GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 766
Display Settings
ਜਾਚਰਕਹਿਨਾਇਕਪਦਬਹੁਰਿਪ੍ਰਮਾਨੀਐ
ਫਿਰ 'ਜਾ ਚਰ ਨਾਇਕ' ਪਦ ਨੂੰ ਜੋੜੋ।
ਸਤ੍ਰੁਸਬਦਕਹੁਤਾਕੇਅੰਤਿਉਚਾਰੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
ਹੋਸਕਲਤੁਪਕਕੇਨਾਮਸੁਬੁਧਿਬਿਚਾਰੀਐ॥੮੬੭॥
(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝੋ ॥੮੬੭॥
Saying firstly the words “Pralambhan-anujanani” and then adding the words “Jaachar-nayak-shatru” and know all the names of Tupak.867.
ਕਾਮਪਾਲਅਨੁਜਨਿਨੀਆਦਿਭਨੀਜੀਐ
ਪਹਿਲਾਂ 'ਕਾਮਪਾਲ ਅਨੁਜਨਿਨੀ' (ਕਾਮ ਦੇ ਅਵਤਾਰ ਪਰਦੁਮਨ ਨੂੰ ਪਾਲਣ ਵਾਲੇ ਕ੍ਰਿਸ਼ਨ ਦੀ ਰਾਣੀ ਜਮਨਾ ਨਦੀ ਵਾਲੀ ਧਰਤੀ) ਦਾ ਕਥਨ ਕਰੋ।
ਜਾਚਰਕਹਿਕੈਪੁਨਿਨਾਇਕਪਦਦੀਜੀਐ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕਹੁਤਾਕੇਅੰਤਿਉਚਾਰੀਐ
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਨੂੰ ਉਚਾਰੋ।
ਹੋਸਕਲਤੁਪਕਕੇਨਾਮਸੁਮੰਤ੍ਰਬਿਚਾਰੀਐ॥੮੬੮॥
(ਇਸ ਨੂੰ) ਸਾਰੇ ਮਿਤਰ ਤੁਪਕ ਦਾ ਨਾਮ ਕਰਕੇ ਸਮਝੋ ॥੮੬੮॥
Saying firstly the words “Kaampaal-anujanani”, then add the word “Jaachar” and after wards “nayak”, then utter the word “shatru” at the end and in this way, know all the names of Tupak.868.
ਹਲਆਯੁਧਅਨੁਜਨਿਨੀਆਦਿਬਖਾਨੀਐ
ਪਹਿਲਾਂ 'ਹਲ ਆਯੁਧ ਅਨੁਜਨਿਨੀ' (ਹਲ 'ਸਤ੍ਰੁ' ਧਾਰਨ ਕਰਨ ਵਾਲੇ ਬਲਦੇਵ ਦੀ ਛੋਟੀ ਭਰਜਾਈ ਜਮਨਾ ਨਦੀ ਵਾਲੀ ਧਰਤੀ) ਦਾ ਕਥਨ ਕਰੋ।
ਜਾਚਰਕਹਿਨਾਇਕਪਦਬਹੁਰਿਪ੍ਰਮਾਨੀਐ
ਫਿਰ 'ਜਾ ਚਰ ਨਾਇਕ' ਕਹਿ ਕੇ
ਅਰਿਪਦਤਾਕੇਅੰਤਿਸੁਕਬਿਕਹਿਦੀਜੀਐ
ਉਸ ਦੇ ਅੰਤ ਉਤੇ 'ਅਰਿ' ਪਦ ਕਵੀਓ! ਕਹਿ ਦਿਓ।
ਹੋਸਕਲਤੁਪਕਕੇਨਾਮਜਾਨਜੀਅਲੀਜੀਐ॥੮੬੯॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੮੬੯॥
Saying firstly the words “Hal-aayudh-anujanani”, then add the words “Jaachar-nayak-ari” and know all the names of Tupak.869.
ਰਿਵਤਿਰਵਨਅਨੁਜਨਿਨੀਆਦਿਬਖਾਨੀਐ
ਪਹਿਲਾਂ 'ਰਿਵਤਿ ਰਵਨ ਅਨੁਜਨਿਨੀ' (ਰੇਵਤੀ ਨਾਲ ਰਮਣ ਕਰਨ ਵਾਲੇ ਬਲਦੇਵ ਦੀ ਛੋਟੀ ਭਰਜਾਈ ਜਮਨਾ ਨਦੀ ਦੀ ਧਰਤੀ ਵਾਲੀ) ਸ਼ਬਦ ਵਰਣਨ ਕਰੋ।
ਜਾਚਰਕਹਿਨਾਇਕਪਦਬਹੁਰਿਪ੍ਰਮਾਨੀਐ
ਮਗਰੋਂ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਸੁਦੀਜੀਐ
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਥਨ ਕਰੋ।
ਹੋਸਕਲਤੁਪਕਕੇਨਾਮਜਾਨਜੀਅਲੀਜੀਐ॥੮੭੦॥
(ਇਸ ਤਰ੍ਹਾਂ) ਸਭ ਇਸ ਨੂੰ ਤੁਪਕ ਦਾ ਨਾਮ ਸਮਝ ਲਵੋ ॥੮੭੦॥
Saying firstly the words “Revati-raman-anujanani” and then adding the word “Jaachar-nayak-shatru” at the end and know all the names of Tupak.870.
ਚੌਪਈ
ਚੌਪਈ:
CHAUPAI
ਰਾਮਅਨੁਜਨਿਨੀਆਦਿਉਚਾਰੋ
ਪਹਿਲਾਂ 'ਰਾਮ ਅਨੁਜਨਿਨੀ' (ਬਲਰਾਮ ਦੇ ਛੋਟੇ ਭਰਾ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਕਹੋ।
ਜਾਚਰਕਹਿਪਤਿਪਦਦੈਡਾਰੋ
(ਫਿਰ) 'ਜਾ ਚਰ ਪਤਿ' ਪਦ ਜੋੜੋ।
ਸਤ੍ਰੁਸਬਦਕੋਬਹੁਰਿਬਖਾਨੋ
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
ਸਭਸ੍ਰੀਨਾਮਤੁਪਕਪਦਜਾਨੋ॥੮੭੧॥
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੭੧॥
Say firstly the word “Raam-anujanani” and then add the words “Jaachar-pati-shatru” and know all the names of Tupak.871.
ਬਲਦੇਵਅਨੁਜਨੀਆਦਿਉਚਾਰੋ
ਪਹਿਲਾਂ 'ਬਲਦੇਵ ਅਨੁਜਨੀ' (ਸ਼ਬਦ) ਕਹੋ।
ਜਾਚਰਕਹਿਨਾਇਕਪਦਡਾਰੋ
(ਫਿਰ) 'ਜਾ ਚਰ ਨਾਇਕ' ਪਦ ਕਥਨ ਕਰੋ।
ਸਤ੍ਰੁਸਬਦਕੋਬਹੁਰਿਭਣਿਜੈ
ਮਗਰੋਂ 'ਸਤ੍ਰੁ' ਸ਼ਬਦ ਕਹਿ ਦਿਓ।
ਨਾਮਤੁਪਕਕੇਸਭਲਹਿਲਿਜੈ॥੮੭੨॥
(ਇਸ ਨੂੰ) ਸਭ ਤੁਪਕ ਦਾ ਨਾਮ ਕਰਕੇ ਜਾਣੋ ॥੮੭੨॥
Say the words “Jaachar-nayak-shatru” firstly uttering the word “Baldev-anujanani” and know all the names of Tupak.872.
ਅੜਿਲ
ਅੜਿਲ:
ARIL
ਪ੍ਰਲੰਬਾਰਿਅਨੁਜਨਿਨੀਆਦਿਉਚਾਰੀਐ
ਪਹਿਲਾਂ 'ਪ੍ਰਲੰਬਾਰਿ ਅਨੁਜਨਿਲਿ' (ਪ੍ਰਲੰਬ ਦੈਂਤ ਦੇ ਵੈਰੀ ਬਲਰਾਮ ਦੀ ਛੋਟੀ ਭਰਜਾਈ ਜਮਨਾ ਨਦੀ ਵਾਲੀ ਧਰਤੀ) ਨੂੰ ਉਚਾਰੋ।
ਜਾਚਰਕਹਿਨਾਇਕਪਦਪੁਨਿਦੇਡਾਰੀਐ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।
ਹੋਸਕਲਤੁਪਕਕੇਨਾਮਚਤੁਰਪਹਿਚਾਨੀਐ॥੮੭੩॥
(ਇਸ ਨੂੰ) ਸਭ ਸੂਝਵਾਨ ਤੁਪਕ ਦਾ ਨਾਮ ਸਮਝੋ ॥੮੭੩॥
Utter the words “Jaachar-nayak-shatru” after firstly saying the words “Pralambari-anujanani” and know all the names of Tupak in you mind.873.
ਤ੍ਰਿਣਾਵਰਤਅਰਿਨਨਿਸਬਦਾਦਿਬਖਾਨੀਐ
ਪਹਿਲਾਂ 'ਤ੍ਰਿਣਾਵਰਤ ਅਰਿਨਨਿ' (ਤ੍ਰਿਣਾਵਰਤ ਦੈਂਤ ਦੇ ਵੈਰੀ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਦੀ ਧਰਤੀ) ਕਹੋ।
ਜਾਚਰਕਹਿਕੈਪੁਨਿਨਾਇਕਪਦਠਾਨੀਐ
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
ਹੋਸਕਲਤੁਪਕਕੇਨਾਮਸੁਮੰਤ੍ਰਬਿਚਾਰੀਐ॥੮੭੪॥
(ਇਸ ਨੂੰ) ਸਭ ਮਿਤਰੋ! ਤੁਪਕ ਦਾ ਨਾਮ ਸਮਝੋ ॥੮੭੪॥
Utter firstly the word “Tranaavrat-arnani” and then saying the words “Jaachar-nayak-shatru”, know all the names of Tupak.874.
ਕੇਸਿਯਾਤਕਨਿਨਿਆਦਿਉਚਾਰਨਕੀਜੀਐ
ਪਹਿਲਾਂ 'ਕੇਸਿਯਾਂਤਕਨਿਨਿ' (ਕੇਸੀ ਦੈਂਤ ਦਾ ਅੰਤ ਕਰਨ ਵਾਲੇ ਕ੍ਰਿਸ਼ਨ ਦੀ ਰਾਣੀ ਜਮਨਾ ਨਦੀ ਵਾਲੀ ਧਰਤੀ) ਸ਼ਬਦ ਉਚਾਰੋ।
ਜਾਚਰਕਹਿਕੈਪੁਨਿਨਾਇਕਪਦਦੀਜੀਐ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਉਚਾਰੀਐ
ਉਸ ਦੇ ਅੰਤ ਤੇ 'ਸਤ੍ਰੁ' ਪਦ ਕਥਨ ਕਰੋ।
ਹੋਸਕਲਤੁਪਕਕੇਨਾਮਸੁਮੰਤ੍ਰਬਿਚਾਰੀਐ॥੮੭੫॥
(ਇਸ ਨੂੰ) ਸਭ ਸੁਮਿਤਰ ਤੁਪਕ ਦਾ ਨਾਮ ਸਮਝ ਲੈਣ ॥੮੭੫॥
Utter the word “Keshiyaantaknin” in the beginning and then speak the words “Jaachar-nayak-shatru” and in this way consider all the names of Tupak.875.
ਬਕੀਆਂਤਕਨਿਨਿਆਦਿਉਚਾਰਨਕੀਜੀਐ
ਪਹਿਲਾਂ 'ਬਕੀਆਂਤਕਨਿਨਿ' (ਬਕੀ ਰਾਖਸ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਦੀ ਧਰਤੀ) ਕਥਨ ਕਰੋ।
ਜਾਚਰਕਹਿਕੈਪੁਨਿਨਾਇਕਪਦਦੀਜੀਐ
ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਉਚਾਰੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।
ਹੋਸਕਲਤੁਪਕਕੇਨਾਮਸੁਬੁਧਿਬਿਚਾਰੀਐ॥੮੭੬॥
(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦਾ ਨਾਮ ਸਮਝ ਲੈਣ ॥੮੭੬॥
Saying firstly the word “Bakiyantaknin” and then uttering the words “Jaachar-nayak-shatru” and consider wisely all the names of Tupak.876.
ਪਤਿਨਾਗਨਿਨਿਆਦਿਉਚਾਰੋਜਾਨਿਕੈ
ਪਹਿਲਾਂ 'ਪਤਿਨਾਗਨਿਨਿ' (ਕਾਲੀ ਨਾਗ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਜਾਣ ਕੇ ਉਚਾਰਨ ਕਰੋ।
ਜਾਚਰਕਹਿਕੈਪੁਨਿਨਾਇਕਪਦਠਾਨਿਕੈ
ਫਿਰ 'ਜਾ ਚਰ ਨਾਇਕ' ਪਦ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ
ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਰਖੋ।
ਹੋਸਕਲਤੁਪਕਕੇਨਾਮਪ੍ਰਬੀਨਪ੍ਰਮਾਨੀਐ॥੮੭੭॥
(ਇਸ ਨੂੰ) ਸਾਰੇ ਪ੍ਰਬੀਨ ਤੁਪਕ ਦਾ ਨਾਮ ਸਮਝ ਲੈਣ ॥੮੭੭॥
After saying “Patnaganin” (Sheshnaga), utter the words “Jaachar-nayak-shatru” at the end, and in this way know all the names of Tupak.877.
ਸਕਟਾਸੁਰਹਨਨਿਨਸਬਦਾਦਿਭਣੀਜੀਐ
ਪਹਿਲਾਂ 'ਸਕਟਾਸੁਰ ਹਨਨਿਨਿ' (ਸਕਟਾਸੁਰ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਸ਼ਬਦ ਨੂੰ ਬਖਾਨ ਕਰੋ।
ਜਾਚਰਕਹਿਪਾਛੇਨਾਇਕਪਦਦੀਜੀਐ
ਫਿਰ 'ਜਾ ਚਰ ਨਾਇਕ' ਸ਼ਬਦ ਨੂੰ ਜੋੜੋ।
ਸਤ੍ਰੁਸਬਦਕੋਤਾਕੇਅੰਤਿਬਖਾਨੀਐ
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।