GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 694
Display Settings
ਪਿੰਧੀਉਭਕਲੇਸੰਸਾਰਾ
(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ।
Like the pots on the Persian wheel, sometimes the world is high, and sometimes it is low.
ਭ੍ਰਮਿਭ੍ਰਮਿਆਏਤੁਮਚੇਦੁਆਰਾ
ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ।
Wandering and roaming around, I have come at last to Your Door.
ਤੂਕੁਨੁਰੇ
ਹੇ (ਪ੍ਰਭੂ) ਜੀ! (ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ?
"Who are you?"
ਮੈਜੀਨਾਮਾਹੋਜੀ
(ਤਾਂ) ਮੈਂ ਹੇ ਪ੍ਰਭੂ ਜੀ! ਨਾਮਾ ਹਾਂ। ਹੇ ਪ੍ਰਭੂ ਜੀ!
"I am Naam Dayv, Sir."
ਆਲਾਤੇਨਿਵਾਰਣਾਜਮਕਾਰਣਾ॥੩॥੪॥
ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ ॥੩॥੪॥
O Lord, please save me from Maya, the cause of death. ||3||4||
ਪਤਿਤਪਾਵਨਮਾਧਉਬਿਰਦੁਤੇਰਾ
ਹੇ ਮਾਧੋ! (ਵਿਕਾਰਾਂ ਵਿਚ) ਡਿੱਗੇ ਹੋਏ ਬੰਦਿਆਂ ਨੂੰ (ਮੁੜ) ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ।
O Lord, You are the Purifier of sinners - this is Your innate nature.
ਧੰਨਿਤੇਵੈਮੁਨਿਜਨਜਿਨਧਿਆਇਓਹਰਿਪ੍ਰਭੁਮੇਰਾ॥੧॥
(ਹੇ ਭਾਈ!) ਉਹ ਮੁਨੀ ਲੋਕ ਭਾਗਾਂ ਵਾਲੇ ਹਨ, ਜਿਨ੍ਹਾਂ ਪਿਆਰੇ ਹਰੀ ਪ੍ਰਭੂ ਨੂੰ ਸਿਮਰਿਆ ਹੈ ॥੧॥
Blessed are those silent sages and humble beings, who meditate on my Lord God. ||1||
ਮੇਰੈਮਾਥੈਲਾਗੀਲੇਧੂਰਿਗੋਬਿੰਦਚਰਨਨਕੀ
(ਉਸ ਗੋਬਿੰਦ ਦੀ ਮਿਹਰ ਨਾਲ) ਮੇਰੇ ਮੱਥੇ ਉੱਤੇ (ਭੀ) ਉਸ ਦੇ ਚਰਨਾਂ ਦੀ ਧੂੜ ਲੱਗੀ ਹੈ (ਭਾਵ, ਮੈਨੂੰ ਭੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ);
I have applied to my forehead the dust of the feet of the Lord of the Universe.
ਸੁਰਿਨਰਮੁਨਿਜਨਤਿਨਹੂਤੇਦੂਰਿ॥੧॥ਰਹਾਉ
ਉਹ ਧੂੜ ਦੇਵਤੇ ਤੇ ਮੁਨੀ ਲੋਕਾਂ ਦੇ ਭੀ ਭਾਗਾਂ ਵਿਚ ਨਹੀਂ ਹੋ ਸਕੀ ॥੧॥ ਰਹਾਉ ॥
This is something which is far away from the gods, mortal men and silent sages. ||1||Pause||
ਦੀਨਕਾਦਇਆਲੁਮਾਧੌਗਰਬਪਰਹਾਰੀ
ਹੇ ਮਾਧੋ! ਤੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਹੈਂ। ਤੂੰ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈਂ।
O Lord, Merciful to the meek, Destroyer of pride
ਚਰਨਸਰਨਨਾਮਾਬਲਿਤਿਹਾਰੀ॥੨॥੫॥
ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਅਤੇ ਤੈਥੋਂ ਸਦਕੇ ਹਾਂ ॥੨॥੫॥
- Naam Dayv seeks the Sanctuary of Your feet; he is a sacrifice to You. ||2||5||
ਧਨਾਸਰੀਭਗਤਰਵਿਦਾਸਜੀਕੀ
ਰਾਗ ਧਨਾਸਰੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
Dhanaasaree, Devotee Ravi Daas Jee:
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਹਮਸਰਿਦੀਨੁਦਇਆਲੁਤੁਮਸਰਿਅਬਪਤੀਆਰੁਕਿਆਕੀਜੈ
(ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ।
There is none as forlorn as I am, and none as Compassionate as You; what need is there to test us now?
ਬਚਨੀਤੋਰਮੋਰਮਨੁਮਾਨੈਜਨਕਉਪੂਰਨੁਦੀਜੈ॥੧॥
(ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ ॥੧॥
May my mind surrender to Your Word; please, bless Your humble servant with this perfection. ||1||
ਹਉਬਲਿਬਲਿਜਾਉਰਮਈਆਕਾਰਨੇ
ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ;
I am a sacrifice, a sacrifice to the Lord.
ਕਾਰਨਕਵਨਅਬੋਲਰਹਾਉ
ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ? ਰਹਾਉ॥
O Lord, why are You silent? ||Pause||
ਬਹੁਤਜਨਮਬਿਛੁਰੇਥੇਮਾਧਉਇਹੁਜਨਮੁਤੁਮੑਾਰੇਲੇਖੇ
ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ;
For so many incarnations, I have been separated from You, Lord; I dedicate this life to You.
ਕਹਿਰਵਿਦਾਸਆਸਲਗਿਜੀਵਉਚਿਰਭਇਓਦਰਸਨੁਦੇਖੇ॥੨॥੧॥
ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥
Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1||
ਚਿਤਸਿਮਰਨੁਕਰਉਨੈਨਅਵਿਲੋਕਨੋਸ੍ਰਵਨਬਾਨੀਸੁਜਸੁਪੂਰਿਰਾਖਉ
(ਤਾਹੀਏਂ ਮੇਰੀ ਅਰਜ਼ੋਈ ਹੈ ਕਿ) ਮੈਂ ਚਿੱਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾਂ, ਅੱਖਾਂ ਨਾਲ ਉਸ ਦਾ ਦੀਦਾਰ ਕਰਦਾ ਰਹਾਂ, ਕੰਨਾਂ ਵਿਚ ਉਸ ਦੀ ਬਾਣੀ ਤੇ ਉਸ ਦਾ ਸੋਹਣਾ ਜਸ ਭਰੀ ਰੱਖਾਂ,
In my consciousness, I remember You in meditation; with my eyes, I behold You; I fill my ears with the Word of Your Bani, and Your Sublime Praise.
ਮਨੁਸੁਮਧੁਕਰੁਕਰਉਚਰਨਹਿਰਦੇਧਰਉਰਸਨਅੰਮ੍ਰਿਤਰਾਮਨਾਮਭਾਖਉ॥੧॥
ਆਪਣੇ ਮਨ ਨੂੰ ਭੌਰਾ ਬਣਾਈ ਰੱਖਾਂ, ਉਸ ਦੇ (ਚਰਨ-ਕਮਲ) ਹਿਰਦੇ ਵਿਚ ਟਿਕਾ ਰੱਖਾਂ, ਤੇ, ਜੀਭ ਨਾਲ ਉਸ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਉਚਾਰਦਾ ਰਹਾਂ ॥੧॥
My mind is the bumble bee; I enshrine Your feet within my heart, and with my tongue, I chant the Ambrosial Name of the Lord. ||1||
ਮੇਰੀਪ੍ਰੀਤਿਗੋਬਿੰਦਸਿਉਜਿਨਿਘਟੈ
(ਮੈਨੂੰ ਡਰ ਰਹਿੰਦਾ ਹੈ ਕਿ) ਗੋਬਿੰਦ ਨਾਲ ਮੇਰੀ ਪ੍ਰੀਤ ਕਿਤੇ ਘਟ ਨਾਹ ਜਾਏ,
My love for the Lord of the Universe does not decrease.
ਮੈਤਉਮੋਲਿਮਹਗੀਲਈਜੀਅਸਟੈ॥੧॥ਰਹਾਉ
ਮੈਂ ਤਾਂ ਬੜੇ ਮਹਿੰਗੇ ਮੁੱਲ (ਇਹ ਪ੍ਰੀਤ) ਲਈ ਹੈ, ਜਿੰਦ ਦੇ ਕੇ (ਇਹ ਪ੍ਰੀਤ) ਵਿਹਾਝੀ ਹੈ ॥੧॥ ਰਹਾਉ ॥
I paid for it dearly, in exchange for my soul. ||1||Pause||
ਸਾਧਸੰਗਤਿਬਿਨਾਭਾਉਨਹੀਊਪਜੈਭਾਵਬਿਨੁਭਗਤਿਨਹੀਹੋਇਤੇਰੀ
(ਪਰ ਇਹ) ਪ੍ਰੀਤ ਸਾਧ ਸੰਗਤ ਤੋਂ ਬਿਨਾ ਪੈਦਾ ਨਹੀਂ ਹੋ ਸਕਦੀ, ਤੇ, ਹੇ ਪ੍ਰਭੂ! ਪ੍ਰੀਤ ਤੋਂ ਬਿਨਾ ਤੇਰੀ ਭਗਤੀ ਨਹੀਂ ਹੋ ਆਉਂਦੀ।
Without the Saadh Sangat, the Company of the Holy, love for the Lord does not well up; without this love, Your devotional worship cannot be performed.
ਕਹੈਰਵਿਦਾਸੁਇਕਬੇਨਤੀਹਰਿਸਿਉਪੈਜਰਾਖਹੁਰਾਜਾਰਾਮਮੇਰੀ॥੨॥੨॥
ਰਵਿਦਾਸ ਪ੍ਰਭੂ ਅੱਗੇ ਅਰਦਾਸ ਕਰਦਾ ਹੈ-ਹੇ ਰਾਜਨ! ਜੇ ਮੇਰੇ ਰਾਮ! (ਮੈਂ ਤੇਰੀ ਸ਼ਰਨ ਆਇਆ ਹਾਂ) ਮੇਰੀ ਲਾਜ ਰੱਖੀਂ ॥੨॥੨॥
Ravi Daas offers this one prayer unto the Lord: please preserve and protect my honor, O Lord, my King. ||2||2||
ਨਾਮੁਤੇਰੋਆਰਤੀਮਜਨੁਮੁਰਾਰੇ
ਹੇ ਪ੍ਰਭੂ! (ਅੰਞਾਣ ਲੋਕ ਮੂਰਤੀਆਂ ਦੀ ਆਰਤੀ ਕਰਦੇ ਹਨ, ਪਰ ਮੇਰੇ ਲਈ) ਤੇਰਾ ਨਾਮ (ਤੇਰੀ) ਆਰਤੀ ਹੈ, ਤੇ ਤੀਰਥਾਂ ਦਾ ਇਸ਼ਨਾਨ ਹੈ।
Your Name, Lord, is my adoration and cleansing bath.
ਹਰਿਕੇਨਾਮਬਿਨੁਝੂਠੇਸਗਲਪਾਸਾਰੇ॥੧॥ਰਹਾਉ
(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਅਡੰਬਰ ਕੂੜੇ ਹਨ ॥੧॥ ਰਹਾਉ ॥
Without the Name of the Lord, all ostentatious displays are useless. ||1||Pause||
ਨਾਮੁਤੇਰੋਆਸਨੋਨਾਮੁਤੇਰੋਉਰਸਾਨਾਮੁਤੇਰਾਕੇਸਰੋਲੇਛਿਟਕਾਰੇ
ਤੇਰਾ ਨਾਮ (ਮੇਰੇ ਲਈ ਪੰਡਿਤ ਵਾਲਾ) ਆਸਨ ਹੈ (ਜਿਸ ਉੱਤੇ ਬੈਠ ਕੇ ਉਹ ਮੂਰਤੀ ਦੀ ਪੂਜਾ ਕਰਦਾ ਹੈ), ਤੇਰਾ ਨਾਮ ਹੀ (ਚੰਦਨ ਘਸਾਉਣ ਲਈ) ਸਿਲ ਹੈ, (ਮੂਰਤੀ ਪੂਜਣ ਵਾਲਾ ਮਨੁੱਖ ਸਿਰ ਉੱਤੇ ਕੇਸਰ ਘੋਲ ਕੇ ਮੂਰਤੀ ਉੱਤੇ) ਕੇਸਰ ਛਿੜਕਦਾ ਹੈ, ਪਰ ਮੇਰੇ ਲਈ ਤੇਰਾ ਨਾਮ ਹੀ ਕੇਸਰ ਹੈ।
Your Name is my prayer mat, and Your Name is the stone to grind the sandalwood. Your Name is the saffron which I take and sprinkle in offering to You.
ਨਾਮੁਤੇਰਾਅੰਭੁਲਾਨਾਮੁਤੇਰੋਚੰਦਨੋਘਸਿਜਪੇਨਾਮੁਲੇਤੁਝਹਿਕਉਚਾਰੇ॥੧॥
ਹੇ ਮੁਰਾਰਿ! ਤੇਰਾ ਨਾਮ ਹੀ ਪਾਣੀ ਹੈ, ਨਾਮ ਹੀ ਚੰਦਨ ਹੈ, (ਇਸ ਨਾਮ-ਚੰਦਨ ਨੂੰ ਨਾਮ-ਪਾਣੀ ਨਾਲ) ਘਸਾ ਕੇ, ਤੇਰੇ ਨਾਮ ਦਾ ਸਿਮਰਨ-ਰੂਪ ਚੰਦਨ ਹੀ ਮੈਂ ਤੇਰੇ ਉੱਤੇ ਲਾਉਂਦਾ ਹਾਂ ॥੧॥
Your Name is the water, and Your Name is the sandalwood. The chanting of Your Name is the grinding of the sandalwood. I take it and offer all this to You. ||1||
ਨਾਮੁਤੇਰਾਦੀਵਾਨਾਮੁਤੇਰੋਬਾਤੀਨਾਮੁਤੇਰੋਤੇਲੁਲੇਮਾਹਿਪਸਾਰੇ
ਹੇ ਪ੍ਰਭੂ! ਤੇਰਾ ਨਾਮ ਦੀਵਾ ਹੈ, ਨਾਮ ਹੀ (ਦੀਵੇ ਦੀ) ਵੱਟੀ ਹੈ, ਨਾਮ ਹੀ ਤੇਲ ਹੈ, ਜੋ ਲੈ ਕੇ ਮੈਂ (ਨਾਮ-ਦੀਵੇ ਵਿਚ) ਪਾਇਆ ਹੈ;
Your Name is the lamp, and Your Name is the wick. Your Name is the oil I pour into it.
ਨਾਮਤੇਰੇਕੀਜੋਤਿਲਗਾਈਭਇਓਉਜਿਆਰੋਭਵਨਸਗਲਾਰੇ॥੨॥
ਮੈਂ ਤੇਰੇ ਨਾਮ ਦੀ ਹੀ ਜੋਤਿ ਜਗਾਈ ਹੈ (ਜਿਸ ਦੀ ਬਰਕਤਿ ਨਾਲ) ਸਾਰੇ ਭਵਨਾਂ ਵਿਚ ਚਾਨਣ ਹੋ ਗਿਆ ਹੈ ॥੨॥
Your Name is the light applied to this lamp, which enlightens and illuminates the entire world. ||2||
ਨਾਮੁਤੇਰੋਤਾਗਾਨਾਮੁਫੂਲਮਾਲਾਭਾਰਅਠਾਰਹਸਗਲਜੂਠਾਰੇ
ਤੇਰਾ ਨਾਮ ਮੈਂ ਧਾਗਾ ਬਣਾਇਆ ਹੈ, ਨਾਮ ਨੂੰ ਹੀ ਮੈਂ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੈ, ਹੋਰ ਸਾਰੀ ਬਨਸਪਤੀ (ਜਿਸ ਤੋਂ ਲੋਕ ਫੁੱਲ ਲੈ ਕੇ ਮੂਰਤੀਆਂ ਅੱਗੇ ਭੇਟ ਧਰਦੇ ਹਨ; ਤੇਰੇ ਨਾਮ ਦੇ ਟਾਕਰੇ ਤੇ) ਜੂਠੀ ਹੈ।
Your Name is the thread, and Your Name is the garland of flowers. The eighteen loads of vegetation are all too impure to offer to You.
ਤੇਰੋਕੀਆਤੁਝਹਿਕਿਆਅਰਪਉਨਾਮੁਤੇਰਾਤੁਹੀਚਵਰਢੋਲਾਰੇ॥੩॥
(ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ) ਤੇਰੀ ਪੈਦਾ ਕੀਤੀ ਹੋਈ ਵਿਚੋਂ ਮੈਂ ਤੇਰੇ ਅੱਗੇ ਕੀਹ ਰੱਖਾਂ? (ਸੋ,) ਮੈਂ ਤੇਰਾ ਨਾਮ-ਰੂਪ ਚੌਰ ਹੀ ਤੇਰੇ ਉਤੇ ਝਲਾਉਂਦਾ ਹਾਂ। ਭਾਵ ਆਰਤੀ ਆਦਿਕ ਦੇ ਅਡੰਬਰ ਕੂੜੇ ਹਨ। ਸਿਮਰਨ ਹੀ ਜ਼ਿੰਦਗੀ ਦਾ ਸਹੀ ਰਸਤਾ ਹੈ ॥੩॥
Why should I offer to You, that which You Yourself created? Your Name is the fan, which I wave over You. ||3||
ਦਸਅਠਾਅਠਸਠੇਚਾਰੇਖਾਣੀਇਹੈਵਰਤਣਿਹੈਸਗਲਸੰਸਾਰੇ
ਸਾਰੇ ਸੰਸਾਰ ਦੀ ਨਿੱਤ ਦੀ ਕਾਰ ਤਾਂ ਇਹ ਹੈ ਕਿ (ਤੇਰਾ ਨਾਮ ਭੁਲਾ ਕੇ) ਅਠਾਰਾਂ ਪੁਰਾਣਾਂ ਦੀਆਂ ਕਹਾਣੀਆਂ ਵਿਚ ਪਰਚੇ ਹੋਏ ਹਨ, ਅਠਾਹਠ ਤੀਰਥਾਂ ਦੇ ਇਸ਼ਨਾਨ ਨੂੰ ਹੀ ਪੁੰਨ-ਕਰਮ ਸਮਝ ਬੈਠੇ ਹਨ, ਤੇ, ਇਸ ਤਰ੍ਹਾਂ ਚਾਰ ਖਾਣੀਆਂ ਦੀਆਂ ਜੂਨਾਂ ਵਿਚ ਭਟਕ ਰਹੇ ਹਨ।
The whole world is engrossed in the eighteen Puraanas, the sixty-eight sacred shrines of pilgrimage, and the four sources of creation.
ਕਹੈਰਵਿਦਾਸੁਨਾਮੁਤੇਰੋਆਰਤੀਸਤਿਨਾਮੁਹੈਹਰਿਭੋਗਤੁਹਾਰੇ॥੪॥੩॥
ਰਵਿਦਾਸ ਆਖਦਾ ਹੈ-ਹੇ ਪ੍ਰਭੂ! ਤੇਰਾ ਨਾਮ ਹੀ (ਮੇਰੇ ਲਈ) ਤੇਰੀ ਆਰਤੀ ਹੈ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਾਉਂਦਾ ਹਾਂ ॥੪॥੩॥
Says Ravi Daas, Your Name is my Aartee, my lamp-lit worship-service. The True Name, Sat Naam, is the food which I offer to You. ||4||3||