GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 770
Display Settings
ਨਿਹਚਲੁਰਾਜੁਸਦਾਹਰਿਕੇਰਾਤਿਸੁਬਿਨੁਅਵਰੁਕੋਈਰਾਮ
ਉਸ ਪ੍ਰਭੂ-ਪਤੀ ਦਾ ਹੁਕਮ ਅਟੱਲ ਹੈ (ਕਿ ਗੁਰੂ ਦੀ ਰਾਹੀਂ ਹੀ ਉਸ ਦਾ ਮਿਲਾਪ ਪ੍ਰਾਪਤ ਹੁੰਦਾ ਹੈ)। ਉਸ ਤੋਂ ਬਿਨਾ ਕੋਈ ਹੋਰ ਉਸ ਦੀ ਬਰਾਬਰੀ ਦਾ ਨਹੀਂ (ਜੋ ਇਸ ਹੁਕਮ ਨੂੰ ਬਦਲਾਅ ਸਕੇ)।
The Kingdom of the Lord is permanent, and forever unchanging; there is no other than Him.
ਤਿਸੁਬਿਨੁਅਵਰੁਕੋਈਸਦਾਸਚੁਸੋਈਗੁਰਮੁਖਿਏਕੋਜਾਣਿਆ
ਹੇ ਭਾਈ! ਉਸ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ। ਉਹ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਉਸ ਇੱਕ ਨਾਲ ਹੀ ਡੂੰਘੀ ਸਾਂਝ ਬਣਾਂਦੀ ਹੈ।
There is no other than Him - He is True forever; the Gurmukh knows the One Lord.
ਧਨਪਿਰਮੇਲਾਵਾਹੋਆਗੁਰਮਤੀਮਨੁਮਾਨਿਆ
ਜਦੋਂ ਗੁਰੂ ਦੀ ਮਤਿ ਉਤੇ ਤੁਰ ਕੇ ਜੀਵ-ਇਸਤ੍ਰੀ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਤਦੋਂ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ।
That soul-bride, whose mind accepts the Guru's Teachings, meets her Husband Lord.
ਸਤਿਗੁਰੁਮਿਲਿਆਤਾਹਰਿਪਾਇਆਬਿਨੁਹਰਿਨਾਵੈਮੁਕਤਿਹੋਈ
ਹੇ ਭਾਈ! ਜਦੋਂ ਗੁਰੂ ਮਿਲਦਾ ਹੈ ਤਦੋਂ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ (ਗੁਰੂ ਹੀ ਪ੍ਰਭੂ ਦਾ ਨਾਮ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵਸਾਂਦਾ ਹੈ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ।
Meeting the True Guru, she finds the Lord; without the Lord's Name, there is no liberation.
ਨਾਨਕਕਾਮਣਿਕੰਤੈਰਾਵੇਮਨਿਮਾਨਿਐਸੁਖੁਹੋਈ॥੧॥
ਹੇ ਨਾਨਕ! ਜੇ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਏ, ਤਾਂ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਮਾਣਦੀ ਹੈ, ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੋਇਆ ਰਹਿੰਦਾ ਹੈ ॥੧॥
O Nanak, the soul-bride ravishes and enjoys her Husband Lord; her mind accepts Him, and she finds peace. ||1||
ਸਤਿਗੁਰੁਸੇਵਿਧਨਬਾਲੜੀਏਹਰਿਵਰੁਪਾਵਹਿਸੋਈਰਾਮ
ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਕਾਰ ਕਰਿਆ ਕਰ, (ਇਸ ਤਰ੍ਹਾਂ ਤੂੰ ਪ੍ਰਭੂ-ਪਤੀ ਨੂੰ ਪ੍ਰਾਪਤ ਕਰ ਲਏਂਗੀ।
Serve the True Guru, O young and innocent bride; thus you shall obtain the Lord as your Husband.
ਸਦਾਹੋਵਹਿਸੋਹਾਗਣੀਫਿਰਿਮੈਲਾਵੇਸੁਹੋਈਰਾਮ
ਤੂੰ ਸਦਾ ਵਾਸਤੇ ਖਸਮ-ਵਾਲੀ ਹੋ ਜਾਏਂਗੀ, ਫਿਰ ਕਦੇ ਪ੍ਰਭੂ-ਪਤੀ ਨਾਲੋਂ ਵਿਛੋੜਾ ਨਹੀਂ ਹੋਏਗਾ!
You shall be the virtuous and happy bride of the True Lord forever; and you shall never again wear soiled clothes.
ਫਿਰਿਮੈਲਾਵੇਸੁਹੋਈਗੁਰਮੁਖਿਬੂਝੈਕੋਈਹਉਮੈਮਾਰਿਪਛਾਣਿਆ
ਕੋਈ ਵਿਰਲੀ ਜੀਵ-ਇਸਤ੍ਰੀ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਇਹ ਗੱਲ ਸਮਝਦੀ ਹੈ (ਕਿ ਗੁਰੂ ਦੀ ਰਾਹੀਂ ਪ੍ਰਭੂ ਨਾਲ ਮਿਲਾਪ ਹੋਇਆਂ) ਫਿਰ ਉਸ ਤੋਂ ਕਦੇ ਵਿਛੋੜਾ ਨਹੀਂ ਹੁੰਦਾ। ਉਹ ਜੀਵ-ਇਸਤ੍ਰੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪ੍ਰਭੂ ਨਾਲ ਸਾਂਝ ਕਾਇਮ ਰੱਖਦੀ ਹੈ।
Your clothes shall never again be soiled; how rare are those few, who, as Gurmukh, recognize this, and conquer their ego.
ਕਰਣੀਕਾਰਕਮਾਵੈਸਬਦਿਸਮਾਵੈਅੰਤਰਿਏਕੋਜਾਣਿਆ
ਉਹ ਜੀਵ-ਇਸਤ੍ਰੀ (ਪ੍ਰਭੂ-ਸਿਮਰਨ ਦੀ) ਕਰਨ-ਜੋਗ ਕਾਰ ਕਰਦੀ ਰਹਿੰਦੀ ਹੈ, ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੀ ਹੈ, ਆਪਣੇ ਹਿਰਦੇ ਵਿਚ ਇਕ ਪ੍ਰਭੂ ਨਾਲ ਜੀਵ-ਇਸਤ੍ਰੀ ਪਛਾਣ ਪਾਈ ਰੱਖਦੀ ਹੈ।
So make your practice the practice of good deeds; merge into the Word of the Shabad, and deep within, come to know the One Lord.
ਗੁਰਮੁਖਿਪ੍ਰਭੁਰਾਵੇਦਿਨੁਰਾਤੀਆਪਣਾਸਾਚੀਸੋਭਾਹੋਈ
ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਦਿਨ ਰਾਤ ਆਪਣੇ ਪ੍ਰਭੂ ਦਾ ਨਾਮ ਸਿਮਰਦੀ ਰਹਿੰਦੀ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲਦੀ ਹੈ।
The Gurmukh enjoys God, day and night, and so obtains true glory.
ਨਾਨਕਕਾਮਣਿਪਿਰੁਰਾਵੇਆਪਣਾਰਵਿਰਹਿਆਪ੍ਰਭੁਸੋਈ॥੨॥
ਹੇ ਨਾਨਕ! ਉਹ ਜੀਵ-ਇਸਤ੍ਰੀ ਆਪਣੇ ਉਸ ਪ੍ਰਭੂ-ਪਤੀ ਨੂੰ ਹਰ ਵੇਲੇ ਯਾਦ ਕਰਦੀ ਹੈ ਜੋ ਹਰ ਥਾਂ ਵਿਆਪਕ ਹੈ ॥੨॥
O Nanak, the soul-bride enjoys and ravishes her Beloved; God is pervading and permeating everywhere. ||2||
ਗੁਰਕੀਕਾਰਕਰੇਧਨਬਾਲੜੀਏਹਰਿਵਰੁਦੇਇਮਿਲਾਏਰਾਮ
ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਹੋਈ ਕਾਰ ਕਰਿਆ ਕਰ। ਗੁਰੂ ਪ੍ਰਭੂ-ਪਤੀ ਨਾਲ ਮਿਲਾ ਦੇਂਦਾ ਹੈ।
Serve the Guru, O young and innocent soul-bride, and he will lead to you meet your Husband Lord.
ਹਰਿਕੈਰੰਗਿਰਤੀਹੈਕਾਮਣਿਮਿਲਿਪ੍ਰੀਤਮਸੁਖੁਪਾਏਰਾਮ
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਹ ਪਿਆਰੇ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ।
The bride is imbued with the Love of her Lord; meeting with her Beloved, she finds peace.
ਮਿਲਿਪ੍ਰੀਤਮਸੁਖੁਪਾਏਸਚਿਸਮਾਏਸਚੁਵਰਤੈਸਭਥਾਈ
ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਉਸ ਨੂੰ ਸਭ ਥਾਵਾਂ ਵਿਚ ਵੱਸਦਾ ਦਿੱਸਦਾ ਹੈ।
Meeting her Beloved, she finds peace, and merges in the True Lord; the True Lord is pervading everywhere.
ਸਚਾਸੀਗਾਰੁਕਰੇਦਿਨੁਰਾਤੀਕਾਮਣਿਸਚਿਸਮਾਈ
ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੀ ਹੈ, ਇਹੀ ਸਦਾ ਕਾਇਮ ਰਹਿਣ ਵਾਲਾ (ਆਤਮਕ) ਸਿੰਗਾਰ ਉਹ ਦਿਨ ਰਾਤ ਕਰੀ ਰੱਖਦੀ ਹੈ।
The bride makes Truth her decorations, day and night, and remains absorbed in the True Lord.
ਹਰਿਸੁਖਦਾਤਾਸਬਦਿਪਛਾਤਾਕਾਮਣਿਲਇਆਕੰਠਿਲਾਏ
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਜੀਵ-ਇਸਤ੍ਰੀ ਸਾਰੇ ਸੁਖ ਦੇਣ ਵਾਲੇ ਪ੍ਰਭੂ ਨਾਲ ਸਾਂਝ ਪਾਂਦੀ ਹੈ, ਉਸ ਨੂੰ ਆਪਣੇ ਗਲ ਨਾਲ ਲਾਈ ਰੱਖਦੀ ਹੈ (ਗਲੇ ਵਿਚ ਪ੍ਰੋ ਲੈਂਦੀ ਹੈ, ਹਰ ਵੇਲੇ ਉਸ ਦਾ ਜਾਪ ਕਰਦੀ ਹੈ)।
The Lord, the Giver of peace, is realized through His Shabad; He hugs His bride close in His embrace.
ਨਾਨਕਮਹਲੀਮਹਲੁਪਛਾਣੈਗੁਰਮਤੀਹਰਿਪਾਏ॥੩॥
ਹੇ ਨਾਨਕ! ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦਾ ਮਹਲ ਲੱਭ ਲੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ॥੩॥
O Nanak, the bride obtains the Mansion of His Presence; through the Guru's Teachings, she finds her Lord. ||3||
ਸਾਧਨਬਾਲੀਧੁਰਿਮੇਲੀਮੇਰੈਪ੍ਰਭਿਆਪਿਮਿਲਾਈਰਾਮ
ਹੇ ਭਾਈ! ਜਿਸ ਅੰਞਾਣ ਜੀਵ-ਇਸਤ੍ਰੀ ਨੂੰ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਪ੍ਰਾਪਤ ਹੋਇਆ, ਉਸ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ।
The Primal Lord, my God, has united His young and innocent bride with Himself.
ਗੁਰਮਤੀਘਟਿਚਾਨਣੁਹੋਆਪ੍ਰਭੁਰਵਿਰਹਿਆਸਭਥਾਈਰਾਮ
ਉਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਇਹ ਚਾਨਣ ਹੋ ਗਿਆ ਕਿ ਪਰਮਾਤਮਾ ਸਭ ਥਾਈਂ ਮੌਜੂਦ ਹੈ।
Through the Guru's Teachings, her heart is illumined and enlightened; God is permeating and pervading everywhere.
ਪ੍ਰਭੁਰਵਿਰਹਿਆਸਭਥਾਈਮੰਨਿਵਸਾਈਪੂਰਬਿਲਿਖਿਆਪਾਇਆ
ਸਭ ਥਾਈਂ ਵਿਆਪਕ ਹੋ ਰਹੇ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਨੇ ਆਪਣੇ ਮਨ ਵਿਚ ਵਸਾ ਲਿਆ, ਪਿਛਲੇ ਜਨਮ ਵਿਚ ਲਿਖਿਆ ਲੇਖ (ਉਸ ਦੇ ਮੱਥੇ ਉਤੇ) ਉੱਘੜ ਪਿਆ।
God is permeating and pervading everywhere; He dwells in her mind, and she realizes her pre-ordained destiny.
ਸੇਜਸੁਖਾਲੀਮੇਰੇਪ੍ਰਭਭਾਣੀਸਚੁਸੀਗਾਰੁਬਣਾਇਆ
ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਚੰਗੀ ਲੱਗਣ ਲੱਗ ਪਈ, ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਗਿਆ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਨੂੰ ਉਸ ਨੇ (ਆਪਣੇ ਜੀਵਨ ਦਾ) ਸੁਹਜ ਬਣਾ ਲਿਆ।
On his cozy bed, she is pleasing to my God; she fashions her decorations of Truth.
ਕਾਮਣਿਨਿਰਮਲਹਉਮੈਮਲੁਖੋਈਗੁਰਮਤਿਸਚਿਸਮਾਈ
ਜੇਹੜੀ ਜੀਵ ਇਸਤ੍ਰੀ ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦੀ ਹੈ, ਉਹ ਪਵਿਤ੍ਰ ਜੀਵਨ ਵਾਲੀ ਬਣ ਜਾਂਦੀ ਹੈ।
The bride is immaculate and pure; she washes away the filth of egotism, and through the Guru's Teachings, she merges in the True Lord.
ਨਾਨਕਆਪਿਮਿਲਾਈਕਰਤੈਨਾਮੁਨਵੈਨਿਧਿਪਾਈ॥੪॥੩॥੪॥
ਹੇ ਨਾਨਕ! (ਆਖ-) ਕਰਤਾਰ ਨੇ ਆਪ ਉਸ ਨੂੰ ਨਾਲ ਮਿਲਾ ਲਿਆ, ਉਸ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਜੋ ਉਸ ਦੇ ਵਾਸਤੇ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਹੈ ॥੪॥੩॥੪॥
O Nanak, the Creator Lord blends her into Himself, and she obtains the nine treasures of the Naam. ||4||3||4||
ਸੂਹੀਮਹਲਾ
Soohee, Third Mahalaa:
ਹਰਿਹਰੇਹਰਿਗੁਣਗਾਵਹੁਹਰਿਗੁਰਮੁਖੇਪਾਏਰਾਮ
ਹੇ ਭਾਈ! ਸਦਾ ਪਰਮਾਤਮਾ ਦੇ ਗੁਣ ਗਾਇਆ ਕਰੋ। (ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
Sing the Glorious Praises of the Lord, Har, Har, Har; the Gurmukh obtains the Lord.
ਅਨਦਿਨੋਸਬਦਿਰਵਹੁਅਨਹਦਸਬਦਵਜਾਏਰਾਮ
ਹੇ ਭਾਈ! ਇਕ-ਰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਦੇ ਵਾਜੇ) ਵਜਾ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ।
Night and day, chant the Word of the Shabad; night and day, the Shabad shall vibrate and resound.
ਅਨਹਦਸਬਦਵਜਾਏਹਰਿਜੀਉਘਰਿਆਏਹਰਿਗੁਣਗਾਵਹੁਨਾਰੀ
ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੇ ਵਾਜੇ ਇਕ-ਰਸ ਵਜਾਂਦਾ ਰਹਿੰਦਾ ਹੈ, ਪਰਮਾਤਮਾ ਉਸ ਦੇ ਹਿਰਦੇ-ਘਰ ਵਿਚ ਪਰਗਟ ਹੋ ਜਾਂਦਾ ਹੈ। ਹੇ (ਮੇਰੇ) ਗਿਆਨ-ਇੰਦ੍ਰਿਓ! ਤੁਸੀ ਭੀ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੋ।
The unstruck melody of the Shabad vibrates, and the Dear Lord comes into the home of my heart; O ladies, sing the Glorious Praises of the Lord.
ਅਨਦਿਨੁਭਗਤਿਕਰਹਿਗੁਰਆਗੈਸਾਧਨਕੰਤਪਿਆਰੀ
ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਹੋ ਕੇ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੀਆਂ ਹਨ, ਉਹ ਪ੍ਰਭੂ-ਪਤੀ ਨੂੰ ਪਿਆਰੀਆਂ ਲੱਗਦੀਆਂ ਹਨ।
That soul-bride, who performs devotional worship service to the Guru night and day, becomes the Beloved bride of her Lord.
ਗੁਰਕਾਸਬਦੁਵਸਿਆਘਟਅੰਤਰਿਸੇਜਨਸਬਦਿਸੁਹਾਏ
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ।
Those humble beings, whose hearts are filled with the Word of the Guru's Shabad, are adorned with the Shabad.
ਨਾਨਕਤਿਨਘਰਿਸਦਹੀਸੋਹਿਲਾਹਰਿਕਰਿਕਿਰਪਾਘਰਿਆਏ॥੧॥
ਹੇ ਨਾਨਕ! ਉਹਨਾਂ ਦੇ ਹਿਰਦੇ-ਘਰ ਵਿਚ ਸਦਾ ਹੀ (ਮਾਨੋ) ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ, ਪ੍ਰਭੂ ਕਿਰਪਾ ਕਰ ਕੇ ਉਹਨਾਂ ਦੇ ਹਿਰਦੇ-ਘਰ ਵਿਚ ਆ ਵੱਸਦਾ ਹੈ ॥੧॥
O Nanak, their hearts are forever filled with happiness; the Lord, in His Mercy, enters into their hearts. ||1||
ਭਗਤਾਮਨਿਆਨੰਦੁਭਇਆਹਰਿਨਾਮਿਰਹੇਲਿਵਲਾਏਰਾਮ
ਹੇ ਭਾਈ! ਪ੍ਰਭੂ ਦੇ ਭਗਤਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ, ਕਿਉਂਕਿ ਉਹ ਪਰਮਾਤਮਾ ਦੇ ਨਾਮ ਵਿਚ ਸਦਾ ਸੁਰਤ ਜੋੜੀ ਰੱਖਦੇ ਹਨ।
The minds of the devotees are filled with bliss; they remain lovingly absorbed in the Lord's Name.
ਗੁਰਮੁਖੇਮਨੁਨਿਰਮਲੁਹੋਆਨਿਰਮਲਹਰਿਗੁਣਗਾਏਰਾਮ
ਗੁਰੂ ਦੀ ਰਾਹੀਂ ਪਰਮਾਤਮਾ ਦੇ ਪਵਿਤ੍ਰ ਗੁਣ ਗਾ ਗਾ ਕੇ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ।
The mind of the Gurmukh is immaculate and pure; she sings the Immaculate Praises of the Lord.
ਨਿਰਮਲਗੁਣਗਾਏਨਾਮੁਮੰਨਿਵਸਾਏਹਰਿਕੀਅੰਮ੍ਰਿਤਬਾਣੀ
ਪਰਮਾਤਮਾ ਦੀ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ, ਪ੍ਰਭੂ ਦੇ ਪਵਿਤ੍ਰ ਗੁਣ ਗਾ ਗਾ ਕੇ, ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾ ਕੇ (ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ)।
Singing His Immaculate Praises, she enshrines in her mind the Naam, the Name of the Lord, and the Ambrosial Word of His Bani.
ਜਿਨੑਮਨਿਵਸਿਆਸੇਈਜਨਨਿਸਤਰੇਘਟਿਘਟਿਸਬਦਿਸਮਾਣੀ
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ।
Those humble beings, within whose minds it abides, are emancipated; the Shabad permeates each and every heart.