GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 648
Display Settings
ਕੇਈਸੁਨਤਪਾਠਪਰਮੰਪੁਨੀਤ
ਕਈ ਪਰਮ ਪਵਿਤ੍ਰ ਪਾਠ ਨੂੰ ਸੁਣਦੇ ਹਨ
ਨਹੀਮੁਰਤਕਲਪਬਹੁਤਜਾਤਬੀਤ॥੧੫੮॥
ਅਤੇ ਕਈ ਕਲਪ (ਯੁਗ) ਬੀਤ ਜਾਣ ਤੇ ਵੀ (ਇਹ ਕੰਮ ਕਰਨੋਂ) ਮੁੜਦੇ ਨਹੀਂ ਹਨ ॥੧੫੮॥
Many are listening to the recitation of the holy religious texts, while sitting and many do not look back even for many Kalpas (ages).158.
ਕੇਈਬੈਠਕਰਤਜਲਿਕੋਅਹਾਰ
ਕਈ ਬੈਠ ਕੇ ਜਲ ਦਾ ਆਹਾਰ ਕਰਦੇ ਹਨ।
ਕੇਈਭ੍ਰਮਤਦੇਸਦੇਸਨਪਹਾਰ
ਕਈ ਦੇਸ ਦੇਸਾਂਤਰਾਂ ਦੇ ਪਰਬਤਾਂ ਵਿਚ ਭਰਮਦੇ ਫਿਰਦੇ ਹਨ।
Many, being seated, are drinking water and many are roaming on the mountains and countries far and near
ਕੇਈਜਪਤਮਧਕੰਦਰੀਦੀਹ
ਕਈ ਵੱਡੀਆਂ ਕੰਦਰਾਂ (ਗੁਫਾਵਾਂ) ਵਿਚ (ਬੈਠ ਕੇ) ਜਪ ਕਰਦੇ ਹਨ।
ਕੇਈਬ੍ਰਹਮਚਰਜਸਰਤਾਮਝੀਹ॥੧੫੯॥
ਕਈ ਬ੍ਰਹਮਚਰਯ ਰੂਪ ਨਦੀ ਵਿਚ (ਟੁਬੀਆਂ ਲਾਉਂਦੇ ਹਨ) ॥੧੫੯॥
Many are sitting in the caves and repeating the Name of the Lord and many celibates are moving in the streams.159.
ਕੇਈਰਹਤਬੈਠਿਮਧਨੀਰਜਾਇ
ਕਈ ਪਾਣੀ ਵਿਚ ਜਾ ਕੇ ਬੈਠੇ ਰਹਿੰਦੇ ਹਨ।
ਕੇਈਅਗਨਜਾਰਿਤਾਪਤਬਨਾਇ
ਕਈ ਅੱਗ ਬਾਲ ਕੇ ਚੰਗੀ ਤਰ੍ਹਾਂ ਸੇਕਦੇ ਹਨ।
Many are sitting in water and many are warming themselves by burning the fire
ਕੇਈਰਹਤਸਿਧਿਮੁਖਮੋਨਠਾਨ
ਕਈ ਸਿੱਧ ਲੋਕ ਮੂੰਹ ਉਤੇ ਚੁਪ ਸਾਧੀ ਰਖਦੇ ਹਨ।
ਅਨਿਆਸਚਿਤਇਕਆਸਮਾਨ॥੧੬੦॥
(ਕਈ) ਹੋਰਾਂ ਆਸਾਂ ਨੂੰ ਛਡ ਕੇ ਇਕ ਆਸ ਨੂੰ ਚਿਤ ਵਿਚ ਵਸਾ ਰਖਦੇ ਹਨ ॥੧੬੦॥
Many adepts observing silence, are remembering the Lord and many are absorbed in concentration on the sky in their mind.160.
ਅਨਡੋਲਗਾਤਅਬਿਕਾਰਅੰਗ
(ਕਈਆਂ ਦੇ) ਸ਼ਰੀਰ ਡੋਲਦੇ ਨਹੀਂ ਅਤੇ ਨਾ ਹੀ ਅੰਗਾਂ ਵਿਚ ਵਿਕਾਰ ਆਉਂਦਾ ਹੈ।
ਮਹਿਮਾਮਹਾਨਆਭਾਅਭੰਗ
(ਉਨ੍ਹਾਂ ਦੀ) ਮਹਿਮਾ ਮਹਾਨ ਹੈ ਅਤੇ ਆਭਾ ਅਭੰਗ (ਨਾਸ ਰਹਿਤ) ਹੈ।
ਅਨਭੈਸਰੂਪਅਨਭਵਪ੍ਰਕਾਸ
(ਉਹ) ਭੈ ਰਹਿਤ ਸਰੂਪ ਵਾਲੇ ਅਤੇ ਅਨੁਭਵ ਦੁਆਰਾ ਪ੍ਰਕਾਸ਼ਿਤ ਹੋਣ ਵਾਲੇ ਹਨ।
ਅਬਯਕਤਤੇਜਨਿਸਦਿਨਉਦਾਸ॥੧੬੧॥
(ਉਨ੍ਹਾਂ ਦਾ) ਤੇਜ ਪ੍ਰਗਟਾਇਆ ਨਹੀਂ ਜਾ ਸਕਦਾ ਅਤੇ ਰਾਤ ਦਿਨ ਉਦਾਸ ਰਹਿੰਦੇ ਹਨ ॥੧੬੧॥
Many are absorbed in meditation on that stable and vice less Lord, Who is Supreme and praiseworthy, Whose glory is Unique, Who is cognition-incarnate and Lightt-incarnate, Whose Splendour is unmanifested and Who is Unattached.161.
ਇਹਭਾਤਿਜੋਗਿਕੀਨੇਅਪਾਰ
ਇਸ ਤਰ੍ਹਾਂ (ਅਨੇਕਾਂ ਨੇ) ਅਪਾਰ ਯੋਗ ਕੀਤੇ ਹਨ।
ਗੁਰਬਾਝਯੌਹੋਵੈਉਧਾਰ
ਪਰ ਗੁਰੂ ਤੋਂ ਬਿਨਾ ਇੰਜ (ਉਨ੍ਹਾਂ ਦਾ) ਉੱਧਾਰ ਨਹੀਂ ਹੋਇਆ।
In this way, he practiced Yoga in various ways, but the salvation is not attained without the Guru
ਤਬਪਰੇਦਤਕੇਚਰਨਿਆਨਿ
ਤਦ (ਉਹ) ਆ ਕੇ ਦੱਤ ਦੇ ਚਰਨੀਂ ਪੈ ਗਏ
ਕਹਿਦੇਹਿਜੋਗਕੇਗੁਰਬਿਧਾਨ॥੧੬੨॥
(ਅਤੇ ਕਹਿਣ ਲਗੇ) ਹੇ ਗੁਰੂਦੇਵ! ਯੋਗ ਦੀ ਵਿਧੀ ਦਸ ਦਿਓ ॥੧੬੨॥
Then they all fell at the feet of Dutt and requested him to instruct them in the method of Yoga.162.
ਜਲਮਧਿਜੌਨਮੁੰਡੇਅਪਾਰ
ਜੋ ਅਪਾਰ (ਚੇਲੇ) ਜਲ ਵਿਚ ਮੁੰਨੇ ਸਨ,
ਬਨਨਾਮਤਉਨਹ੍ਵੈਗੇਕੁਮਾਰ
ਉਨ੍ਹਾਂ ਚੇਲਿਆ ਦਾ ਨਾਂ 'ਬਨ' (ਬਨੀ) ਹੋ ਗਿਆ।
Those who were subjected to tonsure ceremony in water, all those princes (boys) are under your refuge
ਗਿਰਿਮਧਿਸਿਖਕਿਨੇਅਨੇਕ
(ਜੋ) ਅਨੇਕਾਂ ਸਿੱਖ ਪਹਾੜਾਂ ਵਿਚ ਕੀਤੇ ਸਨ,
ਗਿਰਿਭੇਸਸਹਤਿਸਮਝੋਬਿਬੇਕ॥੧੬੩॥
(ਉਨ੍ਹਾਂ ਦਾ ਨਾਂ) ਭੇਖ ਸਹਿਤ 'ਗਿਰਿ' ਸਮਝੋ ॥੧੬੩॥
Those who were initiated as disciples in the mountains, they were known by the name Girl.163.
ਭਾਰਥਭਣੰਤਜੇਭੇਦੁਰੰਤ
ਭਾਰਥ ਦਾ ਵਰਣਨ ਕਰਦਿਆਂ ਜੋ ਬੇਅੰਤ (ਚੇਲੇ) ਬਣੇ ਸਨ,
ਭਾਰਥੀਨਾਮਤਾਕੇਭਣੰਤ
ਉਨ੍ਹਾਂ ਦਾ ਨਾਂ 'ਭਾਰਥੀ' ਕਿਹਾ ਜਾਂਦਾ ਹੈ।
ਪੁਰਿਜਾਸਸਿਖਕੀਨੇਅਪਾਰ
(ਜੋ) ਅਪਾਰ ਚੇਲੇ ਸ਼ਹਿਰਾਂ ਵਿਚ ਕੀਤੇ ਸਨ,
ਪੁਰੀਨਾਮਤਉਨਜਾਨਬਿਚਾਰ॥੧੬੪॥
ਉਨ੍ਹਾਂ ਦਾ ਨਾਮ 'ਪੁਰੀ' ਵਿਚਾਰ ਲਿਆ ਜਾਵੇ ॥੧੬੪॥
He wandered in the cities and made Barat, Parath, Puri etc. as Sannyasis.164.
ਪਰਬਤਬਿਖੈਸਜੇਸਿਖਕੀਨ
ਪਰਬਤਾਂ ਵਿਚ ਜਿਹੜੇ ਚੇਲੇ ਸਜਾਏ ਸਨ,
ਪਰਬਤਿਸੁਨਾਮਲੈਤਾਹਿਦੀਨ
ਉਨ੍ਹਾਂ ਦਾ ਨਾਮ 'ਪਰਬਤਿ' ਦੇ ਦਿੱਤਾ।
ਇਹਭਾਤਿਉਚਰਿਕਰਿਪੰਚਨਾਮ
ਇਸ ਤਰ੍ਹਾਂ ਨਾਲ ਪੰਜ ਨਾਂਵਾਂ ਦਾ ਉਚਾਰਨ ਹੋਇਆ।
ਤਬਦਤਦੇਵਕਿੰਨੇਬਿਸ੍ਰਾਮ॥੧੬੫॥
ਤਦ ਦੱਤ ਦੇਵ ਨੇ ਬਿਸਰਾਮ ਕੀਤਾ ॥੧੬੫॥
Those who were made disciples on the mountains, they were named ‘Parvat’ and in this way uttering the five names, Dutt took rest.165.
ਸਾਗਰਮੰਝਾਰਜੇਸਿਖਕੀਨ
ਸਾਗਰ ਵਿਚ ਜਿਹੜੇ ਚੇਲੇ ਬਣਾਏ ਸਨ,
ਸਾਗਰਿਸੁਨਾਮਤਿਨਕੇਪ੍ਰਬੀਨ
ਉਨ੍ਹਾਂ ਪ੍ਰਬੀਨਾਂ ਦਾ ਨਾਂ 'ਸਾਗਰਿ' ਵਜੋਂ ਪ੍ਰਸਿੱਧ ਹੈ।
Those were initiated as disciples in the sea, they were named as ‘Sagar’ and
ਸਾਰਸੁਤਿਤੀਰਜੇਕੀਨਚੇਲ
ਜੋ ਸਰਸਵਤੀ ਦੇ ਕੰਢੇ ਦੇ ਚੇਲੇ ਕੀਤੇ ਸਨ,
ਸਾਰਸੁਤੀਨਾਮਤਿਨਨਾਮਮੇਲ॥੧੬੬॥
ਉਨ੍ਹਾਂ ਦੇ ਨਾਂ ਨਾਲ 'ਸਰਸਵਤੀ' ਨਾਮ ਮਿਲਾ ਦਿੱਤਾ ॥੧੬੬॥
Those who were made disciples on the bank of river Sarasvati, they were named as ‘Sarasvati’.166.
ਤੀਰਥਨਬੀਚਜੇਸਿਖਕੀਨ
ਤੀਰਥਾਂ ਵਿਚ ਜੋ ਸੇਵਕ ਕੀਤੇ,
ਤੀਰਥਿਸੁਨਾਮਤਿਨਕੋਪ੍ਰਬੀਨ
ਉਨ੍ਹਾਂ ਪ੍ਰਬੀਨਾਂ ਦੇ ਨਾਂ ਨਾਲ 'ਤੀਰਥਿ' ਨਾਮ ਜੋੜ ਦਿੱਤਾ।
Those who were made were made disciples at pilgrim-stations, those skilful disciples were named as ‘Tirath’
ਜਿਨਚਰਨਦਤਕੇਗਹੇਆਨਿ
ਜਿਨ੍ਹਾਂ ਨੇ ਦੱਤ ਦੇ ਚਰਨ ਆ ਫੜੇ ਸਨ,
ਤੇਭਏਸਰਬਬਿਦਿਆਨਿਧਾਨ॥੧੬੭॥
ਉਹ ਸਾਰੇ ਵਿਦਿਆ ਨਿਧਾਨ ਹੋ ਗਏ ॥੧੬੭॥
Those who came and caught the feet of Dutt, they all became the treasure of learning.167.
ਇਮਿਕਰਤਸਿਖਜਹਤਹਬਿਹਾਰਿ
ਜਿਹੜੇ ਜਿਥੇ ਕਿਥੇ ਵਿਚਰਦਿਆਂ ਚੇਲੇ ਕੀਤੇ ਸਨ
ਆਸ੍ਰਮਨਬੀਚਜੋਜੋਨਿਹਾਰਿ
ਅਤੇ ਆਸ਼੍ਰਮਾਂ ਵਿਚ ਜੋ ਜੋ ਵੇਖੇ ਸਨ
In this way, wherever the disciples lived and wherever any disciple did anything,
ਤਹਤਹੀਸਿਖਜੋਕੀਨਜਾਇ
ਅਤੇ ਉਥੇ ਜਾ ਕੇ ਉਨ੍ਹਾਂ ਨੂੰ ਸੇਵਕ ਬਣਾਇਆ ਸੀ।
ਆਸ੍ਰਮਿਸੁਨਾਮਕੋਤਿਨਸੁਹਾਇ॥੧੬੮॥
ਉਨ੍ਹਾਂ ਨੂੰ 'ਆਸ਼੍ਰਮਿ' ਨਾਂ ਨਾਲ ਸ਼ੋਭਾਸ਼ਾਲੀ ਕਰ ਦਿੱਤਾ ॥੧੬੮॥
The hermitage was established there in his name.
ਆਰੰਨਬੀਚਜੇਅਭੇਦਤ
ਬਨ ('ਆਰੰਨ') ਵਿਚ ਜਿਹੜੇ ਦੱਤ ਦੇ ਚੇਲੇ ਹੋਏ ਸਨ
ਸੰਨ੍ਯਾਸਰਾਜਅਤਿਬਿਮਲਮਤਿ
ਅਤੇ ਸੰਨਿਆਸ ਸ਼ਿਰੋਮਣੀ ਅਤੇ ਬਹੁਤ ਨਿਰਮਲ ਬੁੱਧੀ ਵਾਲੇ (ਦੱਤ ਨੇ)
ਤਹਤਹਸੁਕੀਨਜੇਸਿਖਜਾਇ
ਉਥੇ ਉਥੇ ਜਾ ਕੇ ਜੋ ਚੇਲੇ ਬਣਾਏ ਸਨ,
ਅਰਿੰਨਿਨਾਮਤਿਨਕੋਰਖਾਇ॥੧੬੯॥
ਉਨ੍ਹਾਂ ਦਾ ਨਾਂ 'ਆਰਿੰਨਿ' ਰਖ ਦਿੱਤਾ ॥੧੬੯॥
That fearless Purusha Dutt made several disciples in the Aranyaks (forets), they were named `Aranayaks`.169.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਦਤਮਹਾਤਮੇਅਨਭਉਪ੍ਰਕਾਸੇਦਸਨਾਮਧ੍ਰਯਾਯਸੰਪੂਰਣ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਦੱਤ ਮਹਾਤਮ 'ਅਨਭਉ ਪ੍ਰਕਾਸ ਦਸ ਨਾਮ' ਵਾਲਾ ਅਧਿਆਇ ਸੰਪੂਰਨ ਹੋਇਆ।
End of the chapter entitled "The ten names of Cognition-Incarnate disciples of th sage Dutt" in Bachittar Natak.
ਪਾਧੜੀਛੰਦ
ਪਾਧੜੀ ਛੰਦ:
(Now begins the description of making mind as the Second Guru) PAADHARI STANZA
ਆਜਾਨਬਾਹੁਅਤਿਸੈਪ੍ਰਭਾਵ
ਗੋਡਿਆਂ ਤਕ ਬਾਂਹਵਾਂ ਵਾਲਾ ਅਤੇ ਬਹੁਤ ਵੱਡੇ ਪ੍ਰਭਾਵ ਵਾਲਾ
ਅਬਿਯਕਤਤੇਜਸੰਨ੍ਯਾਸਰਾਵ
ਅਤੇ ਅਵਿਅਕਤ ਤੇਜ ਵਾਲਾ ਸੰਨਿਆਸ ਰਾਜ ਦੱਤ ਮੁਨੀ
The glory of that king of Sannyasis was indescribable and the impact of his long arms was enormous
ਜਹਜਹਬਿਹਾਰਮੁਨਿਕਰਤਦਤ
ਜਿਥੇ ਕਿਥੇ ਵਿਚਰਦਾ ਸੀ,
ਅਨਭਉਪ੍ਰਕਾਸਅਰੁਬਿਮਲਮਤ॥੧੭੦॥
(ਉਥੇ ਉਥੇ) ਅਨਭਉ ਪ੍ਰਕਾਸ਼ ਅਤੇ ਨਿਰਮਲ ਬੁੱਧੀ ਹੁੰਦੀ ਜਾਂਦੀ ਸੀ ॥੧੭੦॥
Wherever the sage Dutt went, there also the effulgence glistened and the pure intellect extended.170.
ਜੇਹੁਤੇਦੇਸਦੇਸਨਨ੍ਰਿਪਾਲ
ਜਿਹੜੇ ਦੇਸਾਂ ਦੇਸਾਂਤਰਾਂ ਦੇ ਰਾਜੇ ਸਨ,
ਤਜਿਗਰਬਪਾਨਲਾਗੇਸੁਢਾਲ
ਉਹ ਹੰਕਾਰ ਛਡ ਕੇ ਅਤੇ (ਮਨ ਨੂੰ) ਢਾਲ ਕੇ (ਦੱਤ ਦੇ) ਚਰਨੀਂ ਆ ਲਗੇ ਸਨ।
The kings of the countries far and near, forsaking their pride came and fell at his feet
ਤਜਿਦੀਨਅਉਰਝੂਠੇਉਪਾਇ
(ਉਨ੍ਹਾਂ ਨੇ) ਹੋਰ ਕੂੜਿਆਂ ਉਪਾਵਾਂ ਨੂੰ ਛਡ ਦਿੱਤਾ ਸੀ
ਦ੍ਰਿੜਗਹਿਓਏਕਸੰਨ੍ਯਾਸਰਾਇ॥੧੭੧॥
ਅਤੇ ਕੇਵਲ ਇਕ ਸੰਨਿਆਸ ਰਾਜ (ਦੱਤ ਦੇ ਪੈਰ) ਪਕੜ ਲਏ ਸਨ ॥੧੭੧॥
They abandoned all the false measures and with determination, made Dutt, the king ofYogis, as their base.171.
ਤਜਿਸਰਬਆਸਇਕਆਸਚਿਤ
ਹੋਰ ਸਾਰੀਆਂ ਆਸਾਂ ਛਡ ਕੇ ਇਕ ਆਸ ਚਿਤ ਵਿਚ (ਧਾਰ ਲਈ ਸੀ)
ਅਬਿਕਾਰਚਿਤਪਰਮੰਪਵਿਤ
ਅਤੇ ਉਨ੍ਹਾਂ ਦਾ ਚਿਤ ਵਿਕਾਰਾਂ ਤੋਂ ਰਹਿਤ ਅਤੇ ਪਰਮ ਪਵਿਤ੍ਰ ਹੋ ਗਿਆ ਸੀ।
Relinquishing all other desires, only one desire of meeting the Lord remained in their heart and
ਜਹਕਰਤਦੇਸਦੇਸਨਬਿਹਾਰ
ਜਿਥੇ ਵੀ ਦੇਸਾਂ ਦੇਸਾਂਤਰਾਂ ਵਿਚ (ਦੱਤ) ਵਿਚਰਦੇ ਸਨ,
ਉਠਿਚਲਤਸਰਬਰਾਜਾਅਪਾਰ॥੧੭੨॥
ਉਥੋਂ ਦੇ ਸਾਰੇ ਅਪਾਰ ਰਾਜੇ ਉਠ ਕੇ ਨਾਲ ਤੁਰ ਪੈਂਦੇ ਸਨ ॥੧੭੨॥
The mind of all of them was supremely pure and without any vice to whichever country Dutt went, the king of that place fell t his feet.172.
ਦੋਹਰਾ
ਦੋਹਰਾ:
DOHRA
ਗਵਨਕਰਤਜਿਹਾਂਜਿਹਾਂਦਿਸਾਮੁਨਿਮਨਦਤਅਪਾਰ
ਅਪਾਰ ਮਨ ਵਾਲਾ ਮੁਨੀ ਦੱਤ ਜਿਸ ਜਿਸ ਪਾਸੇ ਵਲ ਗਮਨ ਕਰਦਾ ਸੀ,
ਸੰਗਿਚਲਤਉਠਿਸਬਪ੍ਰਜਾਤਜਘਰਬਾਰਪਹਾਰ॥੧੭੩॥
(ਉਥੋਂ ਉਥੋਂ ਦੀ) ਸਾਰੀ ਪ੍ਰਜਾ ਘਰ, ਬਾਰ ਛਡ ਕੇ ਪਹਾੜ ਵਲ ਨਾਲ ਚਲ ਪੈਂਦੀ ਸੀ ॥੧੭੩॥
To whichever direction, Dutt went, the subjects of those places left their homes and accompanied him.173.
ਚੌਪਈ
ਚੌਪਈ:
CHAUPAI
ਜਿਹਜਿਹਦੇਸਮੁਨੀਸਰਗਏ
ਜਿਸ ਜਿਸ ਦੇਸ ਵਿਚ ਸ੍ਰੇਸ਼ਠ ਮੁਨੀ (ਦੱਤ) ਗਏ,
ਊਚਨੀਚਸਬਹੀਸੰਗਿਭਏ
(ਉਥੋਂ ਦੇ ਸਾਰੇ) ਊਚ ਨੀਚ ਉਨ੍ਹਾਂ ਦੇ ਸੰਗ ਹੋ ਗਏ।
To whichever country, the great sage Dutt went, all the elders and minors accompanied him
ਏਕਜੋਗਅਰੁਰੂਪਅਪਾਰਾ
ਇਕ ਯੋਗ ਅਤੇ ਦੂਜਾ ਅਪਾਰ ਰੂਪ,
ਕਉਨਮੋਹੈਕਹੋਬਿਚਾਰਾ॥੧੭੪॥
ਭਲਾ ਵਿਚਾਰ ਕਰ ਕੇ ਦਸੋ, ਕਿਹੜਾ ਮੋਹਿਤ ਨਾ ਹੁੰਦਾ ॥੧੭੪॥
Whereas he was a Yogi, he was also extremely beautiful, then who would there be without allurement.174.
ਜਹਤਹਚਲਾਜੋਗੁਸੰਨ੍ਯਾਸਾ
ਜਿਥੇ ਕਿਥੇ ਸੰਨਿਆਸ ਯੋਗ ਚਲ ਪਿਆ।
ਰਾਜਪਾਟਤਜਭਏਉਦਾਸਾ
(ਰਾਜੇ) ਰਾਜਸੀ ਠਾਠ ਬਾਠ ਨੂੰ ਛਡ ਕੇ ਵਿਰਕਤ ਹੋ ਗਏ।
Wherever the impact of his Yoga and Sannyas reached, the people left all their paraphernalia and became unattached
ਐਸੀਭੂਮਿਦੇਖੀਅਤਕੋਈ
ਅਜਿਹੀ ਕੋਈ ਧਰਤੀ ਨਹੀਂ ਦਿਖਦੀ ਸੀ,
ਜਹਾਸੰਨ੍ਯਾਸਜੋਗਨਹੀਹੋਈ॥੧੭੫॥
ਜਿਥੇ ਸੰਨਿਆਸ ਯੋਗ ਨਹੀਂ ਹੁੰਦਾ ਸੀ ॥੧੭੫॥
No such place was visible, where there was not the impact of Yoga and Sannyas.175.