GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 771
Display Settings
ਤੇਰੇਗੁਣਗਾਵਹਿਸਹਜਿਸਮਾਵਹਿਸਬਦੇਮੇਲਿਮਿਲਾਏ
ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਗੁਣ ਗਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ। ਗੁਰੂ ਆਪਣੇ ਸ਼ਬਦ ਦੀ ਰਾਹੀਂ ਉਹਨਾਂ ਨੂੰ (ਹੇ ਪ੍ਰਭੂ!) ਤੇਰੇ ਚਰਨਾਂ ਵਿਚ ਜੋੜ ਦੇਂਦਾ ਹੈ।
Singing Your Glorious Praises, they merge naturally into You, O Lord; through the Shabad, they are united in Union with You.
ਨਾਨਕਸਫਲਜਨਮੁਤਿਨਕੇਰਾਜਿਸਤਿਗੁਰਿਹਰਿਮਾਰਗਿਪਾਏ॥੨॥
ਹੇ ਨਾਨਕ! ਉਹਨਾਂ ਮਨੁੱਖਾਂ ਦਾ ਜਨਮ ਕਾਮਯਾਬ ਹੋ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਪਰਮਾਤਮਾ ਦੇ ਰਸਤੇ ਉਤੇ ਤੋਰ ਦਿੰਦਾ ਹੈ ॥੨॥
O Nanak, their lives are fruitful; the True Guru places them on the Lord's Path. ||2||
ਸੰਤਸੰਗਤਿਸਿਉਮੇਲੁਭਇਆਹਰਿਹਰਿਨਾਮਿਸਮਾਏਰਾਮ
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਸਾਧ ਸੰਗਤਿ ਨਾਲ ਮਿਲਾਪ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ।
Those who join the Society of the Saints are absorbed in the Name of the Lord, Har, Har.
ਗੁਰਕੈਸਬਦਿਸਦਜੀਵਨਮੁਕਤਭਏਹਰਿਕੈਨਾਮਿਲਿਵਲਾਏਰਾਮ
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਕੇ ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਮਾਇਆ ਵਲੋਂ ਨਿਰਲੇਪ ਰਹਿੰਦੇ ਹਨ।
Through the Word of the Guru's Shabad, they are forever 'jivan mukta' - liberated while yet alive; they are lovingly absorbed in the Name of the Lord.
ਹਰਿਨਾਮਿਚਿਤੁਲਾਏਗੁਰਿਮੇਲਿਮਿਲਾਏਮਨੂਆਰਤਾਹਰਿਨਾਲੇ
ਜਿਨ੍ਹਾਂ ਨੂੰ ਗੁਰੂ ਨੇ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ, ਉਹਨਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਮਨ ਜੋੜ ਲਿਆ, ਉਹਨਾਂ ਦਾ ਮਨ ਪਰਮਾਤਮਾ ਦੇ (ਪ੍ਰੇਮ-ਰੰਗ) ਨਾਲ ਰੰਗਿਆ ਗਿਆ।
They center their consciousness on the Lord's Name; through the Guru, they are united in His Union. Their minds are imbued with the Lord's Love.
ਸੁਖਦਾਤਾਪਾਇਆਮੋਹੁਚੁਕਾਇਆਅਨਦਿਨੁਨਾਮੁਸਮੑਾਲੇ
ਉਹਨਾਂ ਨੇ ਹਰ ਵੇਲੇ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾ ਕੇ (ਆਪਣੇ ਅੰਦਰੋਂ ਮਾਇਆ ਦਾ) ਮੋਹ ਦੂਰ ਕਰ ਲਿਆ, ਤੇ, ਸਾਰੇ ਸੁਖ ਦੇਣ ਵਾਲੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲਿਆ।
They find the Lord, the Giver of peace, and they eradicate attachments; night and day, they contemplate the Naam.
ਗੁਰਸਬਦੇਰਾਤਾਸਹਜੇਮਾਤਾਨਾਮੁਮਨਿਵਸਾਏ
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹੈ, ਉਹ ਹਰਿ-ਨਾਮ ਨੂੰ ਮਨ ਵਿਚ ਵਸਾਈ ਰੱਖਦਾ ਹੈ।
They are imbued with the Word of the Guru's Shabad, and intoxicated with celestial peace; the Naam abides in their minds.
ਨਾਨਕਤਿਨਘਰਿਸਦਹੀਸੋਹਿਲਾਜਿਸਤਿਗੁਰਸੇਵਿਸਮਾਏ॥੩॥
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰ ਕੇ ਪ੍ਰਭੂ ਵਿਚ ਲੀਨ ਰਹਿੰਦੇ ਹਨ, ਉਹਨਾਂ ਦੇ ਹਿਰਦੇ ਵਿਚ ਸਦਾ ਹੀ ਖ਼ੁਸ਼ੀ ਬਣੀ ਰਹਿੰਦੀ ਹੈ ॥੩॥
O Nanak, the homes of their hearts are filled with happiness, forever and always; they are absorbed in serving the True Guru. ||3||
ਬਿਨੁਸਤਿਗੁਰਜਗੁਭਰਮਿਭੁਲਾਇਆਹਰਿਕਾਮਹਲੁਪਾਇਆਰਾਮ
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਜਗਤ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ।
Without the True Guru, the world is deluded by doubt; it does not obtain the Mansion of the Lord's Presence.
ਗੁਰਮੁਖੇਇਕਿਮੇਲਿਮਿਲਾਇਆਤਿਨਕੇਦੂਖਗਵਾਇਆਰਾਮ
ਪਰ ਕਈ (ਵਡ-ਭਾਗੀ ਐਸੇ ਹਨ, ਜੇਹੜੇ) ਗੁਰੂ ਦੇ ਸਨਮੁਖ (ਰਹਿੰਦੇ ਹਨ, ਉਹਨਾਂ ਨੂੰ ਗੁਰੂ ਨੇ) ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ।
As Gurmukh, some are united in the Lord's Union, and their pains are dispelled.
ਤਿਨਕੇਦੂਖਗਵਾਇਆਜਾਹਰਿਮਨਿਭਾਇਆਸਦਾਗਾਵਹਿਰੰਗਿਰਾਤੇ
ਜਦੋਂ ਉਹ ਪ੍ਰਭੂ ਦੇ ਮਨ ਵਿਚ ਪਿਆਰੇ ਲੱਗਦੇ ਹਨ, ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਉਹ ਪ੍ਰੇਮ-ਰੰਗ ਵਿਚ ਰੰਗੀਜ ਕੇ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
Their pains are dispelled, when it is pleasing to the Lord's Mind; imbued with His Love, they sing His Praises forever.
ਹਰਿਕੇਭਗਤਸਦਾਜਨਨਿਰਮਲਜੁਗਿਜੁਗਿਸਦਹੀਜਾਤੇ
ਪਰਮਾਤਮਾ ਦੇ ਉਹ ਭਗਤ ਸਦਾ ਲਈ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਹਰੇਕ ਜੁਗ ਵਿਚ ਸਦਾ ਹੀ ਪਰਗਟ ਹੋ ਜਾਂਦੇ ਹਨ।
The Lord's devotees are pure and humble forever; throughout the ages, they are forever respected.
ਸਾਚੀਭਗਤਿਕਰਹਿਦਰਿਜਾਪਹਿਘਰਿਦਰਿਸਚਾਸੋਈ
ਉਹ (ਵਡ-ਭਾਗੀ ਮਨੁੱਖ) ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਸ ਦੇ ਦਰ ਤੇ ਇੱਜ਼ਤ ਪਾਂਦੇ ਹਨ, ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਅੰਦਰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਵੱਸ ਪੈਂਦਾ ਹੈ।
They perform true devotional worship service, and are honored in the Lord's Court; the True Lord is their hearth and home.
ਨਾਨਕਸਚਾਸੋਹਿਲਾਸਚੀਸਚੁਬਾਣੀਸਬਦੇਹੀਸੁਖੁਹੋਈ॥੪॥੪॥੫॥
ਹੇ ਨਾਨਕ! ਉਹਨਾਂ ਦੇ ਅੰਦਰ ਸਿਫ਼ਤਿ-ਸਾਲਾਹ ਵਾਲੀ ਬਾਣੀ ਵੱਸੀ ਰਹਿੰਦੀ ਹੈ, ਅਟੱਲ ਖ਼ੁਸ਼ੀ ਬਣੀ ਰਹਿੰਦੀ ਹੈ, ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੪॥੫॥
O Nanak, true are their songs of joy, and true is their word; through the Word of the Shabad, they find peace. ||4||4||5||
ਸੂਹੀਮਹਲਾ
Shalok, Third Mahalaa:
ਜੇਲੋੜਹਿਵਰੁਬਾਲੜੀਏਤਾਗੁਰਚਰਣੀਚਿਤੁਲਾਏਰਾਮ
ਹੇ ਅੰਞਾਣ ਜੀਵ-ਇਸਤ੍ਰੀਏ! ਜੇ ਤੂੰ ਪ੍ਰਭੂ-ਪਤੀ ਦਾ ਮਿਲਾਪ ਚਾਹੁੰਦੀ ਹੈਂ, ਤਾਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਰੱਖ।
If you long for your Husband Lord, O young and innocent bride, then focus your consciousness on the Guru's feet.
ਸਦਾਹੋਵਹਿਸੋਹਾਗਣੀਹਰਿਜੀਉਮਰੈਜਾਏਰਾਮ
ਤੂੰ ਸਦਾ ਲਈ ਸੁਹਾਗ-ਭਾਗ ਵਾਲੀ ਬਣ ਜਾਏਂਗੀ, (ਕਿਉਂਕਿ) ਪ੍ਰਭੂ-ਪਤੀ ਨਾਹ ਕਦੇ ਮਰਦਾ ਹੈ ਨਾਹ ਨਾਸ ਹੁੰਦਾ ਹੈ। ਪ੍ਰਭੂ-ਪਤੀ ਕਦੇ ਨਹੀਂ ਮਰਦਾ, ਕਦੇ ਨਾਸ ਨਹੀਂ ਹੁੰਦਾ।
You shall be a happy soul bride of your Dear Lord forever; He does not die or leave.
ਹਰਿਜੀਉਮਰੈਜਾਏਗੁਰਕੈਸਹਜਿਸੁਭਾਏਸਾਧਨਕੰਤਪਿਆਰੀ
ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦੀ ਹੈ, ਉਹ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ।
The Dear Lord does not die, and He does not leave; through the peaceful poise of the Guru, the soul bride becomes the lover of her Husband Lord.
ਸਚਿਸੰਜਮਿਸਦਾਹੈਨਿਰਮਲਗੁਰਕੈਸਬਦਿਸੀਗਾਰੀ
ਸਦਾ-ਥਿਰ ਪ੍ਰਭੂ ਵਿਚ ਜੁੜ ਕੇ, (ਵਿਕਾਰਾਂ ਵਲੋਂ) ਬੰਦਸ਼ ਵਿਚ ਰਹਿ ਕੇ, ਉਹ ਜੀਵ-ਇਸਤ੍ਰੀ ਪਵਿਤ੍ਰ ਜੀਵਨ ਵਾਲੀ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ।
Through truth and self-control, she is forever immaculate and pure; she is embellished with the Word of the Guru's Shabad.
ਮੇਰਾਪ੍ਰਭੁਸਾਚਾਸਦਹੀਸਾਚਾਜਿਨਿਆਪੇਆਪੁਉਪਾਇਆ
ਹੇ ਸਹੇਲੀਏ! ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸ ਨੇ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਹੋਇਆ ਹੈ।
My God is True, forever and ever; He Himself created Himself.
ਨਾਨਕਸਦਾਪਿਰੁਰਾਵੇਆਪਣਾਜਿਨਿਗੁਰਚਰਣੀਚਿਤੁਲਾਇਆ॥੧॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਰੂ-ਚਰਨਾਂ ਵਿਚ ਆਪਣਾ ਮਨ ਜੋੜ ਲਿਆ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ ॥੧॥
O Nanak, she who focuses her consciousness on the Guru's feet, enjoys her Husband Lord. ||1||
ਪਿਰੁਪਾਇਅੜਾਬਾਲੜੀਏਅਨਦਿਨੁਸਹਜੇਮਾਤੀਰਾਮ
ਹੇ ਅੰਞਾਣ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ, ਉਹ ਹਰ ਵੇਲੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ।
When the young, innocent bride finds her Husband Lord, she is automatically intoxicated with Him, night and day.
ਗੁਰਮਤੀਮਨਿਅਨਦੁਭਇਆਤਿਤੁਤਨਿਮੈਲੁਰਾਤੀਰਾਮ
ਗੁਰੂ ਦੀ ਮਤਿ ਦਾ ਸਦਕਾ ਉਸ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, (ਉਸ ਦੇ) ਉਸ ਸਰੀਰ ਵਿਚ (ਵਿਕਾਰਾਂ ਦੀ) ਰਤਾ ਭਰ ਭੀ ਮੈਲ ਨਹੀਂ ਹੁੰਦੀ।
Through the Word of the Guru's Teachings, her mind becomes blissful, and her body is not tinged with filth at all.
ਤਿਤੁਤਨਿਮੈਲੁਰਾਤੀਹਰਿਪ੍ਰਭਿਰਾਤੀਮੇਰਾਪ੍ਰਭੁਮੇਲਿਮਿਲਾਏ
(ਉਸ ਦੇ) ਉਸ ਸਰੀਰ ਵਿਚ ਰਤਾ ਭਰ ਭੀ ਮੈਲ ਨਹੀਂ ਹੁੰਦੀ, ਉਹ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀ ਰਹਿੰਦੀ ਹੈ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ।
Her body is not tinged with filth at all, and she is imbued with her Lord God; my God unites her in Union.
ਅਨਦਿਨੁਰਾਵੇਹਰਿਪ੍ਰਭੁਅਪਣਾਵਿਚਹੁਆਪੁਗਵਾਏ
ਉਹ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰ ਵੇਲੇ ਆਪਣੇ ਹਰਿ-ਪ੍ਰਭੂ ਨੂੰ ਸਿਮਰਦੀ ਰਹਿੰਦੀ ਹੈ।
Night and day, she enjoys her Lord God; her egotism is banished from within.
ਗੁਰਮਤਿਪਾਇਆਸਹਜਿਮਿਲਾਇਆਅਪਣੇਪ੍ਰੀਤਮਰਾਤੀ
ਗੁਰੂ ਦੀ ਸਿੱਖਿਆ ਨਾਲ ਉਹ ਪ੍ਰਭੂ ਨੂੰ ਮਿਲ ਪੈਂਦੀ ਹੈ, ਗੁਰੂ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾ ਦੇਂਦਾ ਹੈ, ਉਹ ਆਪਣੇ ਪ੍ਰੀਤਮ-ਪ੍ਰਭੂ ਦੇ ਰੰਗ ਵਿਚ ਰੰਗੀ ਜਾਂਦੀ ਹੈ।
Through the Guru's Teachings, she easily finds and meets Him. She is imbued with her Beloved.
ਨਾਨਕਨਾਮੁਮਿਲੈਵਡਿਆਈਪ੍ਰਭੁਰਾਵੇਰੰਗਿਰਾਤੀ॥੨॥
ਹੇ ਨਾਨਕ! ਉਸ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਇੱਜ਼ਤ ਮਿਲ ਜਾਂਦੀ ਹੈ, ਉਹ ਪ੍ਰੇਮ-ਰੰਗ ਵਿਚ ਰੰਗੀ ਹੋਈ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੀ ਹੈ ॥੨॥
O Nanak, through the Naam, the Name of the Lord, she obtains glorious greatness. She ravishes and enjoys her God; she is imbued with His Love. ||2||
ਪਿਰੁਰਾਵੇਰੰਗਿਰਾਤੜੀਏਪਿਰਕਾਮਹਲੁਤਿਨਪਾਇਆਰਾਮ
ਹੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਜੀਵ-ਇਸਤ੍ਰੀਏ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਹਰ ਵੇਲੇ ਸਿਮਰਦੀ ਹੈ,
Ravishing her Husband Lord, she is imbued with His Love; she obtains the Mansion of His Presence.
ਸੋਸਹੋਅਤਿਨਿਰਮਲੁਦਾਤਾਜਿਨਿਵਿਚਹੁਆਪੁਗਵਾਇਆਰਾਮ
ਜਿਸ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦਿੱਤਾ ਹੈ, ਉਸ ਨੇ ਉਸ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲਈ ਹੈ ਜੇਹੜਾ ਬਹੁਤ ਪਵਿਤ੍ਰ ਹੈ, ਤੇ, ਸਭ ਦਾਤਾਂ ਦੇਣ ਵਾਲਾ ਹੈ।
She is utterly immaculate and pure; the Great Giver banishes self-conceit from within her.
ਵਿਚਹੁਮੋਹੁਚੁਕਾਇਆਜਾਹਰਿਭਾਇਆਹਰਿਕਾਮਣਿਮਨਿਭਾਣੀ
ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਤਦੋਂ ਜੀਵ-ਇਸਤ੍ਰੀ ਆਪਣੇ ਅੰਦਰੋਂ ਮੋਹ ਦੂਰ ਕਰਦੀ ਹੈ, ਤੇ, ਪ੍ਰਭੂ ਦੇ ਮਨ ਵਿਚ ਪਿਆਰੀ ਲੱਗਣ ਲੱਗ ਪੈਂਦੀ ਹੈ।
The Lord drives out attachment from within her, when it pleases Him. The soul bride becomes pleasing to the Lord's Mind.
ਅਨਦਿਨੁਗੁਣਗਾਵੈਨਿਤਸਾਚੇਕਥੇਅਕਥਕਹਾਣੀ
ਫਿਰ ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੀ ਰਹਿੰਦੀ ਹੈ, ਅਤੇ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦੀ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
Night and day, she continually sings the Glorious Praises of the True Lord; she speaks the Unspoken Speech.
ਜੁਗਚਾਰੇਸਾਚਾਏਕੋਵਰਤੈਬਿਨੁਗੁਰਕਿਨੈਪਾਇਆ
ਹੇ ਸਹੇਲੀਏ! ਚੌਹਾਂ ਜੁਗਾਂ ਵਿਚ ਉਹ ਸਦਾ-ਥਿਰ ਪ੍ਰਭੂ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਭੀ ਉਸ ਦਾ ਮਿਲਾਪ ਪ੍ਰਾਪਤ ਨਹੀਂ ਕੀਤਾ।
Throughout the four ages, the One True Lord is permeating and pervading; without the Guru, no one finds Him.