ਜੈਜਗਦੀਸਕੀਗਤਿਨਹੀਜਾਣੀ॥੩॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਤਮਕ ਆਨੰਦ ਦੀ ਅਵਸਥਾ ਤੂੰ (ਹੁਣ ਤਕ) ਸਮਝੀ ਹੀ ਨਹੀਂ ॥੩॥
but you do not experience the state of victory of the Lord of the Universe. ||3||
ਸਰਣਿਸਮਰਥਅਗੋਚਰਸੁਆਮੀ॥
ਹੇ ਸਭ ਤਾਕਤਾਂ ਦੇ ਮਾਲਕ! ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਮਾਲਕ! ਮੈਂ ਤੇਰੀ ਸਰਨ ਆਇਆ ਹਾਂ,
So enter the Sanctuary of the All-powerful, Unfathomable Lord and Master.
ਉਧਰੁਨਾਨਕਪ੍ਰਭਅੰਤਰਜਾਮੀ॥੪॥੨੭॥੩੩॥
ਹੇ ਨਾਨਕ! (ਆਖ-ਮੈਨੂੰ ਵਿਕਾਰਾਂ ਤੋਂ) ਬਚਾ ਲੈ, ਤੂੰ ਮੇਰਾ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ ॥੪॥੨੭॥੩੩॥
O God, O Searcher of hearts, please, save Nanak! ||4||27||33||
ਸੂਹੀਮਹਲਾ੫॥
Soohee, Fifth Mahalaa:
ਸਾਧਸੰਗਿਤਰੈਭੈਸਾਗਰੁ॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਨੁੱਖ ਡਰਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
Cross over the terrifying world-ocean in the Saadh Sangat, the Company of the Holy.
ਹਰਿਹਰਿਨਾਮੁਸਿਮਰਿਰਤਨਾਗਰੁ॥੧॥
ਰਤਨਾਂ ਦੀ ਖਾਣਿ ਹਰਿ-ਨਾਮ ਸਿਮਰ ਸਿਮਰ ਕੇ (ਮਨੁੱਖ ਦਾ ਉਧਾਰ ਹੁੰਦਾ ਹੈ) ॥੧॥
Remember in meditation the Name of the Lord, Har, Har, the source of jewels. ||1||
ਸਿਮਰਿਸਿਮਰਿਜੀਵਾਨਾਰਾਇਣ॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।
Remembering, remembering the Lord in meditation, I live.
ਦੂਖਰੋਗਸੋਗਸਭਿਬਿਨਸੇਗੁਰਪੂਰੇਮਿਲਿਪਾਪਤਜਾਇਣ॥੧॥ਰਹਾਉ॥
ਹੇ ਭਾਈ! ਗੁਰੂ ਨੂੰ ਮਿਲ ਕੇ ਸਾਰੇ ਦੁੱਖ ਰੋਗ ਗ਼ਮ ਨਾਸ ਹੋ ਜਾਂਦੇ ਹਨ, ਪਾਪ ਤਿਆਗੇ ਜਾਂਦੇ ਹਨ ॥੧॥ ਰਹਾਉ ॥
All pain, disease and suffering is dispelled, meeting the Perfect Guru; sin has been eradicated. ||1||Pause||
ਜੀਵਨਪਦਵੀਹਰਿਕਾਨਾਉ॥
ਹੇ ਭਾਈ! ਪਰਮਾਤਮਾ ਦਾ ਨਾਮ (ਹੀ) ਆਤਮਕ ਜ਼ਿੰਦਗੀ ਦਾ ਪਿਆਰ ਹੈ।
The immortal status is obtained through the Name of the Lord;
ਮਨੁਤਨੁਨਿਰਮਲੁਸਾਚੁਸੁਆਉ॥੨॥
(ਨਾਮ ਦੀ ਬਰਕਤਿ ਨਾਲ) ਮਨ ਪਵਿਤਰ ਹੋ ਜਾਂਦਾ ਹੈ, ਸਰੀਰ ਪਵਿਤਰ ਹੋ ਜਾਂਦਾ ਹੈ, (ਨਾਮ ਸਿਮਰਦਿਆਂ) ਸਦਾ-ਥਿਰ ਪ੍ਰਭੂ (ਦਾ ਮਿਲਾਪ ਹੀ) ਜੀਵਨ ਮਨੋਰਥ ਬਣ ਜਾਂਦਾ ਹੈ ॥੨॥
the mind and body become spotless and pure, which is the true purpose of life. ||2||
ਆਠਪਹਰਪਾਰਬ੍ਰਹਮੁਧਿਆਈਐ॥
ਹੇ ਭਾਈ! ਪਰਮਾਤਮਾ ਦਾ ਨਾਮ ਅੱਠੇ ਪਹਰ ਸਿਮਰਦੇ ਰਹਿਣਾ ਚਾਹੀਦਾ ਹੈ,
Twenty-four hours a day, meditate on the Supreme Lord God.
ਪੂਰਬਿਲਿਖਤੁਹੋਇਤਾਪਾਈਐ॥੩॥
ਪਰ ਇਹ ਦਾਤ ਤਦੋਂ ਹੀ ਮਿਲਦੀ ਹੈ ਜੇ ਪੂਰਬਲੇ ਜਨਮ ਵਿਚ (ਮੱਥੇ ਉਤੇ ਨਾਮ ਸਿਮਰਨ ਦਾ) ਲੇਖ ਲਿਖਿਆ ਹੋਵੇ ॥੩॥
By pre-ordained destiny, the Name is obtained. ||3||
ਸਰਣਿਪਏਜਪਿਦੀਨਦਇਆਲਾ॥
ਹੇ ਭਾਈ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਨਾਮ ਜਪ ਜਪ ਕੇ ਜੇਹੜੇ ਮਨੁੱਖ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ,
I have entered His Sanctuary, and I meditate on the Lord, Merciful to the meek.
ਨਾਨਕੁਜਾਚੈਸੰਤਰਵਾਲਾ॥੪॥੨੮॥੩੪॥
ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੨੮॥੩੪॥
Nanak longs for the dust of the Saints. ||4||28||34||
ਸੂਹੀਮਹਲਾ੫॥
Soohee, Fifth Mahalaa:
ਘਰਕਾਕਾਜੁਨਜਾਣੀਰੂੜਾ॥
(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ) ਮਨੁੱਖ ਉਹ ਸੋਹਣਾ ਕੰਮ ਕਰਨਾ ਨਹੀਂ ਜਾਣਦਾ, ਜੇਹੜਾ ਇਸ ਦੇ ਆਪਣੇ ਹਿਰਦੇ-ਘਰ ਦੇ ਕੰਮ ਆਉਂਦਾ ਹੈ,
The beautiful one does not know the work of his own home.
ਝੂਠੈਧੰਧੈਰਚਿਓਮੂੜਾ॥੧॥
(ਸਗੋਂ) ਇਹ ਮੂਰਖ ਝੂਠੇ ਧੰਧੇ ਵਿਚ ਮਸਤ ਰਹਿੰਦਾ ਹੈ ॥੧॥
The fool is engrossed in false attachments. ||1||
ਜਿਤੁਤੂੰਲਾਵਹਿਤਿਤੁਤਿਤੁਲਗਨਾ॥
ਹੇ ਪ੍ਰਭੂ! ਜਿਸ ਜਿਸ ਕੰਮ ਵਿਚ ਤੂੰ (ਅਸਾਂ ਜੀਵਾਂ ਨੂੰ) ਲਾਂਦਾ ਹੈਂ, ਉਸ ਉਸ ਕੰਮ ਵਿਚ ਅਸੀਂ ਲੱਗਦੇ ਹਾਂ।
As You attach us, so we are attached.
ਜਾਤੂੰਦੇਹਿਤੇਰਾਨਾਉਜਪਨਾ॥੧॥ਰਹਾਉ॥
ਜਦੋਂ ਤੂੰ (ਸਾਨੂੰ ਆਪਣਾ ਨਾਮ) ਦੇਂਦਾ ਹੈਂ, ਤਦੋਂ ਤੇਰਾ ਨਾਮ ਜਪਦੇ ਹਾਂ ॥੧॥ ਰਹਾਉ ॥
When You bless us with Your Name, we chant it. ||1||Pause||
ਹਰਿਕੇਦਾਸਹਰਿਸੇਤੀਰਾਤੇ॥
ਹੇ ਭਾਈ! ਪਰਮਾਤਮਾ ਦੇ ਸੇਵਕ ਪਰਮਾਤਮਾ ਨਾਲ ਹੀ ਰੰਗੇ ਰਹਿੰਦੇ ਹਨ,
The Lord's slaves are imbued with the Love of the Lord.
ਰਾਮਰਸਾਇਣਿਅਨਦਿਨੁਮਾਤੇ॥੨॥
ਹਰ ਵੇਲੇ ਸਭ ਰਸਾਂ ਤੋਂ ਸ੍ਰੇਸ਼ਟ ਹਰਿ-ਨਾਮ ਰਸ ਵਿਚ ਮਸਤ ਰਹਿੰਦੇ ਹਨ ॥੨॥
They are intoxicated with the Lord, night and day. ||2||
ਬਾਹਪਕਰਿਪ੍ਰਭਿਆਪੇਕਾਢੇ॥
ਹੇ ਭਾਈ! ਪ੍ਰਭੂ ਨੇ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਬਾਂਹ ਫੜ ਕੇ (ਝੂਠੇ ਧੰਧਿਆਂ ਵਿਚੋਂ) ਕੱਢ ਲਿਆ,
Reaching out to grasp hold of our arms, God lifts us up.
ਜਨਮਜਨਮਕੇਟੂਟੇਗਾਢੇ॥੩॥
ਅਨੇਕਾਂ ਜਨਮਾਂ ਦੇ (ਪ੍ਰਭੂ ਨਾਲੋਂ) ਟੁੱਟਿਆਂ ਹੋਇਆਂ ਨੂੰ (ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲ) ਜੋੜ ਲਿਆ ॥੩॥
Separated for countless incarnations, we are united with Him again. ||3||
ਉਧਰੁਸੁਆਮੀਪ੍ਰਭਕਿਰਪਾਧਾਰੇ॥
ਹੇ ਮਾਲਕ ਪ੍ਰਭੂ! ਮੇਹਰ ਕਰ। (ਮੈਨੂੰ ਝੂਠੇ ਧੰਧਿਆਂ ਤੋਂ) ਬਚਾ ਲੈ,
Save me, O God, O my Lord and Master - shower me with Your Mercy.
ਨਾਨਕਦਾਸਹਰਿਸਰਣਿਦੁਆਰੇ॥੪॥੨੯॥੩੫॥
ਹੇ ਦਾਸ ਨਾਨਕ! (ਆਖ-) ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ) ॥੪॥੨੯॥੩੫॥
Slave Nanak seeks Sanctuary at Your Door, O Lord. ||4||29||35||
ਸੂਹੀਮਹਲਾ੫॥
Soohee, Fifth Mahalaa:
ਸੰਤਪ੍ਰਸਾਦਿਨਿਹਚਲੁਘਰੁਪਾਇਆ॥
ਹੇ ਭਾਈ! (ਜਿਸ ਨੇ) ਗੁਰੂ ਦੀ ਕਿਰਪਾ ਨਾਲ ਕਦੇ ਨਾਹ ਡੋਲਣ ਵਾਲਾ ਹਿਰਦਾ-ਘਰ ਲੱਭ ਲਿਆ,
By the Grace of the Saints, I have found my eternal home.
ਸਰਬਸੂਖਫਿਰਿਨਹੀਡੋੁਲਾਇਆ॥੧॥
(ਹਿਰਦੇ ਦੀ ਅਡੋਲਤਾ ਪ੍ਰਾਪਤ ਕਰ ਲਈ) ਉਸ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ, (ਉਹ ਮਨੁੱਖ ਕਦੇ ਵਿਕਾਰਾਂ ਵਿਚ) ਨਹੀਂ ਡੋਲਦਾ ॥੧॥
I have found total peace, and I shall not waver again. ||1||
ਗੁਰੂਧਿਆਇਹਰਿਚਰਨਮਨਿਚੀਨੑੇ॥
ਹੇ ਭਾਈ! (ਜਿਨ੍ਹਾਂ ਮਨੁੱਖਾਂ ਨੇ) ਗੁਰੂ ਦਾ ਧਿਆਨ ਧਰ ਕੇ ਪਰਮਾਤਮਾ ਦੇ ਚਰਨਾਂ ਨੂੰ (ਆਪਣੇ) ਮਨ ਵਿਚ (ਵੱਸਦਾ) ਪਛਾਣ ਲਿਆ,
I meditate on the Guru, and the Lord's Feet, within my mind.
ਤਾਤੇਕਰਤੈਅਸਥਿਰੁਕੀਨੑੇ॥੧॥ਰਹਾਉ॥
ਇਸ (ਪਰਖ) ਦੀ ਬਰਕਤਿ ਨਾਲ ਕਰਤਾਰ ਨੇ (ਉਹਨਾਂ ਨੂੰ) ਅਡੋਲ-ਚਿੱਤ ਬਣਾ ਦਿੱਤਾ ॥੧॥ ਰਹਾਉ ॥
In this way, the Creator Lord has made me steady and stable. ||1||Pause||
ਗੁਣਗਾਵਤਅਚੁਤਅਬਿਨਾਸੀ॥
ਹੇ ਭਾਈ! ਅਟੱਲ ਅਬਿਨਾਸੀ ਪ੍ਰਭੂ ਦੇ ਗੁਣ ਗਾਂਦਿਆਂ-
I sing the Glorious Praises of the unchanging, eternal Lord God,
ਤਾਤੇਕਾਟੀਜਮਕੀਫਾਸੀ॥੨॥
ਗੁਣ ਗਾਣ ਦੀ ਬਰਕਤਿ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੨॥
and the noose of death is snapped. ||2||
ਕਰਿਕਿਰਪਾਲੀਨੇਲੜਿਲਾਏ॥
ਮੇਹਰ ਕਰ ਕੇ ਜਿਨ੍ਹਾਂ ਨੂੰ ਪ੍ਰਭੂ ਆਪਣੇ ਲੜ ਲਾ ਲੈਂਦਾ ਹੈ,
Showering His Mercy, he has attached me to the hem of His robe.
ਸਦਾਅਨਦੁਨਾਨਕਗੁਣਗਾਏ॥੩॥੩੦॥੩੬॥
ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਗੁਣ ਗਾ ਕੇ ਸਦਾ ਆਤਮਕ ਆਨੰਦ ਮਾਣਦੇ ਹਨ ॥੩॥੩੦॥੩੬॥
In constant bliss, Nanak sings His Glorious Praises. ||3||30||36||
ਸੂਹੀਮਹਲਾ੫॥
Soohee, Fifth Mahalaa:
ਅੰਮ੍ਰਿਤਬਚਨਸਾਧਕੀਬਾਣੀ॥
ਹੇ ਭਾਈ! ਗੁਰੂ ਦੀ ਉਚਾਰੀ ਹੋਈ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ।
The Words, the Teachings of the Holy Saints, are Ambrosial Nectar.
ਜੋਜੋਜਪੈਤਿਸਕੀਗਤਿਹੋਵੈਹਰਿਹਰਿਨਾਮੁਨਿਤਰਸਨਬਖਾਨੀ॥੧॥ਰਹਾਉ॥
ਜੇਹੜਾ ਜੇਹੜਾ ਮਨੁੱਖ (ਇਸ ਬਾਣੀ ਨੂੰ) ਜਪਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਉਹ ਮਨੁੱਖ ਸਦਾ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ॥੧॥ ਰਹਾਉ ॥
Whoever meditates on the Lord's Name is emancipated; he chants the Name of the Lord, Har, Har, with his tongue. ||1||Pause||
ਕਲੀਕਾਲਕੇਮਿਟੇਕਲੇਸਾ॥
ਹੇ ਭਾਈ! (ਗੁਰਬਾਣੀ ਦੀ ਬਰਕਤਿ ਨਾਲ) ਕਲੇਸ਼ਾਂ-ਭਰੇ ਜੀਵਨ-ਸਮੇ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ,
The pains and sufferings of the Dark Age of Kali Yuga are eradicated,
ਏਕੋਨਾਮੁਮਨਮਹਿਪਰਵੇਸਾ॥੧॥
(ਕਿਉਂਕਿ ਬਾਣੀ ਦਾ ਸਦਕਾ) ਇਕ ਹਰਿ-ਨਾਮ ਹੀ ਮਨ ਵਿਚ ਟਿਕਿਆ ਰਹਿੰਦਾ ਹੈ ॥੧॥
when the One Name abides within the mind. ||1||
ਸਾਧੂਧੂਰਿਮੁਖਿਮਸਤਕਿਲਾਈ॥
ਗੁਰੂ ਦੇ ਚਰਨਾਂ ਦੀ ਧੂੜ (ਜਿਨ੍ਹਾਂ ਮਨੁੱਖਾਂ ਨੇ ਆਪਣੇ) ਮੂੰਹ ਉਤੇ ਮੱਥੇ ਉਤੇ ਲਾ ਲਈ,
I apply the dust of the feet of the Holy to my face and forehead.
ਨਾਨਕਉਧਰੇਹਰਿਗੁਰਸਰਣਾਈ॥੨॥੩੧॥੩੭॥
ਹੇ ਨਾਨਕ! ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪੈ ਕੇ (ਝਗੜਿਆਂ ਕਲੇਸ਼ਾਂ ਤੋਂ) ਬਚ ਗਏ ॥੨॥੩੧॥੩੭॥
Nanak has been saved, in the Sanctuary of the Guru, the Lord. ||2||31||37||
ਸੂਹੀਮਹਲਾ੫ਘਰੁ੩॥
Soohee, Fifth Mahalaa: Third House:
ਗੋਬਿੰਦਾਗੁਣਗਾਉਦਇਆਲਾ॥
ਹੇ ਗੋਬਿੰਦ! ਹੇ ਦਇਆਲ! ਮੈਂ (ਸਦਾ ਤੇਰੇ) ਗੁਣ ਗਾਂਦਾ ਰਹਾਂ।
I sing the Glorious Praises of the Lord of the Universe, the Merciful Lord.
ਦਰਸਨੁਦੇਹੁਪੂਰਨਕਿਰਪਾਲਾ॥ਰਹਾਉ॥
ਹੇ ਪੂਰਨ ਕਿਰਪਾਲ! (ਮੈਨੂੰ ਆਪਣਾ) ਦਰਸਨ ਦੇਹ ਰਹਾਉ॥
Please, bless me with the Blessed Vision of Your Darshan, O Perfect, Compassionate Lord. ||Pause||
ਕਰਿਕਿਰਪਾਤੁਮਹੀਪ੍ਰਤਿਪਾਲਾ॥
ਹੇ ਗੋਬਿੰਦ! ਤੂੰ ਹੀ ਕਿਰਪਾ ਕਰ ਕੇ (ਅਸਾਂ ਜੀਵਾਂ ਦੀ) ਪਾਲਣਾ ਕਰਦਾ ਹੈਂ।
Please, grant Your Grace, and cherish me.
ਜੀਉਪਿੰਡੁਸਭੁਤੁਮਰਾਮਾਲਾ॥੧॥
ਇਹ ਜਿੰਦ ਇਹ ਸਰੀਰ ਸਭ ਕੁਝ ਤੇਰੀ ਹੀ ਦਿੱਤੀ ਹੋਈ ਰਾਸਿ-ਪੂੰਜੀ ਹੈ ॥੧॥
My soul and body are all Your property. ||1||
ਅੰਮ੍ਰਿਤਨਾਮੁਚਲੈਜਪਿਨਾਲਾ॥
ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਸਦਾ) ਜਪਿਆ ਕਰ (ਇਹੀ ਇਥੋਂ ਜੀਵਾਂ ਦੇ) ਨਾਲ ਜਾਂਦਾ ਹੈ।
Only meditation on the Ambrosial Naam, the Name of the Lord, will go along with you.
ਨਾਨਕੁਜਾਚੈਸੰਤਰਵਾਲਾ॥੨॥੩੨॥੩੮॥
ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। (ਜਿਸ ਦੀ ਬਰਕਤਿ ਨਾਲ ਹਰਿ-ਨਾਮ ਪ੍ਰਾਪਤ ਹੁੰਦਾ ਹੈ) ॥੨॥੩੨॥੩੮॥
Nanak begs for the dust of the Saints. ||2||32||38||
ਸੂਹੀਮਹਲਾ੫॥
Soohee, Fifth Mahalaa:
ਤਿਸੁਬਿਨੁਦੂਜਾਅਵਰੁਨਕੋਈ॥
ਹੇ ਭਾਈ! ਉਸ ਤੋਂ ਬਿਨਾ ਹੋਰ ਕੋਈ ਨਹੀਂ (ਜੋ ਵਿਕਾਰਾਂ ਰੋਗਾਂ ਤੋਂ ਬਚਣ ਲਈ ਸਹਾਰਾ ਦੇ ਸਕੇ)।
Without Him, there is no other at all.
ਆਪੇਥੰਮੈਸਚਾਸੋਈ॥੧॥
ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਹਰੇਕ ਜੀਵ ਨੂੰ) ਸਹਾਰਾ ਦੇਂਦਾ ਹੈ ॥੧॥
The True Lord Himself is our anchor. ||1||
ਹਰਿਹਰਿਨਾਮੁਮੇਰਾਆਧਾਰੁ॥
ਹੇ ਭਾਈ! ਉਸ ਪਰਮਾਤਮਾ ਦਾ ਨਾਮ ਮੇਰਾ ਆਸਰਾ ਹੈ,
The Name of the Lord, Har, Har, is our only support.
ਕਰਣਕਾਰਣਸਮਰਥੁਅਪਾਰੁ॥੧॥ਰਹਾਉ॥
ਜੇਹੜਾ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ, ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥
The Creator, the Cause of causes, is All-powerful and Infinite. ||1||Pause||
ਸਭਰੋਗਮਿਟਾਵੇਨਵਾਨਿਰੋਆ॥
ਉਸ ਮਨੁੱਖ ਦੇ ਉਹ ਸਾਰੇ ਰੋਗ ਮਿਟਾ ਦੇਂਦਾ ਹੈ, ਉਸ ਨੂੰ ਨਵਾਂ ਨਿਰੋਆ ਕਰ ਦੇਂਦਾ ਹੈ,
He has eradicated all illness, and healed me.
ਨਾਨਕਰਖਾਆਪੇਹੋਆ॥੨॥੩੩॥੩੯॥
ਹੇ ਨਾਨਕ! ਜਿਸ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ ॥੨॥੩੩॥੩੯॥
O Nanak, He Himself has become my Savior. ||2||33||39||