ਬਾਜੰਤਢੋਲਦੁੰਦਭਿਅਪਾਰ॥
ਬੇਸ਼ੁਮਾਰ ਢੋਲ ਅਤੇ ਧੌਂਸੇ ਵਜਦੇ ਸਨ।
ਬਾਜੰਤਤੂਰਝਨਕੰਤਤਾਰ॥
ਤੁਰੀਆਂ (ਬੀਨਾਂ) ਵਜਦੀਆਂ ਸਨ ਅਤੇ ਤਾਰਾਂ ਝਣਕਾਰ ਕਰਦੀਆਂ ਸਨ।
The small and big drums were resounding
ਸੋਭਾਅਪਾਰਬਰਨੀਨਜਾਇ॥
(ਉਸ ਦੀ) ਅਪਾਰ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ,
ਜਨੁਬੈਠਿਇੰਦ੍ਰਆਭਾਬਨਾਇ॥੯॥
ਮਾਨੋ ਇੰਦਰ ਹੀ ਫਬਿਆ ਬੈਠਾ ਹੋਵੇ ॥੯॥
The glory of that place is indescribable all of them appeared to be like Indra.9.
ਇਹਭਾਤਿਰਾਜਮੰਡਲੀਬੈਠਿ॥
ਇਸ ਤਰ੍ਹਾਂ ਨਾਲ ਰਾਜ ਮੰਡਲੀ ਬੈਠੀ ਹੋਈ ਸੀ,
ਅਵਿਲੋਕਿਇੰਦ੍ਰਜਹਨਾਕਐਠਿ॥
ਜਿਸ ਨੂੰ ਵੇਖ ਕੇ ਇੰਦਰ (ਦ੍ਵੈਸ਼ ਵਸ) ਨਕ ਚੜ੍ਹਾਉਂਦਾ ਸੀ।
That royal assembly was such that seeing it, Indra shrunk his nose, who should describe its glory?
ਆਭਾਅਪਾਰਬਰਨੇਸੁਕਉਨ॥
(ਉਸ) ਅਪਾਰ ਸ਼ੋਭਾ ਦਾ ਕੌਣ ਵਰਣਨ ਕਰ ਸਕਦਾ ਹੈ?
ਹ੍ਵੈਰਹੇਜਛਗੰਧ੍ਰਬਮਉਨ॥੧੦॥
(ਉਸ ਨੂੰ ਵੇਖ ਕੇ) ਯਕਸ਼ ਅਤੇ ਗੰਧਰਬ ਵੀ ਚੁਪ ਕਰ ਕੇ ਰਹਿ ਜਾਂਦੇ ਹਨ ॥੧੦॥
The Gandharvas and Yakshas kept silent on seeing it.10.
ਅਰਧਪਾਧੜੀਛੰਦ॥
ਅਰਧ ਪਾਧੜੀ ਛੰਦ:
ARDH PAADHARI STANZA
ਸੋਭੰਤਸੂਰ॥
ਸੂਰਮੇ ਸ਼ੋਭਾਇਮਾਨ ਸਨ।
ਲੋਭੰਤਹੂਰ॥
(ਉਨ੍ਹਾਂ ਉਤੇ) ਹੂਰਾਂ ਲੋਭਾਇਮਾਨ ਹੋ ਰਹੀਆਂ ਸਨ।
The warriors looked splendid, seeing whom the heavenly damsels got allured
ਅਛ੍ਰੀਅਪਾਰ॥
ਅਪਾਰ ਅਪੱਛਰਾਵਾਂ ਰੀਝ ਕੇ
ਰਿਝੀਸੁਧਾਰ॥੧੧॥
(ਮਨ ਵਿਚ ਉਨ੍ਹਾਂ ਨੂੰ) ਧਾਰਨ ਕਰ ਰਹੀਆਂ ਸਨ ॥੧੧॥
There were innumerable heavenly damsels.11.
ਗਾਵੰਤਗੀਤ॥
ਗੀਤ ਗਾਉਂਦੀਆਂ ਸਨ।
ਮੋਹੰਤਚੀਤ॥
ਚਿਤ ਨੂੰ ਮੋਹ ਰਹੀਆਂ ਸਨ।
ਮਿਲਿਦੇਅਸੀਸ॥
ਮਿਲ ਕੇ ਅਸੀਸ ਦਿੰਦੀਆਂ ਸਨ
ਜੁਗਚਾਰਿਜੀਸ॥੧੨॥
ਕਿ ਚਾਰ ਯੁਗਾਂ ਤਕ ਜੀਉਂਦੇ ਰਹੋ ॥੧੨॥
They were singing fascinating songs, in which they were blessing together for their long like till the end of four ages.12.
ਬਾਜੰਤਤਾਰ॥
ਤਾਲੀਆਂ ਵਜਦੀਆਂ ਸਨ।
ਡਾਰੈਧਮਾਰ॥
ਧਮਾਰ ਪਾਏ ਜਾ ਰਹੇ ਸਨ।
ਦੇਵਾਨਨਾਰਿ॥
ਦੇਵਤਿਆਂ ਦੀਆਂ ਬੇਸ਼ੁਮਾਰ ਇਸਤਰੀਆਂ
ਪੇਖਤਅਪਾਰ॥੧੩॥
ਵੇਖ ਰਹੀਆਂ ਸਨ ॥੧੩॥
The knocking on the instruments were being heard and many heavenly damsels were being seen.13.
ਕੈਬੇਦਰੀਤਿ॥
ਵੇਦ ਦੀ ਰੀਤ ਨਾਲ
ਗਾਵੰਤਗੀਤ॥
ਗੀਤ ਗਾ ਰਹੀਆਂ ਸਨ।
ਸੋਭਾਅਨੂਪ॥
ਅਨੂਪਮ ਸ਼ੋਭਾ ਵਾਲੇ
ਸੋਭੰਤਭੂਪ॥੧੪॥
ਰਾਜੇ ਸ਼ੋਭਾਇਮਾਨ ਸਨ ॥੧੪॥
The songs were being sung according to Vedic rites and the kings of unique glory looked magnificent.14.
ਬਾਜੰਤਤਾਰ॥
ਤਾਲੀਆਂ ਵਜਦੀਆਂ ਸਨ।
ਰੀਝੰਤਨਾਰਿ॥
ਇਸਤਰੀਆਂ ਪ੍ਰਸੰਨ ਹੋ ਰਹੀਆਂ ਸਨ।
ਗਾਵੰਤਗੀਤ॥
ਗੀਤ ਗਾ ਰਹੀਆਂ ਸਨ।
ਆਨੰਦਚੀਤਿ॥੧੫॥
ਚਿਤ ਵਿਚ ਆਨੰਦਿਤ ਸਨ ॥੧੫॥
The stringed instruments were being played and the women, being pleased, were happily singing songs.15.
ਉਛਾਲਛੰਦ॥
ਉਛਾਲ ਛੰਦ:
UCHHAAL STANZA
ਗਾਵਤਨਾਰੀ॥
ਇਸਤਰੀਆਂ ਗਾਉਂਦੀਆਂ ਸਨ।
ਬਾਜਤਤਾਰੀ॥
ਤਾਲੀਆਂ ਵਜਾਉਂਦੀਆਂ ਸਨ।
ਦੇਖਤਰਾਜਾ॥
ਰਾਜਾ ਵੇਖ ਰਿਹਾ ਸੀ।
ਦੇਵਤਸਾਜਾ॥੧੬॥
(ਉਨ੍ਹਾਂ ਨੂੰ) ਸਜਾਵਟ ਦੇ ਸਾਮਾਨ ਦੇ ਰਿਹਾ ਸੀ ॥੧੬॥
The women were singing with the clapping of their hands and the kings with the decoration of gods, were looking at them.16.
ਗਾਵਤਗੀਤੰ॥
(ਉਹ) ਗੀਤ ਗਾਉਂਦੀਆਂ ਸਨ।
ਆਨੰਦਚੀਤੰ॥
ਚਿਤ ਵਿਚ ਆਨੰਦਿਤ ਸਨ।
ਸੋਭਤਸੋਭਾ॥
ਸ਼ੋਭਾ ਸਹਿਤ ਸ਼ੋਭਾਇਮਾਨ ਸਨ
ਲੋਭਤਲੋਭਾ॥੧੭॥
ਅਤੇ ਲੋਭ ਕਰ ਕੇ ਲੋਭਾਇਮਾਨ ਹੋ ਰਹੀਆਂ ਸਨ ॥੧੭॥
The singing of songs continued with happy mind and seeing the glory of that place, even the mind of greed was becoming greedy.17.
ਦੇਖਤਨੈਣੰ॥
(ਰਾਜਾ ਲੋਕ) ਅੱਖਾਂ ਨਾਲ ਵੇਖਦੇ ਸਨ।
ਭਾਖਤਬੈਣੰ॥
(ਮੂੰਹ ਵਿਚੋਂ) ਬਚਨ ਬੋਲਦੇ ਸਨ।
ਸੋਹਤਛਤ੍ਰੀ॥
ਛਤ੍ਰੀ ਸ਼ੋਭ ਰਹੇ ਸਨ।
ਲੋਭਤਅਤ੍ਰੀ॥੧੮॥
ਅਸਤ੍ਰਾਂ (ਵਾਲੇ ਸੂਰਮੇ) ਲੋਭੀ ਹੋ ਰਹੇ ਸਨ ॥੧੮॥
They were talking with the signs of their eyes and all the weapon wielders were looking splendid.18.
ਗਜਤਹਾਥੀ॥
ਹਾਥੀ ਗਰਜ ਰਹੇ ਸਨ।
ਸਜਤਸਾਥੀ॥
ਸਾਥੀ ਸਜ ਰਹੇ ਸਨ।
The elephants were thundering and the companions were bedecked
ਕੂਦਤਬਾਜੀ॥
ਘੋੜੇ ਕੁਦ ਰਹੇ ਸਨ।
ਨਾਚਤਤਾਜੀ॥੧੯॥
ਤਾਜੀ (ਨਸਲ ਦੇ ਘੋੜੇ) ਨਚ ਰਹੇ ਸਨ ॥੧੯॥
The horses were jumping and dancing.19.
ਬਾਜਤਤਾਲੰ॥
ਤਾਲੀਆਂ ਵਜ ਰਹੀਆਂ ਸਨ।
ਨਾਚਤਬਾਲੰ॥
ਇਸਤਰੀਆਂ ਨਚ ਰਹੀਆਂ ਸਨ।
ਗਾਵਤਗਾਥੰ॥
ਗਾਥਾ ਗਾ ਰਹੀਆਂ ਸਨ।
ਆਨੰਦਸਾਥੰ॥੨੦॥
ਆਨੰਦ ਸਹਿਤ (ਖੁਸ਼ ਹੋ ਰਹੀਆਂ ਸਨ) ॥੨੦॥
The young damsels were dancing and were singing happily while clapping their hands.20.
ਕੋਕਿਲਬੈਣੀ॥
ਕੋਇਲ ਵਰਗੇ ਬੋਲਾਂ ਵਾਲੀਆਂ ਸਨ,
ਸੁੰਦਰਨੈਣੀ॥
ਸੁੰਦਰ ਅੱਖਾਂ ਵਾਲੀਆਂ ਸਨ,
ਗਾਵਤਗੀਤੰ॥
ਗੀਤ ਗਾਉਂਦੀਆਂ ਸਨ,
ਚੋਰਤਚੀਤੰ॥੨੧॥
ਚਿਤ ਨੂੰ ਚੁਰਾ ਲੈਂਦੀਆਂ ਸਨ ॥੨੧॥
These women of the voice of a nightingale and having beautiful eyes, were alluring the mind by singing the song.21.
ਅਛ੍ਰਣਭੇਸੀ॥
ਅਪੱਛਰਾ ਵਰਗੇ ਰੂਪ ਵਾਲੀਆਂ ਸਨ।
ਸੁੰਦਰਕੇਸੀ॥
ਸੁੰਦਰ ਕੇਸਾਂ ਵਾਲੀਆਂ ਸਨ।
ਸੁੰਦਰਨੈਣੀ॥
ਸੁੰਦਰ ਨੈਣਾਂ ਵਾਲੀਆਂ ਸਨ।
ਕੋਕਿਲਬੈਣੀ॥੨੨॥
ਕੋਇਲ ਵਰਗੇ ਬੋਲਾਂ ਵਾਲੀਆਂ ਸਨ ॥੨੨॥
These women having beautiful hair, charming eyes and in the garb of heavenly damsels had the voice of a nightingale.22.
ਅਦਭੁਤਰੂਪਾ॥
ਅਦਭੁਤ ਰੂਪ ਵਾਲੀਆਂ ਸਨ।
ਕਾਮਿਣਕੂਪਾ॥
ਹਾਵਾਂ ਭਾਵਾਂ ਦੀਆਂ ਖੂਹ ਸਨ।
ਚਾਰੁਪ੍ਰਹਾਸੰ॥
ਸੁੰਦਰ ਹਾਸੇ ਵਾਲੀਆਂ ਸਨ।
ਉਨਤਿਨਾਸੰ॥੨੩॥
ਉੱਚੇ ਨਕਾਂ ਵਾਲੀਆਂ ਸਨ ॥੨੩॥
These women had marvelous figures, full of desires, with bewitching smiles and long nostrils.23.
ਲਖਿਦੁਤਿਰਾਣੀ॥
ਰਾਣੀਆਂ ਦੀ ਸੁੰਦਰਤਾ ਨੂੰ ਵੇਖ ਕੇ
ਲਜਿਤਇੰਦ੍ਰਾਣੀ॥
ਇੰਦ੍ਰਾਣੀ ਵੀ ਲਜਿਤ ਹੋ ਰਹੀ ਸੀ।
Seeing the beauty of the queens, the wife of Indra also felt shy
ਸੋਹਤਬਾਲਾ॥
(ਉਹ) ਇਸਤਰੀਆਂ ਇਸ ਤਰ੍ਹਾਂ ਸ਼ੋਭਾਇਮਾਨ ਸਨ
ਰਾਗਣਮਾਲਾ॥੨੪॥
ਮਾਨੋ ਰਾਗਾਂ ਦੀ ਮਾਲਾ ਹੋਣ ॥੨੪॥
These heavenly maidens were like the rosary of musical modes.24.
ਮੋਹਣੀਛੰਦ॥
ਮੋਹਣੀ ਛੰਦ:
MOHINI STANZA
ਗਉਰਸਰੂਪਮਹਾਛਬਿਸੋਹਤ॥
ਗੌਰੀ (ਪਾਰਬਤੀ) ਦੇ ਸਰੂਪ ਵਾਲੀਆਂ ਦੀ ਛਬੀ ਬਹੁਤ ਸ਼ੋਭਾਸ਼ਾਲੀ ਸੀ।
ਦੇਖਤਸੁਰਨਰਕੋਮਨਮੋਹਤ॥
ਵੇਖਣ 'ਤੇ ਦੇਵਤਿਆਂ ਅਤੇ ਮਨੁੱਖਾਂ ਦੇ ਮਨ ਨੂੰ ਮੋਹ ਲੈਂਦੀਆਂ ਸਨ।
These whit-complexioned elegant women were fascinating the mind of gods and men
ਰੀਝਤਤਾਕਿਬਡੇਨ੍ਰਿਪਐਸੇ॥
(ਉਨ੍ਹਾਂ ਨੂੰ) ਵੇਖ ਕੇ ਵੱਡੇ ਰਾਜੇ ਇਸ ਤਰ੍ਹਾਂ ਰੀਝ ਰਹੇ ਸਨ
ਸੋਭਹਿੰਕਉਨਸਕੈਕਹਿਤੈਸੇ॥੨੫॥
ਕਿ ਉਨ੍ਹਾਂ ਦੀ ਸ਼ੋਭਾ ਦਾ ਵਰਣਨ ਭਲਾ ਕੌਣ ਕਰ ਸਕਦਾ ਹੈ ॥੨੫॥
Seeing them, the great kings got pleased what more description can be given of their glory?.25.
ਸੁੰਦਰਰੂਪਮਹਾਦੁਤਿਬਾਲੀਯ॥
(ਉਹ) ਇਸਤਰੀਆਂ ਮਹਾਨ ਸਰੂਪ ਅਤੇ ਚਮਕ ਵਾਲੀਆਂ ਸਨ।