GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 560
Display Settings
ਅਸਦੁਰਕਰਮੰ
ਅਜਿਹੇ ਮਾੜੇ ਕਰਮ ਹੋਣਗੇ
ਛੁਟਜਗਿਧਰਮੰ
ਕਿ ਜਗਤ ਤੋਂ ਧਰਮ ਛੁਟ ਜਾਵੇਗਾ।
Because of their such-like sinful acts, no dharma will be left in the world
ਮਤਿਪਿਤਭਰਮੈ
(ਪੁੱਤਰਾਂ ਦੇ ਮਾੜੇ ਵਿਵਹਾਰ ਕਰ ਕੇ) ਮਾਤਾ ਪਿਤਾ (ਘਰੋਂ ਬਾਹਰ) ਭਟਕਦੇ ਰਹਿਣਗੇ
ਧਸਤਘਰਮੈ॥੮੯॥
ਅਤੇ ਘਰ ਨਹੀਂ ਵੜਨਗੇ ॥੮੯॥
The parents will not enter the houses being frightened.89.
ਸਿਖਮੁਖਮੋਰੈ
ਸੇਵਕ (ਗੁਰੂ ਤੋਂ) ਮੁਖ ਮੋੜ ਲੈਣਗੇ।
ਭ੍ਰਿਤਨ੍ਰਿਪਿਛੋਰੈ
ਨੌਕਰ ਰਾਜੇ ਨੂੰ ਛਡ ਦੇਣਗੇ।
The disciples will turn away from their Guru and the servants will leave the king
ਤਜਿਤ੍ਰੀਆਭਰਤਾ
ਇਸਤਰੀਆਂ ਪਤੀਆਂ ਨੂੰ ਛਡ ਦੇਣਗੀਆਂ।
ਬਿਸਰੋਕਰਤਾ॥੯੦॥
(ਸਭ ਨੂੰ) ਕਰਤਾ (ਪੁਰਖ) ਭੁਲ ਜਾਏਗਾ ॥੯੦॥
The wife, relinquishing her husband, will also forget the Lord.90.
ਨਵਨਵਕਰਮੰ
ਨਵੇਂ ਨਵੇਂ ਕਰਮ ਹੋਣਗੇ।
ਬਢਿਗਇਓਭਰਮੰ
ਭਰਮ ਵਧ ਗਿਆ ਹੋਵੇਗਾ।
Because of the new types of Karmas, the illusions will increase
ਸਭਜਗਪਾਪੀ
ਸਾਰਾ ਜਗਤ ਪਾਪੀ (ਹੋ ਜਾਵੇਗਾ)।
ਕਹੂੰਜਾਪੀ॥੯੧॥
ਕੋਈ ਵੀ ਜਪ ਕਰਨ ਵਾਲਾ ਨਹੀਂ ਹੋਵੇਗਾ ॥੯੧॥
The whole world will become sinful and no person repeating the Name or performing austerities, will be left in the world.91.
ਪਦਮਾਵਤੀਛੰਦ
ਪਦਮਾਵਤੀ ਛੰਦ:
PADMAVATI STANZA
ਦੇਖੀਅਤਸਬਪਾਪੀਨਹਹਰਿਜਾਪੀਤਦਿਪਮਹਾਰਿਸਠਾਨੈ
ਸਾਰੇ ਪਾਪੀ ਦਿਖਣਗੇ, (ਕੋਈ ਵੀ) ਹਰਿ ਦਾ ਜਪ ਕਰਨ ਵਾਲਾ ਨਹੀਂ ਹੋਵੇਗਾ; ਤਾਂ ਵੀ ਬਹੁਤ ਕ੍ਰੋਧ ਧਾਰਨ ਕੀਤਾ ਹੋਵੇਗਾ।
The sinners will be seen on all sides, there will be no meditation on the Lord
ਅਤਿਬਿਭਚਾਰੀਪਰਤ੍ਰਿਅਭਾਰੀਦੇਵਪਿਤ੍ਰਨਹੀਮਾਨੈ
(ਸਭ) ਅਤਿ ਵਿਭਚਾਰੀ ਹੋਣਗੇ, ਪਰ ਇਸਤਰੀਆਂ ਨੂੰ ਭੋਗਣ ਵਾਲੇ ਹੋਣਗੇ ਅਤੇ ਦੇਵਤੇ ਤੇ ਪਿਤਰਾਂ ਨੂੰ ਨਹੀਂ ਮੰਨਣਗੇ।
Even then there will be great jealousy with one another those who go to the wives of others and commit sinful acts will have no beliefs in gods and manes
ਤਦਿਪਮਹਾਬਰਕਹਤੇਧਰਮਧਰਪਾਪਕਰਮਅਧਿਕਾਰੀ
ਤਦ ਵੀ (ਆਪਣੇ ਆਪ ਨੂੰ) ਸ੍ਰੇਸ਼ਠ ਧਰਮ-ਧਾਰੀ ਕਹਿਣਗੇ ਪਰ ਪਾਪ ਕਰਮ ਕਰਨ ਦੇ ਅਧਿਕਾਰੀ ਹੋਣਗੇ।
Even then the sinners will remain religious leader
ਧ੍ਰਿਗਧ੍ਰਿਗਸਭਆਖੈਮੁਖਪਰਨਹੀਭਾਖੈਦੇਹਿਪ੍ਰਿਸਟਚੜਿਗਾਰੀ॥੯੨॥
ਸਭ ਨੂੰ ਧ੍ਰਿਗ ਧ੍ਰਿਗ ਕਹਿਣਗੇ, ਪਰ ਮੁਖ ਸਾਹਮਣੇ ਕੁਝ ਨਹੀਂ ਕਹਿਣਗੇ, ਪਰ ਪਿਠ ਪਿਛੇ ਗਾਲ੍ਹਾਂ ਦੇਣਗੇ ॥੯੨॥
None will talk on the face, but slander others at the back.92.
ਦੇਖੀਅਤਬਿਨਕਰਮੰਤਜਕੁਲਧਰਮੰਤਦਿਪਕਹਾਤਸੁਮਾਨਸ
ਕਰਮਾਂ ਤੋਂ ਬਿਨਾ ਵੇਖੇ ਜਾਣਗੇ, ਕੁਲ ਧਰਮ ਨੂੰ ਛਡ ਦੇਣਗੇ, ਪਰ ਫਿਰ ਵੀ (ਆਪਣੇ ਆਪ ਨੂੰ) ਮਨੁੱਖ ਅਖਵਾਉਣਗੇ।
Without doing good work and forsaking the traditional religion of the clan, the people even then will be called good persons
ਅਤਿਰਤਿਲੋਭੰਰਹਤਸਛੋਭੰਲੋਕਸਗਲਭਲੁਜਾਨਸ
ਲੋਭ ਵਿਚ ਬਹੁਤ ਲੀਨ ਹੋਣਗੇ, ਕ੍ਰੋਧ ਨਾਲ (ਭਰੇ) ਰਹਿਣਗੇ, ਪਰ ਸਾਰੇ ਲੋਕ (ਉਨ੍ਹਾਂ ਨੂੰ) ਭਲੇ ਪੁਰਸ਼ ਮੰਨਣਗੇ।
The people will consider those persons good, who will always remain anxious, coveting in their mind for the sexual enjoyment
ਤਦਿਪਬਿਨਾਗਤਿਚਲਤਬੁਰੀਮਤਿਲੋਭਮੋਹਬਸਿਭਾਰੀ
ਤਾਂ ਵੀ ਬਿਨਾ ਕਿਸੇ ਮਰਯਾਦਾ ਬੁਰੀ ਚਾਲ ਚਲਣਗੇ ਅਤੇ ਲੋਭ ਮੋਹ ਦੇ ਬਹੁਤ ਵਸ ਵਿਚ ਹੋਣਗੇ।
The people will follow the vicious doctrines under the impact of great greed and attachment
ਪਿਤਮਾਤਮਾਨੈਕਛੂਜਾਨੈਲੈਹਘਰਣਤੇਗਾਰੀ॥੯੩॥
ਮਾਤਾ ਪਿਤਾ ਨੂੰ ਨਹੀਂ ਮੰਨਣਗੇ, (ਉਨ੍ਹਾਂ ਨੂੰ) ਕੁਝ ਵੀ ਨਹੀਂ ਸਮਝਣਗੇ ਅਤੇ ਘਰ ਵਾਲੀਆਂ ਤੋਂ ਗਾਲ੍ਹੀਆਂ ਲੈਣਗੇ ॥੯੩॥
They will have no love for their parents and will be rebuked by their wives.93.
ਦੇਖਅਤਜੇਧਰਮੀਤੇਭਏਅਕਰਮੀਤਦਿਪਕਹਾਤਮਹਾਮਤਿ
ਜਿਹੜੇ ਧਰਮੀ ਦਿਸਦੇ ਹੋਣਗੇ, ਉਹ ਕਰਮ-ਹੀਨ ਹੋਣਗੇ, ਪਰ ਫਿਰ ਵੀ (ਆਪਣੇ ਆਪ ਨੂੰ) ਮਹਾਂ ਪੁਰਸ਼ ਅਖਵਾਉਣਗੇ।
The pious ones will be seen performing bad acts and even then they would like to be called good ones
ਅਤਿਬਸਨਾਰੀਅਬਗਤਿਭਾਰੀਜਾਨਤਸਕਲਬਿਨਾਜਤ
ਇਸਤਰੀਆਂ ਦੇ ਬਹੁਤ ਵਸ ਵਿਚ ਹੋਣਗੇ, ਬਹੁਤ ਖੁਆਰੀ ਹੋਵੇਗੀ ਅਤੇ ਸਾਰੇ ਬਿਨਾ ਜੱਤ (ਸੱਤ) ਦੇ ਹੋ ਜਾਣਗੇ।
All of them will be under the impact of their women and remaining without restraint, they will be in decadence
ਤਦਿਪਮਾਨਤਕੁਮਤਿਪ੍ਰਠਾਨਤਮਤਿਅਰੁਗਤਿਕੇਕਾਚੇ
ਤਦ ਵੀ ਮੰਨਣਗੇ ਨਹੀਂ, ਖੋਟੀ ਮਤ ਦਾ ਪ੍ਰਚਾਰ ਕਰਨਗੇ ਅਤੇ ਬੁੱਧੀ ਤੇ ਮਰਯਾਦਾ ਦੇ ਕੱਚੇ ਹੋਣਗੇ।
Even then, the people without intellect, will not shirk from the performance of bad karmas
ਜਿਹਤਿਹਘਰਿਡੋਲਤਭਲੇਬੋਲਤਲੋਗਲਾਜਤਜਿਨਾਚੇ॥੯੪॥
ਜਿਥੇ ਕਿਥੇ ਘਰਾਂ ਵਿਚ ਡੋਲਣਗੇ, ਚੰਗਾ ਨਹੀਂ ਬੋਲਣਗੇ ਅਤੇ ਲੋਕ-ਲਾਜ ਨੂੰ ਛਡ ਕੇ ਨੱਚਣਗੇ ॥੯੪॥
They will roam here and there uttering uncivilized words and will also dance unashamedly.94.
ਕਿਲਕਾਛੰਦ
ਕਿਲਕਾ ਛੰਦ:
KILKA STANZA
ਪਾਪਕਰੈਨਿਤਪ੍ਰਾਤਿਘਨੇ
ਨਿਤ ਸਵੇਰੇ ਬਹੁਤ ਪਾਪ ਕਰਨਗੇ,
ਜਨੁਦੋਖਨਕੇਤਰੁਸੁਧਬਨੇ
ਮਾਨੋ ਦੋਖਾਂ (ਔਗੁਣਾਂ) ਦੇ ਸ਼ੁੱਧ ਬ੍ਰਿਛ ਬਣੇ ਹੋਣਗੇ।
They will commit new sins and talking about the blemishes of others, they themselves will remain pure
ਜਗਛੋਰਿਭਜਾਗਤਿਧਰਮਣਕੀ
ਜਗਤ ਧਰਮਾਂ ਦੀ ਮਰਯਾਦਾ ਨੂੰ ਛਡ ਕੇ ਭਜੇਗਾ।
ਸੁਜਹਾਤਹਾਪਾਪਕ੍ਰਿਆਪ੍ਰਚੁਰੀ॥੯੫॥
ਜਿਥੇ ਕਿਥੇ ਪਾਪ ਦੀ ਬਹੁਤ ਅਧਿਕ ਕਾਰਵਾਈ ਪਸਰ ਜਾਏਗੀ ॥੯੫॥
The followers of the religions, will forsake the world and run away and there will be the propagation of the sinful activities here and there.95.
ਸੰਗਲਏਫਿਰੈਪਾਪਨਹੀ
ਪਾਪਾਂ ਨੂੰ ਨਾਲ ਹੀ ਲਈ ਫਿਰਨਗੇ।
ਤਜਿਭਾਜਕ੍ਰਿਆਜਗਜਾਪਨਕੀ
ਜਗਤ ਤੋਂ ਜੱਪਾਂ ਦੀ ਕ੍ਰਿਆ ਭਜ ਜਾਏਗੀ।
All of them will roam, committing sinful acts and the activites of recitation and worship will flee from the world
ਦੇਵਪਿਤ੍ਰਪਾਵਕਮਾਨਹਿਗੇ
ਦੇਵਤਿਆਂ, ਪਿਤਰਾਂ ਅਤੇ ਅਗਨੀ (ਦੇਵਤਾ) ਨੂੰ ਨਹੀਂ ਮੰਨਣਗੇ।
ਸਭਆਪਨਤੇਘਟਿਜਾਨਹਿਗੇ॥੯੬॥
ਸਭ ਨੂੰ ਆਪਣੇ ਤੋਂ ਘਟ ਜਾਣਨਗੇ ॥੯੬॥
They will not have any faith in gods and manes and will consider all others inferior to them.96.
ਮਧੁਭਾਰਛੰਦ
ਮਧੁਭਾਰ ਛੰਦ:
MADHUBHAAR STANZA
ਭਜਿਓਸੁਧਰਮ
ਧਰਮ ਭਜ ਜਾਏਗਾ।
ਪ੍ਰਚੁਰਿਓਕੁਕਰਮ
ਕੁਕਰਮ ਬਹੁਤ ਪਸਰ ਜਾਏਗਾ।
The dharma will run away and there will be propagation of evil Karmas
ਜਹਤਹਜਹਾਨ
ਜਿਥੇ ਕਿਥੇ ਜਗਤ ਵਿਚ ਅਣਖ ('ਆਨਿ')
ਤਜਿਭਾਜਆਨਿ॥੯੭॥
ਛਡ ਕੇ ਭਜ ਜਾਏਗੀ ॥੯੭॥
There will not remain any propriety of conduct in the world.97.
ਨਿਤਪ੍ਰਤਿਅਨਰਥ
ਸਮਰਥ ਲੋਗ ਨਿੱਤ-ਪ੍ਰਤਿ
ਕਰਹੈਸਮਰਥ
ਅਨਰਥ ਕਰਨਗੇ।
ਉਠਿਭਾਜਧਰਮ
ਧਰਮ ਚੰਗੇ ਕਰਮਾਂ ਨੂੰ
ਲੈਸੰਗਿਸੁਕਰਮ॥੯੮॥
ਨਾਲ ਲੈ ਕੇ ਭਜ ਜਾਏਗਾ ॥੯੮॥
The powerful people will always commit bad deeds and the dharma will flee alongwith goods acts.98.
ਕਰਹੈਕੁਚਾਰ
ਸ਼ੁਭ ਆਚਾਰ ਛਡ ਕੇ
ਤਜਿਸੁਭਅਚਾਰ
ਮਾੜਾ ਕੰਮ ਕਰਨਗੇ।
ਭਈਕ੍ਰਿਆਅਉਰ
ਸਾਰੀਆਂ ਥਾਂਵਾਂ ਤੇ ਹੋਰ ਹੀ
ਸਬਠੌਰਠੌਰ॥੯੯॥
ਕ੍ਰਿਆ ਹੋ ਜਾਏਗੀ ॥੯੯॥
Forsaking good character, all will be absorbed in bad conduct and wonderful activities will become apparent at several places.99.
ਨਹੀਕਰਤਸੰਗ
ਕਾਮ ਦੀ ਪ੍ਰੇਰੀ