ਅਟਲਬਚਨੁਨਾਨਕਗੁਰਤੇਰਾਸਫਲਕਰੁਮਸਤਕਿਧਾਰਿਆ॥੨॥੨੧॥੪੯॥
ਹੇ ਨਾਨਕ! (ਆਖ-) ਹੇ ਗੁਰੂ! ਤੇਰਾ (ਇਹ) ਬਚਨ ਕਦੇ ਟਲਣ ਵਾਲਾ ਨਹੀਂ (ਕਿ ਪਰਮਾਤਮਾ ਹੀ ਜੀਵ ਦਾ ਲੋਕ ਪਰਲੋਕ ਵਿਚ ਰਾਖਾ ਹੈ)। ਹੇ ਗੁਰੂ! ਤੂੰ ਆਪਣਾ ਬਰਕਤਿ ਵਾਲਾ ਹੱਥ (ਅਸਾਂ ਜੀਵਾਂ ਦੇ) ਮੱਥੇ ਉੱਤੇ ਰੱਖਦਾ ਹੈਂ ॥੨॥੨੧॥੪੯॥
Your Word is eternal, O Guru Nanak; You placed Your Hand of blessing upon my forehead. ||2||21||49||
ਸੋਰਠਿਮਹਲਾ੫॥
Sorat'h, Fifth Mahalaa:
ਜੀਅਜੰਤ੍ਰਸਭਿਤਿਸਕੇਕੀਏਸੋਈਸੰਤਸਹਾਈ॥
ਹੇ ਭਾਈ! ਸਾਰੇ ਜੀਵ ਉਸ (ਪਰਮਾਤਮਾ) ਦੇ ਹੀ ਪੈਦਾ ਕੀਤੇ ਹੋਏ ਹਨ; ਉਹ ਪਰਮਾਤਮਾ ਹੀ ਸੰਤ ਜਨਾਂ ਦਾ ਮਦਦਗਾਰ ਰਹਿੰਦਾ ਹੈ।
All beings and creatures were created by Him; He alone is the support and friend of the Saints.
ਅਪੁਨੇਸੇਵਕਕੀਆਪੇਰਾਖੈਪੂਰਨਭਈਬਡਾਈ॥੧॥
ਆਪਣੇ ਸੇਵਕ ਦੀ (ਇੱਜ਼ਤ) ਪਰਮਾਤਮਾ ਆਪ ਹੀ ਰੱਖਦਾ ਹੈ (ਉਸ ਦੀ ਕਿਰਪਾ ਨਾਲ ਹੀ ਸੇਵਕ ਦੀ) ਇੱਜ਼ਤ ਪੂਰੇ ਤੌਰ ਤੇ ਬਣੀ ਰਹਿੰਦੀ ਹੈ ॥੧॥
He Himself preserves the honor of His servants; their glorious greatness becomes perfect. ||1||
ਪਾਰਬ੍ਰਹਮੁਪੂਰਾਮੇਰੈਨਾਲਿ॥
ਹੇ ਭਾਈ! ਪੂਰਨ ਪਰਮਾਤਮਾ (ਸਦਾ) ਮੇਰੇ ਅੰਗ-ਸੰਗ (ਸਹਾਈ) ਹੈ।
The Perfect Supreme Lord God is always with me.
ਗੁਰਿਪੂਰੈਪੂਰੀਸਭਰਾਖੀਹੋਏਸਰਬਦਇਆਲ॥੧॥ਰਹਾਉ॥
ਪੂਰੇ ਗੁਰੂ ਨੇ ਚੰਗੀ ਤਰ੍ਹਾਂ ਮੇਰੀ (ਇੱਜ਼ਤ) ਰੱਖ ਲਈ ਹੈ। ਗੁਰੂ ਸਾਰੇ ਜੀਵਾਂ ਉੱਤੇ ਹੀ ਦਇਆਵਾਨ ਰਹਿੰਦਾ ਹੈ ॥੧॥ ਰਹਾਉ ॥
The Perfect Guru has perfectly and totally protected me, and now everyone is kind and compassionate to me. ||1||Pause||
ਅਨਦਿਨੁਨਾਨਕੁਨਾਮੁਧਿਆਏਜੀਅਪ੍ਰਾਨਕਾਦਾਤਾ॥
ਹੇ ਭਾਈ! ਨਾਨਕ (ਤਾਂ ਉਸ ਪਰਮਾਤਮਾ ਦਾ) ਨਾਮ ਹਰ ਵੇਲੇ ਸਿਮਰਦਾ ਰਹਿੰਦਾ ਹੈ ਜੋ ਜਿੰਦ ਦੇਣ ਵਾਲਾ ਹੈ ਜੋ ਸੁਆਸ ਦੇਣ ਵਾਲਾ ਹੈ।
Night and day, Nanak meditates on the Naam, the Name of the Lord; He is the Giver of the soul, and the breath of life itself.
ਅਪੁਨੇਦਾਸਕਉਕੰਠਿਲਾਇਰਾਖੈਜਿਉਬਾਰਿਕਪਿਤਮਾਤਾ॥੨॥੨੨॥੫੦॥
ਹੇ ਭਾਈ! ਜਿਵੇਂ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਆਪਣੇ ਸੇਵਕ ਨੂੰ (ਆਪਣੇ) ਗਲ ਨਾਲ ਲਾ ਕੇ ਰੱਖਦਾ ਹੈ ॥੨॥੨੨॥੫੦॥
He hugs His slave close in His loving embrace, like the mother and father hug their child. ||2||22||50||
ਸੋਰਠਿਮਹਲਾ੫ਘਰੁ੩ਚਉਪਦੇ॥
ਰਾਗ ਸੋਰਠਿ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Sorat'h, Fifth Mahalaa, Third House, Chau-Padas:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਮਿਲਿਪੰਚਹੁਨਹੀਸਹਸਾਚੁਕਾਇਆ॥
ਹੇ ਭਾਈ! ਨਗਰ ਦੇ ਪੈਂਚਾਂ ਨੂੰ ਮਿਲ ਕੇ (ਕਾਮਾਦਿਕ ਵੈਰੀਆਂ ਤੋਂ ਪੈ ਰਿਹਾ) ਸਹਿਮ ਦੂਰ ਨਹੀਂ ਕੀਤਾ ਜਾ ਸਕਦਾ।
Meeting with the council, my doubts were not dispelled.
ਸਿਕਦਾਰਹੁਨਹਪਤੀਆਇਆ॥
ਸਰਦਾਰਾਂ ਲੋਕਾਂ ਤੋਂ ਭੀ ਤਸੱਲੀ ਨਹੀਂ ਮਿਲ ਸਕਦੀ (ਕਿ ਇਹ ਵੈਰੀ ਤੰਗ ਨਹੀਂ ਕਰਨਗੇ।)
The chiefs did not give me satisfaction.
ਉਮਰਾਵਹੁਆਗੈਝੇਰਾ॥
ਸਰਕਾਰੀ ਹਾਕਮਾਂ ਅੱਗੇ ਭੀ ਇਹ ਝਗੜਾ (ਪੇਸ਼ ਕੀਤਿਆਂ ਕੁਝ ਨਹੀਂ ਬਣਦਾ।)
I presented my dispute to the noblemen as well.
ਮਿਲਿਰਾਜਨਰਾਮਨਿਬੇਰਾ॥੧॥
ਪ੍ਰਭੂ ਪਾਤਿਸ਼ਾਹ ਨੂੰ ਮਿਲ ਕੇ ਫ਼ੈਸਲਾ ਹੋ ਜਾਂਦਾ ਹੈ (ਤੇ, ਕਾਮਾਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ) ॥੧॥
But it was only settled by meeting with the King, my Lord. ||1||
ਅਬਢੂਢਨਕਤਹੁਨਜਾਈ॥
ਹੁਣ (ਕਾਮਾਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ) ਕਿਸੇ ਹੋਰ ਥਾਂ (ਆਸਰਾ) ਭਾਲਣ ਦੀ ਲੋੜ ਨਾਹ ਰਹਿ ਗਈ,
Now, I do not go searching anywhere else,
ਗੋਬਿਦਭੇਟੇਗੁਰਗੋਸਾਈ॥ਰਹਾਉ॥
ਜਦੋਂ ਗੋਬਿੰਦ ਨੂੰ, ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ। ਰਹਾਉ॥
because I have met the Guru, the Lord of the Universe. ||Pause||
ਆਇਆਪ੍ਰਭਦਰਬਾਰਾ॥
ਹੇ ਭਾਈ! ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ (ਚਿੱਤ ਜੋੜਦਾ ਹੈ),
When I came to God's Darbaar, His Holy Court,
ਤਾਸਗਲੀਮਿਟੀਪੂਕਾਰਾ॥
ਤਦੋਂ ਇਸ ਦੀ (ਕਾਮਾਦਿਕ ਵੈਰੀਆਂ ਦੇ ਵਿਰੁੱਧ) ਸਾਰੀ ਸ਼ਿਕੈਤ ਮੁੱਕ ਜਾਂਦੀ ਹੈ।
then all of my cries and complaints were settled.
ਲਬਧਿਆਪਣੀਪਾਈ॥
ਤਦੋਂ ਮਨੁੱਖ ਉਹ ਵਸਤ ਹਾਸਲ ਕਰ ਲੈਂਦਾ ਹੈ,
Now that I have attained what I had sought,
ਤਾਕਤਆਵੈਕਤਜਾਈ॥੨॥
ਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ, ਤਦੋਂ ਵਿਕਾਰਾਂ ਦੇ ਢਹੇ ਚੜ੍ਹ ਕੇ ਭਟਕਣੋਂ ਬਚ ਜਾਂਦਾ ਹੈ ॥੨॥
where should I come and where should I go? ||2||
ਤਹਸਾਚਨਿਆਇਨਿਬੇਰਾ॥
ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ (ਕਾਮਾਦਿਕਾਂ ਨਾਲ ਹੋ ਰਹੀ ਟੱਕਰ ਦਾ) ਫ਼ੈਸਲਾ ਹੋ ਜਾਂਦਾ ਹੈ।
There, true justice is administered.
ਊਹਾਸਮਠਾਕੁਰੁਸਮਚੇਰਾ॥
ਉਸ ਦਰਗਾਹ ਵਿਚ (ਜਾਬਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ) ਮਾਲਕ ਤੇ ਨੌਕਰ ਇਕੋ ਜਿਹਾ ਸਮਝਿਆ ਜਾਂਦਾ ਹੈ।
There, the Lord Master and His disciple are one and the same.
ਅੰਤਰਜਾਮੀਜਾਨੈ॥
ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਹਜ਼ੂਰੀ ਵਿਚ ਪਹੁੰਚੇ ਹੋਏ ਸਵਾਲੀਏ ਦੇ ਦਿਲ ਦੀ) ਜਾਣਦਾ ਹੈ,
The Inner-knower, the Searcher of hearts, knows.
ਬਿਨੁਬੋਲਤਆਪਿਪਛਾਨੈ॥੩॥
(ਉਸ ਦੇ) ਬੋਲਣ ਤੋਂ ਬਿਨਾਂ ਉਹ ਪ੍ਰਭੂ ਆਪ (ਉਸ ਦੇ ਦਿਲ ਦੀ ਪੀੜਾ ਨੂੰ) ਸਮਝ ਲੈਂਦਾ ਹੈ ॥੩॥
Without our speaking, He understands. ||3||
ਸਰਬਥਾਨਕੋਰਾਜਾ॥
ਹੇ ਭਾਈ! ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ,
He is the King of all places.
ਤਹਅਨਹਦਸਬਦਅਗਾਜਾ॥
ਉਸ ਨਾਲ ਮਿਲਾਪ-ਅਵਸਥਾ ਵਿਚ ਮਨੁੱਖ ਦੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਇਕ-ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ (ਤੇ, ਮਨੁੱਖ ਉੱਤੇ ਕਾਮਾਦਿਕ ਵੈਰੀ ਆਪਣਾ ਜ਼ੋਰ ਨਹੀਂ ਪਾ ਸਕਦੇ)।
There, the unstruck melody of the Shabad resounds.
ਤਿਸੁਪਹਿਕਿਆਚਤੁਰਾਈ॥
(ਪਰ, ਹੇ ਭਾਈ! ਉਸ ਨੂੰ ਮਿਲਣ ਵਾਸਤੇ) ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ।
Of what use is cleverness when dealing with Him?
ਮਿਲੁਨਾਨਕਆਪੁਗਵਾਈ॥੪॥੧॥੫੧॥
ਹੇ ਨਾਨਕ! (ਆਖ-ਹੇ ਭਾਈ! ਜੇ ਉਸ ਨੂੰ ਮਿਲਣਾ ਹੈ, ਤਾਂ) ਆਪਾ-ਭਾਵ ਗਵਾ ਕੇ (ਉਸ ਨੂੰ) ਮਿਲ ॥੪॥੧॥੫੧॥
Meeting with Him, O Nanak, one loses his self-conceit. ||4||1||51||
ਸੋਰਠਿਮਹਲਾ੫॥
Sorat'h, Fifth Mahalaa:
ਹਿਰਦੈਨਾਮੁਵਸਾਇਹੁ॥
ਹੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖੋ।
Enshrine the Naam, the Name of the Lord, within your heart;
ਘਰਿਬੈਠੇਗੁਰੂਧਿਆਇਹੁ॥
ਅੰਤਰ-ਆਤਮੇ ਟਿਕ ਕੇ ਗੁਰੂ ਦਾ ਧਿਆਨ ਧਰਿਆ ਕਰੋ।
sitting within your own home, meditate on the Guru.
ਗੁਰਿਪੂਰੈਸਚੁਕਹਿਆ॥
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਦਾ-ਥਿਰ ਹਰਿ-ਨਾਮ (ਦੇ ਸਿਮਰਨ) ਦਾ ਉਪਦੇਸ਼ ਦਿੱਤਾ,
The Perfect Guru has spoken the Truth;
ਸੋਸੁਖੁਸਾਚਾਲਹਿਆ॥੧॥
ਉਸ ਨੇ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਸਦਾ ਕਾਇਮ ਰਹਿੰਦਾ ਹੈ ॥੧॥
the True Peace is obtained only from the Lord. ||1||
ਅਪੁਨਾਹੋਇਓਗੁਰੁਮਿਹਰਵਾਨਾ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਗੁਰੂ ਦਇਆਵਾਨ ਹੁੰਦਾ ਹੈ,
My Guru has become merciful.
ਅਨਦਸੂਖਕਲਿਆਣਮੰਗਲਸਿਉਘਰਿਆਏਕਰਿਇਸਨਾਨਾ॥ਰਹਾਉ॥
ਉਹ ਮਨੁੱਖ ਨਾਮ-ਜਲ ਨਾਲ ਮਨ ਨੂੰ ਪਵਿਤ੍ਰ ਕਰ ਕੇ ਆਤਮਕ ਆਨੰਦ ਸੁਖ ਖ਼ੁਸ਼ੀਆਂ ਨਾਲ ਭਰਪੂਰ ਹੋ ਕੇ ਅੰਤਰ-ਆਤਮੇ ਟਿਕ ਜਾਂਦੇ ਹਨ (ਵਿਕਾਰਾਂ ਆਦਿਕਾਂ ਵਲ ਭਟਕਣੋਂ ਹਟ ਜਾਂਦੇ ਹਨ) ਰਹਾਉ॥
In bliss, peace, pleasure and joy, I have returned to my own home, after my purifying bath. ||Pause||
ਸਾਚੀਗੁਰਵਡਿਆਈ॥
ਹੇ ਭਾਈ! ਗੁਰੂ ਦੀ ਆਤਮਕ ਉੱਚਤਾ ਸਦਾ-ਥਿਰ ਰਹਿਣ ਵਾਲੀ ਹੈ,
True is the glorious greatness of the Guru;
ਤਾਕੀਕੀਮਤਿਕਹਣੁਨਜਾਈ॥
ਉਸ ਦੀ ਕਦਰ-ਕੀਮਤ ਨਹੀਂ ਦੱਸੀ ਜਾ ਸਕਦੀ।
His worth cannot be described.
ਸਿਰਿਸਾਹਾਪਾਤਿਸਾਹਾ॥
ਗੁਰੂ (ਦੁਨੀਆ ਦੇ) ਸ਼ਾਹ ਦੇ ਸਿਰ ਉੱਤੇ ਪਾਤਿਸ਼ਾਹ ਹੈ।
He is the Supreme Overlord of kings.
ਗੁਰਭੇਟਤਮਨਿਓਮਾਹਾ॥੨॥
ਗੁਰੂ ਨੂੰ ਮਿਲਿਆਂ ਮਨ ਵਿਚ (ਹਰੀ-ਨਾਮ ਸਿਮਰਨ ਦਾ) ਚਾਉ ਪੈਦਾ ਹੋ ਜਾਂਦਾ ਹੈ ॥੨॥
Meeting with the Guru, the mind is enraptured. ||2||
ਸਗਲਪਰਾਛਤਲਾਥੇ॥
ਹੇ ਭਾਈ! ਸਾਰੇ ਪਾਪ ਲਹਿ ਜਾਂਦੇ ਹਨ,
All sins are washed away,
ਮਿਲਿਸਾਧਸੰਗਤਿਕੈਸਾਥੇ॥
ਗੁਰੂ ਦੀ ਸੰਗਤਿ ਵਿਚ ਮਿਲ ਕੇ। (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ)
meeting with the Saadh Sangat, the Company of the Holy.
ਗੁਣਨਿਧਾਨਹਰਿਨਾਮਾ॥
ਸਾਰੇ ਗੁਣਾਂ ਦੇ ਖ਼ਜ਼ਾਨੇ ਹਰਿ ਨਾਮ ਨੂੰ-
The Lord's Name is the treasure of excellence;
ਜਪਿਪੂਰਨਹੋਏਕਾਮਾ॥੩॥
ਜਪ ਜਪ ਕੇ (ਜ਼ਿੰਦਗੀ ਦੇ) ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ॥੩॥
chanting it, one's affairs are perfectly resolved. ||3||
ਗੁਰਿਕੀਨੋਮੁਕਤਿਦੁਆਰਾ॥
ਹੇ ਭਾਈ! ਗੁਰੂ ਨੇ (ਹਰਿ-ਨਾਮ ਸਿਮਰਨ ਦਾ ਇਕ ਐਸਾ) ਦਰਵਾਜ਼ਾ ਤਿਆਰ ਕਰ ਦਿੱਤਾ ਹੈ (ਜੋ ਵਿਕਾਰਾਂ ਤੋਂ ਖ਼ਲਾਸੀ (ਕਰਾ ਦੇਂਦਾ ਹੈ)।
The Guru has opened the door of liberation,
ਸਭਸ੍ਰਿਸਟਿਕਰੈਜੈਕਾਰਾ॥
(ਗੁਰੂ ਦੀ ਇਸ ਦਾਤਿ ਦੇ ਕਾਰਨ) ਸਾਰੀ ਸ੍ਰਿਸ਼ਟੀ (ਗੁਰੂ ਦੀ) ਸੋਭਾ ਕਰਦੀ ਹੈ।
and the entire world applauds Him with cheers of victory.
ਨਾਨਕਪ੍ਰਭੁਮੇਰੈਸਾਥੇ॥
ਹੇ ਨਾਨਕ! (ਆਖ-ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਹਿਰਦੇ ਵਿਚ ਵਸਾਇਆਂ) ਪਰਮਾਤਮਾ ਮੇਰੇ ਅੰਗ-ਸੰਗ (ਵੱਸਦਾ ਪ੍ਰਤੀਤ ਹੋ ਰਿਹਾ ਹੈ)
O Nanak, God is always with me;
ਜਨਮਮਰਣਭੈਲਾਥੇ॥੪॥੨॥੫੨॥
ਮੇਰੇ ਜਨਮ ਮਰਨ ਦੇ ਸਾਰੇ ਡਰ ਲਹਿ ਗਏ ਹਨ ॥੪॥੨॥੫੨॥
my fears of birth and death are gone. ||4||2||52||
ਸੋਰਠਿਮਹਲਾ੫॥
Sorat'h, Fifth Mahalaa:
ਗੁਰਿਪੂਰੈਕਿਰਪਾਧਾਰੀ॥
(ਹੇ ਸੰਤ ਜਨੋ! ਜਦੋਂ ਤੋਂ) ਪੂਰੇ ਗੁਰੂ ਨੇ ਮੇਹਰ ਕੀਤੀ ਹੈ,
The Perfect Guru has granted His Grace,
ਪ੍ਰਭਿਪੂਰੀਲੋਚਹਮਾਰੀ॥
ਪ੍ਰਭੂ ਨੇ ਸਾਡੀ (ਨਾਮ ਸਿਮਰਨ ਦੀ) ਤਾਂਘ ਪੂਰੀ ਕਰ ਦਿੱਤੀ ਹੈ।
and God has fulfilled my desire.
ਕਰਿਇਸਨਾਨੁਗ੍ਰਿਹਿਆਏ॥
(ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਇਸ਼ਨਾਨ ਕਰ ਕੇ ਅਸੀਂ ਅੰਤਰ-ਆਤਮੇ ਟਿਕੇ ਰਹਿੰਦੇ ਹਾਂ।
After taking my bath of purification, I returned to my home,
ਅਨਦਮੰਗਲਸੁਖਪਾਏ॥੧॥
ਆਤਮਕ ਆਨੰਦ ਆਤਮਕ ਖ਼ੁਸ਼ੀਆਂ ਆਤਮਕ ਸੁਖ ਮਾਣ ਰਹੇ ਹਾਂ ॥੧॥
and I found bliss, happiness and peace. ||1||
ਸੰਤਹੁਰਾਮਨਾਮਿਨਿਸਤਰੀਐ॥
ਹੇ ਸੰਤ ਜਨੋ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।
O Saints, salvation comes from the Lord's Name.
ਊਠਤਬੈਠਤਹਰਿਹਰਿਧਿਆਈਐਅਨਦਿਨੁਸੁਕ੍ਰਿਤੁਕਰੀਐ॥੧॥ਰਹਾਉ॥
(ਇਸ ਵਾਸਤੇ) ਉਠਦਿਆਂ ਬੈਠਦਿਆਂ ਹਰ ਵੇਲੇ ਹਰਿ-ਨਾਮ ਸਿਮਰਨਾ ਚਾਹੀਦਾ ਹੈ, (ਹਰਿ-ਨਾਮ ਸਿਮਰਨ ਦੀ ਇਹ) ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ ॥੧॥ ਰਹਾਉ ॥
While standing up and sitting down, meditate on the Lord's Name. Night and day, do good deeds. ||1||Pause||