GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 610
Display Settings
ਅਮਿਤਅਰਿਘਾਵਹੀਂ
(ਇਸ ਤਰ੍ਹਾਂ ਦੇ) ਅਗਿਣਤ ਵੈਰੀਆਂ ਨੂੰ ਮਾਰ ਕੇ
ਜਗਤਜਸੁਪਾਵਹੀਂ॥੫੮੧॥
(ਕਲਕੀ ਨੇ) ਜਗਤ ਵਿਚ ਯਸ਼ ਪਾਇਆ ਹੈ ॥੫੮੧॥
The Lord killed these innumerable enemies and obtained approbation in the world.581.
ਅਖੰਡਬਾਹੁਹੈਬਲੀ
(ਕਲਕੀ) ਅਖੰਡ ਬਾਂਹਵਾਂ ਵਾਲੇ ਬਲਵਾਨ ਹਨ
ਸੁਭੰਤਜੋਤਿਨਿਰਮਲੀ
ਅਤੇ ਨਿਰਮਲ ਜੋਤਿ ਨਾਲ ਸ਼ੋਭਾਇਮਾਨ ਹਨ।
The Lord is most powerful with indestructible arms and his pure light looks splendid
ਸੁਹੋਮਜਗਕੋਕਰੈਂ
ਹੋਮ ਅਤੇ ਯੱਗ ਨੂੰ ਕਰਦੇ ਹਨ
ਪਰਮਪਾਪਕੋਹਰੈਂ॥੫੮੨॥
ਅਤੇ ਵੱਡੇ ਪਾਪਾਂ ਨੂੰ ਹਰਦੇ ਹਨ ॥੫੮੨॥
He is removing the sins by performing the hom-yajna.582.
ਤੋਮਰਛੰਦ
ਤੋਮਰ ਛੰਦ:
TOMAR STANZA
ਜਗਜੀਤਿਓਜਬਸਰਬ
(ਕਲਕੀ ਨੇ) ਜਦ ਸਾਰਾ ਜਗਤ ਜਿਤ ਲਿਆ,
ਤਬਬਾਢਿਓਅਤਿਗਰਬ
ਤਾਂ (ਉਸ ਦਾ) ਹੰਕਾਰ ਬਹੁਤ ਵਧ ਗਿਆ।
When he conquered the whole world, his pride was extremely increased
ਦੀਅਕਾਲਪੁਰਖਬਿਸਾਰ
(ਉਸ ਨੇ) ਕਾਲ ਪੁਰਖ ਨੂੰ ਵਿਸਾਰ ਦਿੱਤਾ
ਇਹਭਾਤਿਕੀਨਬਿਚਾਰ॥੫੮੩॥
ਅਤੇ ਇਸ ਤਰ੍ਹਾਂ ਵਿਚਾਰ ਕਰਨ ਲਗਾ ॥੫੮੩॥
He also forgot the unmanifested Brahmin and said this583
ਬਿਨੁਮੋਹਿਦੂਸਰਔਰ
ਮੇਰੇ ਤੋਂ ਬਿਨਾ ਹੋਰ ਕੋਈ ਦੂਜੀ (ਸੱਤਾ) ਨਹੀਂ ਹੈ।
ਅਸਿਮਾਨ੍ਯੋਸਬਠਉਰ
ਇਸ ਤਰ੍ਹਾਂ ਸਭ ਥਾਂ ਮੰਨਿਆ ਜਾਣ ਲਗਾ ਹੈ।
“There is no second except me and the same is accepted at all the place
ਜਗੁਜੀਤਿਕੀਨਗੁਲਾਮ
(ਮੈਂ) ਜਗਤ ਨੂੰ ਜਿਤ ਕੇ ਆਪਣਾ ਸੇਵਕ ਬਣਾ ਲਿਆ ਹੈ
ਆਪਨਜਪਾਯੋਨਾਮ॥੫੮੪॥
ਅਤੇ ਆਪਣਾ ਨਾਮ ਜਪਵਾਉਣ ਲਗਾ ਦਿੱਤਾ ਹੈ ॥੫੮੪॥
I have conquered the whole world and made it my slave and have caused everyone to repeat my name.584.
ਜਗਿਐਸਰੀਤਿਚਲਾਇ
ਜਗਤ ਵਿਚ ਅਜਿਹੀ ਰੀਤ ਚਲਾ ਦਿੱਤੀ
ਸਿਰਅਤ੍ਰਪਤ੍ਰਫਿਰਾਇ
ਅਤੇ ਸਿਰ ਉਤੇ ਛਤ੍ਰ ਫਿਰਾਉਣਾ ਸ਼ੁਰੂ ਕਰ ਦਿੱਤਾ।
I have given life again to the traditional and have swung the canopy over my head
ਸਬਲੋਗਆਪਨਮਾਨ
ਸਾਰਿਆਂ ਲੋਕਾਂ ਨੂੰ ਆਪਣਾ (ਸੇਵਕ) ਮੰਨ ਲਿਆ
ਤਰਿਆਂਖਿਅਉਰਆਨਿ॥੫੮੫॥
ਅਤੇ ਹੋਰ ਕਿਸੇ ਨੂੰ (ਆਪਣੀ) ਅੱਖ ਹੇਠ ਨਾ ਲਿਆਂਦਾ ॥੫੮੫॥
All the people consider me as their own and none other comes to their sight.585.
ਨਹੀਕਾਲਪੁਰਖਜਪੰਤ
ਕਾਲ ਪੁਰਖ ਨੂੰ ਕੋਈ ਨਹੀਂ ਜਪਦਾ ਹੈ,
ਨਹਿਦੇਵਿਜਾਪੁਭਣੰਤ
ਨਾ ਹੀ ਦੇਵ (ਭਗਵਾਨ) ਦਾ (ਕੋਈ) ਸਿਮਰਨ ਕਰਦਾ ਹੈ।
No one the repeats the name of the Lord-God or the name of any other God goddess
ਤਬਕਾਲਦੇਵਰਿਸਾਇ
ਤਦ ਕਾਲ ਪੁਰਖ ਨੇ ਕ੍ਰੋਧ ਕੀਤਾ
ਇਕਅਉਰਪੁਰਖਬਨਾਇ॥੫੮੬॥
ਅਤੇ ਇਕ ਹੋਰ ਪੁਰਖ ਬਣਾ ਦਿੱਤਾ ॥੫੮੬॥
” Seeing this the Unamanifested Brahma created another purusha.586.
ਰਚਿਅਸੁਮਹਿਦੀਮੀਰ
(ਉਸ ਨੇ) ਮੀਰ ਮਹਿਦੀ ਰਚ ਦਿੱਤਾ
ਰਿਸਵੰਤਹਾਠਹਮੀਰ
(ਜੋ) ਬਹੁਤ ਕ੍ਰੋਧਵਾਨ, ਹਠੀ ਅਤੇ ਜ਼ਬਰਦਸਤ ਸੀ।
Mehdi Mir was created, who was very angry and persistent one
ਤਿਹਤਉਨਕੋਬਧੁਕੀਨ
ਉਸ ਨੇ ਉਸ (ਕਲਕੀ) ਨੂੰ ਕਤਲ ਕੀਤਾ
ਪੁਨਿਆਪਮੋਕੀਅਲੀਨ॥੫੮੭॥
ਅਤੇ ਫਿਰ (ਕਾਲ ਪੁਰਖ ਨੇ) ਆਪਣੇ ਵਿਚ ਮਿਲਾ ਲਿਆ ॥੫੮੭॥
He killed the Kalki incarnation within himself again.587.
ਜਗਜੀਤਿਆਪਨਕੀਨ
(ਜਿਨ੍ਹਾਂ ਨੇ) ਜਗਤ ਨੂੰ ਜਿਤ ਕੇ ਆਪਣੇ ਅਧੀਨ ਕਰ ਲਿਆ,
ਸਬਅੰਤਿਕਾਲਅਧੀਨ
(ਉਹ) ਸਾਰੇ ਅੰਤ ਵਿਚ ਕਾਲ ਦੇ ਅਧੀਨ ਹੋ ਗਏ (ਮਰ ਗਏ)।
Those who conquered, the made it there possession they are all under the control of KAL (death) in the end
ਇਹਭਾਤਿਪੂਰਨਸੁਧਾਰਿ
ਇਸ ਤਰ੍ਹਾਂ ਚੰਗੀ ਤਰ੍ਹਾਂ ਸੁਧਾਰ ਕੇ
ਭਏਚੌਬਿਸੇਅਵਤਾਰ॥੫੮੮॥
ਚੌਬੀਸ ਅਵਤਾਰ ਦਾ ਪ੍ਰਸੰਗ ਪੂਰਾ ਹੋਇਆ ॥੫੮੮॥
In this way, with complete improvement the description of twenty-fourth incarnation is completed.588.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਚਤੁਰਬਿਸਤਿਕਲਕੀਅਵਤਾਰਬਰਨਨੰਸਮਾਪਤੰ
ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਚੌਬੀਸਵੇਂ ਕਲਕੀ ਅਵਤਾਰ ਦੇ ਵਰਣਨ ਦੀ ਸਮਾਪਤੀ।
End of the description of twenty-fourth incarnation in Bachittar natak.
ਅਥਮਹਿਦੀਅਵਤਾਰਕਥਨੰ
ਹੁਣ ਮਹਿਦੀ ਅਵਤਾਰ ਦਾ ਕਥਨ
(Now being the description of the killing of Mehdi Mir)
ਤੋਮਰਛੰਦ
ਤੋਮਰ ਛੰਦ:
TOMAR STANZA
ਇਹਭਾਤਿਕੈਤਿੰਹਨਾਸਿ
ਇਸ ਤਰ੍ਹਾਂ ਉਸ ਦਾ ਨਾਸ਼ ਕਰ ਦਿੱਤਾ।
ਕੀਅਸਤਿਜੁਗਪ੍ਰਕਾਸ
ਸਤਿਯੁਗ ਦਾ ਪ੍ਰਕਾਸ਼ ਕਰ ਦਿੱਤਾ।
In the way, destroying him, the age of the truth was manifested
ਕਲਿਜੁਗਸਰਬਬਿਹਾਨ
ਕਲਿਯੁਗ ਸਾਰਾ ਬੀਤ ਗਿਆ।
ਨਿਜੁਜੋਤਿਜੋਤਿਸਮਾਨ॥੧॥
(ਕਲਕੀ ਅਵਤਾਰ ਦੀ) ਨਿਜ ਜੋਤਿ (ਆਪਣੀ ਮੂਲ) ਜੋਤਿ ਵਿਚ ਲੀਨ ਹੋ ਗਈ ॥੧॥
The whole of Iron Age had passed away and the light manifested itself everywhere consistently .1
ਮਹਿਦੀਭਰ੍ਯੋਤਬਗਰਬ
ਤਦ ਮੀਰ ਮਹਿੰਦੀ ਹੰਕਾਰ ਨਾਲ ਭਰ ਗਿਆ,
ਜਗਜੀਤਯੋਜਬਸਰਬ
ਜਦ ਉਸ ਨੇ ਸਾਰਾ ਜਗਤ ਜਿਤ ਲਿਆ।
Then Mir Mehdi, conquering the whole world, was filled with pride
ਸਿਰਿਅਤ੍ਰਪਤ੍ਰਫਿਰਾਇ
(ਉਸ ਨੇ) ਸਿਰ ਉਤੇ ਛਤ੍ਰ ਫਿਰਾਇਆ
ਜਗਜੇਰਕੀਨਬਨਾਇ॥੨॥
ਅਤੇ ਜਗਤ ਨੂੰ ਚੰਗੀ ਤਰ੍ਹਾਂ ਆਪਣੇ ਅਧੀਨ ਕਰ ਲਿਆ ॥੨॥
He also got the canopy swung over his head and caused the whole world to bow at his feet.2.
ਬਿਨੁਆਪੁਜਾਨਿਔਰ
(ਉਸ ਨੇ) ਆਪਣੇ ਤੋਂ ਬਿਨਾ
ਸਬਰੂਪਅਉਸਬਠਉਰ
ਸਾਰੇ ਰੂਪਾਂ ਅਤੇ ਸਥਾਨਾਂ ਵਿਚ ਹੋਰ ਕਿਸੇ ਨੂੰ ਵੀ ਨਾ ਜਾਣਿਆ।
Expect himself, he did not have faith in anyone
ਜਿਨਿਏਕਦਿਸਟਿਆਨ
ਜਿਸ ਨੇ ਇਕ (ਪ੍ਰਭੂ) ਨੂੰ ਵੀ ਨਜ਼ਰ ਹੇਠਾਂ ਨਾ ਲਿਆਂਦਾ,
ਤਿਸੁਲੀਨਕਾਲਨਿਦਾਨ॥੩॥
ਅੰਤ ਵਿਚ ਕਾਲ ਨੇ ਉਸ ਨੂੰ ਆਪਣੇ ਵਿਚ ਲੀਨ ਕਰ ਲਿਆ ॥੩॥
He who did not comprehend One Lord-God, he ultimately could not save himself from KAL(death).3.
ਬਿਨੁਏਕਦੂਸਰਨਾਹਿ
ਸਾਰਿਆਂ ਰੰਗਾਂ ਰੂਪਾਂ ਵਿਚ
ਸਬਰੰਗਰੂਪਨਮਾਹਿ
(ਉਸ) ਇਕ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ।
There is not one other in all colours and forms except one God