ਸੇਜਏਕਏਕੋਪ੍ਰਭੁਠਾਕੁਰੁਮਹਲੁਨਪਾਵੈਮਨਮੁਖਭਰਮਈਆ॥
ਹੇ ਸਹੇਲੀਏ! (ਜੀਵ-ਇਸਤ੍ਰੀ ਦੀ) ਇਕੋ ਹਿਰਦਾ-ਸੇਜ ਹੈ ਜਿਸ ਉਤੇ ਠਾਕੁਰੁ-ਪ੍ਰਭੂ ਆਪ ਹੀ ਵੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ (ਪ੍ਰਭੂ-ਪਤੀ ਦਾ) ਟਿਕਾਣਾ ਨਹੀਂ ਲੱਭ ਸਕਦੀ, ਉਹ ਭਟਕਦੀ ਹੀ ਫਿਰਦੀ ਹੈ।
There is one bed for the soul-bride, and the same bed for God, her Lord and Master. The self-willed manmukh does not obtain the Mansion of the Lord's Presence; she wanders around, in limbo.
ਗੁਰੁਗੁਰੁਕਰਤਸਰਣਿਜੇਆਵੈਪ੍ਰਭੁਆਇਮਿਲੈਖਿਨੁਢੀਲਨਪਈਆ॥੫॥
ਜੇ ਉਹ 'ਗੁਰ ਗੁਰੂ' ਕਰਦੀ ਗੁਰੂ ਦੀ ਸਰਨ ਆ ਪਏ, ਤਾਂ ਪ੍ਰਭੂ ਆ ਕੇ ਉਸ ਨੂੰ ਮਿਲ ਪੈਂਦਾ ਹੈ, ਰਤਾ ਭੀ ਚਿਰ ਨਹੀਂ ਲੱਗਦਾ ॥੫॥
Uttering, "Guru, Guru", she seeks His Sanctuary; so God comes to meet her, without a moment's delay. ||5||
ਕਰਿਕਰਿਕਿਰਿਆਚਾਰਵਧਾਏਮਨਿਪਾਖੰਡਕਰਮੁਕਪਟਲੋਭਈਆ॥
ਪਰ ਜੇ ਕੋਈ ਮਨੁੱਖ (ਗੁਰੂ ਦਾ ਆਸਰਾ ਛੱਡ ਕੇ, ਹਰਿ-ਨਾਮ ਦਾ ਸਿਮਰਨ ਭੁਲਾ ਕੇ) ਮੁੜ ਮੁੜ (ਤੀਰਥ-ਜਾਤ੍ਰਾ ਆਦਿਕ ਦੇ ਮਿੱਥੇ ਹੋਏ ਧਾਰਮਿਕ ਕਰਮ) ਕਰ ਕੇ ਇਹਨਾਂ ਕਰਮ ਕਾਂਡੀ ਕਰਮਾਂ ਨੂੰ ਹੀ ਵਧਾਂਦਾ ਜਾਏ, ਤਾਂ ਉਸ ਦੇ ਮਨ ਵਿਚ ਲੋਭ ਵਲ-ਛਲ ਵਿਖਾਵੇ ਆਦਿਕ ਦਾ ਕਰਮ ਹੀ ਟਿਕਿਆ ਰਹੇਗਾ (ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੋਵੇਗਾ)।
One may perform many rituals, but the mind is filled with hypocrisy, evil deeds and greed.
ਬੇਸੁਆਕੈਘਰਿਬੇਟਾਜਨਮਿਆਪਿਤਾਤਾਹਿਕਿਆਨਾਮੁਸਦਈਆ॥੬॥
ਬਜ਼ਾਰੀ ਔਰਤ ਦੇ ਘਰ ਜੇ ਪੁੱਤਰ ਜੰਮ ਪਏ, ਤਾਂ ਉਸ ਪੁੱਤਰ ਦੇ ਪਿਉ ਦਾ ਕੋਈ ਨਾਮ ਨਹੀਂ ਦੱਸਿਆ ਜਾ ਸਕਦਾ ॥੬॥
When a son is born in the house of a prostitute, who can tell the name of his father? ||6||
ਪੂਰਬਜਨਮਿਭਗਤਿਕਰਿਆਏਗੁਰਿਹਰਿਹਰਿਹਰਿਹਰਿਭਗਤਿਜਮਈਆ॥
ਹੇ ਭਾਈ! (ਜਿਹੜੇ ਮਨੁੱਖ) ਪੂਰਬਲੇ ਜਨਮ ਵਿਚ (ਪਰਮਾਤਮਾ ਦੀ) ਭਗਤੀ ਕਰ ਕੇ (ਹੁਣ ਮਨੁੱਖਾ ਜਨਮ ਵਿਚ) ਆਏ ਹਨ, ਗੁਰੂ ਨੇ (ਉਹਨਾਂ ਦੇ ਅੰਦਰ) ਹਰ ਵੇਲੇ ਭਗਤੀ ਕਰਨ ਦਾ ਬੀਜ ਬੀਜ ਦਿੱਤਾ ਹੈ।
Because of devotional worship in my past incarnations, I have been born into this life. The Guru has inspired me to worship the Lord, Har, Har, Har, Har.
ਭਗਤਿਭਗਤਿਕਰਤੇਹਰਿਪਾਇਆਜਾਹਰਿਹਰਿਹਰਿਹਰਿਨਾਮਿਸਮਈਆ॥੭॥
ਜਦੋਂ ਉਹ ਹਰ ਵੇਲੇ ਹਰਿ-ਨਾਮ ਸਿਮਰਦਿਆਂ ਸਿਮਰਦਿਆਂ ਹਰਿ-ਨਾਮ ਵਿਚ ਲੀਨ ਹੋ ਗਏ, ਤਦੋਂ ਹਰ ਵੇਲੇ ਭਗਤੀ ਕਰਦਿਆਂ ਉਹਨਾਂ ਨੂੰ ਪਰਮਾਤਮਾ ਦਾ ਮਿਲਾਪ ਹੋ ਗਿਆ ॥੭॥
Worshipping, worshipping Him with devotion, I found the Lord, and then I merged into the Name of the Lord, Har, Har, Har, Har. ||7||
ਪ੍ਰਭਿਆਣਿਆਣਿਮਹਿੰਦੀਪੀਸਾਈਆਪੇਘੋਲਿਘੋਲਿਅੰਗਿਲਈਆ॥
(ਪਰ, ਹੇ ਭਾਈ! ਪਰਮਾਤਮਾ ਦੀ ਭਗਤੀ ਕਰਨਾ ਜੀਵ ਦੇ ਆਪਣੇ ਇਖ਼ਤਿਆਰ ਦੀ ਗੱਲ ਨਹੀਂ ਹੈ। ਇਹ ਘਾਲ-ਕਮਾਈ ਪ੍ਰਭੂ ਦੀ ਮਿਹਰ ਨਾਲ ਹੀ ਹੋ ਸਕਦੀ ਹੈ। ਪ੍ਰਭੂ ਦੀ ਭਗਤੀ ਕਰਨੀ, ਮਾਨੋ, ਮਹਿੰਦੀ ਨੂੰ ਪੀਸਣ ਸਮਾਨ ਹੈ। ਇਸਤ੍ਰੀ ਮਹਿੰਦੀ ਨੂੰ ਆਪ ਹੀ ਪੀਂਹਦੀ ਹੈ, ਆਪ ਹੀ ਘਸਾਂਦੀ ਹੈ, ਤੇ ਆਪ ਹੀ ਉਸ ਨੂੰ ਆਪਣੇ ਹੱਥਾਂ-ਪੈਰਾਂ ਤੇ ਲਾਂਦੀ ਹੈ। ਉਹ ਆਪ ਹੀ ਮਹਿੰਦੀ ਨੂੰ ਇਸ ਯੋਗ ਬਣਾਂਦੀ ਹੈ ਕਿ ਉਹ ਉਸ ਇਸਤ੍ਰੀ ਦੇ ਅੰਗਾਂ ਤੇ ਲੱਗ ਸਕੇ)। ਪ੍ਰਭੂ ਨੇ ਆਪ ਹੀ (ਜੀਵ ਦੇ ਮਨ ਨੂੰ ਆਪਣੇ ਚਰਨਾਂ ਵਿਚ) ਲਿਆ ਲਿਆ ਕੇ (ਭਗਤੀ ਕਰਨ ਦੀ) ਮਹਿੰਦੀ (ਜੀਵ ਪਾਸੋਂ) ਪਿਹਾਈ ਹੈ, ਫਿਰ ਆਪ ਹੀ ਉਸ ਦੀ ਭਗਤੀ-ਰੂਪ ਮਹਿੰਦੀ ਨੂੰ ਘੋਲ ਘੋਲ ਕੇ (ਰੰਗੀਲੀ ਪਿਆਰ-ਭਰੀ ਬਣਾ ਬਣਾ ਕੇ) ਆਪਣੇ ਚਰਨਾਂ ਵਿਚ ਉਸ ਨੂੰ ਜੋੜਿਆ ਹੈ।
God Himself came and ground the henna leaves into powder, and applied it to my body.
ਜਿਨਕਉਠਾਕੁਰਿਕਿਰਪਾਧਾਰੀਬਾਹਪਕਰਿਨਾਨਕਕਢਿਲਈਆ॥੮॥੬॥੨॥੧॥੬॥੯॥
ਹੇ ਨਾਨਕ! (ਆਖ-ਹੇ ਭਾਈ!) ਜਿਨ੍ਹਾਂ ਉਤੇ ਮਾਲਕ-ਪ੍ਰਭੂ ਨੇ ਮਿਹਰ ਕੀਤੀ, ਉਹਨਾਂ ਦੀ ਬਾਂਹ ਫੜ ਕੇ (ਉਹਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਬਾਹਰ) ਕੱਢ ਲਿਆ ॥੮॥੬॥੨॥੧॥੬॥੯॥
Our Lord and Master showers His Mercy upon us, and grasps hold of our arms; O Nanak, He lifts us up and saves us. ||8||6||9||2||1||6||9||
ਰਾਗੁਬਿਲਾਵਲੁਮਹਲਾ੫ਅਸਟਪਦੀਘਰੁ੧੨॥
ਰਾਗ ਬਿਲਾਵਲੁ, ਘਰ ੧੨ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raag Bilaaval, Fifth Mahalaa, Ashtapadees, Twelfth House:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਉਪਮਾਜਾਤਨਕਹੀਮੇਰੇਪ੍ਰਭਕੀਉਪਮਾਜਾਤਨਕਹੀ॥
ਹੇ ਭਾਈ! ਪਿਆਰੇ ਪ੍ਰਭੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, (ਕਿਸੇ ਹਾਲਤ ਵਿਚ ਭੀ) ਬਿਆਨ ਨਹੀਂ ਕੀਤੀ ਜਾ ਸਕਦੀ।
I cannot express the Praises of my God; I cannot express His Praises.
ਤਜਿਆਨਸਰਣਿਗਹੀ॥੧॥ਰਹਾਉ॥
ਹੇ ਭਾਈ! (ਮੈਂ ਤਾਂ) ਹੋਰ ਆਸਰੇ ਤਿਆਗ ਕੇ ਪ੍ਰਭੂ ਦਾ ਆਸਰਾ ਲਿਆ ਹੈ ॥੧॥ ਰਹਾਉ ॥
I have abandoned all others, seeking His Sanctuary. ||1||Pause||
ਪ੍ਰਭਚਰਨਕਮਲਅਪਾਰ॥
ਹੇ ਭਾਈ! ਬੇਅੰਤ ਪ੍ਰਭੂ ਦੇ ਸੋਹਣੇ ਚਰਨਾਂ ਤੋਂ-
God's Lotus Feet are Infinite.
ਹਉਜਾਉਸਦਬਲਿਹਾਰ॥
ਮੈਂ (ਤਾਂ) ਸਦਾ ਸਦਕੇ ਜਾਂਦਾ ਹਾਂ।
I am forever a sacrifice to Them.
ਮਨਿਪ੍ਰੀਤਿਲਾਗੀਤਾਹਿ॥
ਹੇ ਭਾਈ! (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਉਸ (ਪ੍ਰਭੂ) ਵਾਸਤੇ ਪਿਆਰ ਬਣ ਜਾਂਦਾ ਹੈ,
My mind is in love with Them.
ਤਜਿਆਨਕਤਹਿਨਜਾਹਿ॥੧॥
(ਉਹ ਮਨੁੱਖ ਪ੍ਰਭੂ ਦਾ ਦਰ) ਛੱਡ ਕੇ ਕਿਸੇ ਭੀ ਹੋਰ ਥਾਂ ਨਹੀਂ ਜਾਂਦੇ ॥੧॥
If I were to abandon Them, there is nowhere else I could go. ||1||
ਹਰਿਨਾਮਰਸਨਾਕਹਨ॥
ਹੇ ਭਾਈ! ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਨਾ-
I chant the Lord's Name with my tongue.
ਮਲਪਾਪਕਲਮਲਦਹਨ॥
ਅਨੇਕਾਂ ਪਾਪਾਂ ਵਿਕਾਰਾਂ ਦੀ ਮੈਲ ਸਾੜਨ (ਦਾ ਕਾਰਨ ਬਣਦਾ) ਹੈ।
The filth of my sins and evil mistakes is burnt off.
ਚੜਿਨਾਵਸੰਤਉਧਾਰਿ॥
(ਅਨੇਕਾਂ ਮਨੁੱਖ 'ਹਰਿ ਨਾਮ ਕਹਨ' ਵਾਲੀ) ਸੰਤ ਜਨਾਂ ਦੀ (ਇਸ) ਬੇੜੀ ਵਿਚ ਚੜ੍ਹ ਕੇ (ਵਿਕਾਰਾਂ ਵਿਚ ਡੁੱਬਣ ਤੋਂ) ਬਚਾ ਲਏ ਜਾਂਦੇ ਹਨ (ਹਰਿ-ਨਾਮ ਸਿਮਰਨ ਦੀ ਬੇੜੀ ਵਿਚ ਚੜ੍ਹ ਕੇ)
Climbing aboard the Boat of the Saints, I am emancipated.
ਭੈਤਰੇਸਾਗਰਪਾਰਿ॥੨॥
ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥
I have been carried across the terrifying world-ocean. ||2||
ਮਨਿਡੋਰਿਪ੍ਰੇਮਪਰੀਤਿ॥
ਹੇ ਭਾਈ! (ਆਪਣੇ) ਮਨ ਵਿਚ (ਪ੍ਰਭੂ-ਚਰਨਾਂ ਵਾਸਤੇ) ਪਿਆਰ ਦੀ ਲਗਨ ਪੈਦਾ ਕਰਨੀ-
My mind is tied to the Lord with the string of love and devotion.
ਇਹਸੰਤਨਿਰਮਲਰੀਤਿ॥
ਸੰਤ ਜਨਾਂ ਦੀ ਦੱਸੀ ਹੋਈ ਇਹ (ਜੀਵਨ ਨੂੰ) ਪਵਿੱਤਰ ਕਰਨ ਵਾਲੀ ਮਰਯਾਦਾ ਹੈ।
This is the Immaculate Way of the Saints.
ਤਜਿਗਏਪਾਪਬਿਕਾਰ॥
(ਜਿਹੜੇ ਮਨੁੱਖ ਇਹ ਲਗਨ ਪੈਦਾ ਕਰਦੇ ਹਨ, ਉਹ) ਸਾਰੇ ਪਾਪਾਂ ਵਿਕਾਰਾਂ ਦਾ ਸਾਥ ਛੱਡ ਜਾਂਦੇ ਹਨ।
They forsake sin and corruption.
ਹਰਿਮਿਲੇਪ੍ਰਭਨਿਰੰਕਾਰ॥੩॥
ਉਹ ਮਨੁੱਖ ਹਰਿ-ਪ੍ਰਭੂ ਨਿਰੰਕਾਰ ਨੂੰ ਜਾ ਮਿਲਦੇ ਹਨ ॥੩॥
They meet the Formless Lord God. ||3||
ਪ੍ਰਭਪੇਖੀਐਬਿਸਮਾਦ॥
ਹੇ ਭਾਈ! ਅਸਚਰਜ-ਰੂਪ ਪ੍ਰਭੂ ਦਾ ਦਰਸਨ-
Gazing upon God, I am wonderstruck.
ਚਖਿਅਨਦਪੂਰਨਸਾਦ॥
ਪੂਰਨ ਆਨੰਦ-ਸਰੂਪ ਪ੍ਰਭੂ (ਦੇ ਨਾਮ-ਰਸ) ਦਾ ਸੁਆਸ ਚੱਖ ਕੇ ਕਰ ਸਕੀਦਾ ਹੈ।
I taste the Perfect Flavor of Bliss.
ਨਹਡੋਲੀਐਇਤਊਤ॥
ਹੇ ਭਾਈ! ਇਸ ਲੋਕ ਅਤੇ ਪਰਲੋਕ ਵਿਚ (ਵਿਕਾਰਾਂ ਦੇ ਹੱਲਿਆਂ ਦੇ ਸਾਹਮਣੇ) ਘਬਰਾਹਟ ਨਹੀਂ ਹੁੰਦੀ,
I do not waver or wander here or there.
ਪ੍ਰਭਬਸੇਹਰਿਹਰਿਚੀਤ॥੪॥
ਜੇ ਹਰਿ-ਪ੍ਰਭੂ ਜੀ ਹਿਰਦੇ ਵਿਚ ਵੱਸੇ ਰਹਿਣ ॥੪॥
The Lord God, Har, Har, dwells within my consciousness. ||4||
ਤਿਨੑਨਾਹਿਨਰਕਨਿਵਾਸੁ॥
ਹੇ ਭਾਈ! ਉਹਨਾਂ ਨੂੰ ਨਰਕਾਂ ਦਾ ਨਿਵਾਸ ਨਹੀਂ ਮਿਲਦਾ,
Those who constantly remember God,
ਨਿਤਸਿਮਰਿਪ੍ਰਭਗੁਣਤਾਸੁ॥
(ਜਿਹੜੇ ਮਨੁੱਖ) ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਸਿਮਰਨ ਕਰ ਕੇ ਉਸ ਨੂੰ ਸਦਾ (ਹਿਰਦੇ ਵਿਚ ਵਸਾਈ ਰੱਖਦੇ ਹਨ)।
the treasure of virtue, will never go to hell.
ਤੇਜਮੁਨਪੇਖਹਿਨੈਨ॥
ਉਹ (ਮਨੁੱਖ ਆਪਣੀਆਂ) ਅੱਖਾਂ ਨਾਲ ਜਮਰਾਜ ਨੂੰ ਨਹੀਂ ਵੇਖਦੇ (ਜਮਾਂ ਨਾਲ ਉਹਨਾਂ ਨੂੰ ਵਾਹ ਨਹੀਂ ਪੈਂਦਾ),
Those who listen, fascinated, to the Unstruck Sound-Current of the Word,
ਸੁਨਿਮੋਹੇਅਨਹਤਬੈਨ॥੫॥
ਜਿਹੜੇ ਮਨੁੱਖ ਇਕ-ਰਸ (ਵੱਜ ਰਹੀ ਸਿਫ਼ਤਿ-ਸਾਲਾਹ ਦੀ) ਬੰਸਰੀ ਸੁਣ ਕੇ (ਉਸ ਵਿਚ) ਮਸਤ ਰਹਿੰਦੇ ਹਨ ॥੫॥
will never have to see the Messenger of Death with their eyes. ||5||
ਹਰਿਸਰਣਿਸੂਰਗੁਪਾਲ॥
ਹੇ ਭਾਈ! ਭਗਤ ਉਸ ਸੂਰਮੇ ਗੋਪਾਲ ਹਰੀ ਦੀ ਸਰਨ ਪਏ ਰਹਿੰਦੇ ਹਨ,
I seek the Sanctuary of the Lord, the Heroic Lord of the World.
ਪ੍ਰਭਭਗਤਵਸਿਦਇਆਲ॥
ਜੋ ਦਇਆ ਦਾ ਸੋਮਾ ਪਰਮਾਤਮਾ (ਆਪਣੇ) ਭਗਤਾਂ ਦੇ ਵੱਸ ਵਿਚ ਰਹਿੰਦਾ ਹੈ।
The Merciful Lord God is under the power of His devotees.
ਹਰਿਨਿਗਮਲਹਹਿਨਭੇਵ॥
ਹੇ ਭਾਈ! ਵੇਦ (ਭੀ) ਉਸ ਹਰੀ ਦਾ ਭੇਤ ਨਹੀਂ ਪਾ ਸਕਦੇ,
The Vedas do not know the Mystery of the Lord.
ਨਿਤਕਰਹਿਮੁਨਿਜਨਸੇਵ॥੬॥
ਸਾਰੇ ਰਿਸ਼ੀ ਮੁਨੀ ਉਸ ਦੀ ਸੇਵਾ-ਭਗਤੀ ਸਦਾ ਕਰਦੇ ਹਨ ॥੬॥
The silent sages constantly serve Him. ||6||
ਦੁਖਦੀਨਦਰਦਨਿਵਾਰ॥
ਹੇ ਭਾਈ! ਉਹ (ਪਰਮਾਤਮਾ) ਗਰੀਬਾਂ ਦੇ ਦੁੱਖ-ਦਰਦ ਦੂਰ ਕਰਨ ਵਾਲਾ ਹੈ,
He is the Destroyer of the pains and sorrows of the poor.
ਜਾਕੀਮਹਾਬਿਖੜੀਕਾਰ॥
ਜਿਸ (ਪਰਮਾਤਮਾ) ਦੀ (ਸੇਵਾ-ਭਗਤੀ ਦੀ) ਕਾਰ ਬਹੁਤ ਔਖੀ ਹੈ।
It is so very difficult to serve Him.
ਤਾਕੀਮਿਤਿਨਜਾਨੈਕੋਇ॥
ਕੋਈ ਮਨੁੱਖ ਉਸ (ਦੀ ਹਸਤੀ) ਦਾ ਹੱਦ-ਬੰਨਾ ਨਹੀਂ ਜਾਣਦਾ।
No one knows His limits.
ਜਲਿਥਲਿਮਹੀਅਲਿਸੋਇ॥੭॥
ਉਹ ਪ੍ਰਭੂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਆਪ ਹੀ ਮੌਜੂਦ ਹੈ ॥੭॥
He is pervading the water, the land and the sky. ||7||
ਕਰਿਬੰਦਨਾਲਖਬਾਰ॥
ਹੇ ਪ੍ਰਭੂ! (ਤੇਰੇ ਦਰ ਤੇ) ਮੈਂ ਅਨੇਕਾਂ ਵਾਰੀ ਸਿਰ ਨਿਵਾਂਦਾ ਹਾਂ।
Hundreds of thousands of times, I humbly bow to Him.
ਥਕਿਪਰਿਓਪ੍ਰਭਦਰਬਾਰ॥
(ਹੋਰ ਸਭਨਾਂ ਆਸਰਿਆਂ ਵਲੋਂ) ਹਾਰ ਕੇ ਮੈਂ ਤੇਰੇ ਦਰ ਤੇ ਆਇਆ ਹਾਂ।
I have grown weary, and I have collapsed at God's Door.
ਪ੍ਰਭਕਰਹੁਸਾਧੂਧੂਰਿ॥
ਮੈਨੂੰ (ਆਪਣੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾਈ ਰੱਖ,
O God, make me the dust of the feet of the Holy.
ਨਾਨਕਮਨਸਾਪੂਰਿ॥੮॥੧॥
ਹੇ ਨਾਨਕ! (ਆਖ-) ਮੇਰੀ ਇਹ ਤਾਂਘ ਪੂਰੀ ਕਰ ॥੮॥੧॥
Please fulfill this, Nanak's wish. ||8||1||
ਬਿਲਾਵਲੁਮਹਲਾ੫॥
Bilaaval, Fifth Mahalaa:
ਪ੍ਰਭਜਨਮਮਰਨਨਿਵਾਰਿ॥
(ਹੇ ਭਾਈ! ਬੇਨਤੀ ਕਰਿਆ ਕਰ-) ਹੇ ਪ੍ਰਭੂ! (ਮੇਰਾ) ਜਨਮ ਮਰਨ (ਦਾ ਗੇੜ) ਮੁਕਾ ਦੇਹ।
God, please release me from birth and death.
ਹਾਰਿਪਰਿਓਦੁਆਰਿ॥
ਮੈਂ (ਹੋਰ ਪਾਸਿਆਂ ਵਲੋਂ) ਆਸ ਲਾਹ ਕੇ ਤੇਰੇ ਦਰ ਤੇ ਆ ਡਿੱਗਾ ਹਾਂ।
I have grown weary, and collapsed at Your door.
ਗਹਿਚਰਨਸਾਧੂਸੰਗ॥
(ਮਿਹਰ ਕਰ) ਤੇਰੇ ਸੰਤ ਜਨਾਂ ਦੇ ਚਰਨ ਫੜ ਕੇ (ਤੇਰੇ ਸੰਤ ਜਨਾਂ ਦਾ) ਪੱਲਾ ਫੜ ਕੇ,
I grasp Your Feet, in the Saadh Sangat, the Company of the Holy.
ਮਨਮਿਸਟਹਰਿਹਰਿਰੰਗ॥
ਮੇਰੇ ਮਨ ਨੂੰ, ਹੇ ਹਰੀ! ਤੇਰਾ ਪਿਆਰ ਮਿੱਠਾ ਲੱਗਦਾ ਰਹੇ।
The Love of the Lord, Har, Har, is sweet to my mind.