GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 566
Display Settings
ਲਿਖੇਬਾਝਹੁਸੁਰਤਿਨਾਹੀਬੋਲਿਬੋਲਿਗਵਾਈਐ
ਪਰ ਪ੍ਰਭੂ ਦੇ ਹੁਕਮ ਤੋਂ ਬਿਨਾ ਮਨੁੱਖ ਦੀ ਸੁਰਤ ਉੱਚੀ ਨਹੀਂ ਹੋ ਸਕਦੀ, ਨਿਰੀਆਂ ਜ਼ਬਾਨੀ (ਗਿਆਨ ਦੀਆਂ) ਗੱਲਾਂ ਕਰਨਾ ਵਿਅਰਥ ਹੈ।
Without pre-ordained destiny, understanding is not attained; talking and babbling, one wastes his life away.
ਜਿਥੈਜਾਇਬਹੀਐਭਲਾਕਹੀਐਸੁਰਤਿਸਬਦੁਲਿਖਾਈਐ
ਜਿਥੇ ਭੀ ਜਾ ਕੇ ਬੈਠੀਏ, ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ ਤੇ ਆਪਣੀ ਸੁਰਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿੱਚ ਪ੍ਰੋਈਏ।
Wherever you go and sit, speak well, and write the Word of the Shabad in your consciousness.
ਕਾਇਆਕੂੜਿਵਿਗਾੜਿਕਾਹੇਨਾਈਐ॥੧॥
(ਨਹੀਂ ਤਾਂ) ਹਿਰਦੇ ਨੂੰ ਮਾਇਆ ਦੇ ਮੋਹ ਵਿਚ ਮੈਲਾ ਕਰ ਕੇ (ਤੀਰਥ-) ਇਸ਼ਨਾਨ ਦਾ ਕੀਹ ਲਾਭ? ॥੧॥
Why bother to wash the body which is polluted by falsehood? ||1||
ਤਾਮੈਕਹਿਆਕਹਣੁਜਾਤੁਝੈਕਹਾਇਆ
(ਪ੍ਰਭੂ!) ਮੈਂ ਤਦੋਂ ਹੀ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ਜਦੋਂ ਤੂੰ ਆਪ ਪ੍ਰੇਰਨਾ ਕਰਦਾ ਹੈਂ।
When I have spoken, I spoke as You made me speak.
ਅੰਮ੍ਰਿਤੁਹਰਿਕਾਨਾਮੁਮੇਰੈਮਨਿਭਾਇਆ
ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਸਕਦਾ ਹੈ।
The Ambrosial Name of the Lord is pleasing to my mind.
ਨਾਮੁਮੀਠਾਮਨਹਿਲਾਗਾਦੂਖਿਡੇਰਾਢਾਹਿਆ
ਜਦੋਂ ਪ੍ਰਭੂ ਦਾ ਨਾਮ ਮਨ ਵਿਚ ਮਿੱਠਾ ਲੱਗਣ ਲਗ ਪਿਆ ਤਦੋਂ ਦੁੱਖ ਨੇ ਆਪਣਾ ਡੇਰਾ ਚੁੱਕ ਲਿਆ (ਸਮਝੋ)।
The Naam, the Name of the Lord, seems so sweet to my mind; it has destroyed the dwelling of pain.
ਸੂਖੁਮਨਮਹਿਆਇਵਸਿਆਜਾਮਿਤੈਫੁਰਮਾਇਆ
(ਹੇ ਪ੍ਰਭੂ!) ਜਦੋਂ ਤੂੰ ਹੁਕਮ ਕੀਤਾ ਤਦੋਂ ਆਤਮਕ ਆਨੰਦ ਮੇਰੇ ਮਨ ਵਿਚ ਆ ਵੱਸਦਾ ਹੈ।
Peace came to dwell in my mind, when You gave the Order.
ਨਦਰਿਤੁਧੁਅਰਦਾਸਿਮੇਰੀਜਿੰਨਿਆਪੁਉਪਾਇਆ
ਹੇ ਪ੍ਰਭੂ, ਜਿਸ ਨੇ ਆਪਣੇ ਆਪ ਹੀ ਜਗਤ ਪੈਦਾ ਕੀਤਾ ਹੈ, ਜਦੋਂ ਤੂੰ ਮੈਨੂੰ ਪ੍ਰੇਰਨਾ ਕਰਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
It is Yours to bestow Your Grace, and it is mine to speak this prayer; You created Yourself.
ਤਾਮੈਕਹਿਆਕਹਣੁਜਾਤੁਝੈਕਹਾਇਆ॥੨॥
ਮੇਰੀ ਤਾਂ ਤੇਰੇ ਦਰ ਤੇ ਅਰਜ਼ੋਈ ਹੀ ਹੁੰਦੀ ਹੈ, ਮੇਹਰ ਦੀ ਨਜ਼ਰ ਤੂੰ ਆਪ ਕਰਦਾ ਹੈਂ ॥੨॥
When I have spoken, I spoke as You made me speak. ||2||
ਵਾਰੀਖਸਮੁਕਢਾਏਕਿਰਤੁਕਮਾਵਣਾ
ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਹਰੇਕ ਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ।
The Lord and Master gives them their turn, according to the deeds they have done.
ਮੰਦਾਕਿਸੈਆਖਿਝਗੜਾਪਾਵਣਾ
ਕਿਸੇ ਮਨੁੱਖ ਨੂੰ ਭੈੜਾ ਆਖ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੀਦਾ (ਭਾਵ, ਭੈੜੇ ਦੀ ਨਿੰਦਿਆਂ ਕਰਨਾ ਪ੍ਰਭੂ ਨਾਲ ਝਗੜਾ ਕਰਨਾ ਹੈ)।
Do not speak ill of others, or get involved in arguments.
ਨਹਪਾਇਝਗੜਾਸੁਆਮਿਸੇਤੀਆਪਿਆਪੁਵਞਾਵਣਾ
ਮਾਲਕ-ਪ੍ਰਭੂ ਨਾਲ ਝਗੜਾ ਨਹੀਂ ਪਾਣਾ ਚਾਹੀਦਾ, ਇਸ ਤਰ੍ਹਾਂ ਤਾਂ ਆਪਣੇ ਆਪ ਨੂੰ ਆਪ ਹੀ ਤਬਾਹ ਕਰੀਦਾ ਹੈ।
Do not get into arguments with the Lord, or you shall ruin yourself.
ਜਿਸੁਨਾਲਿਸੰਗਤਿਕਰਿਸਰੀਕੀਜਾਇਕਿਆਰੂਆਵਣਾ
ਜਿਸ ਮਾਲਕ ਦੇ ਸੰਗ ਜੀਊਣਾ ਹੈ, ਉਸੇ ਨਾਲ ਸ਼ਰੀਕਾ ਕਰ ਕੇ ਕਿਉਂ ਰੋਈਏ?
If you challenge the One, with whom you must abide, you will cry in the end.
ਜੋਦੇਇਸਹਣਾਮਨਹਿਕਹਣਾਆਖਿਨਾਹੀਵਾਵਣਾ
ਪਰਮਾਤਮਾ ਜੋ (ਸੁਖ ਦੁਖ) ਦੇਂਦਾ ਹੈ ਉਹ (ਖਿੜੇ-ਮੱਥੇ) ਸਹਾਰਨਾ ਚਾਹੀਦਾ ਹੈ, ਗਿਲਾ-ਗੁਜ਼ਾਰੀ ਦੇ ਬੋਲ ਨਹੀਂ ਕਰਨੇ ਚਾਹੀਦੇ।
Be satisfied with what God gives you; tell your mind not to complain uselessly.
ਵਾਰੀਖਸਮੁਕਢਾਏਕਿਰਤੁਕਮਾਵਣਾ॥੩॥
ਸਾਡੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਸਾਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ ॥੩॥
The Lord and Master gives them their turn, according to the deeds they have done. ||3||
ਸਭਉਪਾਈਅਨੁਆਪਿਆਪੇਨਦਰਿਕਰੇ
ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ, ਆਪ ਹੀ ਹਰੇਕ ਜੀਵ ਉਤੇ ਮੇਹਰ ਦੀ ਨਿਗਾਹ ਕਰਦਾ ਹੈ।
He Himself created all, and He blesses then with His Glance of Grace.
ਕਉੜਾਕੋਇਮਾਗੈਮੀਠਾਸਭਮਾਗੈ
ਕੋਈ ਜੀਵ ਕੌੜੀ (ਦੁੱਖ ਵਾਲੀ) ਚੀਜ਼ ਨਹੀਂ ਮੰਗਦਾ, ਹਰੇਕ ਮਿੱਠੀ (ਸੁਖਦਾਈ) ਚੀਜ਼ ਹੀ ਮੰਗਦਾ ਹੈ।
No one asks for that which is bitter; everyone asks for sweets.
ਸਭੁਕੋਇਮੀਠਾਮੰਗਿਦੇਖੈਖਸਮਭਾਵੈਸੋਕਰੇ
ਹਰੇਕ ਜੀਵ ਮਿੱਠੇ (ਸੁੱਖਦਾਈ) ਪਦਾਰਥਾਂ ਦੀ ਮੰਗ ਹੀ ਮੰਗਦਾ ਹੈ, ਪਰ ਖਸਮ-ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਜਾਪਦਾ ਹੈ।
Let everyone ask for sweets, and behold, it is as the Lord wills.
ਕਿਛੁਪੁੰਨਦਾਨਅਨੇਕਕਰਣੀਨਾਮਤੁਲਿਸਮਸਰੇ
ਜੀਵ ਦਾਨ-ਪੁੰਨ ਕਰਦੇ ਹਨ, ਇਹੋ ਜਿਹੇ ਹੋਰ ਭੀ ਅਨੇਕਾਂ ਧਾਰਮਿਕ ਕੰਮ ਕਰਦੇ ਹਨ, ਪਰ ਪਰਮਾਤਮਾ ਦੇ ਨਾਮ(-ਜਪਣ) ਦੇ ਬਰਾਬਰ ਹੋਰ ਕੋਈ ਉੱਦਮ ਨਹੀਂ ਹੈ।
Giving donations to charity, and performing various religious rituals are not equal to the contemplation of the Naam.
ਨਾਨਕਾਜਿਨਨਾਮੁਮਿਲਿਆਕਰਮੁਹੋਆਧੁਰਿਕਦੇ
ਹੇ ਨਾਨਕ! ਜਿਨ੍ਹਾਂ ਬੰਦਿਆਂ ਉਤੇ ਧੁਰੋਂ ਪਰਮਾਤਮਾ ਵਲੋਂ ਕਦੇ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ।
O Nanak, those who are blessed with the Naam have had such good karma pre-ordained.
ਸਭਉਪਾਈਅਨੁਆਪਿਆਪੇਨਦਰਿਕਰੇ॥੪॥੧॥
ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਤੇ ਆਪ ਹੀ ਸਭ ਉਤੇ ਮੇਹਰ ਦੀ ਨਜ਼ਰ ਕਰਦਾ ਹੈ ॥੪॥੧॥
He Himself created all, and He blesses them with His Glance of Grace. ||4||1||
ਵਡਹੰਸੁਮਹਲਾ
Wadahans, First Mahalaa:
ਕਰਹੁਦਇਆਤੇਰਾਨਾਮੁਵਖਾਣਾ
ਹੇ ਪ੍ਰਭੂ! ਮੇਹਰ ਕਰ ਕਿ ਮੈਂ ਤੇਰਾ ਨਾਮ ਸਿਮਰ ਸਕਾਂ।
Show mercy to me, that I may chant Your Name.
ਸਭਉਪਾਈਐਆਪਿਆਪੇਸਰਬਸਮਾਣਾ
ਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈਂ।
You Yourself created all, and You are pervading among all.
ਸਰਬੇਸਮਾਣਾਆਪਿਤੂਹੈਉਪਾਇਧੰਧੈਲਾਈਆ
ਤੂੰ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਪੈਦਾ ਕਰ ਕੇ ਤੂੰ ਆਪ ਹੀ ਸ੍ਰਿਸ਼ਟੀ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।
You Yourself are pervading among all, and You link them to their tasks.
ਇਕਿਤੁਝਹੀਕੀਏਰਾਜੇਇਕਨਾਭਿਖਭਵਾਈਆ
ਕਈ ਜੀਵਾਂ ਨੂੰ ਤੂੰ ਆਪ ਹੀ ਰਾਜੇ ਬਣਾ ਦਿੱਤਾ ਹੈ, ਤੇ ਕਈ ਜੀਵਾਂ ਨੂੰ (ਮੰਗਤੇ ਬਣਾ ਕੇ) ਭਿੱਖਿਆ ਮੰਗਣ ਵਾਸਤੇ (ਦਰ ਦਰ) ਭਵਾ ਰਿਹਾ ਹੈਂ।
Some, You have made kings, while others go about begging.
ਲੋਭੁਮੋਹੁਤੁਝੁਕੀਆਮੀਠਾਏਤੁਭਰਮਿਭੁਲਾਣਾ
ਹੇ ਪ੍ਰਭੂ! ਤੂੰ ਲੋਭ ਅਤੇ ਮੋਹ ਨੂੰ ਮਿੱਠਾ ਬਣਾ ਦਿੱਤਾ ਹੈ, ਜਗਤ ਇਸ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਰਿਹਾ ਹੈ।
You have made greed and emotional attachment seem sweet; they are deluded by this delusion.
ਸਦਾਦਇਆਕਰਹੁਅਪਣੀਤਾਮਿਨਾਮੁਵਖਾਣਾ॥੧॥
ਜੇ ਤੂੰ ਸਦਾ ਆਪਣੀ ਮੇਹਰ ਕਰਦਾ ਰਹੇਂ ਤਾਂ ਹੀ ਮੈਂ ਤੇਰਾ ਨਾਮ ਸਿਮਰ ਸਕਦਾ ਹਾਂ ॥੧॥
Be ever merciful to me; only then can I chant Your Name. ||1||
ਨਾਮੁਤੇਰਾਹੈਸਾਚਾਸਦਾਮੈਮਨਿਭਾਣਾ
ਹੇ ਪ੍ਰਭੂ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੈਨੂੰ ਮਨ ਵਿਚ ਪਿਆਰਾ ਲੱਗਦਾ ਹੈ।
Your Name is True, and ever pleasing to my mind.
ਦੂਖੁਗਇਆਸੁਖੁਆਇਸਮਾਣਾ
(ਨਾਮ ਸਿਮਰਨ ਨਾਲ) ਦੁਖ ਦੂਰ ਹੋ ਜਾਂਦਾ ਹੈ ਤੇ ਆਤਮਕ ਆਨੰਦ ਅੰਦਰ ਆ ਵੱਸਦਾ ਹੈ।
My pains are dispelled, and I am permeated with peace.
ਗਾਵਨਿਸੁਰਿਨਰਸੁਘੜਸੁਜਾਣਾ
ਭਾਗਾਂ ਵਾਲੇ ਸੁਚੱਜੇ ਸਿਆਣੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।
The angels, the mortals and the silent sages sing of You.
ਸੁਰਿਨਰਸੁਘੜਸੁਜਾਣਗਾਵਹਿਜੋਤੇਰੈਮਨਿਭਾਵਹੇ
ਹੇ ਪ੍ਰਭੂ! ਜੇਹੜੇ ਬੰਦੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ ਉਹ ਭਾਗਾਂ ਵਾਲੇ ਸੁਚੱਜੇ ਸਿਆਣੇ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।
The angels, the mortals and the silent sages sing of You; they are pleasing to Your Mind.
ਮਾਇਆਮੋਹੇਚੇਤਹਿਨਾਹੀਅਹਿਲਾਜਨਮੁਗਵਾਵਹੇ
ਪਰ ਮਾਇਆ ਵਿਚ ਮੋਹੇ ਹੋਇਆਂ ਨੂੰ ਤੇਰੀ ਯਾਦ ਨਹੀਂ ਆਉਂਦੀ ਤੇ ਉਹ ਆਪਣਾ ਅਮੋਲਕ ਜਨਮ ਗਵਾ ਲੈਂਦੇ ਹਨ।
Enticed by Maya, they do not remember the Lord, and they waste away their lives in vain.
ਇਕਿਮੂੜਮੁਗਧਚੇਤਹਿਮੂਲੇਜੋਆਇਆਤਿਸੁਜਾਣਾ
ਅਨੇਕਾਂ ਐਸੇ ਮੂਰਖ ਮਨੁੱਖ ਹਨ ਜੋ, ਹੇ ਪ੍ਰਭੂ! ਤੈਨੂੰ ਯਾਦ ਨਹੀਂ ਕਰਦੇ। ਜੇਹੜਾ ਜਗਤ ਵਿਚ ਜੰਮਿਆ ਹੈ ਉਸ ਨੇ ਚਲੇ (ਮਰ) ਜਾਣਾ ਹੈ।
Some fools and idiots never think of the Lord; whoever has come, shall have to go.
ਨਾਮੁਤੇਰਾਸਦਾਸਾਚਾਸੋਇਮੈਮਨਿਭਾਣਾ॥੨॥
ਹੇ ਪ੍ਰਭੂ! ਤੇਰਾ ਨਾਮ ਸਦਾ ਹੀ ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ ॥੨॥
Your Name is True, and ever pleasing to my mind. ||2||
ਤੇਰਾਵਖਤੁਸੁਹਾਵਾਅੰਮ੍ਰਿਤੁਤੇਰੀਬਾਣੀ
(ਹੇ ਪ੍ਰਭੂ!) ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅੰਮ੍ਰਿਤ ਹੈ ਤੇ ਉਹ ਵਕਤ ਬਹੁਤ ਸੁਹਾਵਣਾ ਹੈ ਜਦੋਂ ਤੇਰਾ ਨਾਮ ਚੇਤੇ ਆਉਂਦਾ ਹੈ।
Beauteous is Your time, O Lord; the Bani of Your Word is Ambrosial Nectar.
ਸੇਵਕਸੇਵਹਿਭਾਉਕਰਿਲਾਗਾਸਾਉਪਰਾਣੀ
ਜਿਨ੍ਹਾਂ ਬੰਦਿਆਂ ਨੂੰ ਤੇਰੇ ਨਾਮ ਦਾ ਰਸ ਆਉਂਦਾ ਹੈ ਉਹ ਸੇਵਕ ਪ੍ਰੇਮ ਨਾਲ ਤੇਰਾ ਨਾਮ ਸਿਮਰਦੇ ਹਨ।
Your servants serve You with love; these mortals are attached to Your essence.
ਸਾਉਪ੍ਰਾਣੀਤਿਨਾਲਾਗਾਜਿਨੀਅੰਮ੍ਰਿਤੁਪਾਇਆ
ਉਹਨਾਂ ਹੀ ਬੰਦਿਆਂ ਨੂੰ ਨਾਮ ਦਾ ਰਸ ਆਉਂਦਾ ਹੈ ਜਿਨ੍ਹਾਂ ਨੂੰ ਇਹ ਨਾਮ-ਅੰਮ੍ਰਿਤ ਪ੍ਰਾਪਤ ਹੁੰਦਾ ਹੈ।
Those mortals are attached to Your essence, who are blessed with the Ambrosial Name.
ਨਾਮਿਤੇਰੈਜੋਇਰਾਤੇਨਿਤਚੜਹਿਸਵਾਇਆ
ਜੇਹੜੇ ਬੰਦੇ ਤੇਰੇ ਨਾਮ ਵਿਚ ਜੁੜਦੇ ਹਨ ਉਹ (ਆਤਮਕ ਜੀਵਨ ਦੀ ਉੱਨਤੀ ਵਿਚ) ਸਦਾ ਵਧਦੇ ਫੁੱਲਦੇ ਰਹਿੰਦੇ ਹਨ।
Those who are imbued with Your Name, prosper more and more, day by day.
ਇਕੁਕਰਮੁਧਰਮੁਹੋਇਸੰਜਮੁਜਾਮਿਏਕੁਪਛਾਣੀ
ਜਦੋਂ ਤਕ ਮੈਂ ਇਕ ਤੇਰੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ਤਦੋਂ ਤਕ ਹੋਰ ਕੋਈ ਇੱਕ ਭੀ ਧਰਮ-ਕਰਮ ਕੋਈ ਇੱਕ ਭੀ ਸੰਜਮ ਕਿਸੇ ਅਰਥ ਨਹੀਂ।
Some do not practice good deeds, or live righteously; nor do they practice self-restraint. They do not realize the One Lord.
ਵਖਤੁਸੁਹਾਵਾਸਦਾਤੇਰਾਅੰਮ੍ਰਿਤਤੇਰੀਬਾਣੀ॥੩॥
ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ-ਦਾਤੀ ਹੈ ਤੇ ਉਹ ਵੇਲਾ ਬਹੁਤ ਸੁਹਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਸਿਮਰੀਦਾ ਹੈ ॥੩॥
Ever beauteous is Your time, O Lord; the Bani of Your Word is Ambrosial Nectar. ||3||
ਹਉਬਲਿਹਾਰੀਸਾਚੇਨਾਵੈ
(ਹੇ ਪ੍ਰਭੂ!) ਮੈਂ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਤੋਂ ਕੁਰਬਾਨ ਜਾਂਦਾ ਹਾਂ।
I am a sacrifice to the True Name.