GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 599
Display Settings
ਜਨੁਬਿਜੁਲਜੁਆਲਕਰਾਲਕਸੈ॥੪੭੪॥
ਮਾਨੋ ਬਿਜਲੀ ਦੀ ਭਿਆਨਕ ਲਾਟ (ਲਕੀਰ) ਖਿਚੀ ਗਈ ਹੋਵੇ ॥੪੭੪॥
Thousands of swords were looking magnificent and it appeared that the snakes were stinging every limb, the swords seemed smiling like the flash of the dreadful lightning.474.
ਬਿਧੂਪਨਰਾਜਛੰਦ
ਬਿਧੂਪ ਨਰਾਜ ਛੰਦ:
VIDHOOP NARAAJ STANZA
ਖਿਮੰਤਤੇਗਐਸਕੈ
ਤਲਵਾਰ ਇਸ ਤਰ੍ਹਾਂ ਚਮਕਦੀ ਹੈ
ਜੁਲੰਤਜ੍ਵਾਲਜੈਸਕੈ
ਜਿਸ ਤਰ੍ਹਾਂ ਅਗਨੀ ਪ੍ਰਕਾਸ਼ਿਤ ਹੁੰਦੀ ਹੈ।
ਹਸੰਤਜੇਮਿਕਾਮਿਣੰ
ਜਾਂ ਜਿਵੇਂ ਇਸਤਰੀ ਹਸਦੀ ਹੈ,
ਖਿਮੰਤਜਾਣੁਦਾਮਿਣੰ॥੪੭੫॥
ਜਾਂ ਜਿਵੇਂ ਬਿਜਲੀ ਚਮਕਦੀ ਹੈ ॥੪੭੫॥
The swords are glistening like the fires or like the smiling damsels or like the flashing lightning.475.
ਬਹੰਤਦਾਇਘਾਇਣੰ
(ਤਲਵਾਰ) ਦਾਓ ਨਾਲ ਚਲ ਕੇ ਘਾਓ ਕਰਦੀ ਹੈ।
ਚਲੰਤਚਿਤ੍ਰਚਾਇਣੰ
ਚਲਦੀ ਹੋਈ ਚਿਤਰ ਦਰਸਾ ਦਿੰਦੀ ਹੈ।
ਗਿਰੰਤਅੰਗਭੰਗਇਉ
ਅੰਗ ਟੁਟ ਕੇ ਇੰਜ ਡਿਗ ਪੈਂਦੇ ਹਨ
ਬਨੇਸੁਜ੍ਵਾਲਜਾਲਜਿਉ॥੪੭੬॥
ਜਿਵੇਂ ਅੱਗ (ਦੀਆਂ ਚਿਣਗਾਂ ਦਾ) ਜਾਲ ਵਿਛਿਆ ਹੁੰਦਾ ਹੈ ॥੪੭੬॥
While inflicting wounds, they are moving like the restless modifications of mind, the broken limbs are falling like meteors.476.
ਹਸੰਤਖੇਤਿਖਪਰੀ
ਰਣ-ਭੂਮੀ ਵਿਚ ਖਪਰ ਵਾਲੀ (ਕਾਲੀ) ਹਸਦੀ ਹੈ।
ਭਕੰਤਭੂਤਭੈਧਰੀ
ਭੈ ਪੈਦਾ ਕਰਨ ਵਾਲੇ ਭੂਤ ਡਕਾਰਦੇ ਫਿਰਦੇ ਹਨ।
ਖਿਮੰਤਜੇਮਿਦਾਮਿਣੀ
(ਕਾਲੀ ਦੀ ਹਾਸੀ) ਬਿਜਲੀ ਵਾਂਗ ਲਿਸ਼ਕ ਰਹੀ ਹੈ।
ਨਚੰਤਹੇਰਿਕਾਮਿਣੀ॥੪੭੭॥
(ਉਸ ਨੂੰ ਵੇਖਕੇ) ਕਾਮਣੀਆਂ (ਅਪੱਛਰਾਵਾਂ) ਨਚ ਰਹੀਆਂ ਹਨ ॥੪੭੭॥
The goddess Kalika is laughing in the battlefield and the frightening ghosts are shouting, just as the lightning is flashing, In the same manner, the heavenly damsels are looking at the battlefield and dancing.477.
ਹਹੰਕਭੈਰਵੀਸੁਰੀ
ਭੈਰਵੀ ਸ਼ਕਤੀ ਲਲਕਾਰੇ ਮਾਰਦੀ ਹੈ।
ਕਹੰਕਸਾਧਸਿਧਰੀ
ਸਾਧਾਂ ਨੂੰ ਸਿੱਧੀਆਂ ਦੇਣ ਵਾਲੀ (ਭਗਵਤੀ) ਕਹ-ਕਹ ਕਰ ਕੇ (ਹਸ ਰਹੀ ਹੈ)।
ਛਲੰਕਛਿਛਇਛਣੀ
(ਲਹੂ ਦੀਆਂ) ਛਿੱਟਾਂ ਉਭਰਦੀਆਂ ਹਨ।
ਬਹੰਤਤੇਗਤਿਛਣੀ॥੪੭੮॥
ਤਿੱਖੀ ਤਲਵਾਰ ਚਲਦੀ ਹੈ ॥੪੭੮॥
Bhairavi is shouting and the yoginis are laughing, the sharp swords fulfilling the desires, are striking the blows.478.
ਗਣੰਤਗੂੜਗੰਭਰੀ
(ਕਾਲੀ) ਗੂੜ੍ਹੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਸੁਭੰਤਸਿਪਸੌਭਰੀ
ਸਿੱਪ ਵਾਂਗ ਚਮਕ ਸੁਸ਼ੋਭਿਤ ਹੈ।
ਚਲੰਤਿਚਿਤ੍ਰਚਾਪਣੀ
ਚਿਤਰਾਂ ਵਾਲੀਆਂ ਧਨੁਸ਼ਾਂ ਧਾਰਨ ਕਰ ਕੇ ਚਲ ਰਹੀਆਂ ਹਨ।
ਜਪੰਤਜਾਪੁਜਾਪਣੀ॥੪੭੯॥
ਜਪਣ ਵਾਲੀਆਂ (ਜੰਗ ਦੇ) ਜਾਪ ਨੂੰ ਜਪ ਰਹੀਆਂ ਹਨ ॥੪੭੯॥
The goddess Kali is seriously enumerating the corpses and filling her bowl with blood, is looking magnificent, she is moving carelessly and seems like a portrait, she is repeating the Lord’s Name.479.
ਪੁਅੰਤਸੀਸਈਸਣੀ
ਦੇਵੀ ਮੁੰਡਾਂ ਦੀ (ਮਾਲਾ) ਪਰੋ ਰਹੀ ਹੈ।
ਹਸੰਤਹਾਰਸੀਸਣੀ
(ਸ਼ਿਵ) ਦੇ ਸਿਰ ਦਾ ਹਾਰ (ਸੱਪ) ਹਸ ਰਿਹਾ ਹੈ।
ਕਰੰਤਪ੍ਰੇਤਨਿਸਨੰ
ਪ੍ਰੇਤ ਰੌਲਾ ਪਾ ਰਹੇ ਹਨ।
ਅਗੰਮਗੰਮਭਿਉਰਣੰ॥੪੮੦॥
ਅਗੰਮ ਤੋਂ ਅਗੰਮ (ਵਰਣਨ ਤੋਂ ਪਰੇ) ਯੁੱਧ ਹੋਇਆ ਹੈ ॥੪੮੦॥
She is stringing the rosary of skulls and putting it around her neck, she is laughing, the ghosts are also visible there and the battlefield has become an unapproachable place.480.
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
ਜਬੈਜੰਗਜੰਗੀਰਚਿਓਜੰਗਜੋਰੰ
ਜਦੋਂ 'ਜੰਗ ਜੰਗੀ' (ਨਾਂ ਵਾਲੇ ਯੋਧੇ) ਨੇ ਜ਼ੋਰ ਨਾਲ ਜੰਗ ਸ਼ੁਰੂ ਕੀਤਾ ਹੈ (ਉਦੋਂ) ਬਹੁਤ ਬਾਂਕੇ ਵੀਰ ਮਾਰ ਦਿੱਤੇ ਹਨ।
ਹਨੇਬੀਰਬੰਕੇਤਮੰਜਾਣੁਭੋਰੰ
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸਵੇਰ ਹੁੰਦੇ ਹਨੇਰਾ (ਭਜ ਗਿਆ ਹੋਵੇ)।
ਤਬੈਕੋਪਿਗਰਜਿਓਕਲਕੀਅਵਤਾਰੰ
ਉਸ ਸਮੇਂ ਕਲਕੀ ਅਵਤਾਰ ਨੇ ਕ੍ਰੋਧਿਤ ਹੋ ਕੇ ਗਰਜਨਾ ਕੀਤੀ ਹੈ।
ਸਜੇਸਰਬਸਸਤ੍ਰੰਧਸਿਓਲੋਹਧਾਰੰ॥੪੮੧॥
ਸਾਰੇ ਸ਼ਸਤ੍ਰ ਸਜਾ ਕੇ (ਯੁੱਧ-ਭੂਮੀ ਵਿਚ) ਧਸ ਗਿਆ ਹੈ ਅਤੇ ਲੋਹੇ ਦੇ (ਹਥਿਆਰਾਂ ਦੀ) ਬਰਖਾ ਕਰ ਦਿੱਤੀ ਹੈ ॥੪੮੧॥
When the warriors waged a powerful war, many elegant fighters were killed, then Kalki thundered and bedecked with all the weapons, penetrated into the current of steel-weapons.481.
ਜਯਾਸਬਦਉਠੇਰਹੇਲੋਗਪੂਰੰ
ਜੈ-ਜੈ-ਕਾਰ ਦੇ ਸ਼ਬਦ ਉਠੇ ਹਨ ਅਤੇ ਸਾਰਿਆਂ ਲੋਕਾਂ ਵਿਚ ਭਰ ਗਏ ਹਨ।
ਖੁਰੰਖੇਹਉਠੀਛੁਹੀਜਾਇਸੂਰੰ
(ਘੋੜਿਆਂ ਦੇ) ਖੁਰਾਂ ਦੀ ਧੂੜ ਉਡੀ ਹੈ ਅਤੇ (ਉਸ ਨੇ) ਸੂਰਜ ਨੂੰ ਜਾ ਛੋਹਿਆ ਹੈ।
ਛੁਟੇਸ੍ਵਰਨਪੰਖੀਭਯੋਅੰਧਕਾਰੰ
ਸੋਨੇ ਦੇ ਖੰਭਾਂ ਵਾਲੇ ਤੀਰ ਚਲੇ ਹਨ (ਜਿਸ ਦੇ ਫਲਸਰੂਪ) ਹਨੇਰਾ ਹੋ ਗਿਆ ਹੈ।
ਅੰਧਾਧੁੰਦਮਚੀਉਠੀਸਸਤ੍ਰਝਾਰੰ॥੪੮੨॥
ਅੰਧਾ ਧੁੰਧ ਮਾਰ ਮਚ ਰਹੀ ਹੈ ਅਤੇ ਸ਼ਸਤ੍ਰਾਂ ਦੇ ਝਾੜਨ ਨਾਲ (ਅੱਗ ਦੀਆਂ) ਚਿੰਗਾਰੀਆਂ ਨਿਕਲੀਆਂ ਹਨ ॥੪੮੨॥
There was such a thundering sound that the people were absorbed in the illusion and the dust of the horses’ feet arose high to touch the sky, because of the dust, the golden rays disappeared and the darkness prevailed, in that confusion, there was a showe
ਹਣਿਓਜੋਰਜੰਗੰਤਜਿਓਸਰਬਸੈਣੰ
'ਜੋਰ ਜੰਗ' (ਨਾਂ ਵਾਲਾ ਬਹਾਦਰ ਯੋਧਾ) ਮਾਰਿਆ ਗਿਆ ਅਤੇ ਸਾਰੀ ਸੈਨਾ ਭਜ ਗਈ।
ਤ੍ਰਿਣੰਦੰਤਥਾਭੈਬਕੈਦੀਨਬੈਣੰ
ਦੰਦਾਂ ਵਿਚ ਘਾਹ ਦਬ ਕੇ ਆਜਿਜ਼ੀ ਭਰੇ ਬੋਲ ਬੋਲਦੇ ਹਨ।
ਮਿਲੇਦੈਅਕੋਰੰਨਿਹੋਰੰਤਰਾਜੰ
ਨਜ਼ਰਾਨੇ ਪੇਸ਼ ਕਰ ਕੇ ਮਿਲਦੇ ਹਨ ਅਤੇ (ਹਾਰੇ ਹੋਏ) ਰਾਜੇ ਬੇਨਤੀ ਕਰਦੇ ਹਨ।
ਭਜੇਗਰਬਸਰਬੰਤਜੇਰਾਜਸਾਜੰ॥੪੮੩॥
ਹੰਕਾਰੀਆਂ ਦੇ ਹੰਕਾਰ ਖ਼ਤਮ ਹੋ ਗਏ ਹਨ ਅਤੇ ਰਾਜਸੀ ਠਾਠ-ਬਾਠ ਛਡ ਦਿੱਤੇ ਹਨ ॥੪੮੩॥
In that dreadful war, the army, being destroyed, ran away and pressing straw between the teeth, it began to shout with humility, seeing this the king also abandoned his pride and ran away leaving behind his kingdom and all his paraphernalia.483.
ਕਟੇਕਾਸਮੀਰੀਹਠੇਕਸਟਵਾਰੀ
ਕਸ਼ਮੀਰੀ ਕਟੇ ਗਏ ਹਨ ਅਤੇ ਹਠੀ ਕਸ਼ਟਵਾੜੀ (ਪਿਛੇ ਹਟ ਗਏ ਹਨ)।
ਕੁਪੇਕਾਸਕਾਰੀਬਡੇਛਤ੍ਰਧਾਰੀ
ਕਾਸ਼ਗਰ ਦੇ ਨਿਵਾਸੀ 'ਕਾਸਕਾਰੀ' ਵੱਡੇ ਛਤ੍ਰਧਾਰੀ ਕ੍ਰੋਧਿਤ ਹੋਏ ਹਨ।
ਬਲੀਬੰਗਸੀਗੋਰਬੰਦੀਗ੍ਰਦੇਜੀ
ਬੰਗਾਲ ਦੇ ਬਲਵਾਨ, ਗੋਰਬੰਦੀ ਅਤੇ ਗੁਰਦੇਜ (ਦੇ ਨਿਵਾਸੀ)
ਮਹਾਮੂੜਮਾਜਿੰਦ੍ਰਰਾਨੀਮਜੇਜੀ॥੪੮੪॥
ਮਾਜਿੰਦ੍ਰਰਾਨ ਦੇਸ ਦੇ ਮਹਾ ਮੂਰਖ ਅਤੇ ਅਭਿਮਾਨੀ ਨਿਵਾਸੀ (ਆਦਿ ਮਾਰੇ ਗਏ ਹਨ) ॥੪੮੪॥
Many Kashmiri and patient, persistent and enduring warriors were chopped and killed and many canopied, many mighty Gurdezi fighters and fighters of other countries, who were siding that king with great foolishness, were defeated.484.
ਹਣੇਰੂਸਿਤੂਸੀਕ੍ਰਿਤੀਚਿਤ੍ਰਜੋਧੀ
ਰੂਸ ਦੇ, ਤੂਸ ਦੇ ਸੁੰਦਰ ਯੋਧੇ ਮਾਰੇ ਗਏ ਹਨ।
ਹਠੇਪਾਰਸੀਯਦਖੂਬਾਸਕ੍ਰੋਧੀ
ਫ਼ਾਰਸ ਦੇ ਹਠੀਲੇ, ਬਲਵਾਨ ਬਾਂਹਵਾਂ ਵਾਲੇ ਅਤੇ ਕ੍ਰੋਧਵਾਨ,
ਬੁਰੇਬਾਗਦਾਦੀਸਿਪਾਹਾਕੰਧਾਰੀ
ਬੁਰੇ ਬਗਦਾਦੀ ਅਤੇ ਕੰਧਾਰ ਦੇ ਸਿਪਾਹੀ, ਕਲਮਾਛ (ਤਾਤਾਰ ਦੇਸ਼) ਦੇ
ਕੁਲੀਕਾਲਮਾਛਾਛੁਭੇਛਤ੍ਰਧਾਰੀ॥੪੮੫॥
ਕੁਲੀ (ਜੋ) ਛਤ੍ਰਧਾਰੀ ਹਨ, ਬਹੁਤ ਕ੍ਰੋਧਵਾਨ ਹੋਏ ਹਨ ॥੪੮੫॥
The Russians,Turkistanis, Sayyads and other persistent and angry fighters were killed, the dreadful fighting soldiers of Kandhar and many other canopied and angry warriors were also made lifeless.485.
ਛੁਟੇਬਾਣਗੋਲੰਉਠੇਅਗਨਾਲੰ
ਬਾਣ ਛੁਟਦੇ ਹਨ, ਬੰਦੂਕਾਂ ਤੋਂ ਗੋਲੇ ਉਠਦੇ ਹਨ।