GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 561
Display Settings
ਗੁਰੁਪੂਰਾਮੇਲਾਵੈਮੇਰਾਪ੍ਰੀਤਮੁਹਉਵਾਰਿਵਾਰਿਆਪਣੇਗੁਰੂਕਉਜਾਸਾ॥੧॥ਰਹਾਉ
ਪੂਰਾ ਗੁਰੂ ਹੀ ਮੇਰਾ ਪਿਆਰਾ (ਪ੍ਰਭੂ) ਮਿਲਾ ਸਕਦਾ ਹੈ, ਮੈਂ ਆਪਣੇ ਗੁਰੂ ਤੋਂ ਕੁਰਬਾਨ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
The Perfect Guru leads me to meet my Beloved; I am a sacrifice, a sacrifice to my Guru. ||1||Pause||
ਮੈਅਵਗਣਭਰਪੂਰਿਸਰੀਰੇ
ਮੇਰੇ ਸਰੀਰ ਵਿਚ ਔਗੁਣ ਹੀ ਔਗੁਣ ਭਰੇ ਪਏ ਹਨ।
My body is over-flowing with corruption;
ਹਉਕਿਉਕਰਿਮਿਲਾਅਪਣੇਪ੍ਰੀਤਮਪੂਰੇ॥੨॥
ਮੈਂ ਆਪਣੇ ਉਸ ਪ੍ਰੀਤਮ ਨੂੰ ਕਿਵੇਂ ਮਿਲ ਸਕਾਂ ਜੋ ਸਾਰੇ ਗੁਣਾਂ ਨਾਲ ਭਰਪੂਰ ਹੈ? ॥੨॥
how can I meet my Perfect Beloved? ||2||
ਜਿਨਿਗੁਣਵੰਤੀਮੇਰਾਪ੍ਰੀਤਮੁਪਾਇਆ
ਜਿਸ ਗੁਣਾਂ ਵਾਲੀ (ਵਡ-ਭਾਗਣ ਜੀਵ-ਇਸਤ੍ਰੀ) ਨੇ ਪਿਆਰੇ ਪ੍ਰਭੂ ਨੂੰ ਲੱਭ ਲਿਆ,
The virtuous ones obtain my Beloved;
ਸੇਮੈਗੁਣਨਾਹੀਹਉਕਿਉਮਿਲਾਮੇਰੀਮਾਇਆ॥੩॥
ਮੇਰੇ ਅੰਦਰ ਉਹੋ ਜਿਹੇ ਗੁਣ ਨਹੀਂ ਹਨ। ਮੈਂ ਕਿਵੇਂ ਪ੍ਰਭੂ ਨੂੰ ਮਿਲ ਸਕਦੀ ਹਾਂ? ॥੩॥
I do not have these virtues. How can I meet Him, O my mother? ||3||
ਹਉਕਰਿਕਰਿਥਾਕਾਉਪਾਵਬਹੁਤੇਰੇ
ਮੈਂ ਅਨੇਕਾਂ ਉਪਾਵ ਕਰ ਕਰ ਕੇ ਥੱਕ ਗਿਆ ਹਾਂ,
I am so tired of making all these efforts.
ਨਾਨਕਗਰੀਬਰਾਖਹੁਹਰਿਮੇਰੇ॥੪॥੧॥
ਨਾਨਕ ਗਰੀਬ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ, ਹੇ ਪ੍ਰਭ! ॥੪॥੧॥
Please protect Nanak, the meek one, O my Lord. ||4||1||
ਵਡਹੰਸੁਮਹਲਾ
Wadahans, Fourth Mahalaa:
ਮੇਰਾਹਰਿਪ੍ਰਭੁਸੁੰਦਰੁਮੈਸਾਰਜਾਣੀ
ਮੇਰਾ ਹਰੀ ਪ੍ਰਭੂ ਸੋਹਣਾ ਹੈ, ਪਰ ਮੈਂ ਉਸ ਦੀ ਕਦਰ ਨਹੀਂ ਜਾਣਦੀ।
My Lord God is so beautiful. I do not know His worth.
ਹਉਹਰਿਪ੍ਰਭਛੋਡਿਦੂਜੈਲੋਭਾਣੀ॥੧॥
ਮੈਂ ਉਸ ਹਰੀ ਨੂੰ, ਉਸ ਪ੍ਰਭੂ ਨੂੰ ਛੱਡ ਕੇ ਮਾਇਆ ਦੇ ਮੋਹ ਵਿਚ ਹੀ ਫਸੀ ਰਹੀ ॥੧॥
Abandoning my Lord God, I have become entangled in duality. ||1||
ਹਉਕਿਉਕਰਿਪਿਰਕਉਮਿਲਉਇਆਣੀ
ਮੈਂ ਮੂਰਖ ਹਾਂ, ਮੈਂ ਪ੍ਰਭੂ-ਪਤੀ ਨੂੰ ਕਿਵੇਂ ਮਿਲ ਸਕਦੀ ਹਾਂ?
How can I meet with my Husband? I don't know.
ਜੋਪਿਰਭਾਵੈਸਾਸੋਹਾਗਣਿਸਾਈਪਿਰਕਉਮਿਲੈਸਿਆਣੀ॥੧॥ਰਹਾਉ
ਜੇਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਪਸੰਦ ਆਉਂਦੀ ਹੈ, ਉਹ ਭਾਗਾਂ ਵਾਲੀ ਹੈ, ਉਹੀ ਅਕਲ ਵਾਲੀ ਹੈ, ਉਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ ॥੧॥ ਰਹਾਉ ॥
She who pleases her Husband Lord is a happy soul-bride. She meets with her Husband Lord - she is so wise. ||1||Pause||
ਮੈਵਿਚਿਦੋਸਹਉਕਿਉਕਰਿਪਿਰੁਪਾਵਾ
ਮੇਰੇ ਅੰਦਰ (ਅਨੇਕਾਂ) ਐਬ ਹਨ, ਮੈਂ ਪ੍ਰਭੂ-ਪਤੀ ਨੂੰ ਕਿਵੇਂ ਮਿਲ ਪਾਵਾਂ?
I am filled with faults; how can I attain my Husband Lord?
ਤੇਰੇਅਨੇਕਪਿਆਰੇਹਉਪਿਰਚਿਤਿਆਵਾ॥੨॥
ਹੇ ਪ੍ਰਭੂ-ਪਤੀ! ਤੇਰੇ ਨਾਲ ਪਿਆਰ ਕਰਨ ਵਾਲੇ ਅਨੇਕਾਂ ਹੀ ਹਨ, ਮੈਂ ਤੇਰੇ ਚਿੱਤ ਵਿਚ ਨਹੀਂ ਆ ਸਕਦੀ ॥੨॥
You have many loves, but I am not in Your thoughts, O my Husband Lord. ||2||
ਜਿਨਿਪਿਰੁਰਾਵਿਆਸਾਭਲੀਸੁਹਾਗਣਿ
ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾ ਲਿਆ, ਉਹ ਨੇਕ ਹੈ, ਉਹ ਭਾਗਾਂ ਵਾਲੀ ਹੈ,
She who enjoys her Husband Lord, is the good soul-bride.
ਸੇਮੈਗੁਣਨਾਹੀਹਉਕਿਆਕਰੀਦੁਹਾਗਣਿ॥੩॥
ਉਸ ਸੁਹਾਗਣ ਵਾਲੇ ਗੁਣ ਮੇਰੇ ਅੰਦਰ ਨਹੀਂ ਹਨ, ਮੈਂ ਛੁੱਟੜ (ਪ੍ਰਭੂ-ਪਤੀ ਨੂੰ ਮਿਲਣ ਲਈ) ਕੀਹ ਕਰ ਸਕਦੀ ਹਾਂ? ॥੩॥
I don't have these virtues; what can I, the discarded bride, do? ||3||
ਨਿਤਸੁਹਾਗਣਿਸਦਾਪਿਰੁਰਾਵੈ
ਜੇਹੜੀ ਜੀਵ-ਇਸਤ੍ਰੀ ਸਦਾ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀ ਹੈ ਉਹ ਸਦਾ ਭਾਗਾਂ ਵਾਲੀ ਹੈ।
The soul-bride continually, constantly enjoys her Husband Lord.
ਮੈਕਰਮਹੀਣਕਬਹੀਗਲਿਲਾਵੈ॥੪॥
ਮੇਰੇ ਵਰਗੀ ਮੰਦ-ਭਾਗਣ ਨੂੰ ਉਹ ਕਦੇ (ਕਿਸਮਤ ਨਾਲ) ਹੀ ਆਪਣੇ ਗਲ ਨਾਲ ਲਾਂਦਾ ਹੈ ॥੪॥
I have no good fortune; will He ever hold me close in His embrace? ||4||
ਤੂਪਿਰੁਗੁਣਵੰਤਾਹਉਅਉਗਣਿਆਰਾ
ਹੇ ਪ੍ਰਭੂ-ਪਤੀ! ਤੂੰ ਗੁਣਾਂ ਨਾਲ ਭਰਪੂਰ ਹੈਂ, ਪਰ ਮੈਂ ਅਉਗਣਾਂ ਨਾਲ ਭਰਿਆ ਹੋਇਆ ਹਾਂ।
You, O Husband Lord, are meritorious, while I am without merit.
ਮੈਨਿਰਗੁਣਬਖਸਿਨਾਨਕੁਵੇਚਾਰਾ॥੫॥੨॥
ਮੈਨੂੰ ਗੁਣ-ਹੀਨ ਨਿਮਾਣੇ ਨਾਨਕ ਨੂੰ ਬਖ਼ਸ਼ ਲੈ ॥੫॥੨॥
I am worthless; please forgive Nanak, the meek. ||5||2||
ਵਡਹੰਸੁਮਹਲਾਘਰੁ
ਰਾਗ ਵਡਹੰਸ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Wadahans, Fourth Mahalaa, Second House:
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਮੈਮਨਿਵਡੀਆਸਹਰੇਕਿਉਕਰਿਹਰਿਦਰਸਨੁਪਾਵਾ
ਹੇ ਹਰੀ! ਮੇਰੇ ਮਨ ਵਿਚ ਬੜੀ ਤਾਂਘ ਹੈ ਕਿ ਮੈਂ ਕਿਸੇ ਨ ਕਿਸੇ ਤਰ੍ਹਾਂ, ਤੇਰਾ ਦਰਸਨ ਕਰ ਸਕਾਂ।
Within my mind there is such a great yearning; how will I attain the Blessed Vision of the Lord's Darshan?
ਹਉਜਾਇਪੁਛਾਅਪਨੇਸਤਿਗੁਰੈਗੁਰਪੁਛਿਮਨੁਮੁਗਧੁਸਮਝਾਵਾ
ਮੈਂ ਆਪਣੇ ਗੁਰੂ ਪਾਸ ਜਾ ਕੇ ਗੁਰੂ ਪਾਸੋਂ ਪੁੱਛਦੀ ਹਾਂ ਤੇ ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਿੱਖਿਆ ਦੇਂਦੀ ਰਹਿੰਦੀ ਹਾਂ।
I go and ask my True Guru; with the Guru's advice, I shall teach my foolish mind.
ਭੂਲਾਮਨੁਸਮਝੈਗੁਰਸਬਦੀਹਰਿਹਰਿਸਦਾਧਿਆਏ
ਕੁਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿਚ ਜੁੜ ਕੇ ਹੀ ਅਕਲ ਸਿੱਖਦਾ ਹੈ ਤੇ ਫਿਰ ਉਹ ਸਦਾ ਪਰਮਾਤਮਾ ਦਾ ਨਾਮ ਯਾਦ ਕਰਦਾ ਰਹਿੰਦਾ ਹੈ।
The foolish mind is instructed in the Word of the Guru's Shabad, and meditates forever on the Lord, Har, Har.
ਨਾਨਕਜਿਸੁਨਦਰਿਕਰੇਮੇਰਾਪਿਆਰਾਸੋਹਰਿਚਰਣੀਚਿਤੁਲਾਏ॥੧॥
ਹੇ ਨਾਨਕ! ਜਿਸ ਮਨੁੱਖ ਉਤੇ ਮੇਰਾ ਪਿਆਰਾ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ ॥੧॥
O Nanak, one who is blessed with the Mercy of my Beloved, focuses his consciousness on the Lord's Feet. ||1||
ਹਉਸਭਿਵੇਸਕਰੀਪਿਰਕਾਰਣਿਜੇਹਰਿਪ੍ਰਭਸਾਚੇਭਾਵਾ
ਮੈਂ ਪ੍ਰਭੂ-ਪਤੀ ਮਿਲਣ ਦੀ ਖ਼ਾਤਰ ਸਾਰੇ ਵੇਸ (ਧਾਰਮਿਕ ਪਹਿਰਾਵੇ ਆਦਿਕ) ਕਰਦੀ ਹਾਂ ਤਾਂ ਕਿ ਮੈਂ ਉਸ ਸਦਾ ਕਾਇਮ ਰਹਿਣ ਵਾਲੇ ਹਰੀ ਪ੍ਰਭੂ ਨੂੰ ਪਸੰਦ ਆ ਜਾਵਾਂ।
I dress myself in all sorts of robes for my Husband, so that my True Lord God will be pleased.
ਸੋਪਿਰੁਪਿਆਰਾਮੈਨਦਰਿਦੇਖੈਹਉਕਿਉਕਰਿਧੀਰਜੁਪਾਵਾ
ਪਰ ਉਹ ਪਿਆਰਾ ਪ੍ਰਭੂ ਮੇਰੇ ਵਲ ਨਿਗਾਹ ਕਰ ਕੇ ਤੱਕਦਾ ਹੀ ਨਹੀਂ ਮੈਂ ਕਿਵੇਂ ਸ਼ਾਂਤੀ ਹਾਸਲ ਕਰ ਸਕਦੀ ਹਾਂ?
But my Beloved Husband Lord does not even cast a glance in my direction; how can I be consoled?
ਜਿਸੁਕਾਰਣਿਹਉਸੀਗਾਰੁਸੀਗਾਰੀਸੋਪਿਰੁਰਤਾਮੇਰਾਅਵਰਾ
ਜਿਸ ਪ੍ਰਭੂ-ਪਤੀ ਦੀ ਖ਼ਾਤਰ ਮੈਂ (ਇਹ ਬਾਹਰਲਾ) ਸਿੰਗਾਰ ਕਰਦੀ ਹਾਂ, ਮੇਰਾ ਉਹ ਪ੍ਰਭੂ-ਪਤੀ ਤਾਂ ਹੋਰਨਾਂ ਵਿਚ ਪ੍ਰਸੰਨ ਹੁੰਦਾ ਹੈ।
For His sake, I adorn myself with adornments, but my Husband is imbued with the love of another.
ਨਾਨਕਧਨੁਧੰਨੁਧੰਨੁਸੋਹਾਗਣਿਜਿਨਿਪਿਰੁਰਾਵਿਅੜਾਸਚੁਸਵਰਾ॥੨॥
ਹੇ ਨਾਨਕ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ ਤੇ ਭਾਗਾਂ ਵਾਲੀ ਹੈ ਜਿਸ ਨੇ ਉਸ ਸਦਾ ਕਾਇਮ ਰਹਿਣ ਵਾਲੇ ਸੁੰਦਰ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ॥੨॥
O Nanak, blessed, blessed, blessed is that soul-bride, who enjoys her True, Sublime Husband Lord. ||2||
ਹਉਜਾਇਪੁਛਾਸੋਹਾਗਸੁਹਾਗਣਿਤੁਸੀਕਿਉਪਿਰੁਪਾਇਅੜਾਪ੍ਰਭੁਮੇਰਾ
ਮੈਂ ਜਾ ਕੇ ਪ੍ਰਭੂ-ਖਸਮ ਦੀ ਪਿਆਰੀ (ਜੀਵ-ਇਸਤ੍ਰੀ) ਨੂੰ ਪੁੱਛਦੀ ਹਾਂ ਕਿ ਤੂੰ ਪਿਆਰਾ ਪ੍ਰਭੂ-ਪਤੀ ਕਿਵੇਂ ਲੱਭਾ?
I go and ask the fortunate, happy soul-bride, "How did you attain Him - your Husband Lord, my God?"
ਮੈਊਪਰਿਨਦਰਿਕਰੀਪਿਰਿਸਾਚੈਮੈਛੋਡਿਅੜਾਮੇਰਾਤੇਰਾ
(ਉਹ ਉੱਤਰ ਦੇਂਦੀ ਹੈ) ਸਦਾ ਕਾਇਮ ਰਹਿਣ ਵਾਲੇ ਪ੍ਰਭੂ-ਪਤੀ ਨੇ ਮੇਰੇ ਉਤੇ ਮੇਹਰ ਦੀ ਨਜ਼ਰ ਕੀਤੀ ਤਾਂ ਮੈਂ ਮੇਰ-ਤੇਰ (ਵਿਤਕਰਾ) ਛੱਡ ਦਿੱਤਾ।
She answers, "My True Husband blessed me with His Mercy; I abandoned the distinction between mine and yours.
ਸਭੁਮਨੁਤਨੁਜੀਉਕਰਹੁਹਰਿਪ੍ਰਭਕਾਇਤੁਮਾਰਗਿਭੈਣੇਮਿਲੀਐ
ਆਪਣਾ ਮਨ, ਆਪਣਾ ਸਰੀਰ, ਆਪਣੀ ਜਿੰਦ-ਸਭ ਕੁਝ ਪ੍ਰਭੂ ਦੇ ਹਵਾਲੇ ਕਰ ਦਿਉ, ਇਸ ਰਾਹ ਉਤੇ ਤੁਰਿਆਂ ਹੀ ਉਸ ਨੂੰ ਮਿਲ ਸਕੀਦਾ ਹੈ।
Dedicate everything, mind, body and soul, to the Lord God; this is the Path to meet Him, O sister."
ਆਪਨੜਾਪ੍ਰਭੁਨਦਰਿਕਰਿਦੇਖੈਨਾਨਕਜੋਤਿਜੋਤੀਰਲੀਐ॥੩॥
ਹੇ ਨਾਨਕ! ਪਿਆਰਾ ਪ੍ਰਭੂ ਜਿਸ ਜੀਵ ਨੂੰ ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ ॥੩॥
If her God gazes upon her with favor, O Nanak, her light merges into the Light. ||3||
ਜੋਹਰਿਪ੍ਰਭਕਾਮੈਦੇਇਸਨੇਹਾਤਿਸੁਮਨੁਤਨੁਅਪਣਾਦੇਵਾ
ਜੇਹੜਾ (ਗੁਰਮੁਖ) ਮੈਨੂੰ ਹਰੀ-ਪ੍ਰਭੂ (ਦੀ ਸਿਫ਼ਤ-ਸਾਲਾਹ) ਦਾ ਸੁਨੇਹਾ ਦੇਵੇ, ਮੈਂ ਆਪਣਾ ਮਨ ਆਪਣਾ ਹਿਰਦਾ ਉਸ ਦੇ ਹਵਾਲੇ ਕਰਨ ਨੂੰ ਤਿਆਰ ਹਾਂ।
I dedicate my mind and body to the one who brings me a message from my Lord God.
ਨਿਤਪਖਾਫੇਰੀਸੇਵਕਮਾਵਾਤਿਸੁਆਗੈਪਾਣੀਢੋਵਾਂ
ਮੈਂ ਸਦਾ ਉਸ ਨੂੰ ਪੱਖਾ ਝੱਲਣ ਨੂੰ ਤਿਆਰ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ ਤੇ ਉਸ ਦੇ ਵਾਸਤੇ ਪਾਣੀ ਢੋਣ ਨੂੰ ਤਿਆਰ ਹਾਂ।
I wave the fan over him every day, serve him and carry water for him.
ਨਿਤਨਿਤਸੇਵਕਰੀਹਰਿਜਨਕੀਜੋਹਰਿਹਰਿਕਥਾਸੁਣਾਏ
ਪਰਮਾਤਮਾ ਦਾ ਜੇਹੜਾ ਭਗਤ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਏ, ਮੈਂ ਉਸ ਦੀ ਸੇਵਾ ਕਰਨ ਨੂੰ ਸਦਾ ਸਦਾ ਤਿਆਰ ਹਾਂ।
Constantly and continuously, I serve the Lord's humble servant, who recites to me the sermon of the Lord, Har, Har.