ਪਿਰੁਰਵਿਰਹਿਆਭਰਪੂਰੇਵੇਖੁਹਜੂਰੇਜੁਗਿਜੁਗਿਏਕੋਜਾਤਾ॥
ਪਿਆਰਾ ਪ੍ਰਭੂ ਪੂਰੇ ਤੌਰ ਤੇ ਵਿਆਪਕ ਦਿਖਦਾ ਹੈ, ਤੂੰ ਉਸ ਨੂੰ ਹਾਜ਼ਰ ਨਾਜ਼ਰ ਦੇਖ ਤੇ ਸਮਝ ਕਿ ਹਰ ਯੁਗ ਵਿੱਚ ਇਕੋ ਹੀ ਪ੍ਰਭੂ ਹੈ।
The Lord is all-pervading everywhere; behold Him ever-present. Throughout the ages, know Him as the One.
ਧਨਬਾਲੀਭੋਲੀਪਿਰੁਸਹਜਿਰਾਵੈਮਿਲਿਆਕਰਮਬਿਧਾਤਾ॥
ਜੇਹੜੀ ਜੀਵ-ਇਸਤ੍ਰੀ ਬਾਲ-ਭੋਲੇ ਸੁਭਾਵ ਵਾਲੀ ਬਣ ਕੇ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਤੀ ਨੂੰ ਯਾਦ ਕਰਦੀ ਹੈ, ਉਸ ਨੂੰ ਉਹ ਸਿਰਜਣਹਾਰ ਮਿਲ ਪੈਂਦਾ ਹੈ।
The young, innocent bride enjoys her Husband Lord; she meets Him, the Architect of karma.
ਜਿਨਿਹਰਿਰਸੁਚਾਖਿਆਸਬਦਿਸੁਭਾਖਿਆਹਰਿਸਰਿਰਹੀਭਰਪੂਰੇ॥
ਜਿਸ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਹ ਸਰੋਵਰ-ਪ੍ਰਭੂ ਵਿਚ ਹਰ ਵੇਲੇ ਚੁੱਭੀ ਲਾਈ ਰੱਖਦੀ ਹੈ।
One who tastes the sublime essence of the Lord, and utters the sublime Word of the Shabad, remains immersed in the Lord's Ambrosial Pool.
ਨਾਨਕਕਾਮਣਿਸਾਪਿਰਭਾਵੈਸਬਦੇਰਹੈਹਦੂਰੇ॥੨॥
ਹੇ ਨਾਨਕ! ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਜੇਹੜੀ ਗੁਰੂ ਦੇ ਸ਼ਬਦ ਦੀ ਰਾਹੀਂ ਹਰ ਵੇਲੇ ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ ॥੨॥
O Nanak, that soul bride is pleasing to her Husband Lord, who, through the Shabad, remains in His Presence. ||2||
ਸੋਹਾਗਣੀਜਾਇਪੂਛਹੁਮੁਈਏਜਿਨੀਵਿਚਹੁਆਪੁਗਵਾਇਆ॥
ਹੇ ਆਤਮਕ ਮੌਤ ਸਹੇੜ ਰਹੀ ਜਿੰਦੇ! ਜਾ ਕੇ (ਉਹਨਾਂ) ਸੁਹਾਗਣਾਂ ਪਾਸੋਂ (ਜੀਵਨ-ਜੁਗਤਿ) ਪੁੱਛ, ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ।
Go and ask the happy soul-brides, O mortal bride, who have eradicated their self-conceit from within.
ਪਿਰਕਾਹੁਕਮੁਨਪਾਇਓਮੁਈਏਜਿਨੀਵਿਚਹੁਆਪੁਨਗਵਾਇਆ॥
ਪਰ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਨਹੀਂ ਕੀਤਾ ਉਹਨਾਂ ਨੇ ਪ੍ਰਭੂ ਦੀ ਰਜ਼ਾ (ਵਿਚ ਤੁਰਨ ਦੀ ਜਾਚ) ਨਹੀਂ ਸਿੱਖੀ।
Those who have not eradicated their self-conceit, O mortal bride, do not realize the Hukam of their Husband Lord's Command.
ਜਿਨੀਆਪੁਗਵਾਇਆਤਿਨੀਪਿਰੁਪਾਇਆਰੰਗਸਿਉਰਲੀਆਮਾਣੈ॥
ਜਿਨ੍ਹਾਂ ਨੇ ਆਪਾ-ਭਾਵ ਦੂਰ ਕਰ ਲਿਆ, ਉਹਨਾਂ ਨੇ (ਆਪਣੇ ਅੰਦਰ ਹੀ) ਪ੍ਰਭੂ-ਪਤੀ ਨੂੰ ਲੱਭ ਲਿਆ, ਪ੍ਰਭੂ-ਪਤੀ ਪ੍ਰੇਮ ਨਾਲ ਉਹਨਾਂ ਨੂੰ ਆਪਣਾ ਮਿਲਾਪ ਬਖ਼ਸ਼ੀ ਰੱਖਦਾ ਹੈ।
Those who eradicate their self-conceit, obtain their Husband Lord; they delight in His Love.
ਸਦਾਰੰਗਿਰਾਤੀਸਹਜੇਮਾਤੀਅਨਦਿਨੁਨਾਮੁਵਖਾਣੈ॥
ਜੇਹੜੀ ਜੀਵ-ਇਸਤ੍ਰੀ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦਾ ਨਾਮ ਸਿਮਰਦੀ ਰਹਿੰਦੀ ਹੈ।
Ever imbued with His Love, in perfect poise and grace, she repeats His Name, night and day.
ਕਾਮਣਿਵਡਭਾਗੀਅੰਤਰਿਲਿਵਲਾਗੀਹਰਿਕਾਪ੍ਰੇਮੁਸੁਭਾਇਆ॥
ਉਹ ਜੀਵ-ਇਸਤ੍ਰੀ ਵੱਡੇ ਭਾਗਾਂ ਵਾਲੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਲਗਨ ਬਣੀ ਰਹਿੰਦੀ ਹੈ, ਉਸ ਨੂੰ ਪ੍ਰਭੂ ਦਾ ਪਿਆਰ ਚੰਗਾ ਲੱਗਦਾ ਹੈ।
Very fortunate is that bride, who focuses her consciousness on Him; her Lord's Love is so sweet to her.
ਨਾਨਕਕਾਮਣਿਸਹਜੇਰਾਤੀਜਿਨਿਸਚੁਸੀਗਾਰੁਬਣਾਇਆ॥੩॥
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾ ਲਿਆ ਹੈ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ॥੩॥
O Nanak, that soul-bride who is adorned with Truth, is imbued with her Lord's Love, in the state of perfect poise. ||3||
ਹਉਮੈਮਾਰਿਮੁਈਏਤੂਚਲੁਗੁਰਕੈਭਾਏ॥
ਹੇ (ਆਤਮਕ ਮੌਤੇ) ਮੋਈ ਹੋਈ ਜਿੰਦੇ! ਤੂੰ (ਆਪਣੇ ਅੰਦਰੋਂ) ਹਉਮੈ ਦੂਰ ਕਰ ਤੇ ਗੁਰੂ ਦੇ ਅਨੁਸਾਰ ਹੋ ਕੇ (ਜੀਵਨ-ਤੋਰ) ਤੁਰ।
Overcome your egotism, O mortal bride, and walk in the Guru's Way.
ਹਰਿਵਰੁਰਾਵਹਿਸਦਾਮੁਈਏਨਿਜਘਰਿਵਾਸਾਪਾਏ॥
ਮੋਈ ਹੋਈ ਜਿੰਦੇ! ਇੰਜ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਨਿਵਾਸ ਹਾਸਲ ਕਰ ਕੇ ਸਦਾ ਲਈ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਰਹੇਂਗੀ।
Thus you shall ever enjoy your Husband Lord, O mortal bride, and obtain an abode in the home of your own inner being.
ਨਿਜਘਰਿਵਾਸਾਪਾਏਸਬਦੁਵਜਾਏਸਦਾਸੁਹਾਗਣਿਨਾਰੀ॥
ਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਗੁਰ-ਸ਼ਬਦ ਸਦਾ ਲਈ ਵਸਾ ਲੈਂਦੀ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦੀ ਹੈ।
Obtaining an abode in the home of her inner being, she vibrates the Word of the Shabad, and is a happy soul-bride forever.
ਪਿਰੁਰਲੀਆਲਾਜੋਬਨੁਬਾਲਾਅਨਦਿਨੁਕੰਤਿਸਵਾਰੀ॥
ਪ੍ਰਭੂ-ਪਤੀ ਜੋ ਆਨੰਦ ਦਾ ਸੋਮਾ ਹੈ ਤੇ ਜਿਸ ਦਾ ਜੋਬਨ ਸਦਾ ਕਾਇਮ ਰਹਿਣ ਵਾਲਾ ਹੈ ਨੇ ਜੀਵ-ਇਸਤ੍ਰੀ ਨੂੰ ਸਦਾ ਵਾਸਤੇ ਸੋਹਣੇ ਜੀਵਨ ਵਾਲੀ ਬਣਾ ਦਿੱਤਾ।
The Husband Lord is delightful, and forever young; night and day, He embellishes His bride.
ਹਰਿਵਰੁਸੋਹਾਗੋਮਸਤਕਿਭਾਗੋਸਚੈਸਬਦਿਸੁਹਾਏ॥
ਇੰਜ ਉਸ ਨੂੰ ਪ੍ਰਭੂ-ਪਤੀ ਦਾ ਸੁਹਾਗ ਮਿਲਨ ਕਾਰਨ ਉਸ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੋਹਣੇ ਆਤਮਕ ਜੀਵਨ ਵਾਲੀ ਬਣ ਜਾਂਦੀ ਹੈ।
Her Husband Lord activates the destiny written on her forehead, and she is adorned with the True Shabad.
ਨਾਨਕਕਾਮਣਿਹਰਿਰੰਗਿਰਾਤੀਜਾਚਲੈਸਤਿਗੁਰਭਾਏ॥੪॥੧॥
ਹੇ ਨਾਨਕ! ਜਦੋਂ ਜੀਵ-ਇਸਤ੍ਰੀ ਗੁਰੂ ਦੇ ਅਨੁਸਾਰ ਤੁਰਦੀ ਹੈ, ਤਾਂ ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ ॥੪॥੧॥
O Nanak, the soul-bride is imbued with the Love of the Lord, when she walks according to the Will of the True Guru. ||4||1||
ਵਡਹੰਸੁਮਹਲਾ੩॥
Wadahans, Third Mahalaa:
ਗੁਰਮੁਖਿਸਭੁਵਾਪਾਰੁਭਲਾਜੇਸਹਜੇਕੀਜੈਰਾਮ॥
ਜੇ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ (ਹਰਿ-ਨਾਮ ਦਾ) ਵਪਾਰ ਕੀਤਾ ਜਾਏ, ਤਾਂ ਇਹ ਸਾਰਾ ਵਪਾਰ ਮਨੁੱਖ ਲਈ ਭਲਾ ਹੁੰਦਾ ਹੈ।
All dealings of the Gurmukh are good, if they are accomplished with poise and grace.
ਅਨਦਿਨੁਨਾਮੁਵਖਾਣੀਐਲਾਹਾਹਰਿਰਸੁਪੀਜੈਰਾਮ॥
ਪਰਮਾਤਮਾ ਦਾ ਨਾਮ ਹਰ ਵੇਲੇ ਉਚਾਰਨਾ ਚਾਹੀਦਾ ਹੈ, ਪ੍ਰਭੂ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ, ਇਹੀ ਹੈ ਮਨੁੱਖਾ ਜਨਮ ਦੀ ਖੱਟੀ।
Night and day, he repeats the Naam, the Name of the Lord, and he earns his profits, drinking in the subtle essence of the Lord.
ਲਾਹਾਹਰਿਰਸੁਲੀਜੈਹਰਿਰਾਵੀਜੈਅਨਦਿਨੁਨਾਮੁਵਖਾਣੈ॥
ਹਰਿ-ਨਾਮ ਦਾ ਸੁਆਦ ਲੈਣਾ ਚਾਹੀਦਾ ਹੈ, ਹਰਿ-ਨਾਮ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਇਹੀ ਮਨੁੱਖਾ ਜਨਮ ਦਾ ਲਾਭ ਹੈ।
He earns the profit of the subtle essence of the Lord, meditating on the Lord, and repeating the Naam, night and day.
ਗੁਣਸੰਗ੍ਰਹਿਅਵਗਣਵਿਕਣਹਿਆਪੈਆਪੁਪਛਾਣੈ॥
ਉਹ (ਆਤਮਕ) ਗੁਣ ਇਕੱਠੇ ਕਰ ਕੇ, ਔਗੁਣ ਦੂਰ ਕਰ ਕੇ ਆਪਣੇ ਆਤਮਕ ਜੀਵਨ ਨੂੰ ਪਰਖਦਾ ਹੈ।
He gathers in merits, and eliminates demerits, and realizes his own self.
ਗੁਰਮਤਿਪਾਈਵਡੀਵਡਿਆਈਸਚੈਸਬਦਿਰਸੁਪੀਜੈ॥
ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਹਾਸਲ ਕਰ ਲਈ, ਉਸ ਨੇ ਬੜੀ ਇੱਜ਼ਤ ਪਾਈ ਤੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਹਰਿ-ਨਾਮ-ਰਸ ਪੀਣਾ ਚਾਹੀਦਾ ਹੈ।
Under Guru's Instruction, he is blessed with glorious greatness; he drinks in the essence of the True Word of the Shabad.
ਨਾਨਕਹਰਿਕੀਭਗਤਿਨਿਰਾਲੀਗੁਰਮੁਖਿਵਿਰਲੈਕੀਜੈ॥੧॥
ਹੇ ਨਾਨਕ! ਪਰਮਾਤਮਾ ਦੀ ਭਗਤੀ ਇਕ ਅਸਚਰਜ ਦਾਤ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਭਗਤੀ ਕੀਤੀ ਹੈ ॥੧॥
O Nanak, devotional worship of the Lord is wonderful, but only a few Gurmukhs perform it. ||1||
ਗੁਰਮੁਖਿਖੇਤੀਹਰਿਅੰਤਰਿਬੀਜੀਐਹਰਿਲੀਜੈਸਰੀਰਿਜਮਾਏਰਾਮ॥
ਗੁਰੂ ਦੇ ਸਨਮੁਖ ਰਹਿ ਕੇ ਹਰਿ-ਨਾਮ ਦੀ ਖੇਤੀ ਆਪਣੇ ਮਨ ਵਿਚ ਬੀਜਣੀ ਚਾਹੀਦੀ ਹੈ ਤੇ ਇੰਜ ਹਰਿ-ਨਾਮ ਬੀਜ ਆਪਣੇ ਹਿਰਦੇ ਵਿਚ ਉਗਾਣਾ ਚਾਹੀਦਾ ਹੈ।
As Gurmukh, plant the crop of the Lord within the field of your body, and let it grow.
ਆਪਣੇਘਰਅੰਦਰਿਰਸੁਭੁੰਚੁਤੂਲਾਹਾਲੈਪਰਥਾਏਰਾਮ॥
ਤੂੰ ਆਪਣੇ ਹਿਰਦੇ ਵਿਚ ਹਰਿ-ਨਾਮ ਦਾ ਸੁਆਦ ਚੱਖਿਆ ਕਰ, ਤੇ ਇਸ ਤਰ੍ਹਾਂ ਪਰਲੋਕ ਦਾ ਲਾਭ ਖੱਟ।
Within the home of your own being, enjoy the Lord's subtle essence, and earn profits in the world hereafter.
ਲਾਹਾਪਰਥਾਏਹਰਿਮੰਨਿਵਸਾਏਧਨੁਖੇਤੀਵਾਪਾਰਾ॥
ਉਹ ਮਨੁੱਖ ਪਰਲੋਕ ਦਾ ਲਾਭ ਖੱਟ ਲੈਂਦਾ ਹੈ ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ ਤੇ ਉਸ ਦੀ ਨਾਮ-ਖੇਤੀ ਦਾ ਵਪਾਰ ਸਲਾਹੁਣ-ਜੋਗ ਹੈ।
This profit is earned by enshrining the Lord within your mind; blessed is this farming and trade.
ਹਰਿਨਾਮੁਧਿਆਏਮੰਨਿਵਸਾਏਬੂਝੈਗੁਰਬੀਚਾਰਾ॥
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਆਪਣੇ ਮਨ ਵਿਚ ਵਸਾਂਦਾ ਹੈ ਉਹ ਗੁਰ-ਸ਼ਬਦ ਦੀ ਵਿਚਾਰ ਸਮਝ ਲੈਂਦਾ ਹੈ।
Meditating on the Lord's Name, and enshrining Him within your mind, you shall come to understand the Guru's Teachings.
ਮਨਮੁਖਖੇਤੀਵਣਜੁਕਰਿਥਾਕੇਤ੍ਰਿਸਨਾਭੁਖਨਜਾਏ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਿਰੀ ਸੰਸਾਰਕ ਖੇਤੀ ਤੇ ਸੰਸਾਰਕ ਵਣਜ ਕਰ ਕੇ ਥੱਕ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਤ੍ਰੇਹ ਨਹੀਂ ਮਿਟਦੀ, ਮਾਇਆ ਦੀ ਭੁੱਖ ਨਹੀਂ ਦੂਰ ਹੁੰਦੀ।
The self-willed manmukhs have grown weary of this farming and trade; their hunger and thirst will not go away.
ਨਾਨਕਨਾਮੁਬੀਜਿਮਨਅੰਦਰਿਸਚੈਸਬਦਿਸੁਭਾਏ॥੨॥
ਹੇ ਨਾਨਕ! ਤੂੰ ਪ੍ਰੇਮ ਨਾਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ-ਬੀਜ ਬੀਜਿਆ ਕਰ ॥੨॥
O Nanak, plant the seed of the Name within your mind, and adorn yourself with the True Word of the Shabad. ||2||
ਹਰਿਵਾਪਾਰਿਸੇਜਨਲਾਗੇਜਿਨਾਮਸਤਕਿਮਣੀਵਡਭਾਗੋਰਾਮ॥
ਹਰਿ-ਨਾਮ ਸਿਮਰਨ ਦੇ ਵਪਾਰ ਵਿਚ ਉਹ ਮਨੁੱਖ ਹੀ ਲੱਗਦੇ ਹਨ ਜਿਨ੍ਹਾਂ ਦੇ ਮੱਥੇ ਉੱਤੇ ਵੱਡੀ ਕਿਸਮਤ ਦੀ ਮਣੀ ਚਮਕ ਪੈਂਦੀ ਹੈ।
Those humble beings engage in the Lord's Trade, who have the jewel of such pre-ordained destiny upon their foreheads.
ਗੁਰਮਤੀਮਨੁਨਿਜਘਰਿਵਸਿਆਸਚੈਸਬਦਿਬੈਰਾਗੋਰਾਮ॥
ਗੁਰੂ ਦੀ ਮੱਤ ਦੀ ਬਰਕਤਿ ਨਾਲ ਉਹਨਾਂ ਦਾ ਮਨ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ।
Under Guru's Instruction, the soul dwells in the home of the self; through the True Word of the Shabad, she becomes unattached.
ਮੁਖਿਮਸਤਕਿਭਾਗੋਸਚਿਬੈਰਾਗੋਸਾਚਿਰਤੇਵੀਚਾਰੀ॥
ਜਿਨ੍ਹਾਂ ਮਨੁੱਖਾਂ ਦੇ ਮੂੰਹ ਉਤੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦੀ ਲਗਨ ਲੱਗ ਜਾਂਦੀ ਹੈ, ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀਜ ਕੇ ਉਹ ਵਿਚਾਰਵਾਨ ਬਣ ਜਾਂਦੇ ਹਨ।
By the destiny written upon their foreheads, they become truly unattached, and by reflective meditation, they are imbued with Truth.
ਨਾਮਬਿਨਾਸਭੁਜਗੁਬਉਰਾਨਾਸਬਦੇਹਉਮੈਮਾਰੀ॥
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ (ਹਉਮੈ ਵਿਚ) ਝੱਲਾ ਹੋਇਆ ਫਿਰਦਾ ਹੈ (ਇਹ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਦੂਰ ਕੀਤੀ ਜਾ ਸਕਦੀ ਹੈ।
Without the Naam, the Name of the Lord, the whole world is insane; through the Shabad, the ego is conquered.
ਸਾਚੈਸਬਦਿਲਾਗਿਮਤਿਉਪਜੈਗੁਰਮੁਖਿਨਾਮੁਸੋਹਾਗੋ॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ (ਮਨੁੱਖ ਦੇ ਅੰਦਰ ਉੱਚੀ) ਮੱਤ ਪੈਦਾ ਹੁੰਦੀ ਹੈ, ਗੁਰੂ ਦੀ ਸਰਨ ਪਿਆਂ ਹਰਿ-ਨਾਮ-ਸੁਹਾਗ ਮਿਲ ਜਾਂਦਾ ਹੈ।
Attached to the True Word of the Shabad, wisdom comes forth. The Gurmukh obtains the Naam, the Name of the Husband Lord.