GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 707
Display Settings
ਭਯੋਬੀਰਖੇਤੰਕਥੈਕਉਣਖੰਤੰ॥੩੨੬॥
ਰਣ-ਭੂਮੀ ਵਿਚ ਯੁੱਧ ਹੁੰਦਾ ਰਿਹਾ। (ਭਲਾ ਇਸ ਦਾ) ਕੌਣ ਕਥਨ ਕਰ ਸਕਦਾ ਹੈ ॥੩੨੬॥
The war continued for the years of ten lakh ages and innumerable warriors died.99.326.
ਤੇਰੇਜੋਰਸੰਗਕਹਤਾ
ਤੇਰੇ ਬਲ ਨਾਲ ਕਹਿੰਦਾ ਹਾਂ:
I UTTER WITH YOUR POWER :
ਭਈਅੰਧਧੁੰਧੰਮਚ੍ਯੋਬੀਰਖੇਤੰ
ਭਾਰੀ ਯੁੱਧ ਮਚਿਆ ਹੈ ਅਤੇ ਅੰਧਾ ਧੁੰਧ ਹੋ ਗਈ ਹੈ।
There was blind and rash destruction in war
ਨਚੀਜੁਗਣੀਚਾਰੁਚਉਸਠਪ੍ਰੇਤੰ
ਚੌਂਸਠ ਜੋਗਣਾਂ ਅਤੇ ਪ੍ਰੇਤ (ਆ ਕੇ ਯੁੱਧ-ਭੂਮੀ ਵਿਚ) ਚੰਗੀ ਤਰ੍ਹਾਂ ਨਚੇ ਹਨ।
The sixty-four Yoginis and the fiends danced
ਨਚੀਕਾਲਕਾਸ੍ਰੀਕਮਖ੍ਰਯਾਕਰਾਲੰ
ਭਿਆਨਕ ਕਾਲਿਕਾ ਅਤੇ ਕਮਖ੍ਯਾ ਵੀ ਨਚੀਆਂ ਹਨ।
ਡਕੰਡਾਕਣੀਜੋਧਜਾਗੰਤਜ੍ਵਾਲੰ॥੩੨੭॥
ਡਾਕਣੀਆਂ ਡਕਾਰ ਰਹੀਆਂ ਹਨ ਅਤੇ ਯੁੱਧ ਵਿਚ ਅੱਗ ਨੂੰ ਮਚਾਂਦੀਆਂ ਹਨ ॥੩੨੭॥
The dreadful Kamakkhya like Kali danced and the Dakinis (Vampires) belched like flames.100.327.
ਤੇਰਾਜੋਰੁ
ਤੇਰਾ ਜੋਰ:
Thy Power
ਮਚ੍ਯੋਜੋਰਜੁਧੰਹਟ੍ਰਯੋਨਾਹਿਕੋਊ
ਬਹੁਤ ਤਕੜਾ ਯੁੱਧ ਮਚਿਆ ਹੈ ਅਤੇ ਕੋਈ ਵੀ ਹਟਿਆ ਨਹੀਂ ਹੈ।
There was terrible war and no one retraced his steps
ਬਡੇਛਤ੍ਰਧਾਰੀਪਤੀਛਤ੍ਰਦੋਊ
ਦੋਵੇਂ ਹੀ ਬਹੁਤ ਛਤ੍ਰਧਾਰੀ ਅਤੇ ਛਤ੍ਰਪਤੀ ਹਨ।
There were many great warriors and Sovereigns there
ਖਪ੍ਯੋਸਰਬਲੋਕੰਅਲੋਕੰਅਪਾਰੰ
ਸਾਰੇ ਲੋਕਾਂ ਅਤੇ (ਅਣਦਿਸਦੇ) ਅਪਾਰ ਅਲੋਕਾਂ ਨੂੰ ਖਪਾ ਦਿੱਤਾ ਹੈ,
ਮਿਟੇਜੁਧਤੇਜੋਧਾਜੁਝਾਰੰ॥੩੨੮॥
(ਪਰ) ਇਹ ਜੁਝਾਰੂ ਯੋਧੇ ਯੁੱਧ ਤੋਂ ਮਿਟੇ ਨਹੀਂ ਹਨ ॥੩੨੮॥
This war continued in all the worlds and then warriors were not finished even in this dreadful war.101.328.
ਤੇਰਾਜੋਰ
ਤੇਰਾ ਜੋਰ:
Thy Power
ਦੋਹਰਾ
ਦੋਹਰਾ:
DOHRA
ਚਟਪਟਸੁਭਟਬਿਕਟਕਟੇਝਟਪਟਭਈਅਭੰਗ
ਝਟਪਟ ਹੀ ਨਾ ਕਟੇ ਜਾ ਸਕਣ ਵਾਲੇ ਯੋਧੇ ਕਟੇ ਗਏ ਹਨ ਅਤੇ ਨਾ ਭੰਗ ਹੋਣ ਵਾਲੇ ਵੀ ਝਟਪਟ (ਭੰਗ) ਹੋ ਗਏ ਹਨ।
In that fierce fight the great warriors were chopped quickly
ਲਟਿਭਟਹਟੇਰਨਘਟ੍ਰਯੋਅਟਪਟਮਿਟ੍ਰਯੋਜੰਗ॥੩੨੯॥
ਨਾ ਸੂਰਮੇ ਟਲੇ ਹਨ ਅਤੇ ਨਾ ਹਟੇ ਹਨ; ਨਾ ਲੜਾਈ ਘਟੀ ਹੈ ਅਤੇ ਨਾ ਹੀ ਇਸ ਅਟਪਟੀ ਅਵਸਥਾ ਵਿਚ ਯੁੱਧ ਮਿਟਿਆ ਹੈ ॥੩੨੯॥
No warrior ran and retraced his steps and this war did not end.102.329.
ਤੇਰੇਜੋਰਿ
ਤੇਰਾ ਜੋਰ:
Thy Power
ਚੌਪਈ
ਚੌਪਈ:
CHAUPAI
ਬੀਸਲਛਜੁਗਐਤੁਪ੍ਰਮਾਨਾ
ਵੀਹ ਲਖ ਯੁਗ ਅਤੇ ਵੀਹ ਹਜ਼ਾਰ ('ਐਤੁ') ਤਕ ਦੋਵੇਂ ਲੜਦੇ ਰਹੇ,
ਲਰੇਦੋਊਭਈਕਿਸਹਾਨਾ
ਪਰ ਕਿਸੇ ਦਾ ਵੀ ਨਾਸ਼ ਨਾ ਹੋਇਆ।
The war continued from both sides for twenty lakh ages, but no one was defeated
ਤਬਰਾਜਾਜੀਅਮੈਅਕੁਲਾਯੋ
ਤਦ ਰਾਜਾ (ਪਾਰਸ ਨਾਥ) ਮਨ ਵਿਚ ਵਿਆਕੁਲ ਹੋ ਗਿਆ।
ਨਾਕਚਢੇਮਛਿੰਦ੍ਰਪੈਆਯੋ॥੩੩੦॥
ਨਕ ਚੜ੍ਹਾ ਕੇ ਮਛਿੰਦ੍ਰ ਕੋਲ ਆਇਆ ॥੩੩੦॥
Then the king got agitated and came to Matsyendra.103.330.
ਕਹਿਮੁਨਿਬਰਿਸਭਮੋਹਿਬਿਚਾਰਾ
(ਅਤੇ ਕਹਿਣ ਲਗਿਆ) ਹੇ ਸ੍ਰੇਸ਼ਠ ਮੁਨੀ! ਮੈਨੂੰ ਸਾਰਾ ਵਿਚਾਰ ਕਹਿ ਕੇ ਦਸ।
ਦੋਊਬੀਰਬਡੇਬਰਿਆਰਾ
ਇਹ ਦੋਵੇਂ ਸੂਰਮੇ ਬਹੁਤ ਬਲਵਾਨ ਹਨ।
(The king said), “O superb sage! instruct me both of them are great warriors
ਇਨਕਾਬਿਰੁਧਨਿਵਰਤਭਯਾ
ਇਨ੍ਹਾਂ ਦਾ (ਆਪਸੀ) ਵਿਰੋਧ ਨਿਵ੍ਰਿਤ ਨਹੀਂ ਹੋਇਆ ਹੈ।
ਇਨੋਛਡਾਵਤਸਭਜਗੁਗਯਾ॥੩੩੧॥
ਇਨ੍ਹਾਂ ਨੂੰ ਛੁਡਾਂਦਿਆਂ ਛੁਡਾਂਦਿਆਂ ਸਾਰਾ ਜਗਤ (ਨਸ਼ਟ ਹੋ) ਗਿਆ ਹੈ ॥੩੩੧॥
Their opposition does not end and with the desire to get release from them, the whole world is going to end.104.331.
ਇਨੈਜੁਝਾਵਤਸਬਕੋਈਜੂਝਾ
ਇਨ੍ਹਾਂ ਨੂੰ ਲੜਾਉਂਦੇ ਹੋਇਆਂ ਹਰ ਕੋਈ ਜੂਝ ਮਰਿਆ ਹੈ।
ਇਨਕਾਅੰਤਕਾਹੂਸੂਝਾ
(ਪਰ) ਇਨ੍ਹਾਂ ਦਾ ਅੰਤ ਕਿਸੇ ਨੇ ਵੀ ਨਹੀਂ ਜਾਣਿਆ ਹੈ।
The whole world fought and fell on trying to kill them, but it could not know their end
ਹੈਆਦਿਹਠੀਬਰਿਆਰਾ
ਇਹ ਸਭ ਤੋਂ ਮੁਢਲੇ ਹਠੀ ਅਤੇ ਬਲਵਾਨ ਹਨ;
ਮਹਾਰਥੀਅਉਮਹਾਭਯਾਰਾ॥੩੩੨॥
ਮਹਾਰਥੀ ਅਤੇ ਬਹੁਤ ਭਿਆਨਕ ਹਨ ॥੩੩੨॥
These dreadful warriors are greatly persistent, greatly heroic and greatly terrible.105.332.
ਬਚਨੁਮਛਿੰਦ੍ਰਸੁਨਤਚੁਪਰਹਾ
ਮਛਿੰਦ੍ਰ (ਰਾਜੇ ਦੇ) ਬਚਨ ਸੁਣ ਕੇ ਚੁਪ ਹੀ ਰਿਹਾ।
ਧਰਾਨਾਥਸਬਨਨਤਨਕਹਾ
(ਫਿਰ) ਰਾਜੇ (ਪਾਰਸ ਨਾਥ) ਨੇ ਸਭ ਨੂੰ ਕਿਹਾ।
Hearing this Matsyendra remained silent and Parasnath etc. all of them said their things to him
ਚਕ੍ਰਿਤਚਿਤਚਟਪਟਹ੍ਵੈਦਿਖਸਾ
(ਮਛਿੰਦ੍ਰ ਨੇ) ਚਿਤ ਵਿਚ ਹੈਰਾਨ ਹੋ ਕੇ ਝਟਪਟ (ਪਾਰਸ ਨਾਥ ਵਲ) ਤਕਿਆ।
ਚਰਪਟਨਾਥਤਦਿਨਤੇਨਿਕਸਾ॥੩੩੩॥
ਉਸ ਦਿਨ ਤੋਂ ਚਰਪਟ ਨਾਥ ਪ੍ਰਗਟ ਹੋ ਗਿਆ ॥੩੩੩॥
There then occurred a miracle, marvelous for all and on the same day Charpatnath appeared.106.333.
ਇਤਿਚਰਪਟਨਾਥਪ੍ਰਗਟਣੋਨਾਮਹ
ਇਥੇ ਚਰਪਟ ਨਾਥ ਨਾਮ ਵਾਲਾ (ਜੋਗੀ) ਪ੍ਰਗਟ ਹੋਇਆ:
Now begins the description of the Praise of Primal Purusha
ਚੌਪਈ
ਚੌਪਈ:
CHAUPAI
ਸੁਨਿਰਾਜਾਤੁਹਿਕਹੈਬਿਬੇਕਾ
ਹੇ ਰਾਜਨ! ਸੁਣੋ, ਤੁਹਾਨੂੰ ਬਿਬੇਕ ਦਾ (ਬ੍ਰਿੱਤਾਂਤ) ਕਹਿੰਦਾ ਹਾਂ।
ਇਨਕਹਦ੍ਵੈਜਾਨਹੁਜਿਨਿਏਕਾ
ਇਨ੍ਹਾਂ ਦੋਹਾਂ ਨੂੰ ਦੋ ਨਾ ਸਮਝੋ, ਇਕ ਹੀ ਹਨ।
“O king! listen, I speak to you a thing of knowledge
ਅਬਿਕਾਰਪੁਰਖਅਵਤਾਰੀ
ਇਹ ਵਿਕਾਰ ਰਹਿਤ ਅਵਤਾਰੀ ਪੁਰਸ਼ ਹਨ।
ਬਡੇਧਨੁਰਧਰਬਡੇਜੁਝਾਰੀ॥੩੩੪॥
ਵੱਡੇ ਧਨੁਸ਼ਧਾਰੀ ਅਤੇ ਬਹੁਤ ਲੜਾਕੇ ਹਨ ॥੩੩੪॥
You should not consider both as one these vice-less persons are great archers and brace fighters.107.334.
ਆਦਿਪੁਰਖਜਬਆਪਸੰਭਾਰਾ
ਆਦਿ ਪੁਰਖ ਨੇ ਜਦ ਆਪਣੇ ਆਪ ਨੂੰ ਸੰਭਾਲਿਆ।
ਆਪਰੂਪਮੈਆਪਨਿਹਾਰਾ
(ਤਾਂ) ਆਪਣੇ ਰੂਪ ਵਿਚ ਆਪਣੇ ਆਪ ਨੂੰ ਵੇਖਿਆ।
ਓਅੰਕਾਰਕਹਇਕਦਾਕਹਾ
(ਉਸ ਨੇ) ਇਕ ਵਾਰ 'ਓਅੰਕਾਰ' (ਸ਼ਬਦ) ਕਿਹਾ,
ਭੂਮਿਅਕਾਸਸਕਲਬਨਿਰਹਾ॥੩੩੫॥
(ਤਦ) ਸਾਰੀ ਭੂਮੀ ਅਤੇ ਆਕਾਸ਼ ਬਣ ਕੇ ਸਥਿਤ ਹੋ ਗਿਆ ॥੩੩੫॥
When Primal Purusha, the Lord reflected within Himself and visualized his own form himself, He uttered the world AUMKARA, because of which the earth, the sky and the whole world was created.108.335.
ਦਾਹਨਦਿਸਤੇਸਤਿਉਪਜਾਵਾ
ਸੱਜੇ ਪਾਸੇ ਤੋਂ 'ਸਤਿ' ਨੂੰ ਪੈਦਾ ਕੀਤਾ
He created truth from the right side and
ਬਾਮਪਰਸਤੇਝੂਠਬਨਾਵਾ
ਅਤੇ ਖਬੇ ਪਾਸੇ ਤੋਂ 'ਝੂਠ' ਨੂੰ ਉਤਪੰਨ ਕੀਤਾ।
Made falsehood on the left
ਉਪਜਤਹੀਉਠਿਜੁਝੇਜੁਝਾਰਾ
ਪੈਦਾ ਹੁੰਦਿਆਂ ਹੀ (ਇਹ ਦੋਵੇਂ) ਸੂਰਮੇ ਲੜਨ ਲਗ ਗਏ।
On taking birth both these warriors began to fight and
ਤਬਤੇਕਰਤਜਗਤਮੈਰਾਰਾ॥੩੩੬॥
ਤਦ ਤੋਂ (ਇਹ) ਜਗਤ ਵਿਚ ਲੜਾਈ ਕਰਦੇ ਆ ਰਹੇ ਹਨ ॥੩੩੬॥
Since that time, they are opposing each other in the world.109.336.
ਸਹੰਸਬਰਖਜੋਆਯੁਬਢਾਵੈ
ਜੋ (ਕੋਈ) ਹਜ਼ਾਰ ਸਾਲ ਉਮਰ ਵਧਾ ਲਵੇ