ਨਾਨਕਸਬਦਿਮਿਲੈਭਉਭੰਜਨੁਹਰਿਰਾਵੈਮਸਤਕਿਭਾਗੋ॥੩॥
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਸ ਨੂੰ ਗੁਰ-ਸ਼ਬਦ ਦੀ ਰਾਹੀਂ ਡਰ ਨਾਸ ਕਰਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ, ਉਹ ਮਨੁੱਖ ਸਦਾ ਹਰਿ-ਨਾਮ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ ॥੩॥
O Nanak, through the Shabad, one meets the Lord, the Destroyer of fear, and by the destiny written on her forehead, she enjoys Him. ||3||
ਖੇਤੀਵਣਜੁਸਭੁਹੁਕਮੁਹੈਹੁਕਮੇਮੰਨਿਵਡਿਆਈਰਾਮ॥
ਵਾਹੀ-ਖੇਤੀ ਤੇ ਵਪਾਰ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੁੰਦੀ ਹੈ, ਰਜ਼ਾ ਨੂੰ ਮੰਨਣ ਨਾਲ ਵਡਿਆਈ ਮਿਲਦੀ ਹੈ।
All farming and trading is by Hukam of His Will; surrendering to the Lord's Will, glorious greatness is obtained.
ਗੁਰਮਤੀਹੁਕਮੁਬੂਝੀਐਹੁਕਮੇਮੇਲਿਮਿਲਾਈਰਾਮ॥
ਗੁਰੂ ਦੀ ਮੱਤ ਉਤੇ ਤੁਰਿਆਂ ਹੀ ਪਰਮਾਤਮਾ ਦੀ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ ਤੇ ਪ੍ਰਭੂ ਦੀ ਰਜ਼ਾ ਨਾਲ ਹੀ ਪ੍ਰਭੂ-ਚਰਨਾਂ ਵਿਚ ਮਿਲਾਪ ਹੁੰਦਾ ਹੈ।
Under Guru's Instruction, one comes to understand the Lord's Will, and by His Will, he is united in His Union.
ਹੁਕਮਿਮਿਲਾਈਸਹਜਿਸਮਾਈਗੁਰਕਾਸਬਦੁਅਪਾਰਾ॥
ਪ੍ਰਭੂ ਦੀ ਰਜ਼ਾ ਨਾਲ ਹੀ ਮਨੁੱਖ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ, ਆਤਮਕ ਅਡੋਲਤਾ ਵਿਚ ਲੀਨ ਹੁੰਦਾ ਹੈ ਤੇ ਅਪਾਰ ਪ੍ਰਭੂ ਨੂੰ ਮਿਲ ਪੈਂਦਾ ਹੈ।
By His Will, one merges and easily blends with Him. The Shabads of the Guru are incomparable.
ਸਚੀਵਡਿਆਈਗੁਰਤੇਪਾਈਸਚੁਸਵਾਰਣਹਾਰਾ॥
ਗੁਰੂ ਦੀ ਰਾਹੀਂ ਸਚੀ ਇੱਜ਼ਤ ਪ੍ਰਾਪਤ ਹੁੰਦੀ ਹੈ ਤੇ ਜੀਵਨ ਸੋਹਣਾ ਬਣਾਣ ਵਾਲੇ ਪ੍ਰਭੂ ਨੂੰ ਮਿਲਦੀ ਹੈ।
Through the Guru, true greatness is obtained, and one is embellished with Truth.
ਭਉਭੰਜਨੁਪਾਇਆਆਪੁਗਵਾਇਆਗੁਰਮੁਖਿਮੇਲਿਮਿਲਾਈ॥
ਗੁਰੂ ਦੀ ਰਾਹੀਂ ਪ੍ਰਭੂ ਲਈ ਪਿਆਰ-ਅਦਬ ਪੈਦਾ ਹੁੰਦਾ ਹੈ, ਆਪਾ-ਭਾਵ ਦੂਰ ਹੁੰਦਾ ਹੈ ਤੇ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਈਦਾ ਹੈ।
He finds the Destroyer of fear, and eradicates his self-conceit; as Gurmukh, he is united in His Union.
ਕਹੁਨਾਨਕਨਾਮੁਨਿਰੰਜਨੁਅਗਮੁਅਗੋਚਰੁਹੁਕਮੇਰਹਿਆਸਮਾਈ॥੪॥੨॥
ਹੇ ਨਾਨਕ! ਪਵਿੱਤਰ, ਅਥਾਹ ਅਤੇ ਪਹੁੰਚ ਤੋਂ ਪਰੇ ਪ੍ਰਭੂ ਦਾ ਨਾਮ ਆਪਣੀ ਰਜ਼ਾ ਅਨੁਸਾਰ ਹਰ ਥਾਂ ਰਮਿਆ ਹੋਇਆ ਹੈ ॥੪॥੨॥
Says Nanak, the Name of the immaculate, inaccessible, unfathomable Commander is permeating and pervading everywhere. ||4||2||
ਵਡਹੰਸੁਮਹਲਾ੩॥
Wadahans, Third Mahalaa:
ਮਨਮੇਰਿਆਤੂਸਦਾਸਚੁਸਮਾਲਿਜੀਉ॥
ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ,
O my mind, contemplate the True Lord forever.
ਆਪਣੈਘਰਿਤੂਸੁਖਿਵਸਹਿਪੋਹਿਨਸਕੈਜਮਕਾਲੁਜੀਉ॥
ਇੰਜ ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ ਤੇ ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ।
Dwell in peace in the home of your own self, and the Messenger of Death shall not touch you.
ਕਾਲੁਜਾਲੁਜਮੁਜੋਹਿਨਸਾਕੈਸਾਚੈਸਬਦਿਲਿਵਲਾਏ॥
ਜੇਹੜਾ ਗੁਰੂ ਦੇ ਸਦਾ-ਥਿਰ ਪ੍ਰਭੂ ਵਾਲੇ ਸ਼ਬਦ ਵਿਚ ਸੁਰਤ ਜੋੜੀ ਰੱਖਦਾ ਹੈ, ਉਸ ਵਲ ਮੌਤ (ਆਤਮਕ ਮੌਤ) ਤੱਕ ਭੀ ਨਹੀਂ ਸਕਦੀ।
The noose of the Messenger of Death shall not touch you, when you embrace love for the True Word of the Shabad.
ਸਦਾਸਚਿਰਤਾਮਨੁਨਿਰਮਲੁਆਵਣੁਜਾਣੁਰਹਾਏ॥
ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
Ever imbued with the True Lord, the mind becomes immaculate, and its coming and going is ended.
ਦੂਜੈਭਾਇਭਰਮਿਵਿਗੁਤੀਮਨਮੁਖਿਮੋਹੀਜਮਕਾਲਿ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਦੇ ਪਿਆਰ ਦੀ ਭਟਕਣਾ ਵਿਚ ਖ਼ੁਆਰ ਹੁੰਦਾ ਹੈ ਤੇ ਉਸ ਨੂੰ ਆਤਮਕ ਮੌਤ ਨੇ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ।
The love of duality and doubt have ruined the self-willed manmukh, who is lured away by the Messenger of Death.
ਕਹੈਨਾਨਕੁਸੁਣਿਮਨਮੇਰੇਤੂਸਦਾਸਚੁਸਮਾਲਿ॥੧॥
ਹੇ ਨਾਨਕ ਆਖਦਾ ਹੈ ਕਿ, ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ ॥੧॥
Says Nanak, listen, O my mind: contemplate the True Lord forever. ||1||
ਮਨਮੇਰਿਆਅੰਤਰਿਤੇਰੈਨਿਧਾਨੁਹੈਬਾਹਰਿਵਸਤੁਨਭਾਲਿ॥
ਹੇ ਮੇਰੇ ਮਨ! (ਸਾਰੇ ਸੁਖਾਂ ਦਾ) ਖ਼ਜ਼ਾਨਾ (ਪਰਮਾਤਮਾ) ਤੇਰੇ ਅੰਦਰ ਵੱਸ ਰਿਹਾ ਹੈ, ਤੂੰ ਇਸ ਪਦਾਰਥ ਨੂੰ ਬਾਹਰ ਨਾਹ ਢੂੰਢਦਾ ਫਿਰ।
O my mind, the treasure is within you; do not search for it on the outside.
ਜੋਭਾਵੈਸੋਭੁੰਚਿਤੂਗੁਰਮੁਖਿਨਦਰਿਨਿਹਾਲਿ॥
ਪਰਮਾਤਮਾ ਦੀ ਰਜ਼ਾ ਨੂੰ ਆਪਣੀ ਖ਼ੁਰਾਕ ਬਣਾ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ।
Eat only that which is pleasing to the Lord, and as Gurmukh, receive the blessing of His Glance of Grace.
ਗੁਰਮੁਖਿਨਦਰਿਨਿਹਾਲਿਮਨਮੇਰੇਅੰਤਰਿਹਰਿਨਾਮੁਸਖਾਈ॥
ਹੇ ਮੇਰੇ ਮਨ! ਗੁਰਮੁਖਾਂ ਵਾਲੀ ਨਜ਼ਰ ਨਾਲ ਵੇਖ, ਤੇਰੇ ਅੰਦਰ ਹੀ ਤੈਨੂੰ ਹਰਿ ਨਾਮ-ਮਿੱਤਰ (ਲੱਭ ਪਏਗਾ)।
As Gurmukh, receive the blessing of His Glance of Grace, O my mind; the Name of the Lord, your help and support, is within you.
ਮਨਮੁਖਅੰਧੁਲੇਗਿਆਨਵਿਹੂਣੇਦੂਜੈਭਾਇਖੁਆਈ॥
ਆਪਣੇ ਮਨ ਪਿਛੇ ਚਲਣ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਅਤੇ ਆਤਮਕ ਗਿਆਨ ਤੋਂ ਵਙੇ ਹੋਏ ਮਾਇਆ ਦੇ ਮੋਹ ਦੇ ਕਾਰਨ ਖ਼ੁਆਰ ਹੁੰਦੇ ਹਨ।
The self-willed manmukhs are blind, and devoid of wisdom; they are ruined by the love of duality.
ਬਿਨੁਨਾਵੈਕੋਛੂਟੈਨਾਹੀਸਭਬਾਧੀਜਮਕਾਲਿ॥
ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਖ਼ਲਾਸੀ ਨਹੀਂ ਪਾ ਸਕਦਾ; ਆਤਮਕ ਮੌਤ ਨੇ ਸਾਰੀ ਲੁਕਾਈ ਨੂੰ (ਆਪਣੇ ਜਾਲ ਵਿਚ) ਬੰਨ੍ਹ ਰੱਖਿਆ ਹੈ।
Without the Name, no one is emancipated. All are bound by the Messenger of Death.
ਨਾਨਕਅੰਤਰਿਤੇਰੈਨਿਧਾਨੁਹੈਤੂਬਾਹਰਿਵਸਤੁਨਭਾਲਿ॥੨॥
ਹੇ ਨਾਨਕ! ਤੇਰੇ ਅੰਦਰ ਹੀ ਨਾਮ-ਖ਼ਜ਼ਾਨਾ ਮੌਜੂਦ ਹੈ, ਤੂੰ ਇਸ ਖ਼ਜ਼ਾਨੇ ਨੂੰ ਬਾਹਰ ਨਾਹ ਢੂੰਢਦਾ ਫਿਰ ॥੨॥
O Nanak, the treasure is within you; do not search for it on the outside. ||2||
ਮਨਮੇਰਿਆਜਨਮੁਪਦਾਰਥੁਪਾਇਕੈਇਕਿਸਚਿਲਗੇਵਾਪਾਰਾ॥
ਹੇ ਮੇਰੇ ਮਨ! ਕਈ ਹਨ ਜੇਹੜੇ ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਸਦਾ-ਥਿਰ ਪਰਮਾਤਮਾ ਦੇ ਸਿਮਰਨ ਦੇ ਵਪਾਰ ਵਿਚ ਲੱਗ ਪੈਂਦੇ ਹਨ।
O my mind, obtaining the blessing of this human birth, some are engaged in the trade of Truth.
ਸਤਿਗੁਰੁਸੇਵਨਿਆਪਣਾਅੰਤਰਿਸਬਦੁਅਪਾਰਾ॥
ਉਹ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਤੇ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦੇ ਹਨ।
They serve their True Guru, and the Infinite Word of the Shabad resounds within them.
ਅੰਤਰਿਸਬਦੁਅਪਾਰਾਹਰਿਨਾਮੁਪਿਆਰਾਨਾਮੇਨਉਨਿਧਿਪਾਈ॥
ਉਹ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਆਪਣੇ ਅੰਦਰ ਵਸਾਂਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਨੂੰ ਪਿਆਰਾ ਲੱਗਦਾ ਹੈ ਤੇ ਪ੍ਰਭੂ ਦੇ ਨਾਮ ਵਿਚ ਹੀ ਉਹਨਾਂ ਨੇ (ਮਾਨੋ, ਦੁਨੀਆ ਦੇ) ਨੌ ਹੀ ਖ਼ਜ਼ਾਨੇ ਲੱਭ ਲਏ ਹੁੰਦੇ ਹਨ।
Within them is the Infinite Shabad, and the Beloved Naam, the Name of the Lord; through the Naam, the nine treasures are obtained.
ਮਨਮੁਖਮਾਇਆਮੋਹਵਿਆਪੇਦੂਖਿਸੰਤਾਪੇਦੂਜੈਪਤਿਗਵਾਈ॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, ਦੁੱਖ ਵਿਚ (ਗ੍ਰਸੇ ਹੋਏ) ਵਿਆਕੁਲ ਹੋਏ ਰਹਿੰਦੇ ਹਨ ਤੇ ਮਾਇਆ ਦੇ ਮੋਹ ਵਿਚ ਫਸ ਕੇ ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਹੁੰਦੀ ਹੈ।
The self-willed manmukhs are engrossed in emotional attachment to Maya; they suffer in pain, and through duality, they lose their honor.
ਹਉਮੈਮਾਰਿਸਚਿਸਬਦਿਸਮਾਣੇਸਚਿਰਤੇਅਧਿਕਾਈ॥
ਉਹ ਮਨੁੱਖ ਹਉਮੈ ਦੂਰ ਕਰ ਕੇ ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਤੇ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ ਵਿਚ) ਬਹੁਤ ਰੰਗੇ ਰਹਿੰਦੇ ਹਨ;
But those who conquer their ego, and merge in the True Shabad, are totally imbued with Truth.
ਨਾਨਕਮਾਣਸਜਨਮੁਦੁਲੰਭੁਹੈਸਤਿਗੁਰਿਬੂਝਬੁਝਾਈ॥੩॥
ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਇਹ ਸਮਝ ਬਖ਼ਸ਼ ਦਿੱਤੀ ਹੁੰਦੀ ਹੈ ਕਿ ਮਨੁੱਖਾ ਜਨਮ ਬੜੀ ਔਖਿਆਈ ਨਾਲ ਮਿਲਦਾ ਹੈ, ਹੇ ਨਾਨਕ!॥੩॥
O Nanak, it is so difficult to obtain this human life; the True Guru imparts this understanding. ||3||
ਮਨਮੇਰੇਸਤਿਗੁਰੁਸੇਵਨਿਆਪਣਾਸੇਜਨਵਡਭਾਗੀਰਾਮ॥
ਹੇ ਮੇਰੇ ਮਨ! ਉਹ ਮਨੁੱਖ ਬੜੇ ਭਾਗਾਂ ਵਾਲੇ ਹੁੰਦੇ ਹਨ ਜੇਹੜੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ,
O my mind, those who serve their True Guru are the most fortunate beings.
ਜੋਮਨੁਮਾਰਹਿਆਪਣਾਸੇਪੁਰਖਬੈਰਾਗੀਰਾਮ॥
ਤੇ ਜੇਹੜੇ ਆਪਣੇ ਮਨ ਨੂੰ ਵੱਸ ਵਿਚ ਰੱਖਦੇ ਹਨ ਤੇ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ ਮਾਇਆ ਵਲੋਂ) ਨਿਰਮੋਹ ਰਹਿੰਦੇ ਹਨ।
Those who conquer their minds are beings of renunciation and detachment.
ਸੇਜਨਬੈਰਾਗੀਸਚਿਲਿਵਲਾਗੀਆਪਣਾਆਪੁਪਛਾਣਿਆ॥
ਉਹ ਮਨੁੱਖ ਦੁਨੀਆ ਵਲੋਂ ਵਿਰਕਤ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਸੁਰਤ ਜੁੜੀ ਰਹਿੰਦੀ ਹੈ ਅਤੇ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ।
They are beings of renunciation and detachment, who lovingly focus their consciousness on the True Lord; they realize and understand their own selves.
ਮਤਿਨਿਹਚਲਅਤਿਗੂੜੀਗੁਰਮੁਖਿਸਹਜੇਨਾਮੁਵਖਾਣਿਆ॥
ਗੁਰੂ ਦੀ ਸਰਨ ਪੈ ਕੇ ਉਹਨਾਂ ਦੀ ਮੱਤ (ਮਾਇਆ ਵਲੋਂ) ਅਡੋਲ ਰਹਿੰਦੀ ਹੈ, ਪ੍ਰੇਮ-ਰੰਗ ਵਿਚ ਗੂੜ੍ਹੀ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ।
Their intellect is steady, deep and profound; as Gurmukh, they naturally chant the Naam, the Name of the Lord.
ਇਕਕਾਮਣਿਹਿਤਕਾਰੀਮਾਇਆਮੋਹਿਪਿਆਰੀਮਨਮੁਖਸੋਇਰਹੇਅਭਾਗੇ॥
ਕਈ ਐਸੇ ਬਦ-ਨਸੀਬ ਹੁੰਦੇ ਹਨ ਜੋ (ਕਾਮ-ਵੱਸ ਹੋ ਕੇ) ਇਸਤ੍ਰੀ ਨਾਲ (ਹੀ) ਹਿਤ ਕਰਦੇ ਹਨ, ਜੋ ਮਾਇਆ ਦੇ ਮੋਹ ਵਿਚ ਹੀ ਮਗਨ ਰਹਿੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹੋਏ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ।
Some are lovers of beautiful young women; emotional attachment to Maya is very dear to them. The unfortunate self-willed manmukhs remain asleep.
ਨਾਨਕਸਹਜੇਸੇਵਹਿਗੁਰੁਅਪਣਾਸੇਪੂਰੇਵਡਭਾਗੇ॥੪॥੩॥
ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜੋ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਰਹਿੰਦੇ ਹਨ ॥੪॥੩॥
O Nanak, those who intuitively serve their Guru, have perfect destiny. ||4||3||
ਵਡਹੰਸੁਮਹਲਾ੩॥
Wadahans, Third Mahalaa:
ਰਤਨਪਦਾਰਥਵਣਜੀਅਹਿਸਤਿਗੁਰਿਦੀਆਬੁਝਾਈਰਾਮ॥
ਉਹ ਮਨੁੱਖ (ਆਤਮਕ ਜੀਵਨ ਦੇ) ਕੀਮਤੀ ਰਤਨਾਂ ਦਾ ਵਪਾਰ ਕਰਦਾ ਰਹਿੰਦਾ ਹੈ ਜਿਸ ਨੂੰ ਗੁਰੂ ਨੇ ਸੂਝ ਬਖ਼ਸ਼ ਦਿੱਤੀ ਹੈ।
Purchase the jewel, the invaluable treasure; the True Guru has given this understanding.
ਲਾਹਾਲਾਭੁਹਰਿਭਗਤਿਹੈਗੁਣਮਹਿਗੁਣੀਸਮਾਈਰਾਮ॥
ਉਸ ਨੂੰ ਪਰਮਾਤਮਾ ਦੀ ਭਗਤੀ ਦੀ ਖੱਟੀ ਪ੍ਰਾਪਤ ਹੁੰਦੀ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜ ਕੇ ਉਸ ਦੀ ਲੀਨਤਾ ਗੁਣਾਂ ਦੇ ਮਾਲਕ-ਪ੍ਰਭੂ ਵਿਚ ਹੋ ਜਾਂਦੀ ਹੈ।
The profit of profits is the devotional worship of the Lord; one's virtues merge into the virtues of the Lord.