GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 637
Display Settings
ਤੋਮਰਛੰਦ
ਤੋਮਰ ਛੰਦ:
TOMAR STANZA
ਕੀਅਐਸਬ੍ਰਹਮਾਉਚਾਰ
ਬ੍ਰਹਮਾ ਨੇ ਇਸ ਤਰ੍ਹਾਂ ਉਚਾਰਿਆ
ਤੈਪੁਤ੍ਰਪਾਵਸਬਾਰ
ਕਿ ਹੇ ਇਸਤਰੀ! ਤੂੰ ਪੁੱਤਰ ਪ੍ਰਾਪਤ ਕਰੇਂ।
ਤਬਿਨਾਰਿਸੁਨਬੈਨ
ਤਦ ਇਹ ਬੋਲ ਸੁਣ ਕੇ (ਉਸ) ਇਸਤਰੀ ਦੀਆਂ ਅੱਖਾਂ ਵਿਚੋਂ
ਬਹੁਆਸੁਡਾਰਤਨੈਨ॥੨੫॥
ਬਹੁਤ ਹੰਝੂ ਵਗਣ ਲਗੇ ॥੨੫॥
When Brahma said this that the save would be blessed with a son, then listening to it, her eyes showed signs of anxiety.25.
ਤਬਬਾਲਬਿਕਲਸਰੀਰ
ਤਦ ਇਸਤਰੀ (ਅਨਸੂਆ) ਦਾ ਸ਼ਰੀਰ ਵਿਆਕੁਲ ਹੋ ਗਿਆ।
ਜਲਸ੍ਰਵਤਨੈਨਅਧੀਰ
(ਉਸ ਦੀਆਂ) ਅੱਖਾਂ ਵਿਚ ਜਲ ਵਗ ਰਿਹਾ ਸੀ ਅਤੇ (ਉਹ) ਅਧੀਰ ਹੋ ਗਈ ਸੀ।
The body of that young lady became agitated and the tears flowed form her eyes
ਰੋਮਾਚਿਗਦਗਦਬੈਨ
ਰੋਮਾਂਚਿਤ ਹੋਣ ਕਰ ਕੇ (ਉਸ ਦੇ) ਬੋਲ ਗਦ ਗਦ ਹੋ ਗਏ ਸਨ।
ਦਿਨਤੇਭਈਜਨੁਰੈਨ॥੨੬॥
(ਉਸ ਲਈ) ਦਿਨ ਨੂੰ ਹੀ ਰਾਤ ਹੋ ਗਈ ਸੀ ॥੨੬॥
She was filled with anxiety on hearing these words and she felt that the day had changed into night.26.
ਰੋਮਾਚਿਬਿਕਲਸਰੀਰ
(ਉਸ ਦਾ) ਸ਼ਰੀਰ ਰੋਮਾਂਚਿਤ ਅਤੇ ਵਿਆਕੁਲ ਹੋ ਗਿਆ।
ਤਨਕੋਪਮਾਨਅਧੀਰ
ਅਧੀਰ ਹੋ ਕੇ ਸ਼ਰੀਰ ਕ੍ਰੋਧਵਾਨ ਹੋ ਗਿਆ।
ਫਰਕੰਤਉਸਟਰੁਨੈਨ
ਉਸ ਦੀਆਂ ਅੱਖਾਂ ਅਤੇ ਹੋਂਠ ਫਰਕਦੇ ਸਨ
ਬਿਨੁਬੁਧਬੋਲਤਬੈਨ॥੨੭॥
ਅਤੇ ਬੁੱਧੀ ਤੋਂ ਬਿਨਾ ਬਚਨ ਬੋਲਦੀ ਸੀ ॥੨੭॥
Her body was agitated with anxiety and she getting enraged, became impatient, lips and eyes quivered and she lamented.27.
ਮੋਹਣਛੰਦ
ਮੋਹਣ ਛੰਦ:
MOHAN STANZA
ਸੁਨਿਐਸਬੈਨ
ਇਸ ਤਰ੍ਹਾਂ ਦੇ ਬੋਲ ਸੁਣ ਕੇ
ਮ੍ਰਿਗੀਏਸਨੈਨ
ਹਿਰਨਾਂ ਵਰਗੀਆਂ ਅੱਖਾਂ ਵਾਲੀ,
ਅਤਿਰੂਪਧਾਮ
ਅਤਿ ਅਧਿਕ ਰੂਪ ਦੀ ਘਰ
ਸੁੰਦਰਸੁਬਾਮ॥੨੮॥
ਅਤੇ ਸੁੰਦਰ ਇਸਤਰੀ ਦਾ ॥੨੮॥
Hearing these words that doe-eyed and extremely beautiful lady (felt agitated).28.
ਚਲਚਾਲਚਿਤ
ਪਰਮ ਪਵਿਤ੍ਰ ਹਿਰਦਾ
ਪਰਮੰਪਵਿਤ
ਵਿਚਲਿਤ ਹੋ ਗਿਆ।
ਅਤਿਕੋਪਵੰਤ
(ਅਤ੍ਰੀ) ਮੁਨੀ ਦੀ ਇਸਤਰੀ ਬੇਅੰਤ ਗੁੱਸਾ ਕਰ ਕੇ
ਮੁਨਿਤ੍ਰਿਅਬਿਅੰਤ॥੨੯॥
ਕ੍ਰੋਧਵਾਨ (ਹੋ ਗਈ) ॥੨੯॥
Her mind, which was immaculate, was filled with extreme rage alongwith other women of the sages.29.
ਉਪਟੰਤਕੇਸ
(ਉਹ) ਵਾਲ ਪੁਟਦੀ ਹੈ।
ਮੁਨਿਤ੍ਰਿਅਸੁਦੇਸ
ਸੁੰਦਰ ਸ਼ਰੀਰ ('ਸੁਦੇਸ') ਵਾਲੀ
ਅਤਿਕੋਪਅੰਗਿ
ਮੁਨੀ ਦੀ ਇਸਤਰੀ ਬਹੁਤ ਕ੍ਰੋਧਵਾਨ ਹੈ।
ਸੁੰਦਰਸੁਰੰਗ॥੩੦॥
ਬਹੁਤ ਸੁੰਦਰ ਰੂਪ ਵਾਲੀ ਹੈ ॥੩੦॥
The wife of the sage plucked her hair at that place and her comely limbs were filled with extreme ire.30.
ਤੋਰੰਤਹਾਰ
ਹਾਰ ਤੋੜ ਰਹੀ ਹੈ,
ਉਪਟੰਤਬਾਰ
(ਸਿਰ ਦੇ) ਵਾਲਾਂ ਨੂੰ ਪੁਟਦੀ ਹੈ
ਡਾਰੰਤਧੂਰਿ
ਅਤੇ (ਉਨ੍ਹਾਂ ਵਿਚ) ਮਿੱਟੀ ਪਾਉਂਦੀ ਹੈ
ਰੋਖੰਤਪੂਰ॥੩੧॥
ਅਤੇ ਕ੍ਰੋਧ ਨਾਲ ਭਰੀ ਹੋਈ ਹੈ ॥੩੧॥
Breaking her necklaces, she plucked her hair and began to put dust hr head.31.
ਤੋਮਰਛੰਦ
ਤੋਮਰ ਛੰਦ:
TOMAR STANZA
ਲਖਿਕੋਪਭੀਮੁਨਿਨਾਰਿ
ਕ੍ਰੋਧਵਾਨ ਹੋਈ ਮੁਨੀ ਦੀ ਇਸਤਰੀ ਨੂੰ ਵੇਖ ਕੇ,
ਉਠਿਭਾਜਬ੍ਰਹਮਉਦਾਰ
ਉਦਾਰ ਬ੍ਰਹਮਾ ਉਠ ਕੇ ਭਜ ਚਲਿਆ।
ਸਿਵਸੰਗਿਲੈਰਿਖਸਰਬ
ਸ਼ਿਵ ਸਾਰੇ ਰਿਸ਼ੀਆਂ ਨੂੰ ਨਾਲ ਲੈ ਕੇ
ਭਯਮਾਨਹ੍ਵੈਤਜਿਗਰਬ॥੩੨॥
ਅਤੇ ਹੰਕਾਰ ਨੂੰ ਛਡ ਕੇ ਭੈਮਾਨ ਹੋ ਗਿਆ ॥੩੨॥
Seeing the wife of the sage in anger, getting fearful and forsaking his pride, and taking Shiva and other sages with him, Brahma fled.32.
ਤਬਕੋਪਕੈਮੁਨਿਨਾਰਿ
ਤਦ ਕ੍ਰੋਧ ਕਰ ਕੇ ਮੁਨੀ ਦੀ ਇਸਤਰੀ ਨੇ
ਸਿਰਕੇਸਜਟਾਉਪਾਰਿ
ਸਿਰ ਤੋਂ ਵਾਲਾਂ ਦੀ ਜਟਾ ਪੁਟ ਸੁਟੀ।
ਕਰਿਸੌਜਬੈਕਰਮਾਰ
ਜਦ (ਉਸ ਨੇ) ਹੱਥ ਉਤੇ ਹੱਥ ਮਾਰਿਆ
ਤਬਲੀਨਦਤਅਵਤਾਰ॥੩੩॥
ਤਦ ਦੱਤ ਨੇ ਅਵਤਾਰ ਲਿਆ (ਭਾਵ-ਜਨਮ ਲਿਆ) ॥੩੩॥
Then the wife of the sage, uprooting one of the matted lock of ther head in anger, strumck it on her hand, at that time Dattatreya was born.33.
ਕਰਬਾਮਮਾਤ੍ਰਸਮਾਨ
ਖੱਬਾ ਹੱਥ ਮਾਤਾ ਦੇ ਸਮਾਨ ਹੈ
ਕਰੁਦਛਨਤ੍ਰਿਪ੍ਰਮਾਨ
ਅਤੇ ਸੱਜਾ ਹੱਥ ਪਿਤਾ (ਅਤ੍ਰੀ) ਰੂਪ ਵਿਚ ਮੰਨਣਾ ਚਾਹੀਦਾ ਹੈ।
Considering Ansuya as his mother and keeping her on his right, he circumambulated around her and then saluted her
ਕੀਆਪਾਨਭੋਗਬਿਚਾਰ
(ਜਦ ਇਸਤਰੀ ਨੇ) ਹੱਥਾਂ ਦਾ ਭੋਗ ਕੀਤਾ
ਤਬਭਏਦਤਕੁਮਾਰ॥੩੪॥
(ਅਰਥਾਤ-ਹੱਥ ਨਾਲ ਹੱਥ ਰਗੜਿਆ) ਤਾਂ ਦੱਤ ਪੁੱਤਰ ਪੈਦਾ ਹੋਇਆ ॥੩੪॥
In this way, thinking about the experience of sexual pleasure, Dutt Kumar was born.34.
ਅਨਭੂਤਉਤਮਗਾਤ
ਅਦਭੁਤ ਅਤੇ ਉਤਮ ਸ਼ਰੀਰ ਵਾਲਾ (ਦੱਤ)
ਉਚਰੰਤਸਿੰਮ੍ਰਿਤਸਾਤ
ਸੱਤਾਂ ਸਮ੍ਰਿਤੀਆਂ ਦਾ ਉਚਾਰਨ ਕਰਦਾ ਹੈ।
His body was charming and he was reciting seven Smrities
ਮੁਖਿਬੇਦਚਾਰਰੜੰਤ
ਮੂੰਹ ਨਾਲ ਚਾਰੇ ਵੇਦ ਰਟਦਾ ਹੈ।
ਉਪਜੋਸੁਦਤਮਹੰਤ॥੩੫॥
(ਇਸ ਪ੍ਰਕਾਰ) ਮਹਾਨ ਦੱਤ ਪੈਦਾ ਹੋਇਆ ਹੈ ॥੩੫॥
The great Dutt was reciting all the four Vedas.35.
ਸਿਵਸਿਮਰਿਪੂਰਬਲਸ੍ਰਾਪ
ਸ਼ਿਵ ਨੇ ਪੂਰਬਲਾ ਸਰਾਪ ਯਾਦ ਕੀਤਾ