GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 613
Display Settings
ਕਲਿਤਾਸੁਆਗਿਆਦੀਨ
(ਜਦ) ਕਾਲ ਪੁਰਖ ਨੇ ਉਸ ਨੂੰ ਆਗਿਆ ਦਿੱਤੀ
ਤਬਬੇਦਬ੍ਰਹਮਾਕੀਨ
ਤਦ ਬ੍ਰਹਮਾ ਨੇ ਵੇਦਾਂ ਨੂੰ ਉਚਾਰਿਆ।
When the Lord commended, then Brahma preprared the Vedas
ਤਬਤਾਸੁਬਾਢ੍ਯੋਗਰਬ
ਤਦ ਉਸ ਨੂੰ ਹੰਕਾਰ ਹੋ ਗਿਆ (ਤਾਂ ਉਸ ਨੇ)
ਸਰਿਆਪੁਜਾਨਸਰਬ॥੨੨॥
ਆਪਣੇ ਸਮਾਨ ਸਾਰਿਆਂ ਨੂੰ ਨਾ ਸਮਝਿਆ ॥੨੨॥
At that time his pride was increased and he did not consider anyone else like himself.22.
ਸਰਿਮੋਹਕਬਿਨਹਿਕੋਇ
ਮੇਰੇ ਵਰਗਾ ਹੋਰ ਕੋਈ ਕਵੀ ਨਹੀਂ ਹੈ।
ਇਕਆਪਹੋਇਹੋਇ
ਇਕ (ਮੈਂ) ਆਪ (ਆਪਣੇ ਵਰਗਾ) ਹੋਵਾਂ ਤਾਂ ਹੋਵਾਂ।
He thought that there was none other like him and there was no other poet like him
ਕਛੁਕਾਲਕੀਭੂਅਬਕ੍ਰ
(ਉਸ ਦੀ ਅਜਿਹੀ ਮਨੋ-ਸਥਿਤੀ ਕਰ ਕੇ) ਕਾਲ ਪੁਰਖ ਦੀਆਂ ਭਵਾਂ ਟੇਢੀਆਂ ਹੋ ਗਈਆਂ
ਛਿਤਿਡਾਰੀਆਜਿਮਸਕ੍ਰ॥੨੩॥
ਅਤੇ ਇੰਦਰ ('ਸਕ੍ਰ') ਵਾਂਗ ਧਰਤੀ ਉਤੇ ਸੁਟ ਦਿੱਤਾ ॥੨੩॥
On the Lord-God because unhappay and threw him on the ground like the Vajra of Indra.23.
ਜਬਗਿਰ੍ਯੋਭੂਤਰਿਆਨਿ
ਜਦ ਉਹ ਧਰਤੀ ਉਤੇ ਆ ਕੇ ਡਿਗਿਆ,
ਮੁਖਚਾਰਬੇਦਨਿਧਾਨ
(ਤਦ) ਚਾਰ ਮੂੰਹਾਂ ਵਾਲੇ ਅਤੇ ਵੇਦਾਂ (ਦੇ ਗਿਆਨ) ਦੇ ਖ਼ਜ਼ਾਨੇ ਬ੍ਰਹਮਾ ਨੇ
When Brahma, the ocean of four Vedas fell upon the earth,
ਉਠਿਲਾਗਿਆਫਿਰਸੇਵ
ਫਿਰ ਸੇਵਾ ਸ਼ੁਰੂ ਕਰ ਦਿੱਤੀ
ਜੀਅਜਾਨਿਦੇਵਿਅਭੇਵ॥੨੪॥
ਜੀ ਜਾਨ ਨਾਲ ਅਭੇਵ ਪ੍ਰਭੂ ਦੀ ॥੨੪॥
He began to worship with the fullness of his heart the mysterious Lord, who is beyond the ken of gods.24.
ਦਸਲਖਬਰਖਪ੍ਰਮਾਨ
ਦਸ ਲੱਖ ਵਰ੍ਹਿਆਂ ਤਕ (ਉਸ ਨੇ)
ਕੀਅਦੇਵਿਸੇਵਮਹਾਨ
ਮਹਾਨ ਦੇਵ (ਪ੍ਰਭੂ) ਦੀ ਸੇਵਾ ਕੀਤੀ
ਕਿਮਿਹੋਇਮੋਹਿਉਧਾਰ
ਮੇਰਾ ਜਿਵੇਂ ਕਿਵੇਂ ਉਧਾਰ ਹੋਵੇ
ਅਸਦੇਹੁਦੇਵਬਿਚਾਰ॥੨੫॥
(ਅਤੇ ਕਿਹਾ) ਹੇ ਦੇਵ! (ਮੈਨੂੰ) ਅਜਿਹਾ ਵਿਚਾਰ ਦਿਓ ॥੨੫॥
He worshipped the Lord for ten Lakh years and he to the Lord of gods to redeem him in any in any way.25.
ਦੇਵੋਵਾਚਬ੍ਰਹਮਾਪ੍ਰਤਿ
ਦੇਵ (ਪ੍ਰਭੂ) ਨੇ ਬ੍ਰਹਮਾ ਨੂੰ ਕਿਹਾ,
SPEECH OF THE GOD
ਮਨਚਿਤਕੈਕਰਿਸੇਵ
(ਹੇ ਬ੍ਰਹਮਾ! ਤੂੰ) ਮਨ ਚਿਤ ਲਗਾ ਕੇ ਸੇਵਾ ਕਰ,
ਤਬਰੀਝਿਹੈਗੁਰਦੇਵ
ਤਦ ਗੁਰੂਦੇਵ ਤੇਰੇ ਉਤੇ ਪ੍ਰਸੰਨ ਹੋਣਗੇ।
ਤਬਹੋਇਨਾਥਸਨਾਥ
ਤਦ (ਤੂੰ) ਉਸ ਨਾਥ (ਨੂੰ ਪ੍ਰਾਪਤ ਕਰ ਕੇ) ਸਨਾਥ (ਸਮਰਥ) ਹੋਵੇਂਗਾ
ਜਗਨਾਥਦੀਨਾਨਾਥ॥੨੬॥
ਜੋ ਜਗਤ ਦਾ ਨਾਥ ਅਤੇ ਦੀਨਾਂ ਦਾ ਨਾਥ ਹੈ, ॥੨੬॥
(Vishnu said) “When you will adore Lord-God with the fullness of your heart, then the Lord who is the support of the helpless, will fulfill you wish.”26.
ਸੁਨਿਬੈਨਯੌਮੁਖਚਾਰ
ਬ੍ਰਹਮਾ ਨੇ ਇਸ ਤਰ੍ਹਾਂ ਦੇ ਬਚਨ ਸੁਣ ਕੇ
ਕੀਅਚਉਕਚਿਤਿਬਿਚਾਰ
ਅਤੇ ਚੌਂਕ ਕੇ ਚਿਤ ਵਿਚ ਵਿਚਾਰ ਕੀਤਾ।
ਉਠਿਲਾਗਿਆਹਰਿਸੇਵ
(ਫਿਰ) ਉਠ ਕੇ ਹਰਿ ਦੀ ਸੇਵਾ ਵਿਚ ਲਗ ਗਿਆ
ਜਿਹਭਾਤਿਭਾਖ੍ਯੋਦੇਵ॥੨੭॥
ਜਿਸ ਤਰ੍ਹਾਂ ਦੇਵ (ਪ੍ਰਭੂ) ਨੇ ਕਿਹਾ ਸੀ ॥੨੭॥
Hearing this Brahma began to worship and make offerings exactly in the same way, as Vishnu had suggested.27.
ਪਰਿਪਾਇਚੰਡਿਪ੍ਰਚੰਡ
ਪ੍ਰਚੰਡ ਚੰਡੀ ਦੇ ਪੈਰੀਂ ਪੈ ਗਿਆ
ਜਿਹਮੰਡਦੁਸਟਅਖੰਡ
ਜਿਸ ਨੇ ਨਾ ਖੰਡੇ ਜਾ ਸਕਣ ਵਾਲੇ ਦੁਸ਼ਟਾਂ ਨਾਲ (ਰਣ) ਮੰਡਿਆ ਸੀ
ਜ੍ਵਾਲਾਛਲੋਚਨਧੂਮ
ਅਤੇ ਜਿਸ ਨੇ ਜ੍ਵਾਲਾਛ ਅਤੇ ਧੂਮ੍ਰਲੋਚਨ ਨੂੰ
ਹਨਿਜਾਸੁਡਾਰੇਭੂਮਿ॥੨੮॥
ਮਾਰ ਕੇ ਭੂਮੀ ਉਤੇ ਸੁਟ ਦਿੱਤਾ ਸੀ ॥੨੮॥
Vishnu also said this, that the powerful Chandika, the destroyer of the tyrants should also be adored, who had killed the demons like Jawalaksha and Dhumar Lochan.28
ਤਿਸੁਜਾਪਿਹੋਜਬਜਾਪ
ਚੰਡੀ ਨੇ ਕਿਹਾ, ਜਦੋਂ ਉਸ ਦਾ ਜਾਪ ਜਪੋਗੇ
ਤਬਹੋਇਪੂਰਨਸ੍ਰਾਪ
ਤਦ ਸਰਾਪ ਪੂਰਾ (ਭਾਵ ਖ਼ਤਮ) ਹੋ ਜਾਵੇਗਾ।
“When you will worship all of them, then the curse on you will terminte
ਉਠਿਲਾਗਕਾਲਜਪੰਨ
(ਇਹ ਸੁਣ ਕੇ ਬ੍ਰਹਮਾ) ਕਾਲ ਪੁਰਖ ਦਾ ਜਾਪ ਕਰਨ ਲਗ ਗਿਆ
ਹਠਿਤਿਆਗਆਵਸਰੰਨ॥੨੯॥
ਅਤੇ ਹਠ ਨੂੰ ਤਿਆਗ ਕੇ ਸ਼ਰਨ ਵਿਚ ਆ ਗਿਆ ॥੨੯॥
Worship the unmanifested Brahman and abandoning your persistence, you may go under his shelter.29.
ਜੇਜਾਤਤਾਸੁਸਰੰਨਿ
ਜੋ ਉਸ ਦੀ ਸ਼ਰਨ ਵਿਚ ਜਾਂਦੇ ਹਨ,
ਤੇਹੈਧਰਾਮੈਧਨਿ
ਉਹ ਧਰਤੀ ਉਤੇ ਧੰਨ ਹਨ।
“Blessed are they, on the earth, who go under His refuge
ਤਿਨਕਉਕਉਨੈਤ੍ਰਾਸ
ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੈ
ਸਬਹੋਤਕਾਰਜਰਾਸ॥੩੦॥
ਅਤੇ ਉਨ੍ਹਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ ॥੩੦॥
They do not fear anyone and all their tasks are fulfilled.30.
ਦਸਲਛਬਰਖਪ੍ਰਮਾਨ
ਦਸ ਲਖ ਵਰ੍ਹਿਆਂ ਤਕ
ਰਹ੍ਯੋਠਾਢਏਕਪਗਾਨ
(ਬ੍ਰਹਮਾ) ਇਕ ਪੈਰ ਉਤੇ ਖੜੋਤਾ ਰਿਹਾ।
ਚਿਤਲਾਇਕੀਨੀਸੇਵ
(ਇਸ ਤਰ੍ਹਾਂ) ਚਿਤ ਲਗਾ ਕੇ ਸੇਵਾ ਕੀਤੀ,
ਤਬਰੀਝਿਗੇਗੁਰਦੇਵ॥੩੧॥
ਤਦ (ਜਾ ਕੇ) ਗੁਰੂਦੇਵ ਪ੍ਰਸੰਨ ਹੋਏ ॥੩੧॥
For ten Lack years Brahma stood on one leg and when he served the Lord with the singleness of his heart, then the Guru-Lord was pleased.31.
ਜਬਭੇਤਦੇਵੀਦੀਨ
ਜਦ ਦੇਵੀ ਨੇ (ਕਾਲ ਪੁਰਖ ਦੀ ਸੇਵਾ ਦਾ) ਭੇਦ ਦਸ ਦਿੱਤਾ,
ਤਬਸੇਵਬ੍ਰਹਮਾਕੀਨ
ਤਦ ਬ੍ਰਹਮਾ ਨੇ (ਚਿਤ ਲਗਾ ਕੇ) ਸੇਵਾ ਕੀਤੀ।
ਜਬਸੇਵਕੀਚਿਤਲਾਇ
ਜਦ ਚਿਤ ਲਗਾ ਕੇ ਸੇਵਾ ਕੀਤੀ,
ਤਬਰੀਝਿਗੇਹਰਿਰਾਇ॥੩੨॥
ਤਦ ਹਰਿ ਰਾਇ (ਪ੍ਰਭੂ) ਪ੍ਰਸੰਨ ਹੋ ਗਏ ॥੩੨॥
When with the goddess explained the myself, then Brahma served with fullness of his mind, and the unmanifested Bharma was pleased with him.32.
ਤਬਭਯੋਸੁਐਸਉਚਾਰ
ਤਦ ਇਸ ਤਰ੍ਹਾਂ (ਦੀ ਬਾਣੀ) ਦਾ ਉਚਾਰ ਹੋਇਆ
ਹਉਆਹਿਗ੍ਰਬਪ੍ਰਹਾਰ
(ਭਾਵ-ਆਕਾਸ਼ ਬਾਣੀ ਹੋਈ) (ਹੇ ਬ੍ਰਹਮਾ!) ਮੈਂ ਹੰਕਾਰ ਨੂੰ ਖ਼ਤਮ ਕਰਨ ਵਾਲਾ ਹਾਂ।
ਮਮਗਰਬਕਹੂੰਛੋਰਿ
ਮੈਂ ਕਿਸੇ ਦਾ ਹੰਕਾਰ ਨਹੀਂ ਛਡਿਆ ਹੈ।
ਸਭਕੀਨਜੇਰਮਰੋਰਿ॥੩੩॥
ਸਭ ਨੂੰ ਮਰੋੜ ਕੇ ਆਪਣੇ ਅਧੀਨ ਕਰ ਲਿਆ ਹੈ ॥੩੩॥
Then there was such-like voice from heaven,”I am the masher of pride and I have subjugated all.33.
ਤੈਗਰਬਕੀਨਸੁਕਾਹਿ
ਤੂੰ ਕਿਸ ਲਈ ਹੰਕਾਰ ਕੀਤਾ ਹੈ।
ਨਹਿਮੋਹਭਾਵਤਤਾਹਿ
ਇਸ ਲਈ (ਤੂੰ) ਮੈਨੂੰ ਚੰਗਾ ਨਹੀਂ ਲਗਾ।
“You had been puffed up with pride, therefore I did not like you
ਅਬਕਹੋਏਕਬਿਚਾਰ
ਹੁਣ ਇਕ ਵਿਚਾਰ (ਜੁਗਤ) ਕਹਿੰਦਾ ਹਾਂ,
ਜਿਮਿਹੋਇਤੋਹਿਉਧਾਰ॥੩੪॥
ਜਿਸ ਤਰ੍ਹਾਂ ਤੇਰਾ ਉੱਧਾਰ ਹੋਵੇਗਾ ॥੩੪॥
Now I sea this and tell you as to how you will be redeemed.34.
ਧਰਿਸਪਤਭੂਮਿਵਤਾਰ
(ਤੂੰ) ਧਰਤੀ ਉਤੇ ਜਾ ਕੇ ਸੱਤ ਅਵਤਾਰ ਧਾਰਨ ਕਰ,
ਤਬਹੋਇਤੋਹਿਉਧਾਰਿ
ਤਦ ਤੇਰਾ ਉੱਧਾਰ ਹੋਵੇਗਾ।
“You may now assume seven incarnation on the earth for your redemption
ਸੋਈਮਾਨਬ੍ਰਹਮਾਲੀਨ
ਉਹ (ਆਗਿਆ) ਬ੍ਰਹਮਾ ਨੇ ਮੰਨ ਲਈ
ਧਰਿਜਨਮਜਗਤਿਨਵੀਨ॥੩੫॥
ਅਤੇ ਜਗਤ ਵਿਚ ਨਵੇਂ ਜਨਮ ਧਾਰਨ ਕੀਤੇ ॥੩੫॥
” Brahma accepted all this and assumed new births in the world.35.
ਮੁਰਿਨਿੰਦਉਸਤਤਿਤੂਲਿ
ਮੇਰੇ ਲਈ ਨਿੰਦਿਆ ਅਤੇ ਉਸਤਤ ਇਕ-ਸਮਾਨ ਹਨ।
ਇਮਿਜਾਨਿਜੀਯਜਿਨਿਭੂਲਿ
ਇਸ ਤਰ੍ਹਾਂ ਚਿਤ ਵਿਚ ਜਾਣ ਲੈ, ਭੁਲੀਂ ਨਾਂ।
“Never forget from your mind my slander and praise
ਇਕਕਹੋਔਰਬਿਚਾਰ
ਇਕ ਹੋਰ ਵਿਚਾਰ ਕਹਿੰਦਾ ਹਾਂ।
ਸੁਨਿਲੇਹੁਬ੍ਰਹਮਕੁਮਾਰ॥੩੬॥
ਹੇ ਬ੍ਰਹਮਾ ਪੁੱਤਰ! (ਧਿਆਨ ਨਾਲ) ਸੁਣ ਲੈ ॥੩੬॥
O Brahma! Also listen to one thing more36
ਇਕਬਿਸਨੁਮੋਹਿਧਿਆਨ
ਇਕ ਵਿਸ਼ਣੂ (ਨਾਂ ਦੇ ਦੇਵਤਾ) ਨੇ ਵੀ ਮੇਰਾ ਧਿਆਨ (ਕੀਤਾ ਸੀ)
ਬਹੁਸੇਵਿਮੋਹਿਰਿਝਾਨ
ਅਤੇ ਬਹੁਤ ਸੇਵਾ ਕਰ ਕੇ ਮੈਨੂੰ ਰਿਝਾਇਆ ਸੀ।
“A god named Vishnu has also meditated on me and greatly pleased me
ਤਿਨਿਮਾਗਿਆਬਰਐਸ
ਉਸ ਨੇ ਇਸ ਤਰ੍ਹਾਂ ਦਾ ਵਰ ਮੰਗਿਆ ਸੀ
ਮਮਦੀਨਤਾਕਹੁਤੈਸ॥੩੭॥
ਅਤੇ ਮੈਂ ਉਸ ਨੂੰ ਉਸੇ ਤਰ੍ਹਾਂ ਦਾ (ਵਰ) ਦੇ ਦਿੱਤਾ ਸੀ ॥੩੭॥
He has also asked for a boon from me, which I have bestowed on him.37.
ਮਮਤਾਸਭੇਦਕੋਇ
ਮੇਰੇ ਅਤੇ ਉਸ ਵਿਚ ਕੋਈ ਭੇਦ ਨਹੀਂ ਹੈ।
ਸਬਲੋਕਜਾਨਤਸੋਇ
ਇਸ (ਤੱਥ) ਨੂੰ ਸਾਰੇ ਲੋਕ ਜਾਣਦੇ ਹਨ।
“There is no difference between me and him, all the people know this
ਤਿਹਜਾਨਹੈਕਰਤਾਰ
ਉਸੇ ਨੂੰ (ਲੋਕੀਂ) ਸਾਰੇ ਲੋਕ-ਪਰਲੋਕ
ਸਬਲੋਕਅਲੋਕਪਹਾਰ॥੩੮॥
ਅਤੇ ਪਰਬਤਾਂ ਦਾ ਕਰਤਾ ਸਮਝਦੇ ਹਨ ॥੩੮॥
The people consider him the creator of this and the next world and their destroyer.38.
ਜਬਜਬਧਰੇਬਪੁਸੋਇ
ਜਦੋਂ ਜਦੋਂ ਉਹ (ਵਿਸ਼ਣੂ) ਕੋਈ ਸ਼ਰੀਰ (ਅਵਤਾਰ) ਧਾਰਨ ਕਰੇਗਾ
ਜੋਜੋਪਰਾਕ੍ਰਮਹੋਇ
ਅਤੇ ਜੋ ਜੋ ਪਰਾਕ੍ਰਮ ਕਰੇਗਾ,
ਸੋਸੋਕਥੌਅਬਿਚਾਰ
(ਤੂੰ) ਬਿਨਾ ਸੋਚੇ ਉਸ ਉਸ (ਪਰਾਕ੍ਰਮ) ਦਾ ਕਥਨ ਕਰ।