ਪੇਖਤਰੀਝਤਬੀਰਰਸਾਲੀਯ॥
(ਉਨ੍ਹਾਂ ਨੂੰ) ਵੇਖ ਕੇ ਰਸਿਕ ਸੂਰਬੀਰ ਰੀਝ ਜਾਂਦੇ ਸਨ।
Seeing the embellishment of these women, many men of taste were getting pleased
ਨਾਚਤਭਾਵਅਨੇਕਤ੍ਰੀਆਕਰਿ॥
ਇਸਤਰੀਆਂ ਅਨੇਕ ਹਾਵ-ਭਾਵ ਕਰ ਕੇ ਨਚਦੀਆਂ ਸਨ।
ਦੇਖਤਸੋਭਾਰੀਝਤਸੁਰਨਰ॥੨੬॥
(ਉਨ੍ਹਾਂ ਦੀ) ਸ਼ੋਭਾ ਨੂੰ ਵੇਖ ਕੇ ਦੇਵਤੇ ਅਤੇ ਮਨੁੱਖ ਰੀਝ ਰਹੇ ਸਨ ॥੨੬॥
The women were dancing in many emotional postures, seeing which all the gods and men were delighted.26.
ਹਿੰਸਤਹੈਵਰਚਿੰਸਤਹਾਥੀ॥
ਘੋੜੇ ਹਿਣਕ ਰਹੇ ਸਨ, ਹਾਥੀ ਚਿੰਘਾੜ ਰਹੇ ਸਨ।
ਨਾਚਤਨਾਗਰਿਗਾਵਤਗਾਥੀ॥
ਇਸਤਰੀਆਂ ('ਨਾਗਰਿ') ਨਚ ਰਹੀਆਂ ਸਨ ਅਤੇ ਗਾਥਾ ਗਾ ਰਹੀਆਂ ਸਨ।
The horses were neighing
ਰੀਝਤਸੁਰਨਰਮੋਹਤਰਾਜਾ॥
(ਉਨ੍ਹਾਂ ਨੂੰ ਵੇਖ ਕੇ) ਦੇਵਤੇ ਅਤੇ ਮਨੁੱਖ ਰੀਝ ਰਹੇ ਸਨ ਅਤੇ ਰਾਜੇ ਮੋਹਿਤ ਹੋ ਰਹੇ ਸਨ।
ਦੇਵਤਦਾਨਤੁਰੰਤਸਮਾਜਾ॥੨੭॥
ਤੁਰਤ ਅਨੇਕ ਤਰ੍ਹਾਂ ਦੇ ਸਾਮਾਨ ਦਾ ਦਾਨ ਦੇ ਰਹੇ ਸਨ ॥੨੭॥
The elephants were trumpeting and the people of the town were dancing the gods, men and women were all getting pleased and the kings were busy in bestowing charities.27.
ਗਾਵਤਗੀਤਨਨਾਚਤਅਪਛਰਾ॥
ਅਪੱਛਰਾਵਾਂ ਗੀਤ ਗਾ ਰਹੀਆਂ ਸਨ ਅਤੇ ਨਚ ਰਹੀਆਂ ਸਨ।
ਰੀਝਤਰਾਜਾਖੀਝਤਅਛਰਾ॥
ਰਾਜੇ ਖੁਸ਼ ਹੋ ਰਹੇ ਸਨ ਅਤੇ (ਉਨ੍ਹਾਂ ਦੀਆਂ) ਰਾਣੀਆਂ ('ਅਛਰਾ') ਖਿਝ ਰਹੀਆਂ ਸਨ।
The heavenly damsels were dancing while singing, seeing whom, the kings got pleased and their queens were also getting angry
ਬਾਜਤਨਾਰਦਬੀਨਰਸਾਲੀ॥
ਨਾਰਦ ਦੀ ਰਸ-ਭਿੰਨੀ ਬੀਨ ਵਜ ਰਹੀ ਸੀ।
ਦੇਖਤਦੇਵਪ੍ਰਭਾਸਤਜ੍ਵਾਲੀ॥੨੮॥
ਦੇਵਤਿਆਂ ਦੇ ਵੇਖਣ ਨਾਲ ਅੱਗ ਵਾਂਗ ਮਚ ਰਹੀਆਂ ਸਨ ॥੨੮॥
The pretty lyre of Narada was being played, seeing which the gods seemed radiant like fire.28.
ਆਂਜਤਅੰਜਨਸਾਜਤਅੰਗਾ॥
ਅੱਖਾਂ ਵਿਚ ਸੁਰਮਾ ਪਾਇਆ ਹੋਇਆ ਸੀ ਅਤੇ ਅੰਗ ਸਜੇ ਹੋਏ ਸਨ।
ਸੋਭਤਬਸਤ੍ਰਸੁਅੰਗਸੁਰੰਗਾ॥
ਸੁੰਦਰ ਅੰਗਾਂ ਉਤੇ ਸੁਰੰਗੇ ਬਸਤ੍ਰ ਸ਼ੋਭ ਰਹੇ ਸਨ।
All of them had put antimony in their eyes and had bedecked their limbs, having worn handsome garments
ਨਾਚਤਅਛ੍ਰੀਰੀਝਤਰਾਊ॥
ਅਪੱਛਰਾਵਾਂ ਨਚਦੀਆਂ ਸਨ ਅਤੇ ਰਾਜੇ ਪ੍ਰਸੰਨ ਹੁੰਦੇ ਸਨ।
ਚਾਹਤਬਰਬੋਕਰਤਉਪਾਊ॥੨੯॥
(ਉਨ੍ਹਾਂ ਨੂੰ) ਵਰਨ ਦੇ ਉਪਾ ਕਰਦੇ ਸਨ ॥੨੯॥
The kings were getting pleased and were trying to wed them.29.
ਤਤਥਈਨਾਚੈਸੁਰਪੁਰਬਾਲਾ॥
'ਤਤਥਈ' ਸੁਰ ਉਤੇ ਇਸਤਰੀਆਂ ਨਚ ਰਹੀਆਂ ਸਨ।
ਰੁਣਝੁਣਬਾਜੈਰੰਗਅੰਗਮਾਲਾ॥
ਰੁਣ ਝੁਣ ਕਰ ਕੇ (ਸਾਜ਼) ਵਜਦੇ ਸਨ ਅਤੇ ਰਾਗ ਮਾਲਾ ਵਰਗੇ ਸੁੰਦਰ ਅੰਗ ਸਨ।
The women of gods were dancing and the jingling of the rosaries of their limbs was being heard
ਬਨਿਬਨਿਬੈਠੇਜਹਤਹਰਾਜਾ॥
ਜਿਥੇ ਕਿਥੇ ਰਾਜੇ ਬਣ ਠਣ ਕੇ ਬੈਠੇ ਸਨ
ਦੈਦੈਡਾਰੈਤਨਮਨਸਾਜਾ॥੩੦॥
ਜੋ ਤਨ ਮਨ ਅਤੇ ਸਾਜ਼ ਸਾਮਾਨ ਨੂੰ ਵਾਰੀ ਜਾ ਰਹੇ ਸਨ ॥੩੦॥
The kings were sitting with pomp and show at various places.30.
ਜਿਹਜਿਹਦੇਖਾਸੋਸੋਰੀਝਾ॥
ਜਿਸ ਜਿਸ ਨੇ ਵੀ (ਉਨ੍ਹਾਂ ਇਸਤਰੀਆਂ ਨੂੰ) ਵੇਖਿਆ ਸੀ, ਉਹ ਰੀਝ ਗਏ ਸਨ
ਜਿਨਨਹੀਦੇਖਾਤਿਹਮਨਖੀਝਾ॥
ਅਤੇ ਜਿਨ੍ਹਾਂ ਨੇ ਨਹੀਂ ਵੇਖਿਆ, ਉਹ ਮਨ ਵਿਚ ਖਿਝ ਰਹੇ ਸਨ।
Whosoever saw this, he was pleased and he who did not see this, he got angry in his mind
ਕਰਿਕਰਿਭਾਯੰਤ੍ਰੀਅਬਰਨਾਚੈ॥
ਹਾਵ ਭਾਵ ਕਰ ਕੇ ਸੁੰਦਰ ਇਸਤਰੀਆਂ ਨਚਦੀਆਂ ਸਨ।
ਅਤਿਭੁਤਿਭਾਯੰਅੰਗਅੰਗਰਾਚੈ॥੩੧॥
ਅਦਭੁਤ ਭਾਵ (ਉਨ੍ਹਾਂ ਦੇ) ਅੰਗ ਅੰਗ ਵਿਚ ਰਚੇ ਹੋਏ ਸਨ ॥੩੧॥
The women were dancing, exhibiting various kinds of emotions and there was wonderful emotional play from every limb of theirs.31.
ਤਿਨਅਤਿਭੁਤਿਗਤਿਤਹਜਹਠਾਨੀ॥
ਉਨ੍ਹਾਂ ਦੀ ਅਦਭੁਤ ਗਤੀ ਜਿਥੇ ਕਿਥੇ ਸਥਿਰ ਹੋ ਰਹੀ ਸੀ।
ਜਹਤਹਸੋਹੈਮੁਨਿਮਨਿਮਾਨੀ॥
ਜਿਥੇ ਕਿਥੇ ਉਹ ਸੁਸ਼ੋਭਿਤ ਸਨ ਅਤੇ ਮੁਨੀਆਂ ਦੇ ਮਨ ਵਿਚ ਇਹ ਗੱਲ ਭਾ ਗਈ ਸੀ।
Those women also decided to do something marvelous at that place, because there were sitting there some persistent sages
ਤਜਿਤਜਿਜੋਗੰਭਜਿਭਜਿਆਵੈ॥
(ਫਲਸਰੂਪ ਮੁਨੀ ਲੋਕ) ਜੋਗ ਨੂੰ ਛਡ ਛਡ ਕੇ (ਉਥੇ) ਭਜੇ ਆ ਰਹੇ ਸਨ।
ਲਖਿਅਤਿਆਭਾਜੀਅਸੁਖਪਾਵੈ॥੩੨॥
ਬਹੁਤ ਵੱਡੀ ਚਮਕ ਦਮਕ ਨੂੰ ਵੇਖ ਕੇ ਮਨ ਵਿਚ ਸੁਖ ਪ੍ਰਾਪਤ ਕਰਦੇ ਸਨ ॥੩੨॥
The Yogis leaving their meditation came running and seeing the glory of this function, they were pleased.32.
ਬਨਿਬਨਿਬੈਠੇਜਹਤਹਰਾਜਾ॥
ਜਿਥੇ ਕਿਥੇ ਰਾਜੇ ਬਣ ਠਣ ਕੇ ਬੈਠੇ ਸਨ
ਜਹਤਹਸੋਭੈਸਭਸੁਭਸਾਜਾ॥
ਅਤੇ ਜਿਥੇ ਕਿਥੇ ਸਾਰੇ ਸ਼ੁਭ ਸਾਜ ਸਜਾਵਟ ਨਾਲ ਸ਼ੋਭਾਇਮਾਨ ਸਨ।
Wherever the kings were sitting well-bedecked, the atmosphere of that place seemed extremely splendid
ਜਹਤਹਦੇਖੈਗੁਨਿਗਨਫੂਲੇ॥
ਜਿਥੇ ਕਿਥੇ ਵੇਖਦੇ ਸਨ (ਤਾਂ ਉਹ ਆਪਣੇ) ਸਾਰੇ ਗੁਣਾਂ ਵਿਚ ਫੁਲ ਜਾਂਦੇ ਸਨ।
ਮੁਨਿਮਨਿਛਬਿਲਖਿਤਨਮਨਭੂਲੇ॥੩੩॥
(ਉਥੋਂ ਦੀ) ਛਬੀ ਨੂੰ ਵੇਖ ਕੇ ਮੁਨੀ (ਲੋਗ ਆਪਣੇ) ਮਨ ਤੋਂ ਤਨ ਮਨ ਨੂੰ ਭੁਲ ਜਾਂਦੇ ਸਨ ॥੩੩॥
The kings were filled with pleasure here and there, accomplished with their qualities and servants and the sages seeing their magnificence, had forgotten the consciousness of their mind and body.33.
ਤਤਬਿਤਘਨਮੁਖਰਸਸਬਬਾਜੈ॥
ਤਤ, ਬਿਤ, ਘਨ, ਮੁਖਰਸ ਆਦਿ ਸਭ (ਸ਼ਬਦ) ਵਜਦੇ ਸਨ।
ਸੁਨਿਮਨਰਾਗੰਗੁਨਿਗਨਲਾਜੈ॥
(ਜਿਨ੍ਹਾਂ ਨੂੰ) ਸੁਣ ਕੇ ਗੁਣੀ ਰਾਗੀ ਲੋਕਾਂ ਦੇ ਮਨ ਲਜਾਵਾਨ ਹੋ ਜਾਂਦੇ ਸਨ।
The stringed musical instruments were being played there and hearing their pleasing musical modes, the experts of musicology were feeling shy
ਜਹਤਹਗਿਰਗੇਰਿਝਿਰਿਝਿਐਸੇ॥
ਜਿਥੇ ਕਿਥੇ ਰੀਝ ਰੀਝ ਕੇ ਇਸ ਤਰ੍ਹਾਂ ਡਿਗ ਪਏ ਸਨ,
ਜਨੁਭਟਜੂਝੇਰਣਬ੍ਰਿਣਕੈਸੇ॥੩੪॥
ਮਾਨੋ ਰਣ-ਭੂਮੀ ਵਿਚ ਯੋਧੇ ਕਿਸੇ ਤਰ੍ਹਾਂ ਘਾਇਲ ਹੋ ਕੇ ਡਿਗ ਪਏ ਹੋਣ ॥੩੪॥
Hearing the tunes of the musical instruments, the kings fell down here and there like the warriors lying wounded in the battlefield.34.
ਬਨਿਬਨਿਫੂਲੇਜਨੁਬਰਫੂਲੰ॥
(ਉਥੇ ਬੈਠੇ ਰਾਜੇ) ਮਾਨੋ ਬਨ ਬਨ ਵਿਚ ਖਿੜੇ ਹੋਏ ਫੁਲ ਹੋਣ
ਤਨੁਬਰੁਸੋਭੇਜਨੁਧਰਮੂਲੰ॥
ਅਤੇ ਉਨ੍ਹਾਂ ਦੇ ਸ਼ਰੀਰ ਇਸ ਤਰ੍ਹਾਂ ਸ਼ੋਭਾ ਪਾ ਰਹੇ ਸਨ ਮਾਨੋ (ਫੁਲਦਾਰ ਬੂਟਿਆਂ ਦੀਆਂ) ਜੜ੍ਹਾਂ ਹੋਣ।
They seemed to have blossomed like the flowers of the forest and their bodies were exhibiting the fundamental emotion of the earthly comfort
ਜਹੰਤਹੰਝੂਲੇਮਦਮਤਰਾਜਾ॥
ਜਿਥੇ ਕਿਥੇ ਸ਼ਰਾਬ ਨਾਲ ਮਸਤ ਰਾਜੇ ਝੁਲ ਰਹੇ ਸਨ,
ਜਨੁਮੁਰਿਬੋਲੈਸੁਨਘਨਗਾਜਾ॥੩੫॥
ਮਾਨੋ ਬਦਲ ਦੀ ਗਰਜ ਨੂੰ ਸੁਣ ਕੇ ਮੋਰ ਬੋਲ ਰਹੇ ਹੋਣ ॥੩੫॥
The intoxicated kings were swinging here and there like the peacocks getting intoxicated hearing the thundering of clouds.35.
ਪਾਧਰੀਛੰਦ॥
ਪਾਧਰੀ ਛੰਦ:
PAADHARI STANZA
ਜਹਤਹਬਿਲੋਕਿਸੋਭਾਅਪਾਰ॥
ਜਿਥੇ ਕਿਥੇ ਅਪਾਰ ਸ਼ੋਭਾ ਵੇਖੀ ਜਾਂਦੀ ਸੀ।
ਬਨਿਬੈਠਿਸਰਬਰਾਜਾਧਿਕਾਰ॥
ਸਭ ਰਾਜਾਂ ਦੇ ਅਧਿਕਾਰੀ (ਅਰਥਾਤ ਰਾਜੇ) ਬਣ ਠਣ ਕੇ ਬੈਠੇ ਸਨ।
Seeing the splendour here and there, the kings sat down
ਇਹਭਾਤਿਕਹੈਨਹੀਪਰਤਬੈਨ॥
ਇਸ ਤਰ੍ਹਾਂ ਦਾ ਵਰਣਨ ਕੀਤਾ ਨਹੀਂ ਜਾ ਸਕਦਾ।
ਲਖਿਨੈਨਰੂਪਿਰੀਝੰਤਨੈਨ॥੩੬॥
ਅੱਖਾਂ ਦੇ ਰੂਪ ਨੂੰ ਵੇਖ ਕੇ ਅੱਖਾਂ ਰੀਝ ਰਹੀਆਂ ਸਨ ॥੩੬॥
Their glory cannot be described and seeing their figures, the eyes were getting pleased.36.
ਅਵਿਲੋਕਿਨਾਚਿਐਸੋਸੁਰੰਗ॥
ਅਜਿਹੇ ਸੁੰਦਰ ਨਾਚ ਨੂੰ ਵੇਖ ਕੇ
ਸਰਤਾਨਿਨ੍ਰਿਪਨਮਾਰਤਅਨੰਗ॥
ਰਾਜਿਆਂ ਦੇ ਸ਼ਰੀਰ ਵਿਚ ਕਾਮ ਦੇਵ ਨੇ ਤੀਰ ਮਾਰਿਆ ਸੀ।
Seeing the colourful dance of this kind, the god of love was pulling his bow and discharging his arrows on the kings
ਸੋਭਾਅਪਾਰਬਰਣੀਨਜਾਇ॥
ਸ਼ੋਭਾ ਅਪਾਰ ਸੀ, (ਉਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।
ਰੀਝੇਅਵਿਲੋਕਿਰਾਨਾਰੁਰਾਇ॥੩੭॥
ਰਾਜੇ ਅਤੇ ਰਾਣੇ (ਰੂਪ ਨੂੰ) ਵੇਖ ਕੇ ਰੀਝ ਗਏ ਸਨ ॥੩੭॥
The great glory of the atmosphere is indescribable and all were getting pleased on seeing it.37.