ਗਿਰੇਅੰਗਭੰਗੰ॥
(ਸੂਰਮਿਆਂ ਦੇ) ਅੰਗ ਭੰਗ ਹੋ ਕੇ ਡਿਗ ਰਹੇ ਹਨ।
ਨਚੇਜੰਗਰੰਗੰ॥
ਜੰਗ ਦੇ ਰੰਗ ਵਿਚ ਰੰਗੇ ਹੋਏ ਨਚ ਰਹੇ ਹਨ।
ਦਿਵੰਦੇਵਦੇਖੈ॥
ਆਕਾਸ਼ ('ਦਿਵੰ') ਵਿਚ ਦੇਵਤੇ ਵੇਖਦੇ ਹਨ।
ਧਨੰਧਨਿਲੇਖੈ॥੪੬੯॥
ਧੰਨ ਧੰਨ ਕਰਦੇ ਹਨ ॥੪੬੯॥
Dancing in the mood of fighting, the warriors fell with broken limbs, and both the gods and demons, on seeing them said “bravo, bravo”.469.
ਅਸਤਾਛੰਦ॥
ਅਸਤਾ ਛੰਦ:
ASTA STANZA
ਅਸਿਲੈਕਲਕੀਕਰਿਕੋਪਿਭਰਿਓ॥
ਕ੍ਰੋਧ ਨਾਲ ਭਰਿਆ ਹੋਇਆ (ਕਲਕੀ) ਹੱਥ ਵਿਚ ਤਲਵਾਰ ਲੈ ਕੇ
ਰਣਰੰਗਸੁਰੰਗਬਿਖੈਬਿਚਰਿਓ॥
ਸੋਹਣੇ ਰੰਗ ਵਾਲੀ ਰਣ-ਭੂਮੀ ਵਿਚ ਵਿਚਰ ਰਿਹਾ ਹੈ।
ਗਹਿਪਾਨਕ੍ਰਿਪਾਣਬਿਖੇਨਡਰਿਓ॥
(ਹੱਥ ਵਿਚ) ਬਾਣ ਅਤੇ ਕ੍ਰਿਪਾਨ ਧਾਰਨ ਕਰ ਕੇ (ਕਿਸੇ ਤੋਂ) ਡਰਿਆ ਨਹੀਂ ਹੈ।
ਰਿਸਸੋਰਣਚਿਤ੍ਰਬਚਿਤ੍ਰਕਰਿਓ॥੪੭੦॥
(ਸਗੋਂ) ਕ੍ਰੋਧ ਨਾਲ ਯੁੱਧ-ਭੂਮੀ ਵਿਚ ਵਿਚਿਤ੍ਰ ਢੰਗ ਨਾਲ (ਯੁੱਧ) ਕੀਤਾ ਹੈ ॥੪੭੦॥
The Lord (Kalki) taking his sword in his hand, became filled with anger and began to roam in the battlefield in fighting mood, holding his bow and sword fearlessly and angrily, he began to move in the battlefield in a queer way.470.
ਕਰਿਹਾਕਿਹਥਿਯਾਰਅਨੇਕਧਰੈ॥
ਲਲਕਾਰਾ ਮਾਰ ਕੇ ਅਨੇਕ ਹਥਿਆਰ ਧਾਰਨ ਕੀਤੇ ਹਨ।
ਰਣਰੰਗਿਹਠੀਕਰਿਕੋਪਪਰੈ॥
ਯੁੱਧ ਵਿਚ ਰੁਚੀ ਰਖਣ ਵਾਲੇ ਹਠੀਲੇ ਕ੍ਰੋਧ ਕਰ ਕੇ ਪੈ ਗਏ ਹਨ।
ਗਹਿਪਾਨਿਕ੍ਰਿਪਾਨਨਿਦਾਨਭਿਰੇ॥
ਹੱਥ ਵਿਚ ਤਲਵਾਰ ਫੜ ਕੇ ਅੰਤਾਂ ਦੀ ਲੜਾਈ ਕਰ ਰਹੇ ਹਨ।
ਰਣਿਜੂਝਿਮਰੇਫਿਰਿਤੇਨਫਿਰੇ॥੪੭੧॥
ਰਣ ਵਿਚ ਜੂਝੇ ਮੋਏ ਹਨ, (ਕਿਸੇ ਦੇ) ਮੋੜਨ ਤੇ ਵੀ ਨਹੀਂ ਮੁੜੇ ਹਨ ॥੪੭੧॥
Holding various weapons and challenging with anger and persistence, he fell upon the opponents in war, holding his sword in his hand, he became engrossed in fighting and did not recede.471.
ਉਮਡੀਜਨੁਘੋਰਘਮੰਡਘਟਾ॥
(ਸੈਨਾ) ਮਾਨੋ ਭਿਆਨਕ ਘਟਾ ਵਾਂਗ ਚੜ੍ਹੀ ਹੈ।
ਚਮਕੰਤਕ੍ਰਿਪਾਣਸੁਬਿਜੁਛਟਾ॥
(ਉਸ ਘਟਾ ਵਿਚ) ਤਲਵਾਰਾਂ ਬਿਜਲੀ ਵਾਂਗ ਚਮਕਦੀਆਂ ਹਨ।
ਦਲਬੈਰਨਕੋਪਗਦ੍ਵੈਨਫਟਾ॥
ਵੈਰੀਆਂ ਦੇ ਦਲ ਦੋ ਕਦਮ ਵੀ ਟਲੇ ਨਹੀਂ ਹਨ
ਰੁਪਕੈਰਣਮੋਫਿਰਿਆਨਿਜੁਟਾ॥੪੭੨॥
ਅਤੇ ਰਣ-ਭੂਮੀ ਵਿਚ ਪੈਰ ਗਡ ਕੇ ਆ ਜੁਟੇ ਹਨ ॥੪੭੨॥
Like the lightning of the rushing clouds, the swords gleamed, the army of the enemies did not even recede two steps backwards and in its fury, came to fight again in the war-arena.472.
ਕਰਿਕੋਪਫਿਰੇਰਣਰੰਗਿਹਠੀ॥
ਹਠੀਲੇ ਸੂਰਮੇ ਕ੍ਰੋਧ ਕਰ ਕੇ ਰਣ-ਭੂਮੀ ਵਿਚ ਫਿਰ ਰਹੇ ਹਨ,
ਤਪਕੈਜਿਮਿਪਾਵਕਜ੍ਵਾਲਭਠੀ॥
ਜਿਵੇਂ ਭਠੀ ਵਿਚ ਤਪ ਕੇ ਅੱਗ ਵਰਗੇ ਹੋ ਗਏ ਹਨ।
ਪ੍ਰਤਿਨਾਪਤਿਕੈਪ੍ਰਤਿਨਾਇਕਠੀ॥
ਸੈਨਾਪਤੀਆਂ ਨੇ ਸੈਨਾ ਇਕੱਠੀ ਕਰ ਲਈ ਹੈ
ਰਿਸਕੈਰਣਮੋਰੁਪਿਸੈਣਜੁਟੀ॥੪੭੩॥
ਅਤੇ (ਉਹ) ਕ੍ਰੋਧਿਤ ਹੋ ਕੇ ਰਣ ਵਿਚ ਪੈਰ ਗਡ ਕੇ ਯੁੱਧ-ਕਰਮ ਵਿਚ ਜੁਟ ਗਈ ਹੈ ॥੪੭੩॥
The persistent warriors were getting angry in the war like the furnace with blazing flames, the army revolved and gathered together and was engrossed in fighting with great rage.473.
ਤਰਵਾਰਅਪਾਰਹਜਾਰਲਸੈ॥
ਹਜ਼ਾਰਾਂ ਤਲਵਾਰਾਂ ਬਹੁਤ ਅਧਿਕ ਲਿਸ਼ਕਦੀਆਂ ਹਨ।
ਹਰਿਜਿਉਅਰਿਕੈਪ੍ਰਤਿਅੰਗਡਸੈ॥
ਸੱਪ ਵਾਂਗ ਵੈਰੀਆਂ ਦੇ ਸ਼ਰੀਰਾਂ ਨੂੰ ਡੰਗਦੀਆਂ ਹਨ।
ਰਤਡੂਬਿਸਮੈਰਣਿਐਸਹਸੈ॥
ਯੁੱਧ ਵੇਲੇ ਲਹੂ ਵਿਚ ਡੁਬ ਕੇ ਇਸ ਤਰ੍ਹਾਂ ਹਸਦੀਆਂ ਹਨ,