GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 721
Display Settings
ਇਤਿਸ੍ਰੀਨਾਮਮਾਲਾਪੁਰਾਣੇਚਕ੍ਰਨਾਮਦੁਤੀਯਧਿਆਇਸਮਾਪਤਮਸਤੁਸੁਭਮਸਤੁ॥੨॥
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਚਕ੍ਰ ਨਾਮ ਦੇ ਦੂਜੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੨॥
End of the second chapter entitled “Name of Chakra” in Nam-Mala Purana.
ਅਥਸ੍ਰੀਬਾਣਕੇਨਾਮ
ਹੁਣ ਸ੍ਰੀ ਬਾਣ ਦੇ ਨਾਵਾ ਦਾ ਵਰਣਨ
Now begins the description of Sri Baan (Arrow)
ਦੋਹਰਾ
ਦੋਹਰਾ:
DOHRA
ਬਿਸਿਖਬਾਣਸਰਧਨੁਜਭਨਕਵਚਾਤਕਕੇਨਾਮ
ਬਿਸਿਖ (ਤੀਰ) ਬਾਣ, ਸਰ, ਧਨੁਜ (ਧਨੁਸ਼ ਤੋਂ ਪੈਦਾ ਹੋਣ ਵਾਲਾ, ਤੀਰ) ਨੂੰ 'ਕਵਚਾਂਤਕ' (ਕਵਚ ਨੂੰ ਭੰਨਣ ਵਾਲਾ, ਤੀਰ) ਦੇ ਨਾਮ ਕਹੇ ਜਾਂਦੇ ਹਨ।
ਸਦਾਹਮਾਰੀਜੈਕਰੋਸਕਲਕਰੋਮਮਕਾਮ॥੭੫॥
(ਜੋ) ਸਦਾ ਮੇਰੀ ਜਿੱਤ ਕਰਦੇ ਹਨ ਅਤੇ ਮੇਰੇ ਸਾਰੇ ਕੰਮ ਸੰਵਾਰਦੇ ਹਨ ॥੭੫॥
O Significant Baan (arrow), the son of the bow and destroyer of the armour! even bring victory to us and fulfil our tasks.75.
ਧਨੁਖਸਬਦਪ੍ਰਿਥਮੈਉਚਰਿਅਗ੍ਰਜਬਹੁਰਿਉਚਾਰ
ਪਹਿਲਾਂ 'ਧਨੁਖ' ਸ਼ਬਦ ਉਚਾਰੋ ਅਤੇ ਫਿਰ 'ਅਗ੍ਰਜ' (ਧਨੁਸ਼ ਵਿਚੋਂ ਨਿਕਲ ਕੇ ਅੱਗੇ ਜਾਣ ਵਾਲਾ, ਤੀਰ) ਸ਼ਬਦ ਕਹੋ।
ਨਾਮਸਿਲੀਮੁਖਕੇਸਭੈਲੀਜਹੁਚਤੁਰਸੁਧਾਰ॥੭੬॥
(ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਹਨ। ਹੇ ਬੁੱਧੀਮਾਨੋ! ਮਨ ਵਿਚ ਧਾਰਨ ਕਰ ਲਵੋ ॥੭੬॥
Uttering first the word “Dhanush” and then the word “Agraj” all the names of Ban can be comprehended correctly.76.
ਪਨਚਸਬਦਪ੍ਰਿਥਮੈਉਚਰਿਅਗ੍ਰਜਬਹੁਰਿਉਚਾਰ
ਪਹਿਲਾਂ 'ਪਨਚ' (ਕਮਾਨ) ਸ਼ਬਦ ਉਚਾਰੋ ਅਤੇ ਫਿਰ 'ਅਗ੍ਰਜ' ਪਦ ਕਹੋ।
ਨਾਮਸਿਲੀਮੁਖਕੇਸਭੈਨਿਕਸਤਚਲੈਅਪਾਰ॥੭੭॥
(ਇਸ ਤਰ੍ਹਾਂ ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਬਣਦੇ ਜਾਂਦੇ ਹਨ ॥੭੭॥
Uttering first the word “Panach” and then the word “Agraj” all he names of Baan continue to be evolved.77.
ਨਾਮਉਚਾਰਿਨਿਖੰਗਕੇਬਾਸੀਬਹੁਰਿਬਖਾਨ
(ਪਹਿਲਾਂ) 'ਨਿਖੰਗ' (ਭੱਥਾ) ਦਾ ਨਾਮ ਉਚਾਰ ਕੇ ਫਿਰ 'ਬਾਸੀ' (ਨਿਵਾਸੀ) ਸ਼ਬਦ ਦਾ ਕਥਨ ਕਰੋ।
ਨਾਮਸਿਲੀਮੁਖਕੇਸਭੈਲੀਜਹੁਹ੍ਰਿਦੈਪਛਾਨ॥੭੮॥
(ਇਸ ਤਰ੍ਹਾਂ) ਇਹ ਸਾਰੇ 'ਸਿਲੀਮੁਖ' (ਤੀਰ) ਦੇ ਨਾਮ ਹਨ। ਹਿਰਦੇ ਵਿਚ ਪਛਾਣ ਲਵੋ ॥੭੮॥
Uttering the names of Nikhang and then describing “Vanshi” all the names of Baan can be known.78.
ਸਭਮ੍ਰਿਗਯਨਕੇਨਾਮਕਹਿਹਾਪਦਬਹੁਰਿਉਚਾਰ
ਸਾਰਿਆਂ 'ਮ੍ਰਿਗਯਨ' (ਪਸ਼ੂਆਂ) ਦੇ ਨਾਮ ਕਹਿ ਕੇ ਫਿਰ 'ਹਾ' ਪਦ ਉਚਾਰੋ।
ਨਾਮਸਭੈਸ੍ਰੀਬਾਨਕੇਜਾਣੁਹ੍ਰਿਦੈਨਿਰਧਾਰ॥੭੯॥
(ਇਹ) ਸਾਰੇ ਨਾਮ ਬਾਣ ਦੇ ਹਨ, ਹਿਰਦੇ ਵਿਚ ਨਿਸ਼ਚਿਤ ਕਰ ਲਵੋ ॥੭੯॥
After naming all the deer and then uttering the word “Ha”, all the names of Baan are comprehended in mind.79.
ਸਕਲਕਵਚਕੇਨਾਮਕਹਿਭੇਦਕਬਹੁਰਿਬਖਾਨ
'ਕਵਚ' ਦੇ ਸਾਰੇ ਨਾਮ ਲੈ ਕੇ ਫਿਰ 'ਭੇਦਕ' (ਵਿੰਨ੍ਹਣ ਵਾਲਾ) ਸ਼ਬਦ ਕਹੋ।
ਨਾਮਸਕਲਸ੍ਰੀਬਾਨਕੇਨਿਕਸਤਚਲੈਪ੍ਰਮਾਨ॥੮੦॥
ਇਸ ਤਰ੍ਹਾਂ ਇਹ ਸਾਰੇ ਸ੍ਰੀ ਬਾਣ ਦੇ ਨਾਮ ਬਣਦੇ ਜਾਣਗੇ ॥੮੦॥
After uttering all the names of “Kavach” (armour) and then adding the word “Bhedak” with them all the names of Baan continue to be evolved.80.
ਨਾਮਚਰਮਕੇਪ੍ਰਿਥਮਕਹਿਛੇਦਕਬਹੁਰਿਬਖਾਨ
ਪਹਿਲਾਂ 'ਚਰਮ' (ਢਾਲ) ਦੇ ਨਾਮ ਕਹੋ ਅਤੇ ਫਿਰ 'ਛੇਦਕ' (ਛੇਦ ਕਰਨ ਵਾਲਾ) ਸ਼ਬਦ ਕਥਨ ਕਰੋ।
ਨਾਮਸਬੈਹੀਬਾਨਕੇਚਤੁਰਚਿਤਮੈਜਾਨੁ॥੮੧॥
(ਇਹ) ਸਾਰੇ ਨਾਮ ਬਾਣ ਦੇ ਹਨ। ਸਿਆਣੇ ਲੋਗਾਂ ਨੂੰ ਚਿਤ ਵਿਚ ਸਮਝ ਲੈਣਾ ਚਾਹੀਦਾ ਹੈ ॥੮੧॥
After uttering the names of “Charam” and tehn adding the word “Chhedak”, the wise people come to know all the names of Baan in their mind.81.
ਸੁਭਟਨਾਮਉਚਾਰਿਕੈਹਾਪਦਬਹੁਰਿਸੁਨਾਇ
ਪਹਿਲਾਂ 'ਸੁਭਟ' (ਸੂਰਮਾ) ਨਾਮ ਉਚਾਰ ਕੇ ਫਿਰ 'ਹਾ' ਪਦ ਸੁਣਾ ਦਿਓ।
ਨਾਮਸਿਲੀਮੁਖਕੇਸਬੈਲੀਜਹੁਚਤੁਰਬਨਾਇ॥੮੨॥
(ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਹਨ, ਬੁੱਧੀਮਾਨ ਲੋਗ ਬਣਾ ਲੈਣ ॥੮੨॥
After uttering the name “Subhat” and then adding the word “Ha”, the wise people tell all the names of Baan.82.
ਸਭਪਛਨਕੇਨਾਮਕਹਿਪਰਪਦਬਹੁਰਿਬਖਾਨ
ਸਾਰਿਆਂ ਪੰਛੀਆਂ ਦੇ ਨਾਮ ਕਹਿ ਕੇ ਫਿਰ 'ਪਰ' (ਵੈਰੀ) ਪਦ ਕਹਿ ਦੇਓ।
ਨਾਮਸਿਲੀਮੁਖਕੇਸਬੈਚਿਤਮੈਚਤੁਰਿਪਛਾਨ॥੮੩॥
(ਇਹ) ਸਾਰੇ ਨਾਮ 'ਸਿਲੀਮੁਖ' ਤੀਰ ਦੇ ਹਨ, ਚਤੁਰ ਪੁਰਸ਼ ਚਿਤ ਵਿਚ ਪਛਾਣ ਲੈਣ ॥੮੩॥
Uttering the names of all the birds and then adding the word “Par” with them, the wise people recognize the names of Baan.83.
ਪੰਛੀਪਰੀਸਪੰਖਧਰਪਛਿਅੰਤਕਪੁਨਿਭਾਖੁ
ਪੰਛੀ, ਪਰੀ (ਖੰਭਾਂ ਵਾਲਾ) ਸਪੰਖ (ਖੰਭਾਂ ਸਹਿਤ) ਪਛਿਧਰ (ਖੰਭ ਧਾਰਨ ਕਰਨ ਵਾਲਾ) (ਕਹਿ ਕੇ) ਫਿਰ 'ਅੰਤਕ' (ਅੰਤ ਕਰਨ ਵਾਲਾ) ਸ਼ਬਦ ਕਹੋ।
ਨਾਮਸਿਲੀਮੁਖਕੇਸਭੈਜਾਨਹ੍ਰਿਦੈਮੈਰਾਖੁ॥੮੪॥
(ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਜਾਣ ਕੇ ਚਿਤ ਵਿਚ ਰਖੋ ॥੮੪॥
After adding the word “Antak” with the words “Pakshi, Paresh and Pankhdhar” all the names of Baan are recognized in mind.84.
ਸਭਅਕਾਸਕੇਨਾਮਕਹਿਚਰਪਦਬਹੁਰਿਬਖਾਨ
ਆਕਾਸ਼ ਦੇ ਸਾਰੇ ਨਾਮ ਕਹਿ ਕੇ ਫਿਰ 'ਚਰ' (ਵਿਚਰਨ ਵਾਲਾ) ਪਦ ਕਹਿ ਦਿਓ।
ਨਾਮਸਿਲੀਮੁਖਕੇਸਭੈਲੀਜੈਚਤੁਰਪਛਾਨ॥੮੫॥
(ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਹਨ। ਹੇ ਚਤੁਰ ਪੁਰਸ਼ੋ! ਪਛਾਣ ਲਵੋ ॥੮੫॥
Uttering all names of “Aakaash” and then saying the word “Char”, the wise people recognize all the names of Baan.85.
ਖੰਅਕਾਸਨਭਿਗਗਨਕਹਿਚਰਪਦਬਹੁਰਿਉਚਾਰੁ
ਖੰ, ਅਕਾਸ਼, ਨਭ ਅਤੇ ਗਗਨ (ਸ਼ਬਦ) ਕਹਿ ਕੇ ਫਿਰ 'ਚਰ' (ਚਲਣ ਵਾਲਾ) ਸ਼ਬਦ ਉਚਾਰੋ।
ਨਾਮਸਕਲਸ੍ਰੀਬਾਨਕੇਲੀਜਹੁਚਤੁਰਸੁਧਾਰ॥੮੬॥
(ਇਹ) ਸਾਰੇ ਨਾਮ ਬਾਣ ਦੇ ਹਨ। ਹੇ ਚਤੁਰ ਪੁਰਸ਼ੋ! ਚਿਤ ਵਿਚ ਧਾਰ ਲਵੋ ॥੮੬॥
After saying the words “Khe, Aakaash, Nabh and Gagan” and then uttering the word “Char”, the wise people may comprehend correctly all the names of Baan.86.
ਅਸਮਾਨਸਿਪਿਹਰਸੁਦਿਵਗਰਦੂੰਬਹੁਰਿਬਖਾਨੁ
ਆਸਮਾਨ, ਸਿਪਿਹਰ, ਦਿਵ ਅਤੇ ਫਿਰ ਗਰਦੂੰ (ਘੁੰਮਣ ਵਾਲਾ ਆਸਮਾਨ) (ਸ਼ਬਦ) ਕਹੋ।
ਪੁਨਿਚਰਸਬਦਬਖਾਨੀਐਨਾਮਬਾਨਕੇਜਾਨ॥੮੭॥
ਫਿਰ 'ਚਰ' ਸ਼ਬਦ ਕਹੋ, (ਇਹ ਸਭ) ਬਾਣ ਦੇ ਨਾਂ ਹਨ ॥੮੭॥
After speaking the words “Aasmaan, Sipihir, div, Gardoon etc.” and then saying word “Char”, the names of Baan are known.87.
ਪ੍ਰਿਥਮਨਾਮਕਹਿਚੰਦ੍ਰਕੇਧਰਪਦਬਹੁਰੋਦੇਹੁ
ਪਹਿਲਾਂ ਚੰਦ੍ਰਮਾ ਦੇ ਨਾਮ ਕਹੋ, ਫਿਰ 'ਧਰ' (ਧਾਰਨ ਕਰਨ ਵਾਲਾ) ਸ਼ਬਦ ਜੋੜੋ।
ਪੁਨਿਚਰਸਬਦਉਚਾਰੀਐਨਾਮਬਾਨਲਖਿਲੇਹੁ॥੮੮॥
ਇਸ ਪਿਛੋਂ 'ਚਰ' ਸ਼ਬਦ ਉਚਾਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਵਜੋਂ ਜਾਣ ਲਵੋ ॥੮੮॥
Uttering the name “Chandra” in the beginning and then adding the word “Deh” and afterwards speaking the word “Char”, the names of Baan are formed.88.
ਗੋਮਰੀਚਕਿਰਨੰਛਟਾਧਰਧਰਕਹਿਮਨਮਾਹਿ
ਗੋ, ਮਰੀਚ, ਕਿਰਨ, ਛਟਾਧਰ (ਰੌਸ਼ਨੀ ਨੂੰ ਧਾਰਨ ਕਰਨ ਵਾਲਾ ਚੰਦ੍ਰਮਾ) (ਫਿਰ) ਮਨ ਵਿਚ 'ਧਰ' ਸ਼ਬਦ ਕਹੋ।
ਚਰਪਦਬਹੁਰਿਬਖਾਨੀਐਨਾਮਬਾਨਹੁਇਜਾਹਿ॥੮੯॥
ਫਿਰ 'ਚਰ' ਸ਼ਬਦ ਕਹੋ। (ਇਸ ਤਰ੍ਹਾਂ ਇਹ) ਬਾਣ ਦੇ ਨਾਮ ਹੋ ਜਾਣਗੇ ॥੮੯॥
After adding the word “Char” at the end of the words “Go, Marich, Kiran, Chhataadhar etc.”, the names of Baan are formed.89.
ਰਜਨੀਸਰਦਿਨਹਾਉਚਰਿਧਰਧਰਪਦਕਹਿਅੰਤਿ
(ਪਹਿਲਾਂ) 'ਰਜਨੀਸਰ' (ਚੰਦ੍ਰਮਾ) 'ਦਿਨਹਾ' (ਦਿਨ ਨੂੰ ਖ਼ਤਮ ਕਰਨ ਵਾਲਾ) (ਸ਼ਬਦ) ਕਹਿ ਦਿਓ, ਮਗਰੋਂ (ਦੋ ਵਾਰ) 'ਧਰ ਧਰ' ਪਦ ਕਹੋ।
ਨਾਮਸਕਲਸ੍ਰੀਬਾਨਕੇਨਿਕਰਤਜਾਹਿਅਨੰਤ॥੯੦॥
(ਇਸ ਤਰ੍ਹਾਂ) ਤੀਰ ਦੇ ਬਹੁਤ ਸਾਰੇ ਨਾਮ ਬਣ ਸਕਦੇ ਹਨ ॥੯੦॥
After uttering the words “Rajnishwar and Dinha” and adding the word “Dhurandhar” at the end, the names of Baan are evolved.90.
ਰਾਤ੍ਰਿਨਿਸਾਦਿਨਘਾਤਨੀਚਰਧਰਸਬਦਬਖਾਨ
ਰਾਤ੍ਰਿ, ਨਿਸਾ, ਦਿਨ ਘਾਤਨੀ, ਕਹਿ ਕੇ ਫਿਰ 'ਚਰ' ਅਤੇ 'ਧਰ' ਪਦ ਕਹੋ।
ਨਾਮਸਕਲਸ੍ਰੀਬਾਨਕੇਕਰੀਅਹੁਚਤੁਰਬਖਿਆਨ॥੯੧॥
(ਇਹ) ਸਾਰੇ ਬਾਣ ਦੇ ਨਾਮ ਹਨ। ਹੇ ਚਤੁਰ ਪੁਰਸ਼ੋ! ਇਹ ਬਖਾਨ ਕਰੋ ॥੯੧॥
Saying the word “Chardhar” alongwith the words “Ratri, Nisha and Din-ghatini”, all the names of Baan are evolved.91.
ਸਸਿਉਪਰਾਜਨਿਰਵਿਹਰਨਿਚਰਕੋਲੈਕੈਨਾਮ
'ਸਸਿ ਉਪਾਰਜਨਿ' (ਚੰਦ੍ਰਮਾ ਨੂੰ ਪੈਦਾ ਕਰਨ ਵਾਲੀ) ਅਤੇ 'ਰਵੀ ਹਰਨਿ' (ਸੂਰਜ ਦਾ ਨਾਸ਼ ਕਰਨ ਵਾਲੀ) (ਇਹ ਸ਼ਬਦ ਪਹਿਲਾ ਕਹੋ, ਫਿਰ) 'ਚਰ' ਸ਼ਬਦ ਵਰਤੋ।
ਧਰਕਹਿਨਾਮਬਾਨਕੇਜਪੋਆਠਹੂੰਜਾਮ॥੯੨॥
(ਫਿਰ) 'ਧਰ' ਕਹਿ ਦਿਓ। ਇਹ ਬਾਣ ਦੇ ਨਾਮ ਹਨ। (ਜਿਸ ਨੂੰ ਮੈਂ) ਅਠੇ ਪਹਿਰ ਯਾਦ ਕਰਦਾ ਹਾਂ ॥੯੨॥
After uttering the name “Raatri”, then speaking “Char” and afterwards saying the word “Dhar”, all the names of Baan can be remembered.92.
ਰੈਨਅੰਧਪਤਿਮਹਾਨਿਸਿਨਿਸਿਈਸਰਨਿਸਿਰਾਜ
'ਰੈਨ ਅੰਧਪਤਿ', 'ਮਹਾ ਨਿਸਪਤਿ', 'ਨਿਸਿ-ਈਸਰ', 'ਨਿਸਿ ਰਾਜ' ਅਤੇ 'ਚੰਦ੍ਰ' ਕਹਿ ਦਿੱਤਾ ਜਾਵੇ,
ਚੰਦ੍ਰਬਾਨਚੰਦ੍ਰਹਿਧਰ੍ਯੋਚਿਤ੍ਰਨਕੇਬਧਕਾਜ॥੯੩॥
(ਤਾਂ ਇਨ੍ਹਾਂ ਨਾਲ ਬਾਣ ਸ਼ਬਦ ਜੋੜਨ ਨਾਲ) 'ਚੰਦ੍ਰ ਬਾਨ' ਬਣ ਜਾਏਗਾ ਚਿਤਰਿਆਂ ਦੇ ਮਾਰਨ ਲਈ ॥੯੩॥
The words “raatri, Andhakaarpati, Nispati” etc. are known by the name Chandra-Baan, which in the form of “Chandrama” (moon), kill the forms steeped in darkness.93.
ਸਭਕਿਰਨਨਕੇਨਾਮਕਹਿਧਰਪਦਬਹੁਰਿਉਚਾਰ
ਕਿਰਨ ਦੇ ਸਾਰੇ ਨਾਮ ਕਹਿ ਕੇ ਫਿਰ 'ਧਰ' ਪਦ ਦਾ ਉਚਾਰਨ ਕਰੋ।
ਪੁਨਿਧਰਕਹੁਸਭਬਾਨਕੇਜਾਨੁਨਾਮਨਿਰਧਾਰ॥੯੪॥
ਫਿਰ 'ਧਰ' ਸ਼ਬਦ ਕਹੋ। (ਇਸ ਤਰ੍ਹਾਂ ਇਹ) ਸਾਰੇ ਬਾਣ ਦੇ ਨਾਮ ਹੋ ਜਾਣਗੇ। ਇਹ ਨਿਸ਼ਚੈ ਕਰ ਲਵੋ ॥੯੪॥
Saying the names of all the rays, then uttering the word “Dhar” and afterwards repeating the word “Dhar” again, all the names of Baan are known.94.
ਸਭਸਮੁੰਦਰਕੇਨਾਮਲੈਅੰਤਿਸਬਦਸੁਤਦੇਹੁ
ਸਾਰੇ ਸਮੁੰਦਰਾਂ ਦੇ ਨਾਮ ਲੈ ਕੇ ਫਿਰ ਅੰਤ ਤੇ 'ਸੁਤ' ਸ਼ਬਦ ਕਹਿ ਦਿਓ।
ਪੁਨਿਧਰਸਬਦਉਚਾਰੀਐਨਾਮਬਾਨਲਖਿਲੇਹੁ॥੯੫॥
ਫਿਰ 'ਧਰ' ਸ਼ਬਦ ਨੂੰ ਉਚਾਰੋ। (ਤਾਂ) ਬਾਣ ਦਾ ਨਾਮ ਜਾਣ ਲਵੋ ॥੯੫॥
Saying all the names of “Samudra” (Ocean), adding the word “Shatdeh” at the end and afterwards uttering the word “Dhar”, all the names of Baan come forward.95.
ਜਲਪਤਿਜਲਾਲੈਨਦੀਪਤਿਕਹਿਸੁਤਪਦਕੋਦੇਹੁ
(ਪਹਿਲਾਂ) 'ਜਲਪਤਿ', 'ਜਲਾਲੈ' (ਜਲ ਦੇ ਆਲਯ) 'ਨਦੀ ਪਤਿ' (ਸ਼ਬਦ) ਕਹਿ ਕੇ ਫਿਰ 'ਸੁਤ' ਪਦ ਜੋੜੋ।
ਪੁਨਿਧਰਸਬਦਬਖਾਨੀਐਨਾਮਬਾਨਲਖਿਲੇਹੁ॥੯੬॥
ਫਿਰ 'ਧਰ' ਸ਼ਬਦ ਕਿਹਾ ਜਾਏ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਿਆ ਜਾਏ ॥੯੬॥
After saying the word “Samudra” (Ocean), adding the word “Shatdeh” and afterwards saying the word “Dhar”, all the names of Baan can be comprehended.96.
ਨੀਰਾਲੈਸਰਤਾਧਿਪਤਿਕਹਿਸੁਤਪਦਕੋਦੇਹੁ
(ਪਹਿਲਾਂ) 'ਨੀਰਾਲੈ' 'ਸਰਤਾਧਿਪਤਿ' (ਸ਼ਬਦ) ਕਹਿ ਕੇ ਫਿਰ 'ਸੁਤ' ਪਦ ਨੂੰ ਜੋੜੋ।
ਪੁਨਿਧਰਸਬਦਬਖਾਨੀਐਨਾਮਬਾਨਲਖਿਲੇਹੁ॥੯੭॥
ਫਿਰ 'ਧਰ' ਪਦ ਆਖਿਆ ਜਾਏ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੯੭॥
After uttering the words “Neeralya and Saritadhpati”, then adding the word “Shat” and afterwards saying “Dhar”, the names of Baan are pronounced.97.
ਸਭੈਝਖਨਕੇਨਾਮਲੈਬਿਰੀਆਕਹਿਲੇਏਕ
'ਝਖਨ' (ਮੱਛੀਆਂ) ਦੇ ਸਾਰੇ ਨਾਮ ਲੈ ਕੇ ਫਿਰ ਇਕ ਵਾਰ 'ਬਿਰੀਆ' (ਸੁਖ ਦੇਣ ਵਾਲਾ) ਕਹਿ ਦਿਓ।
ਸੁਤਧਰਕਹੁਸਭਨਾਮਸਰਨਿਕਸਤਜਾਹਿਅਨੇਕ॥੯੮॥
ਫਿਰ 'ਸੁਤ' ਅਤੇ 'ਧਰ' ਪਦ ਜੋੜੋ। (ਇਸ ਤੋਂ) ਬਾਣ ਦੇ ਅਨੇਕਾਂ ਨਾਮ ਬਣ ਜਾਣਗੇ ॥੯੮॥
Naming once all the disputes and then saying the word “Shatdhar”, many names of Baan get evolved.98.