਰਗਾਸ॥
ਹਰੇਕ ਸਰੀਰ ਵਿਚ ਨਾਰਾਇਣ (ਦੀ ਜੋਤਿ) ਦਾ ਹੀ ਚਾਨਣ ਹੈ।
The Lord illumines each and every heart.
ਨਾਰਾਇਣਕਹਤੇਨਰਕਿਨਜਾਹਿ॥
ਨਾਰਾਇਣ (ਦਾ ਨਾਮ) ਜਪਣ ਵਾਲੇ ਜੀਵ ਨਰਕ ਵਿਚ ਨਹੀਂ ਪੈਂਦੇ।
Chanting the Lord's Name, one does not fall into hell.
ਨਾਰਾਇਣਸੇਵਿਸਗਲਫਲਪਾਹਿ॥੧॥
ਨਾਰਾਇਣ ਦੀ ਭਗਤੀ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥
Serving the Lord, all fruitful rewards are obtained. ||1||
ਨਾਰਾਇਣਮਨਮਾਹਿਅਧਾਰ॥
ਹੇ ਭਾਈ! ਨਾਰਾਇਣ (ਦੇ ਨਾਮ) ਨੂੰ (ਆਪਣੇ) ਮਨ ਵਿਚ ਆਸਰਾ ਬਣਾ ਲੈ,
Within my mind is the Support of the Lord.
ਨਾਰਾਇਣਬੋਹਿਥਸੰਸਾਰ॥
ਨਾਰਾਇਣ (ਦਾ ਨਾਮ) ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਲਈ ਜਹਾਜ਼ ਹੈ।
The Lord is the boat to cross over the world-ocean.
ਨਾਰਾਇਣਕਹਤਜਮੁਭਾਗਿਪਲਾਇਣ॥
ਨਾਰਾਇਣ ਦਾ ਨਾਮ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ।
Chant the Lord's Name, and the Messenger of Death will run away.
ਨਾਰਾਇਣਦੰਤਭਾਨੇਡਾਇਣ॥੨॥
ਨਾਰਾਇਣ (ਦਾ ਨਾਮ ਮਾਇਆ) ਡੈਣ ਦੇ ਦੰਦ ਭੰਨ ਦੇਂਦਾ ਹੈ ॥੨॥
The Lord breaks the teeth of Maya, the witch. ||2||
ਨਾਰਾਇਣਸਦਸਦਬਖਸਿੰਦ॥
ਹੇ ਭਾਈ! ਨਾਰਾਇਣ ਸਦਾ ਹੀ ਬਖ਼ਸ਼ਣਹਾਰ ਹੈ।
The Lord is forever and ever the Forgiver.
ਨਾਰਾਇਣਕੀਨੇਸੂਖਅਨੰਦ॥
ਨਾਰਾਇਣ (ਆਪਣੇ ਸੇਵਕਾਂ ਦੇ ਹਿਰਦੇ ਵਿਚ) ਸੁਖ ਆਨੰਦ ਪੈਦਾ ਕਰਦਾ ਹੈ,
The Lord blesses us with peace and bliss.
ਨਾਰਾਇਣਪ੍ਰਗਟੁਕੀਨੋਪਰਤਾਪ॥
(ਉਹਨਾਂ ਦੇ ਅੰਦਰ ਆਪਣਾ) ਤੇਜ-ਪਰਤਾਪ ਪਰਗਟ ਕਰਦਾ ਹੈ।
The Lord has revealed His glory.
ਨਾਰਾਇਣਸੰਤਕੋਮਾਈਬਾਪ॥੩॥
ਹੇ ਭਾਈ! ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਂ ਪਿਉ (ਵਾਂਗ ਰਾਖਾ) ਹੈ ॥੩॥
The Lord is the mother and father of His Saint. ||3||
ਨਾਰਾਇਣਸਾਧਸੰਗਿਨਰਾਇਣ॥
ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ,
The Lord, the Lord, is in the Saadh Sangat, the Company of the Holy.
ਬਾਰੰਬਾਰਨਰਾਇਣਗਾਇਣ॥
ਮੁੜ ਮੁੜ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ,
Time and time again, I sing the Lord's Praises.
ਬਸਤੁਅਗੋਚਰਗੁਰਮਿਲਿਲਹੀ॥
ਉਹ ਮਨੁੱਖ ਗੁਰੂ ਨੂੰ ਮਿਲ ਕੇ (ਉਹ ਮਿਲਾਪ-ਰੂਪ ਕੀਮਤੀ) ਚੀਜ਼ ਲੱਭ ਲੈਂਦੇ ਹਨ ਜੇਹੜੀ ਇਹਨਾਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ।
Meeting with the Guru, I have attained the incomprehensible object.
ਨਾਰਾਇਣਓਟਨਾਨਕਦਾਸਗਹੀ॥੪॥੧੭॥੧੯॥
ਹੇ ਨਾਨਕ! ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ ॥੪॥੧੭॥੧੯॥
Slave Nanak has grasped the Support of the Lord. ||4||17||19||
ਗੋਂਡਮਹਲਾ੫॥
Gond, Fifth Mahalaa:
ਜਾਕਉਰਾਖੈਰਾਖਣਹਾਰੁ॥
ਹੇ ਭਾਈ! ਜਿਸ ਮਨੁੱਖ ਨੂੰ ਰੱਖਣ-ਜੋਗ ਪ੍ਰਭੂ (ਕਾਮਾਦਿਕ ਵਿਕਾਰਾਂ ਤੋਂ) ਬਚਾਣਾ ਚਾਹੁੰਦਾ ਹੈ,
One who is protected by the Protector Lord
ਤਿਸਕਾਅੰਗੁਕਰੇਨਿਰੰਕਾਰੁ॥੧॥ਰਹਾਉ॥
ਪ੍ਰਭੂ ਉਸ ਮਨੁੱਖ ਦਾ ਪੱਖ ਕਰਦਾ ਹੈ (ਉਸ ਦੀ ਮਦਦ ਕਰਦਾ ਹੈ) ॥੧॥ ਰਹਾਉ ॥
- the Formless Lord is on his side. ||1||Pause||
ਮਾਤਗਰਭਮਹਿਅਗਨਿਨਜੋਹੈ॥
ਹੇ ਭਾਈ! (ਜਿਵੇਂ ਜੀਵ ਨੂੰ) ਮਾਂ ਦੇ ਪੇਟ ਵਿਚ ਅੱਗ ਦੁੱਖ ਨਹੀਂ ਦੇਂਦੀ,
In the mother's womb, the fire does not touch him.
ਕਾਮੁਕ੍ਰੋਧੁਲੋਭੁਮੋਹੁਨਪੋਹੈ॥
(ਤਿਵੇਂ ਪ੍ਰਭੂ ਜਿਸ ਮਨੁੱਖ ਦਾ ਪੱਖ ਕਰਦਾ ਹੈ, ਉਸ ਨੂੰ) ਕਾਮ, ਕ੍ਰੋਧ, ਲੋਭ, ਮੋਹ (ਕੋਈ ਭੀ) ਆਪਣੇ ਦਬਾਉ ਵਿਚ ਨਹੀਂ ਲਿਆ ਸਕਦਾ।
Sexual desire, anger, greed and emotional attachment do not affect him.
ਸਾਧਸੰਗਿਜਪੈਨਿਰੰਕਾਰੁ॥
ਉਹ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦਾ ਹੈ,
In the Saadh Sangat, the Company of the Holy, he meditates on the Formless Lord.
ਨਿੰਦਕਕੈਮੁਹਿਲਾਗੈਛਾਰੁ॥੧॥
(ਪਰ ਉਸ) ਦੀ ਨਿੰਦਾ ਕਰਨ ਵਾਲੇ ਮਨੁੱਖ ਦੇ ਸਿਰ ਉਤੇ ਸੁਆਹ ਪੈਂਦੀ ਹੈ (ਨਿੰਦਕ ਬਦਨਾਮੀ ਹੀ ਖੱਟਦਾ ਹੈ) ॥੧॥
Dust is thrown into the faces of the slanderers. ||1||
ਰਾਮਕਵਚੁਦਾਸਕਾਸੰਨਾਹੁ॥
ਹੇ ਭਾਈ! ਪਰਮਾਤਮਾ (ਦਾ ਨਾਮ) ਸੇਵਕ ਵਾਸਤੇ (ਸ਼ਸਤ੍ਰਾਂ ਦੀ ਮਾਰ ਤੋਂ ਬਚਾਣ ਵਾਲਾ) ਤੰਤ੍ਰ ਹੈ, ਸੰਜੋਅ ਹੈ।
The Lord's protective spell is the armor of His slave.
ਦੂਤਦੁਸਟਤਿਸੁਪੋਹਤਨਾਹਿ॥
(ਜਿਸ ਮਨੁੱਖ ਦੇ ਪਾਸ ਰਾਮ-ਨਾਮ ਦਾ ਕਵਚ ਹੈ ਸੰਜੋਅ ਹੈ) ਉਸ ਨੂੰ (ਕਾਮਾਦਿਕ) ਚੰਦਰੇ ਵੈਰੀ ਪੋਹ ਨਹੀਂ ਸਕਦੇ।
The wicked, evil demons cannot even touch him.
ਜੋਜੋਗਰਬੁਕਰੇਸੋਜਾਇ॥
(ਪਰ) ਜੇਹੜਾ ਜੇਹੜਾ ਮਨੁੱਖ (ਆਪਣੀ ਤਾਕਤ ਦਾ) ਮਾਣ ਕਰਦਾ ਹੈ, ਉਹ (ਆਤਮਕ ਜੀਵਨ ਵਲੋਂ) ਤਬਾਹ ਹੋ ਜਾਂਦਾ ਹੈ।
Whoever indulges in egotistical pride, shall waste away to ruin.
ਗਰੀਬਦਾਸਕੀਪ੍ਰਭੁਸਰਣਾਇ॥੨॥
ਗ਼ਰੀਬ ਦਾ ਆਸਰਾ ਸੇਵਕ ਦਾ ਆਸਰਾ ਪ੍ਰਭੂ ਆਪ ਹੈ ॥੨॥
God is the Sanctuary of His humble slave. ||2||
ਜੋਜੋਸਰਣਿਪਇਆਹਰਿਰਾਇ॥
ਹੇ ਭਾਈ! ਜੇਹੜਾ ਜੇਹੜਾ ਮਨੁੱਖ ਪ੍ਰਭੂ ਪਾਤਿਸ਼ਾਹ ਦੀ ਸਰਨੀ ਪੈ ਜਾਂਦਾ ਹੈ,
Whoever enters the Sanctuary of the Sovereign Lord
ਸੋਦਾਸੁਰਖਿਆਅਪਣੈਕੰਠਿਲਾਇ॥
ਉਸ ਸੇਵਕ ਨੂੰ ਪ੍ਰਭੂ ਆਪਣੇ ਗਲ ਨਾਲ ਲਾ ਕੇ (ਦੁਸਟ ਦੂਤਾਂ ਤੋਂ) ਬਚਾ ਲੈਂਦਾ ਹੈ।
- He saves that slave, hugging him close in His embrace.
ਜੇਕੋਬਹੁਤੁਕਰੇਅਹੰਕਾਰੁ॥
ਪਰ ਜੇਹੜਾ ਮਨੁੱਖ (ਆਪਣੀ ਹੀ ਤਾਕਤ ਉਤੇ) ਬੜਾ ਮਾਣ ਕਰਦਾ ਹੈ,
Whoever takes great pride in himself,
ਓਹੁਖਿਨਮਹਿਰੁਲਤਾਖਾਕੂਨਾਲਿ॥੩॥
ਉਹ ਮਨੁੱਖਾਂ (ਇਹਨਾਂ ਦੂਤਾਂ ਦੇ ਟਾਕਰੇ ਤੇ) ਇਕ ਖਿਨ ਵਿਚ ਹੀ ਮਿੱਟੀ ਵਿਚ ਮਿਲ ਜਾਂਦਾ ਹੈ ॥੩॥
in an instant, shall be like dust mixing with dust. ||3||
ਹੈਭੀਸਾਚਾਹੋਵਣਹਾਰੁ॥
ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੁਣ ਭੀ ਮੌਜੂਦ ਹੈ, ਸਦਾ ਲਈ ਮੌਜੂਦ ਰਹੇਗਾ।
The True Lord is, and shall always be.
ਸਦਾਸਦਾਜਾੲਂੀਬਲਿਹਾਰ॥
ਮੈਂ ਸਦਾ ਉਸੇ ਉਤੋਂ ਸਦਕੇ ਜਾਂਦਾ ਹਾਂ।
Forever and ever, I am a sacrifice to Him.
ਅਪਣੇਦਾਸਰਖੇਕਿਰਪਾਧਾਰਿ॥
ਹੇ ਭਾਈ! ਪ੍ਰਭੂ ਆਪਣੇ ਦਾਸ ਨੂੰ ਕਿਰਪਾ ਕਰ ਕੇ (ਵਿਕਾਰਾਂ ਤੋਂ ਸਦਾ) ਬਚਾਂਦਾ ਹੈ।
Granting His Mercy, He saves His slaves.
ਨਾਨਕਕੇਪ੍ਰਭਪ੍ਰਾਣਅਧਾਰ॥੪॥੧੮॥੨੦॥
ਨਾਨਕ ਦੇ ਪ੍ਰਭੂ ਜੀ ਆਪਣੇ ਦਾਸਾਂ ਦੀ ਜਿੰਦ ਦਾ ਆਸਰਾ ਹਨ ॥੪॥੧੮॥੨੦॥
God is the Support of Nanak's breath of life. ||4||18||20||
ਗੋਂਡਮਹਲਾ੫॥
Gond, Fifth Mahalaa:
ਅਚਰਜਕਥਾਮਹਾਅਨੂਪ॥
ਹੇ ਭਾਈ! ਜਿਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਹਨ ਤੇ ਬੜੀਆਂ ਅਦੁਤੀ ਹਨ,
Wondrous and beautiful is the description of the beauty of the Supreme Soul,
ਪ੍ਰਾਤਮਾਪਾਰਬ੍ਰਹਮਕਾਰੂਪੁ॥ਰਹਾਉ॥
ਜੀਵਾਤਮਾ ਉਸ ਪਰਮਾਤਮਾ ਦਾ ਹੀ ਰੂਪ ਹੈ ਰਹਾਉ॥
the Supreme Lord God. ||Pause||
ਨਾਇਹੁਬੂਢਾਨਾਇਹੁਬਾਲਾ॥
(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਨਾਹ ਇਹ ਕਦੇ ਬੁੱਢਾ ਹੁੰਦਾ ਹੈ, ਨਾਹ ਹੀ ਇਹ ਕਦੇ ਬਾਲਕ (ਅਵਸਥਾ ਵਿਚ ਪਰ-ਅਧੀਨ) ਹੁੰਦਾ ਹੈ।
He is not old; He is not young.
ਨਾਇਸੁਦੂਖੁਨਹੀਜਮਜਾਲਾ॥
ਇਸ ਨੂੰ ਕੋਈ ਦੁੱਖ ਨਹੀਂ ਪੋਹ ਸਕਦਾ, ਜਮਾਂ ਦਾ ਜਾਲ ਫਸਾ ਨਹੀਂ ਸਕਦਾ।
He is not in pain; He is not caught in Death's noose.
ਨਾਇਹੁਬਿਨਸੈਨਾਇਹੁਜਾਇ॥
(ਪਰਮਾਤਮਾ ਐਸਾ ਹੈ ਕਿ) ਨਾਹ ਇਹ ਕਦੇ ਮਰਦਾ ਹੈ ਨਾਹ ਜੰਮਦਾ ਹੈ,
He does not die; He does not go away.
ਆਦਿਜੁਗਾਦੀਰਹਿਆਸਮਾਇ॥੧॥
ਇਹ ਤਾਂ ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ (ਹਰ ਥਾਂ) ਵਿਆਪਕ ਚਲਿਆ ਆ ਰਿਹਾ ਹੈ ॥੧॥
In the beginning, and throughout the ages, He is permeating everywhere. ||1||
ਨਾਇਸੁਉਸਨੁਨਹੀਇਸੁਸੀਤੁ॥
(ਹੇ ਭਾਈ! ਜੀਵਾਤਮਾ ਜਿਸ ਪ੍ਰਭੂ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਨੂੰ (ਵਿਕਾਰਾਂ ਦੀ) ਤਪਸ਼ ਨਹੀਂ ਪੋਹ ਸਕਦੀ (ਚਿੰਤਾ-ਫ਼ਿਕਰ ਦਾ) ਪਾਲਾ ਨਹੀਂ ਵਿਆਪ ਸਕਦਾ।
He is not hot; He is not cold.
ਨਾਇਸੁਦੁਸਮਨੁਨਾਇਸੁਮੀਤੁ॥
ਨਾਹ ਇਸ ਦਾ ਕੋਈ ਵੈਰੀ ਹੈ ਨਾਹ ਮਿੱਤਰ ਹੈ (ਕਿਉਂਕਿ ਇਸ ਦੇ ਬਰਾਬਰ ਦਾ ਕੋਈ ਨਹੀਂ)।
He has no enemy; He has no friend.
ਨਾਇਸੁਹਰਖੁਨਹੀਇਸੁਸੋਗੁ॥
ਕੋਈ ਖ਼ੁਸ਼ੀ ਜਾਂ ਗ਼ਮੀ ਭੀ ਇਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ।
He is not happy; He is not sad.
ਸਭੁਕਿਛੁਇਸਕਾਇਹੁਕਰਨੈਜੋਗੁ॥੨॥
(ਜਗਤ ਦੀ) ਹਰੇਕ ਸ਼ੈ ਇਸੇ ਦੀ ਹੀ ਪੈਦਾ ਕੀਤੀ ਹੋਈ ਹੈ, ਇਹ ਸਭ ਕੁਝ ਕਰਨ ਦੇ ਸਮਰੱਥ ਹੈ ॥੨॥
Everything belongs to Him; He can do anything. ||2||
ਨਾਇਸੁਬਾਪੁਨਹੀਇਸੁਮਾਇਆ॥
(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਦਾ ਨਾਹ ਕੋਈ ਪਿਉ ਹੈ, ਨਾਹ ਇਸ ਦੀ ਮਾਂ ਹੈ।
He has no father; He has no mother.
ਇਹੁਅਪਰੰਪਰੁਹੋਤਾਆਇਆ॥
ਇਹ ਤਾਂ ਪਰੇ ਤੋਂ ਪਰੇ ਹੈ, ਤੇ ਸਦਾ ਹੀ ਹੋਂਦ ਵਾਲਾ ਹੈ।
He is beyond the beyond, and has always been so.
ਪਾਪਪੁੰਨਕਾਇਸੁਲੇਪੁਨਲਾਗੈ॥
ਪਾਪਾਂ ਅਤੇ ਪੁੰਨਾਂ ਦਾ ਭੀ ਇਸ ਉਤੇ ਕੋਈ ਅਸਰ ਨਹੀਂ ਪੈਂਦਾ।
He is not affected by virtue or vice.
ਘਟਘਟਅੰਤਰਿਸਦਹੀਜਾਗੈ॥੩॥
ਇਹ ਪ੍ਰਭੂ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ, ਅਤੇ ਸਦਾ ਹੀ ਸੁਚੇਤ ਰਹਿੰਦਾ ਹੈ ॥੩॥
Deep within each and every heart, He is always awake and aware. ||3||
ਤੀਨਿਗੁਣਾਇਕਸਕਤਿਉਪਾਇਆ॥
(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ) ਇਹ ਬੜੀ ਡਾਢੀ ਮਾਇਆ ਉਸੇ ਦਾ ਹੀ ਪਰਛਾਵਾਂ ਹੈ,
From the three qualities, the one mechanism of Maya was produced.
ਮਹਾਮਾਇਆਤਾਕੀਹੈਛਾਇਆ॥
ਇਹ ਤਿੰਨਾਂ ਗੁਣਾਂ ਵਾਲੀ ਮਾਇਆ ਉਸੇ ਨੇ ਹੀ ਪੈਦਾ ਕੀਤੀ ਹੈ।
The great Maya is only His shadow.
ਅਛਲਅਛੇਦਅਭੇਦਦਇਆਲ॥
ਉਸ ਪ੍ਰਭੂ ਨੂੰ (ਕੋਈ ਵਿਕਾਰ) ਛਲ ਨਹੀਂ ਸਕਦਾ, ਵਿੰਨ੍ਹ ਨਹੀਂ ਸਕਦਾ, ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਦਇਆ ਦਾ ਘਰ ਹੈ,
He is undeceivable, impenetrable, unfathomable and merciful.
ਦੀਨਦਇਆਲਸਦਾਕਿਰਪਾਲ॥
ਉਹ ਦੀਨਾਂ ਉਤੇ ਸਦਾ ਦਇਆ ਕਰਨ ਵਾਲਾ ਹੈ, ਤੇ, ਦਇਆ ਦਾ ਸੋਮਾ ਹੈ।
He is merciful to the meek, forever compassionate.
ਤਾਕੀਗਤਿਮਿਤਿਕਛੂਨਪਾਇ॥
ਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਭੇਤ ਲੱਭਿਆ ਨਹੀਂ ਜਾ ਸਕਦਾ।
His state and limits cannot ever be known.
ਨਾਨਕਤਾਕੈਬਲਿਬਲਿਜਾਇ॥੪॥੧੯॥੨੧॥
ਨਾਨਕ ਉਸ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੯॥੨੧॥
Nanak is a sacrifice, a sacrifice to Him. ||4||19||21||